ਬਾਬਾ ਬਕਾਲਾ ਸਾਹਿਬ, (ਅਠੌਲਾ) - ਕੁਲਵੰਤ ਸਿੰਘ ਉਰਫ ਕੁੱਕੀ ਪੁੱਤਰ ਛੱਤਰੂ ਸਿੰਘ ਤੇ ਉਸ ਦੀ ਪਤਨੀ ਮਿੰਦਰ ਕੌਰ ਵਾਸੀ ਬਾਬਾ ਬਕਾਲਾ ਸਾਹਿਬ ਨੇ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਦੋਸ਼ ਲਾਇਆ ਕਿ ਬੀਤੀ 24 ਅਪ੍ਰੈਲ ਨੂੰ ਉਨ੍ਹਾਂ ਦੀ ਨੌਜਵਾਨ ਲੜਕੀ ਸੀਮਾ (19) ਨੂੰ ਮੁਹੱਲੇ ਦਾ ਹੀ ਨੌਜਵਾਨ ਮੰਗਲ ਸਿੰਘ ਉਰਫ ਲੱਲਾ (25) ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ, ਜਿਸ ਦੀ ਰਿਪੋਰਟ ਪੁਲਸ ਚੌਕੀ ਬਾਬਾ ਬਕਾਲਾ ਸਾਹਿਬ ਤੇ ਥਾਣਾ ਬਿਆਸ ਵਿਖੇ ਵੀ ਦਰਜ ਕਰਵਾਈ ਗਈ ਹੈ ਪਰ ਪੁਲਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ।
ਇਸ ਸਬੰਧੀ ਕਾਂਗਰਸ ਆਗੂ ਪ੍ਰਧਾਨ ਰਮੇਸ਼ ਕੁਮਾਰ ਜੋਸ਼ੀ ਡੇਹਰੀਵਾਲ ਨੇ ਉੱਚ ਪੁਲਸ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਉਕਤ ਗਰੀਬ ਪਰਿਵਾਰ ਦੀ ਲੜਕੀ ਨੂੰ ਵਰਗਲਾ ਕੇ ਲਿਜਾਣ ਵਾਲੇ ਦੋਸ਼ੀ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤੇ ਲੜਕੀ ਵਾਰਿਸਾਂ ਨੂੰ ਵਾਪਸ ਦਿਵਾਈ ਜਾਵੇ।
ਫਿਲਮਾਂ 'ਚ ਦੇਖਿਆ ਹੋਵੇਗਾ ਜੁੜਵਾਂ ਰੋਲ ਪਰ ਅਸਲੀਅਤ 'ਚ ਇਨ੍ਹਾਂ ਬੱਚਿਆਂ ਨੂੰ ਦੇਖ ਕੇ ਤੁਸੀ ਹੋ ਜਾਵੋਗੇ ਹੈਰਾਨ
NEXT STORY