ਭਦੌੜ (ਰਾਕੇਸ਼) : ਪੰਜਾਬ ਅੰਦਰ ਦਿਨੋਂ-ਦਿਨ ਪਾਣੀ ਦਾ ਪੱਧਰ ਹੇਠਾਂ ਜਾਣ ਦੇ ਕਾਰਨ ਪੰਜਾਬ ਦੇ ਲੋਕਾਂ ਦੇ ਸਿਰਾਂ 'ਤੇ ਸੰਕਟ ਮੰਡਰਾ ਰਿਹਾ ਹੈ। ਇਸ ਸੰਕਟ ਤੋਂ ਬਚਣ ਦੇ ਲਈ ਅਤੇ ਪਾਣੀ ਦੀ 80 ਫ਼ੀਸਦੀ ਬੱਚਤ ਕਰਨ ਲਈ ਭਦੌੜ ਦੇ ਜੰਮਪਲ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਪਦਮਸ਼੍ਰੀ ਐੱਚ. ਐੱਸ. ਫੂਲਕਾ ਨੇ ਅੱਜ ਆਪਣੇ ਫਾਰਮ ਵਿੱਚ ਝੋਨੇ ਦੀ ਸਿੱਧੀ ਬਿਜਾਈ ਏ. ਐੱਸ. ਆਰ. ਵਿਧੀ ਨਾਲ ਕਰਦਿਆਂ ਕਿਸਾਨਾਂ ਨੂੰ ਜਾਗਰੁੂਕ ਕਰਦਿਆਂ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਡਾ. ਅਵਤਾਰ ਸਿੰਘ ਫਗਵਾੜਾ ਦੀ ਏ. ਐੱਸ. ਆਰ. ਵਿਧੀ ਨਾਲ ਪੂਰੇ ਪੰਜਾਬ ਅੰਦਰ ਹਜ਼ਾਰਾਂ ਕਿਸਾਨਾਂ ਨੇ ਇਸ ਵਿਧੀ ਦੇ ਨਾਲ ਝੋਨੇ ਦੀ ਸਿੱਧੀ ਬਿਜਾਈ ਕਰਕੇ ਜਿੱਥੇ ਲੱਖਾਂ ਰੁਪਏ ਦੀ ਬੱਚਤ ਕੀਤੀ ਹੈ, ਉਥੇ ਹੀ ਪਾਣੀ ਦੀ ਵੀ 80 ਫ਼ੀਸਦੀ ਬੱਚਤ ਹੁੰਦੀ ਹੈ।
ਇਹ ਵੀ ਪੜ੍ਹੋ- CM ਮਾਨ ਨੇ ਕੇਂਦਰੀ ਮੰਤਰੀ ਹਰਦੀਪ ਪੁਰੀ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮਸਲਿਆਂ 'ਤੇ ਹੋਈ ਚਰਚਾ
ਇਸ ਵਿਧੀ ਨਾਲ ਕੋਈ ਵੀ ਖਾਦ ਵਗੈਰਾ ਪਾਉਣ ਦੀ ਲੋੜ ਨਹੀਂ ਪੈਂਦੀ ਅਤੇ ਝਾੜ ਵੀ ਉਨਾਂ ਹੀ ਆਉਂਦਾ ਹੈ, ਜਿੰਨਾ ਜ਼ਮੀਨ ਵਿੱਚ ਕੱਦੂ ਕਰਨ 'ਤੇ ਆਉਂਦਾ ਹੈ। ਇਸ ਵਿਧੀ ਨਾਲ ਜ਼ਮੀਨ ਵਿੱਚ ਪਹਿਲਾਂ 6 ਸੁਹਾਗੇ ਮਾਰ ਕੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਦੋ ਸੁਹਾਗੇ ਹੋਰ ਮਾਰ ਕੇ ਛੱਡ ਦਿੱਤਾ ਜਾਂਦਾ ਹੈ। ਫਿਰ ਇਸ ਝੋਨੇ ਨੂੰ 21 ਦਿਨ ਬਿਲਕੁਲ ਵੀ ਪਾਣੀ ਨਹੀਂ ਲਗਾਇਆ ਜਾਂਦਾ।
ਇਹ ਵੀ ਪੜ੍ਹੋ- ਬਹਾਨੇ ਨਾਲ 82 ਸਾਲਾ ਦਾਦੀ ਨੂੰ ਕਾਰ 'ਚ ਬਿਠਾ ਲੈ ਗਿਆ ਬਾਹਰ, ਫਿਰ ਪੋਤੇ ਨੇ ਕੀਤਾ ਲੂ ਕੰਡੇ ਖੜ੍ਹੇ ਕਰਨ ਵਾਲਾ ਕਾਰਾ
ਉਨ੍ਹਾਂ ਅੱਗੇ ਕਿਹਾ ਕਿ ਜੇਕਰ ਇਸੇ ਤਰ੍ਹਾਂ ਕਿਸਾਨ ਆਪਣੀਆਂ ਜ਼ਮੀਨਾਂ ਵਿੱਚ ਕੱਦੂ ਕਰਕੇ ਝੋਨਾ ਲਗਾਉਂਦੇ ਰਹੇ ਤਾਂ ਆਉਣ ਵਾਲੇ ਸਮੇਂ ਦੌਰਾਨ ਕਿਸਾਨਾਂ ਦੀਆਂ ਜ਼ਮੀਨਾਂ ਬਿਲਕੁਲ ਬੰਜਰ ਹੋ ਜਾਣਗੀਆਂ। ਇਸ ਲਈ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਏ. ਐੱਸ. ਆਰ. ਵਿਧੀ ਰਾਹੀ ਝੋਨੇ ਦੀ ਸਿੱਧੀ ਬਿਜਾਈ ਕਰਨੀ ਚਾਹੀਦੀ ਹੈ ਤਾਂ ਕਿ ਜਿੱਥੇ ਕਿਸਾਨਾਂ ਦੇ ਖਾਦ ਦੇ ਪੈਸੇ ਬਚਣਗੇ, ਉਥੇ ਹੀ 80 ਫ਼ੀਸਦੀ ਪਾਣੀ ਦੀ ਬੱਚਤ ਵੀ ਹੋਵੇਗੀ। ਇਸ ਮੌਕੇ ਕਿਸਾਨ ਸ਼ਗੁਨਜੀਤ ਸਿੰਘ, ਨੰਬਰਦਾਰ ਗੁਰਤੇਜ਼ ਸਿੰਘ, ਹੈਰੀ ਸਿੰਘ ਤੋਂ ਇਲਾਵਾ ਹੋਰ ਵੀ ਕਿਸਾਨ ਹਾਜ਼ਰ ਸਨ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਅਵਤਾਰ ਸਿੰਘ ਖੰਡਾ ਦੀ ਮੌਤ 'ਤੇ ਸਿਮਰਨਜੀਤ ਮਾਨ ਨੇ ਪ੍ਰਗਟਾਇਆ ਦੁੱਖ, ਜਤਾਇਆ ਇਹ ਖ਼ਦਸ਼ਾ
NEXT STORY