ਡੱਡੂਆਣਾ, (ਤਰਸੇਮ- ਤਰਸਿੱਕਾ ਪੁਲਸ ਨੇ ਨਾਕਾਬੰਦੀ ਦੌਰਾਨ ਚੋਰੀ ਦੇ ਸਾਮਾਨ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਥਾਣਾ ਮੁਖੀ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਮਨਜੀਤ ਸਿੰਘ ਤੇ ਤਰਸੇਮ ਸਿੰਘ ਵੱਲੋਂ ਪੁਲਸ ਪਾਰਟੀ ਸਮੇਤ ਚੌਕ ਖੁਜਾਲਾ ਗਹਿਰੀ ਮੰਡੀ ਦੇ ਮੋੜ 'ਤੇ ਨਾਕਾ ਲਾ ਕੇ ਚੈਕਿੰਗ ਕੀਤੀ ਜਾ ਰਹੀ ਸੀ ਕਿ ਮੁਖਬਰ ਦੀ ਇਤਲਾਹ 'ਤੇ ਸ਼ੱਕੀ ਵਾਹਨਾਂ ਦੀ ਸਪੈਸ਼ਲ ਚੈਕਿੰਗ ਸ਼ੁਰੂ ਕਰ ਦਿੱਤੀ, ਇਸ ਦੌਰਾਨ ਇਕ ਚਿੱਟੇ ਰੰਗ ਦੀ ਇਨੋਵਾ ਗੱਡੀ ਆਉਂਦੀ ਦਿਖਾਈ ਦਿੱਤੀ, ਜੋ ਪੁਲਸ ਨੂੰ ਦੇਖ ਕੇ ਇਕਦਮ ਪਿੱਛੇ ਮੁੜਨ ਲੱਗਾ, ਜਿਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਘੇਰ ਕੇ ਨਾਂ-ਪਤਾ ਪੁੱਛਿਆ ਤਾਂ ਇਨੋਵਾ ਚਾਲਕ ਨੇ ਆਪਣਾ ਨਾਂ ਜਿਊਣ ਸਿੰਘ ਉਰਫ ਸੁਬੇਗ ਸਿੰਘ ਪੁੱਤਰ ਸ਼ਿੰਦਾ ਸਿੰਘ ਵਾਸੀ ਸਗਲ ਬਸਤੀ ਪੱਟੀ ਤੇ ਨਾਲ ਦੀ ਸੀਟ 'ਤੇ ਬੈਠੇ ਨੌਜਵਾਨ ਨੇ ਆਪਣਾ ਨਾਂ ਗੋਬਿੰਦਰ ਸਿੰਘ ਉਰਫ ਗੋਬਿੰਦਾ ਪੁੱਤਰ ਗੁਰਮੀਤ ਸਿੰਘ ਵਾਸੀ ਮੀਆਂ ਪੰਧੇਰ ਹਾਲ ਵਾਸੀ ਗਹਿਰੀ ਮੰਡੀ, ਪਿਛਲੀ ਸੀਟ 'ਤੇ ਬੈਠਿਆਂ ਨੇ ਆਪਣੇ ਨਾਂ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਬਖਸ਼ੀਸ਼ ਸਿੰਘ ਵਾਸੀ ਨੱਥੂਚੱਕ ਹਾਲ ਵਾਸੀ ਸਗਲ ਬਸਤੀ ਪੱਟੀ ਤੇ ਜਸਬੀਰ ਸਿੰਘ ਉਰਫ ਕਾਕਾ ਪੁੱਤਰ ਜਗਤਾਰ ਸਿੰਘ ਵਾਸੀ ਜੰਡਿਆਲਾ ਗੁਰੂ ਦੱਸਿਆ। ਇਨੋਵਾ ਦੀ ਤਲਾਸ਼ੀ ਦੌਰਾਨ ਗੱਡੀ ਦੀ ਪਿਛਲੀ ਸੀਟ 'ਤੇ 5 ਗੈਸ ਸਿਲੰਡਰ, ਇਨਵਰਟਰ ਤੇ ਇਕ ਬੈਟਰਾ ਪਿਆ ਮਿਲਿਆ।
ਕਿਸੇ ਨੂੰ ਦਰਦਨਾਕ ਮੌਤ ਦੇ ਸਕਦੇ ਨੇ ਸਰੀਏ ਨਾਲ ਲੱਦੇ ਵਾਹਨ
NEXT STORY