ਆਦਮਪੁਰ (ਰਣਦੀਪ)- ਪਿੰਡ ਪੰਡੋਰੀ ਨਿੱਝਰਾਂ ’ਚ ਸਥਿਤ ਜਠੇਰੇ ਗੋਤ ਸੈਲੋਪਾਲ ਦੇ ਪਵਿੱਤਰ ਅਸਥਾਨ ’ਤੇ ਬਿਜਲੀ ਦਾ ਮੀਟਰ ਲਾਉਣ ਲਈ ਅਪਲਾਈ ਕੀਤੇ ਨੂੰ ਕਰੀਬ ਇਕ ਸਾਲ ਹੋ ਚੁੱਕਾ ਹੈ ਪਰ ਪਾਵਰਕਾਮ ਆਦਮਪੁਰ ਦਫ਼ਤਰ ਦੇ ਅਧਿਕਾਰੀਆਂ ਨੇ ਅਜੇ ਤੱਕ ਮੀਟਰ ਨਹੀਂ ਲਾਇਆ, ਜਿਸ ਕਾਰਨ ਜਠੇਰਿਆਂ ਦੀ ਪ੍ਰਬੰਧਕ ਕਮੇਟੀ ਤੇ ਸੰਗਤਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮੀਟਿਡ ਦੇ ਦਫਤਰ ਆਦਮਪੁਰ ਵਿਖੇ ਪਹੁੰਚੇ ਜਠੇਰੇ ਗੋਤ ਸੈਲੋਪਾਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਦਿਆਲ ਸਿੰਘ, ਵਿਮਲ ਕੁਮਾਰ, ਜਸਪਾਲ ਸਿੰਘ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਜਠੇਰੇ ਗੋਤ ਸੈਲੋਪਾਲ ਪਿੰਡ ਪੰਡੋਰੀ ਨਿੱਝਰਾਂ ’ਚ ਸਥਿਤ ਹਨ, ਜਿੱਥੇ ਬਿਜਲੀ ਦਾ ਮੀਟਰ ਨਹੀਂ ਲੱਗਾ ਹੋਇਆ ਸੀ, ਉਨ੍ਹਾਂ ਵੱਲੋਂ ਬਿਜਲੀ ਦਾ ਮੀਟਰ ਲਗਵਾਉਣ ਲਈ ਪਾਵਰਕਾਮ ਦਫ਼ਤਰ ਆਦਮਪੁਰ ਵਿਖੇ ਅਪਲਾਈ ਕੀਤੇ ਨੂੰ ਕਰੀਬ ਇਕ ਸਾਲ ਦਾ ਸਮਾਂ ਹੋ ਚੁੱਕਾ ਹੈ ਅਤੇ ਉਹ ਪਿਛਲੇ ਇਕ ਸਾਲ ਤੋਂ ਪਾਵਰਕਾਮ ਦਫ਼ਤਰ ਆਦਮਪੁਰ ਦੇ ਚੱਕਰ ਲਾ ਕੇ ਥੱਕ ਚੁੱਕੇ ਹਨ ਪਰ ਦਫ਼ਤਰ ਦੇ ਅਧਿਕਾਰੀ ਉਨ੍ਹਾਂ ਲਾਅਰੇ ਲਾਈ ਜਾ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ 400 ਘਰਾਂ 'ਤੇ ਮੰਡਰਾ ਰਿਹੈ ਵੱਡਾ ਖ਼ਤਰਾ! ਖਾਲੀ ਕਰਨ ਦੇ ਹੁਕਮ, ਹੋ ਸਕਦੈ ਵੱਡਾ ਐਕਸ਼ਨ
ਉਨ੍ਹਾਂ ਦੱਸਿਆ ਕਿ 15 ਮਾਰਚ 2025 ਨੂੰ ਮੀਮੋ ਨੰਬਰ 221 ਉਨ੍ਹਾਂ ਨੂੰ ਪਾਵਰਕਾਮ ਦੇ ਦਫ਼ਤਰ ਵੱਲੋਂ ਲਿਖਤੀ ਪੱਤਰ ਭੇਜਿਆ ਗਿਆ, ਤੁਹਾਡੇ ਵੱਲੋਂ ਜੋ ਡੋਮੈਸਟਿਕ ਕੁਨੈਕਸ਼ਨ ਅਪਲਾਈ ਕੀਤਾ ਗਿਆ ਹੈ, ਮਹਿਕਮੇ ਵੱਲੋਂ 2024 ਦੀਆਂ ਹਦਾਇਤਾਂ ਅਨੁਸਾਰ ਏ. ਸੀ. ਐੱਸ. ਆਰ. 500 ਮੀਟਰ ਤੋਂ ਵੱਧ ਹੋਣ ਕਾਰਨ ਤੁਸੀਂ ਵਿਭਾਗ ਨੂੰ 81 ਹਜ਼ਾਰ 400 ਰੁਪਏ ਤਖ਼ਮੀਨੇ ਦੀ ਰਕਮ (ਸਰਕਾਰੀ ਫੀਸ) ਜਮ੍ਹਾ ਕਰਵਾਓ ਤਾਂ ਉਨ੍ਹਾਂ ਵੱਲੋਂ 28 ਜੁਲਾਈ 2025 ਨੂੰ ਤਖ਼ਮੀਨੇ ਦੀ ਰਕਮ ਜਮ੍ਹਾ ਕਰਵਾ ਦਿੱਤੀ ਗਈ ਪਰ ਅੱਜ ਕਰੀਬ ਢਾਈ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਦੇ ਜਠੇਰਿਆਂ ਦੇ ਧਾਰਮਿਕ ਅਸਥਾਨ ’ਤੇ ਮੀਟਰ ਕੁਨੈਕਸ਼ਨ ਨਹੀਂ ਲਾਇਆ ਗਿਆ।
ਉਨ੍ਹਾਂ ਦੱਸਿਆ ਕਿ ਕਰੀਬ ਇਕ ਸਾਲ ਪਹਿਲਾਂ ਇਸ ਮਾਮਲੇ ਦੀ ਫਾਈਲ ਜਿਸ ਜੇ. ਈ. ਕੋਲ ਸੀ, ਉਹ ਵੀ ਸੇਵਾਮੁਕਤ ਹੋ ਚੁੱਕਾ ਹੈ, ਉਸ ਨੇ ਵੀ ਉਨ੍ਹਾਂ ਨੂੰ ਬਹੁਤ ਪ੍ਰੇਸ਼ਾਨ ਕੀਤਾ ਤੇ ਜੋ ਹੁਣ ਜੇ. ਈ. ਹੈ, ਉਸ ਕੋਲ ਵੀ ਉਹ ਕਈ ਵਾਰ ਜਾ ਚੁੱਕੇ ਹਨ ਪਰ ਉਹ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੇ। ਉਨ੍ਹਾਂ ਆਪਣੀ ਸਮੱਸਿਆ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦੇ ਜਠੇਰਿਅਆਂ ਦਾ ਮੇਲਾ ਵੀ ਆਉਣ ਵਾਲਾ ਹੈ ਪਰ ਪਾਵਰਕਾਮ ਦੇ ਅਧਿਕਾਰੀ ਉਨ੍ਹਾਂ ਨੂੰ ਜਾਣਬੁੱਝ ਕੇ ਖਰਾਬ ਕਰ ਰਹੇ ਹਨ ਤੇ ਅੱਜ ਜਦ ਉਨ੍ਹਾਂ ਵਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮੀਟਿਡ ਦਫਤਰ ਆਦਮਪੁਰ ਵਿਖੇ ਆ ਕੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਵਲੋਂ ਕੁਨੈਕਸ਼ਨ ਅਪਲਾਈ ਦੀ ਵੱਖਰੀ ਤੇ ਇਨ੍ਹਾਂ ਦੇ ਕਹਿਣ ਮੁਤਾਬਿਕ ਤਖ਼ਮੀਨੇ ਦੀ 81ਹਜ਼ਾਰ 400 ਰੁਪਏ ਦੀ ਰਕਮ ਵੀ ਜਮ੍ਹਾ ਕਰਵਾਉਣ ਦੇ ਬਾਵਜੂਦ ਵੀ ਅਜੇ ਤੱਕ ਦਫ਼ਤਰ ਵਿਖੇ ਉਨ੍ਹਾਂ ਨੂੰ ਕੁਨੈਕਸ਼ਨ ਦੇਣ ਤੇ ਮੀਟਰ ਲਾਵਾਉਣ ਦਾ ਕੋਈ ਸਾਮਾਨ ਨਹੀਂ ਆਇਆ, ਜਿਸ ਕਾਰਨ ਉਨ੍ਹਾਂ ਨੂੰ ਜਠੇਰੇ ਦੇ ਆ ਰਹੇ ਸਾਲਾਨਾ ਮੇਲੇ ’ਚ ਪ੍ਰੇਸ਼ਾਨੀਆਂ ਆਉਣਗੀਆਂ ਹਨ। ਉਨ੍ਹਾਂ ਚਿਤਾਵਾਣੀ ਦਿੰਦਿਆਂ ਕਿਹਾ ਕੇ ਜੇਕਰ ਉਨ੍ਹਾਂ ਨੂੰ ਜਲਦ ਬਿਜਲੀ ਕੁਨੈਕਸ਼ਨ ਨਾ ਦਿੱਤਾ ਗਿਆ ਤਾਂ ਉਹ ਪਾਵਰਕਾਮ ਦਫ਼ਤਰ ਆ ਕੇ ਰੋਸ਼ ਧਰਨਾ ਦੇਣਗੇ, ਜਿਸ ਦੀ ਜ਼ਿੰਮੇਵਾਰੀ ਸਬੰਧਿਤ ਵਿਭਾਗ ਦੀ ਹੋਵੇਗੀ।
ਇਹ ਵੀ ਪੜ੍ਹੋ: ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲੇ ਦੇਣ ਧਿਆਨ! ਹੋ ਗਿਆ ਵੱਡਾ ਐਲਾਨ
ਕੀ ਬੋਲੇ ਇਸ ਸੰਬੰਧ ਚ ਪੀ. ਐੱਸ. ਪੀ. ਸੀ. ਐੱਲ. ਦਫ਼ਤਰ ਆਦਮਪੁਰ ਦੇ ਐਸ. ਡੀ. ਓ. ਰਾਜ ਕੁਮਾਰ
ਜਦ ਇਸ ਮਾਮਲੇ ਸਬੰਧੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮੀਟਿਡ ਦਫ਼ਤਰ ਆਦਮਪੁਰ ਦੇ ਐੱਸ. ਡੀ. ਓ. ਰਾਜ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ’ਚ ਸਾਰਾ ਮਾਮਲਾ ਆ ਗਿਆ ਹੈ, ਰਿਕਾਰਡ ਚੈੱਕ ਕਰਕੇ ਜਲਦ ਹੀ ਆਪਣੇ ਦਫ਼ਤਰ ਦੇ ਕਿਸੇ ਅਧਿਕਾਰੀ ਦੀ ਡਿਊਟੀ ਲਾ ਕੇ ਮੀਟਰ ਕੁਨੈਕਸ਼ਨ ਲਗਾਉਣ ਦੀ ਸਾਰੀ ਕਾਰਵਾਈ ਕਰ ਜਲਦ ਪੂਰੀ ਕਰ ਸੈਲੋਪਾਲ ਜਠੇਰਿਆ ਦੇ ਧਾਰਮਿਕ ਅਸਥਾਨ 'ਤੇ ਮੀਟਰ ਕੁਨੈਕਸ਼ਨ ਲਗਾ ਦੇਣਗੇ।
ਇਹ ਵੀ ਪੜ੍ਹੋ: ਪੰਜਾਬ ਦੇ ਮੁਅੱਤਲ DIG ਭੁੱਲਰ ਦਾ ਵਿਦੇਸ਼ੀ ਕੁਨੈਕਸ਼ਨ ਆਇਆ ਸਾਹਮਣੇ! ਜਾਇਦਾਦਾਂ ਬਾਰੇ CBI ਦੇ ਵੱਡੇ ਖ਼ੁਲਾਸੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ੍ਰੀ ਨੈਣਾ ਦੇਵੀ ਰੋਡ ’ਤੇ ਅਣਪਛਾਤੀ ਲਾਸ਼ ਬਰਾਮਦ
NEXT STORY