ਸੰਗਰੂਰ : ਸੰਗਰੂਰ ਅਤੇ ਮਾਲੇਰਕੋਟਲਾ ਜ਼ਿਲ੍ਹੇ ਵਿੱਚ ਕਿਸਾਨਾਂ ਵੱਲੋਂ ਕਣਕ ਦੀਆਂ ਉੱਚ ਉਪਜ ਵਾਲੀਆਂ ਨਵੀਆਂ ਕਿਸਮਾਂ ਵੱਲ ਜਾਣ ਨਾਲ ਕਣਕ ਦਾ ਉਤਪਾਦਨ ਪਿਛਲੇ ਸਾਲ 4,174 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਤੋਂ ਵਧ ਕੇ 5,270 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਹੋ ਗਿਆ ਹੈ। ਦੱਸ ਦੇਈਏ ਕਿ ਮੀਂਹ ਅਤੇ ਗੜ੍ਹੇਮਾਰੀ ਦੇ ਬਾਵਜੂਦ ਉਤਪਾਦਨ 'ਚ ਵਾਧਾ ਹੋਇਆ ਹੈ। ਖੇਤੀਬਾੜੀ ਵਿਭਾਗ ਤੋਂ ਪ੍ਰਾਪਤ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਸਾਲ ਦੋਵਾਂ ਜ਼ਿਲ੍ਹਿਆਂ ਵਿੱਚ ਕਣਕ ਦੇ 77 ਫ਼ੀਸਦੀ ਰਕਬੇ ਲਈ ਕਿਸਾਨਾਂ ਨੇ ਐੱਚ. ਡੀ. 2,967 ਅਤੇ ਐੱਚ. ਡੀ. 3,086 ਕਿਸਮਾਂ ਦੀ ਚੋਣ ਕੀਤੀ ਸੀ। ਪਰ ਇਸ ਸਾਲ 72 ਫ਼ੀਸਦੀ ਖੇਤਰ ਵਿੱਚ ਕਿਸਾਨਾਂ ਨੇ ਡੀ. ਬੀ. ਡਬਲਯੂ 222, ਡੀ. ਬੀ. ਡਬਲਯੂ 187 ਅਤੇ ਡੀ. ਬੀ. ਡਬਲਯੂ 303 ਸਮੇਤ ਨਵੀਆਂ ਕਿਸਮਾਂ ਦੀ ਚੋਣ ਕੀਤੀ ਸੀ।
ਇਹ ਵੀ ਪੜ੍ਹੋ- ਬਠਿੰਡਾ ਨੂੰ ਵੱਡੀ ਸੌਗਾਤ ਦੇਣ ਦੀ ਤਿਆਰੀ 'ਚ ਪੰਜਾਬ ਸਰਕਾਰ, ਜਲਦ ਸ਼ੁਰੂ ਹੋਣ ਜਾ ਰਿਹਾ ਇਹ ਪ੍ਰਾਜੈਕਟ
ਇਸ ਸਬੰਧੀ ਅਨਾਜ ਮੰਡੀ ਵਿਖੇ ਗੱਲ ਕਰਦਿਆਂ ਜਸਵੰਤ ਸਿੰਘ ਨੇ ਕਿਹਾ ਕਿ ਜਾਣਕਾਰੀ ਮਿਲਣ ਤੋਂ ਬਾਅਦ ਮੈਂ ਆਪਣੀ 14 ਏਕੜ ਜ਼ਮੀਨ 'ਚ ਕੁਝ ਨਵੀਆਂ ਕਿਸਮਾਂ ਬੀਜੀਆਂ ਸਨ। ਪ੍ਰਤੀ ਏਕੜ ਉਤਪਾਦਨ ਮੇਰੀ ਉਮੀਦ ਤੋਂ ਵੱਧ ਗਿਆ ਹੈ। ਉਨ੍ਹਾਂ ਆਖਿਆ ਕਿ ਮੈਨੂੰ ਲੱਗਦਾ ਹੈ ਕਿ ਅਗਲੇ ਸਾਲ, ਇਸ ਸਾਲ ਤੋਂ ਵੱਧ ਉਤਪਾਦਨ ਨੂੰ ਦੇਖ ਕੇ ਨਵੀਆਂ ਕਿਸਮਾਂ ਦੀ ਚੋਣ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਵਧੇਗੀ। ਇਸ ਹੋਰ ਕਿਸਾਨ ਨੇ ਦੱਸਿਆ ਕਿ ਉਹ ਵੀ ਹੋਰਨਾਂ ਕਿਸਾਨਾਂ ਵਾਂਗ ਕਣਕ ਦੀਆਂ ਨਵੀਆਂ ਕਿਸਮਾਂ ਦਾ ਤਜਰਬਾ ਕਰਨ ਲਈ ਤਿਆਰ ਨਹੀਂ ਸੀ ਪਰ ਖੇਤੀਬਾਖੀ ਵਿਭਾਗ ਦੇ ਕੈਂਪ 'ਚ ਜਾਣ ਅਤੇ ਕੁਝ ਅਧਿਕਾਰੀਆਂ ਨੂੰ ਮਿਲਣ ਤੋਂ ਬਾਅਦ ਮੈਂ ਸੱਤ ਏਕੜ ਜ਼ਮੀਨ ਵਿੱਚੋਂ 3 ਏਕੜ ਜ਼ਮੀਨ 'ਚ ਨਵੀਂ ਕਿਸਮ ਬੀਜਣ ਦਾ ਫ਼ੈਸਲਾ ਕੀਤਾ ਤੇ ਨਵੀਆਂ ਕਿਸਮਾਂ ਦਾ ਉਤਪਾਦਨ ਪੁਰਾਣੀਆਂ ਨਾਲੋਂ ਵੱਧ ਹੋਇਆ।
ਇਹ ਵੀ ਪੜ੍ਹੋ- ਕੈਨੇਡਾ 'ਚ ਇਕ ਹੋਰ ਪੰਜਾਬੀ ਨੇ ਤੋੜਿਆ ਦਮ, ਭਰੀ ਜਵਾਨੀ ’ਚ ਜਹਾਨੋਂ ਤੁਰ ਗਿਆ ਮਾਪਿਆਂ ਦਾ ਗੱਭਰੂ ਪੁੱਤ
ਇਸ ਬਾਰੇ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਤੱਕ ਸੰਗਰੂਰ ਅਤੇ ਮਾਲੇਰਕੋਟਲਾ ਦੀਆਂ ਅਨਾਜ ਮੰਡੀਆਂ 'ਚ ਕੁੱਲ 11.25 ਲੱਖ ਮ੍ਰੀਟਿਕ ਟਨ ਕਣਕ ਦੀ ਆਮਦ ਹੋਈ ਹੈ, ਜੋ ਕਿ ਪਿਛਲੇ ਸਾਲ 8.74 ਲੱਖ ਮ੍ਰੀਟਿਕ ਟਨ ਸੀ। ਸੰਗਰੂਰ ਦੇ ਮੁੱਖ ਖੇਤੀਬਾੜੀ ਅਫ਼ਸਰ (ਸੀ.ਏ.ਓ.) ਹਰਬੰਸ ਸਿੰਘ ਨੇ ਕਿਹਾ ਕਿ ਕਣਕ ਦੀਆਂ ਨਵੀਆਂ ਕਿਸਮਾਂ ਵੱਲ ਵਧਣ ਨਾਲ ਕਿਸਾਨਾਂ ਨੂੰ ਉਤਪਾਦਨ ਵਧਾਉਣ ਵਿੱਚ ਮਦਦ ਮਿਲੀ ਹੈ। ਹਾਲਾਂਕਿ ਕਣਕ ਦੀਆਂ ਨਵੀਆਂ ਕਿਸਮਾਂ ਨੇ ਕਣਕ ਦੇ ਉਤਪਾਦਨ ਨੂੰ ਵਧਾਉਣ ਵਿੱਚ ਵੱਡੀ ਭੂਮਿਕਾ ਰਹੀ ਹੈ ਪਰ ਬਹੁਤ ਸਾਰੇ ਕਿਸਾਨਾਂ ਵੱਲੋਂ ਪਰਾਲੀ ਨੂੰ ਨਾ ਸਾੜਨ ਦੇ ਪ੍ਰਬੰਧਨ ਅਤੇ ਅਨੁਕੂਲ ਮੌਸਮ ਨੇ ਵੀ ਉਤਪਾਦਨ ਵਧਾਉਣ ਵਿੱਚ ਭੂਮਿਕਾ ਨਿਭਾਈ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਚੈਨ ਟੁੱਟਣ ਕਾਰਨ ਮੋਟਰਸਾਈਕਲ ਬੇਕਾਬੂ ਹੋ ਕੇ ਦਰੱਖਤ ’ਚ ਵੱਜਿਆ, ਚਾਲਕ ਦੀ ਮੌਤ
NEXT STORY