ਧਨੌਲਾ ਮੰਡੀ (ਵਰਮਾ) : ਡੇਂਗੂ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਣ ਲਈ ਧਨੌਲਾ ਵਿਚ ਪ੍ਰਸ਼ਾਸਨ ਅਤੇ ਨਗਰ ਕੌਂਸਲ ਲਗਾਤਾਰ ਫੋਗ ਸਪਰੇਅ ਕਰਵਾਏ ਤਾਂ ਜੋ ਕਿਸੇ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਅ ਹੋ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਧਨੌਲਾ ਦੇ ਸਮਾਜ ਸੇਵੀ ਡਾਕਟਰ ਸ਼ੰਕਰ ਬੰਸਲ ਅਤੇ ਪਿਛਲੇ 35 ਸਾਲਾਂ ਤੋਂ ਵਿਜੈ ਕੰਪਿਊਟਰਾਈਜਡ ਲੈਬੋਰਟਰੀ ਦੇ ਸੰਚਾਲਕ ਵਿਜੇ ਕੁਮਾਰ ਸਿੰਗਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਹੋਈਆਂ ਭਾਰੀ ਬਰਸਾਤ ਕਾਰਨ ਮੱਛਰ ਮੱਖੀ ਅਤੇ ਹੋਰ ਕੀੜੇ, ਮਕੌੜਿਆਂ, ਜ਼ਹਿਰਲੇ ਜੀਵ ਜੰਤੂਆਂ ਦਾ ਵਾਧਾ ਹੋਇਆ ਹੈ ਅਤੇ ਆਉਣ ਵਾਲੀ ਕਿਸੇ ਵੀ ਭਿਆਨਕ ਬਿਮਾਰੀ ਦੇ ਆਉਣ ਤੋਂ ਪਹਿਲਾਂ ਉਸਦਾ ਉਪਾਅ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਖਾਣ ਪੀਣ ਵਾਲੀਆਂ ਵਸਤੂਆਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ। ਖਾਣਾ ਬਣਾਉਣ, ਖਾਣਾ ਖਾਣ, ਖਾਣਾ ਵਰਤਾਉਣ ਤੋਂ ਪਹਿਲਾਂ ਅਤੇ ਪਖਾਨਾ ਜਾਣ ਤੋਂ ਬਾਅਦ ਆਪਣੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਣੇ ਚਾਹੀਦੇ ਹਨ।
ਬਾਹਰ ਜਾਣ ਲੱਗਿਆਂ ਬੂਟ ਅਤੇ ਜਰਾਬਾਂ ਪਾਈਆਂ ਜਾਣ। ਜੇਕਰ ਕਿਸੇ ਵਿਅਕਤੀ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਸਰਕਾਰੀ ਹਸਪਤਾਲ ਵਿਚ ਉਹ ਆਪਣਾ ਇਲਾਜ ਕਰਵਾ ਸਕਦਾ ਹੈ। ਉਨ੍ਹਾਂ ਵੱਲੋਂ ਪ੍ਰਸ਼ਾਸਨ ਅਤੇ ਨਗਰ ਕੌਂਸਲ ਨੂੰ ਅਪੀਲ ਕੀਤੀ ਕਿ ਸ਼ਹਿਰ ਵਿਚ ਲਗਾਤਾਰ ਫੋਗ ਸਪਰੇਅ ਕਰਵਾਈ ਜਾਵੇ।
'ਦੀ ਧਨੋਲਾ ਕੋਆਪਰੇਟਿਵ ਸੋਸਾਇਟੀ' ਦੇ ਪ੍ਰਧਾਨ ਦੀ ਚੋਣ : ਨਿਰਮਲ ਸਿੰਘ ਢਿੱਲੋਂ ਬਣੇ ਨਵੇਂ ਪ੍ਰਧਾਨ
NEXT STORY