ਸੁਨਾਮ ਊਧਮ ਸਿੰਘ ਵਾਲਾ (ਮੰਗਲਾ)- 64ਵਾਂ ਸੁਨਾਮ ਜ਼ੋਨ ਬੱਲੇਬਾਜ਼ੀ ਟੂਰਨਾਮੈਂਟ ਜੋ ਐੱਸ. ਯੂ. ਐੱਸ. ਸਟੇਡੀਅਮ ਸੁਨਾਮ ’ਚ ਸਮਾਪਤ ਹੋਇਆ, ਇਸ ’ਚ ਡੀ. ਏ. ਵੀ. ਸਕੂਲ ਸੁਨਾਮ ਦਾ ਬਹੁਤ ਵਧੀਆ ਪ੍ਰਦਰਸ਼ਨ ਰਿਹਾ। ਸੀਨੀਅਰ ਗਰੁੱਪ ਅੰਡਰ 19 ਵਰਗ ਦੇ ਲਡ਼ਕਿਆਂ ’ਚ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਸੁਨਾਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਗਰੁੱਪ ’ਚ ਰਾਹੁਲ ਜਾਵਾ ਅਤੇ ਵੰਸ਼ ਕੁਮਾਰ ਨੇ ਬਹੁਤ ਹੀ ਵਧੀਆ ਖੇਡ ਦਾ ਪ੍ਰਦਰਸ਼ਨ ਕਰ ਕੇ ਟਰਾਫੀ ਟੀਮ ਦੇ ਨਾਂ ਕਰ ਦਿੱਤੀ। ਇਸ ਦੇ ਨਾਲ ਅੰਡਰ 14 ਵਰਗ ਦੇ ਲਡ਼ਕਿਆਂ ਨੇ ਵੀ ਦੂਜਾ ਸਥਾਨ ਪ੍ਰਾਪਤ ਕਰ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਇਸ ਮੌਕੇ ਪ੍ਰਿੰ. ਵੀ. ਪੀ. ਗੁਪਤਾ, ਸਕੂਲ ਦੇ ਡਾਇਰੈਕਟਰ ਪੀ. ਐੱਸ. ਧਾਲੀਵਾਲ, ਸਿੱਖਿਆ ਸਲਾਹਕਾਰ ਡਾ. ਡਾਲੀ ਰਾਏ, ਸਹਾਇਕ ਪ੍ਰਬੰਧਕ ਡਾ ਪਰਸ਼ੋਤਮ ਵਸ਼ਿਸ਼ਟ, ਮੈਡੀਕਲ ਅਫਸਰ ਡਾ. ਰਾਧਾ ਵਸ਼ਿਸ਼ਟ ਅਤੇ ਪ੍ਰਿੰਸੀਪਲ ਵੀ. ਪੀ. ਗੁਪਤਾ ਨੇ ਜੇਤੂਆਂ ਅਤੇ ਖੇਡ ਦੇ ਕੋਚ ਪੰਕਜ ਕੁਮਾਰ ਨੂੰ ਸਨਮਾਨਤ ਕੀਤਾ।
ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਗੈਸ ਸਿਲੰਡਰ ਵੰਡੇ
NEXT STORY