ਜਲੰਧਰ — 80 ਫੀਸਦੀ ਮਾਂ-ਬਾਪ ਆਪਣੇ ਛੋਟੇ ਬੱਚੇ ਨੂੰ ਚੁੱਪ ਕਰਵਾਉਣ ਲਈ ਸਭ ਤੋਂ ਅਸਾਨ ਤਰੀਕਾ ਲੱਭਦੇ ਹਨ। ਉਹ ਆਪਣੇ ਛੋਟੇ ਜਿਹੇ ਬੱਚੇ ਨੂੰ ਵੀ ਚੁੱਕਣ ਤੋਂ ਬਚਦੇ ਹਨ ਅਤੇ ਚਾਹੁੰਦੇ ਹਨ ਕਿ ਬੱਚਾ ਆਪਣੇ-ਆਪ ਹੀ ਖੇਡ ਲਵੇ। ਪੁਰਾਣੇ ਸਮੇਂ 'ਚ ਮਾਂਵਾਂ ਬੱਚੇ ਨੂੰ ਲੱਕ ਨਾਲ ਬੰਨ ਕੇ ਹੀ ਕੰਮ ਕਰ ਲੈਂਦੀਆਂ ਸਨ। ਅੱਜਕੱਲ੍ਹ ਮਾਂ-ਬਾਪ ਨੂੰ ਕੋਲ ਸਮੇਂ ਦੀ ਘਾਟ ਹੈ ਜਿਸ ਕਾਰਨ ਉਹ ਆਪਣੇ ਬੱਚੇ ਨੂੰ ਸਮਾਂ ਹੀ ਨਹੀਂ ਦੇ ਪਾਉਂਦੀਆਂ।
ਪਰ ਕੀ ਇਹ ਤਰੀਕਾ ਠੀਕ ਹੈ?
ਮਾਹਿਰਾਂ ਅਨੁਸਾਰ ਇਹ ਤਰੀਕਾ ਠੀਕ ਨਹੀਂ ਹੈ। ਅਸੀਂ ਖੁਦ ਹੀ ਬੱਚੇ ਨੂੰ ਬਚਪਨ ਤੋਂ ਹੀ ਆਪਣੇ ਨਾਲ ਜੋੜਨ ਦੀ ਬਜਾਏ ਫੋਨ ਨਾਲ ਜੋੜ ਦਿੰਦੇ ਹਾਂ।
ਕੀ ਹਨ ਇਸ ਦੇ ਨੁਕਸਾਨ ?
ਮਾਹਿਰਾਂ ਅਨੁਸਾਰ ਇਸ ਨਾਲ ਬੱਚੇ ਦੀ ਨੀਂਦ, ਵਿਕਾਸ, ਸਿਹਤ, ਅੱਖਾਂ ਆਦਿ ਨੂੰ ਨੁਕਸਾਨ ਹੁੰਦਾ ਹੈ।
ਕੀ ਕਰਨਾ ਚਾਹੀਦਾ ਹੈ ?
ਬੱਚੇ ਨੂੰ ਖਿਡੌਣੇ ਨਾਲ ਖੇਡਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾਂ ਜੋ ਬੱਚੇ ਦਾ ਸਰੀਰਕ ਵਿਕਾਸ ਵਧੀਆ ਹੋ ਸਕੇ।
ਗੁਡ ਟਚ ਅਤੇ ਬੈਡ ਟਚ ਬਾਰੇ ਬੱਚਿਆਂ ਨੂੰ ਜ਼ਰੂਰ ਦਿਓ ਜਾਣਕਾਰੀ
NEXT STORY