ਸੰਗਰੂਰ (ਬਾਂਸਲ, ਮੰਗਲਾ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਸੁਨਾਮ ਦੀ ਇਕ ਮੀਟਿੰਗ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਹੇਠ ਗੁਰਦੁਆਰਾ ਸ਼੍ਰੀ ਸੱਚਖੰਡ ਸਾਹਿਬ ਵਿਖੇ ਹੋਈ। ਅੱਜ ਦੀ ਇਸ ਮੀਟਿੰਗ ’ਚ ਗਰੀਨ ਟ੍ਰਿਬਿਊਨਲ ਦੇ ਉਸ ਬਿਆਨ ਦੀ ਸਖਤ ਨਿਖੇਧੀ ਕੀਤੀ ਗਈ, ਜਿਸ ਬਿਆਨ ਰਾਹੀਂ ਗਰੀਨ ਟ੍ਰਿਬਿਊਨਲ ਨੇ ਪੰਜਾਬ ਦੇ ਕਿਸਾਨਾਂ ਦੀਆਂ ਬਿਜਲੀ ਦੀਆਂ ਮੋਟਰਾਂ ਦੀ ਸਬਸਿਡੀ ਖਤਮ ਕਰਨ ਦੀ ਗੱਲ ਕੀਤੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਮੋਟਰਾਂ ਦੇ ਬਿਲ ਕਿਸੇ ਵੀ ਕੀਮਤ ’ਤੇ ਨਹੀਂ ਭਰੇ ਜਾਣਗੇ, ਜੇਕਰ ਕੋਈ ਵੀ ਸਰਕਾਰੀ ਅਧਿਕਾਰੀ ਪਿੰਡਾਂ ’ਚ ਬਿਲ ਉਗਰਾਹੁਣ ਲਈ ਆਵੇਗਾ, ਤਾਂ ਕਿਸਾਨ ਜਥੇਬੰਦੀਆਂ ਵੱਲੋਂ ਉਨ੍ਹਾਂ ਦਾ ਘਿਰਾਓ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਿਸਾਨ ਆਗੂਆਂ ਨੇ ਅਧਿਆਪਕਾਂ ਬਾਰੇ ਕਿਹਾ ਕਿ ਕੱਲ ਤੋਂ ਬਠਿੰਡਾ ਵਿਖੇ ਅਧਿਆਪਕ ਮੋਰਚੇ ਦੀ ਡੱਟਵੀਂ ਹਮਾਇਤ ਕੀਤੀ ਜਾਵੇਗੀ ਤੇ ਅੱਜ ਸੁਨਾਮ ਬਲਾਕ ਤੋਂ ਮਰਦਾਂ ਤੇ ਅੌਰਤਾਂ ਦਾ ਇਕ ਵੱਡਾ ਕਾਫਲਾ ਇਸ ਹਮਾਇਤ ’ਚ ਸ਼ਾਮਿਲ ਹੋਵੇਗਾ, ਜਿਸਦੀ ਤਿਆਰੀ ਵੱਡੇ ਪੱਧਰ ’ਤੇ ਕੀਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਇਹ ਲਡ਼ਾਈ ਇਕੱਲੇ ਅਧਿਆਪਕਾਂ ਦੀ ਨਹੀਂ, ਬਲਕਿ ਇਹ ਵਿੱਦਿਆ ਨੀਤੀ ’ਤੇ ਚੱਲ ਰਿਹਾ ਇਕ ਕੁਹਾਡ਼ਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਨੇ-ਬਹਾਨੇ ਅਧਿਆਪਕਾਂ ਨੂੰ ਜਲੀਲ ਕਰ ਕੇ ਸਰਕਾਰੀ ਵਿੱਦਿਆ ਨੀਤੀ ਖਤਮ ਕਰਦੀ ਜਾ ਰਹੀ ਹੈ, ਪਰ ਇਸ ਵਿੱਦਿਆ ਨੀਤੀ ਦੀ ਰਾਖੀ ਲਈ ਜਥੇਬੰਦੀ ਹਰ ਸੰਘਰਸ਼ ’ਚ ਅਧਿਆਪਕਾਂ ਦਾ ਸਾਥ ਦੇਵੇਗੀ। ਇਸ ਮੌਕੇ ਰਾਮਸ਼ਰਨ ਸਿੰਘ ਉਗਰਾਹਾਂ, ਪਾਲ ਸਿੰਘ ਦੌਲੇਵਾਲਾ, ਗੁਰਭਗਤ ਸ਼ਾਹਪੁਰ, ਸੁਖਪਾਲ ਮਾਣਕ ਕਣਕਵਾਲ, ਗੋਬਿੰਦ ਚੱਠੇ, ਮਹਿੰਦਰ ਨਮੋਲ, ਰਾਮਪਾਲ ਸੁਨਾਮ, ਭਗਵਾਨ ਸਿੰਘ ਸੁਨਾਮ, ਬਾਵਾ ਛਾਜਲੀ, ਭਗਵਾਨ ਸਿੰਘ, ਦੇਵ ਕਣਕਵਾਲ, ਮਾਡ਼ਾ ਜਵੰਧੇ ਅਤੇ ਗੁਰਬਖਸ਼ ਫੁਲੇਡ਼ਾ ਆਦਿ ਵੀ ਸ਼ਾਮਿਲ ਸਨ।
ਖੇਡ ਦੌੜ ’ਚੋਂ ਚੰਗੀ ਪੁਜੀਸ਼ਨ ਹਾਸਲ ਕਰਨ ਵਾਲਿਅਾਂ ਦਾ ਸਨਮਾਨ
NEXT STORY