ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ’ਚ ਇਕ ਟਰੱਕ ’ਚ ਘਰੇਲੂ ਸਾਮਾਨ ’ਚ ਲੁਕੋ ਕੇ 200 ਕਿੱਲੋ ਤੋਂ ਵੱਧ ਗਾਂਜਾ ਲਿਜਾਣ ਦੇ ਦੋਸ਼ ’ਚ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਡਿਪਟੀ ਕਮਿਸ਼ਨਰ ਪੁਲਸ (ਪੂਰਬੀ) ਅਪੂਰਵਾ ਗੁਪਤਾ ਨੇ ਦੱਸਿਆ ਕਿ ਇਹ ਟਰੱਕ ਫੌਜ ਅਤੇ ਬੀ. ਐੱਸ. ਐੱਫ. ਜਵਾਨਾਂ ਦੇ ਮੇਜ਼, ਕੁਰਸੀਆਂ, ਫਰਿੱਜ, ਸਾਈਕਲ ਆਦਿ ਘਰੇਲੂ ਸਾਮਾਨ ਨਾਲ ਲੱਦਿਆ ਹੋਇਆ ਸੀ, ਜਿਸ ’ਚ ਗਾਂਜਾ ਲੁਕੋ ਕੇ ਰੱਖਿਆ ਗਿਆ ਸੀ। ਉਨ੍ਹਾਂ ਦੱਸਿਆ ਕਿ 4 ਅਤੇ 5 ਜੂਨ ਦੀ ਦਰਮਿਆਨੀ ਰਾਤ ਨੂੰ ਪੂਰਬੀ ਦਿੱਲੀ ਦੀ ਐਂਟੀ ਨਾਰਕੋਟਿਕਸ ਯੂਨਿਟ ਨੂੰ ਇਕ ਸੁਰੱਖਿਆ ਕਰਮਚਾਰੀ ਦੇ ਘਰੇਲੂ ਸਾਮਾਨ ਨੂੰ ਪੱਛਮੀ ਬੰਗਾਲ ਤੋਂ ਦਿੱਲੀ ਲਿਆਉਣ ਦੀ ਆੜ ਵਿਚ ਇਕ ਟਰੱਕ ਵਿਚ ਭਾਰੀ ਮਾਤਰਾ ਵਿਚ ਗਾਂਜਾ ਲਿਜਾਣ ਦੀ ਸੂਚਨਾ ਮਿਲੀ ਸੀ।
ਹੁਣ ਨਹੀਂ ਲੱਗੇਗਾ ਮੋਟਾ ਜੁਰਮਾਨਾ, ਪੈਨਸ਼ਨ, PF ਤੇ ਬੀਮਾ ਸਕੀਮ ਨੂੰ ਲੈ ਕੇ EPFO ਨੇ ਬਦਲਿਆ ਨਿਯਮ
NEXT STORY