ਮਹਿਲ ਕਲਾਂ (ਹਮੀਦੀ)– ਪੀ.ਐੱਸ.ਪੀ.ਸੀ.ਐੱਲ. ਸਬ ਡਵੀਜ਼ਨ ਠੁੱਲੀਵਾਲ ਵਿਚ ਕੰਮ ਕਰ ਰਹੀ ਟੈਕਨੀਕਲ ਸਰਵਿਸਿਜ਼ ਯੂਨੀਅਨ (ਵਿਗਿਆਨਿਕ ਧਿਰ) ਦੀ ਜੱਥੇਬੰਦਕ ਚੋਣ ਮੀਟਿੰਗ ਬੜੇ ਉਤਸ਼ਾਹ ਨਾਲ ਸਾਥੀ ਰਾਜ ਸਿੰਘ ਧਨੌਲਾ (ਸਹਿਰੀ ਮੰਡਲ ਬਰਨਾਲਾ ਦੇ ਮੀਤ ਪ੍ਰਧਾਨ) ਦੀ ਪ੍ਰਧਾਨਗੀ ਹੇਠ ਅਤੇ ਸਰਕਲ ਬਰਨਾਲਾ ਦੇ ਪ੍ਰਧਾਨ ਸਤਿੰਦਰਪਾਲ ਸਿੰਘ ਜੱਸੜ ਦੀ ਸਰਪ੍ਰਸਤੀ ਹੇਠ ਆਯੋਜਿਤ ਕੀਤੀ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ IRB ਮੁਲਾਜ਼ਮ ਗ੍ਰਿਫ਼ਤਾਰ! ਹੈਰਾਨ ਕਰੇਗਾ ਪੂਰਾ ਮਾਮਲਾ
ਇਸ ਮੌਕੇ ਸਰਬਸੰਮਤੀ ਨਾਲ ਚੋਣਾਂ ਹੋਈਆਂ ਜਿਨ੍ਹਾਂ ਵਿਚ ਮੁਖਤਿਆਰ ਸਿੰਘ ਕਲਿਆਣ ਪ੍ਰਧਾਨ, ਘਮੰਡ ਸਿੰਘ ਭੂਦਨ ਮੀਤ ਪ੍ਰਧਾਨ, ਮਲਕੀਤ ਸਿੰਘ ਢੀਂਡਸਾ ਛੀਨੀਵਾਲ ਜਨਰਲ ਸਕੱਤਰ, ਮਨਦੀਪ ਸਿੰਘ ਕੁਰੜ ਸਹਾਇਕ ਸਕੱਤਰ, ਇੰਜੀ. ਜਗਸੀਰ ਸਿੰਘ ਖੇੜੀਚਾਹਲ ਵਿੱਤ ਸਕੱਤਰ, ਸੁਖਜੀਤ ਕੌਰ ਬਰਨਾਲਾ ਸਹਾਇਕ ਖ਼ਜ਼ਾਨਚੀ ਅਤੇ ਦਲਜੀਤ ਸਿੰਘ ਚੁਹਾਣਕੇ ਪ੍ਰੈਸ ਸਕੱਤਰ ਚੁਣੇ ਗਏ। ਇਸ ਇਜਲਾਸ ਦੌਰਾਨ ਟੈਕਨੀਕਲ ਸਰਵਿਸਿਜ਼ ਯੂਨੀਅਨ (ਵਿਗਿਆਨਿਕ ਧਿਰ) ਨੂੰ ਵੱਡਾ ਹੁਗਾਰਾ ਮਿਲਿਆ ਜਦੋਂ ਭੰਗਲ ਗਰੁੱਪ ਦੇ ਚਾਰੇ ਸਰਕਲ ਆਗੂ— ਦਰਸ਼ਨ ਸਿੰਘ ਦਸੋਦਾ ਸਿੰਘ ਵਾਲਾ, ਸਾਬਕਾ ਪ੍ਰਧਾਨ ਗੁਰਦੇਵ ਸਿੰਘ ਮਾਂਗੇਵਾਲ, ਕੁਲਵੀਰ ਸਿੰਘ ਓਲਖ ਠੀਕਰੀਵਾਲ ਅਤੇ ਪਰਗਟ ਸਿੰਘ (ਮੀਤ ਪ੍ਰਧਾਨ)— ਨੇ ਆਪਣਾ ਗਰੁੱਪ ਭੰਗ ਕਰਕੇ ਵਿਗਿਆਨਿਕ ਧਿਰ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮਿਲਾਪ ਨੂੰ ਕਰਮਚਾਰੀ ਏਕਤਾ ਵੱਲ ਮਹੱਤਵਪੂਰਨ ਕਦਮ ਦੱਸਦਿਆਂ ਬੋਲਣ ਵਾਲਿਆਂ ਨੇ ਕਿਹਾ ਕਿ ਵਿਚਾਰਕ ਮਤਭੇਦਾਂ ਦਾ ਖਤਮ ਹੋਣਾ ਅਤੇ ਇੱਕ ਸਾਂਝੇ ਪਲੇਟਫਾਰਮ ਤੇ ਇਕੱਠੇ ਹੋ ਜਾਣਾ ਲੋਕ ਹਿਤਾਂ ਦੀ ਰੱਖਿਆ ਲਈ ਲਾਭਕਾਰੀ ਹੈ।
ਇਹ ਏਕਤਾ ਪ੍ਰਗਟਾਵਾ ਸਮਾਜਿਕ ਤੇ ਸੰਗਠਨਕ ਪੱਕੇਪਨ ਦੀ ਨਿਸ਼ਾਨੀ ਹੈ ਜਿਸ ਦੀ ਪ੍ਰਸ਼ੰਸਾ ਸਟੇਟ ਵਰਕਿੰਗ ਕਮੇਟੀ ਵੱਲੋਂ ਵੀ ਕੀਤੀ ਗਈ। ਸਟੇਟ ਪ੍ਰਧਾਨ ਰਤਨ ਸਿੰਘ ਮਜਾਰੀ ਅਤੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਢਿੱਲੋ ਨੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਮੁਲਾਜ਼ਮਾਂ ਦੀਆਂ ਲਟਕ ਰਹੀਆਂ ਮੰਗਾਂ ਤਦ ਹੀ ਪੂਰੀਆਂ ਹੋ ਸਕਦੀਆਂ ਹਨ ਜਦੋਂ ਸਾਰੀਆਂ ਧਿਰਾਂ ਇਕ ਮੰਚ 'ਤੇ ਆ ਕੇ ਇਕਜੁੱਟ ਆਵਾਜ਼ ਉਠਾਉਣ। ਇਸ ਮੌਕੇ ਹੋਰ ਹਾਜ਼ਰੀਨ ਵਿਚ ਪ੍ਰਧਾਨ ਗੁਰਪ੍ਰੀਤ ਸਿੰਘ ਧਨੌਲਾ, ਸਰਕਲ ਮੀਤ ਪ੍ਰਧਾਨ ਕੁਲਵੰਤ ਸਿੰਘ ਢਿਲਵਾਂ, ਬੂਟਾਂ ਸਿੰਘ ਗੁਰਮ, ਜਨਰਲ ਸਕੱਤਰ ਜਰਨੈਲ ਸਿੰਘ ਠੁੱਲੀਵਾਲ ਸਮੇਤ ਹੋਰ ਸਾਥੀ ਮੌਜੂਦ ਸਨ। ਸਟੇਜ ਦੀ ਭੂਮਿਕਾ ਜਰਨੈਲ ਸਿੰਘ ਨੇ ਨਿਭਾਈ ਜਦਕਿ ਆਏ ਹੋਏ ਸਾਥੀਆਂ ਦਾ ਧੰਨਵਾਦ ਸਰਕਲ ਪ੍ਰਧਾਨ ਸਤਿੰਦਰਪਾਲ ਸਿੰਘ ਜੱਸੜ ਨੇ ਕੀਤਾ।
MLA ਨਰਿੰਦਰ ਕੌਰ ਭਰਾਜ ਨੇ ਸ਼ੁਰੂ ਕਰਵਾਏ ਖੇਡ ਮੈਦਾਨਾਂ ਦੇ ਨਿਰਮਾਣ ਕਾਰਜ
NEXT STORY