ਭਵਾਨੀਗੜ੍ਹ (ਤਰਸੇਮ, ਵਿਕਾਸ) : ਭਵਾਨੀਗੜ੍ਹ ਪੁਲਸ ਨੇ ਚੋਰੀ ਦੀ ਮੋਟਰਸਾਇਕਲ ਰੇਹੜੀ 'ਤੇ ਚੋਰੀ ਦਾ ਮੋਟਰਸਾਇਕਲ ਵੇਚਣ ਜਾ ਰਹੇ ਇੱਕ ਵਿਅਕਤੀ ਨੂੰ ਦੋਵੇਂ ਵਾਹਨਾਂ ਸਮੇਤ ਕਾਬੂ ਕੀਤਾ। ਜਾਣਕਾਰੀ ਦਿੰਦਿਆਂ ਪ੍ਰਤੀਕ ਜਿੰਦਲ ਥਾਣਾ ਮੁਖੀ ਭਵਾਨੀਗੜ੍ਹ ਨੇ ਦੱਸਿਆ ਕਿ ਏ. ਐੱਸ. ਆਈ. ਦਵਿੰਦਰ ਸਿੰਘ ਆਪਣੇ ਸਾਥੀ ਕਰਮਚਾਰੀਆਂ ਸਮੇਤ ਚੈਕਿੰਗ ਸਬੰਧੀ ਭਵਾਨੀਗੜ੍ਹ ਤੋਂ ਪਿੰਡ ਆਲੋਅਰਖ ਸਾਇਡ ਜਾ ਰਹੇ ਸਨ ਤਾਂ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਗੁਰਸੇਵਕ ਸਿੰਘ ਵਾਸੀ ਕੌਲ (ਪਟਿਆਲਾ) ਚੋਰੀ ਕੀਤੀ ਮੋਟਰਸਾਇਕਲ ਰੇਹੜੀ 'ਤੇ ਇੱਕ ਚੋਰੀ ਕੀਤਾ ਬਿਨ੍ਹਾਂ ਨੰਬਰੀ ਮੋਟਰਸਾਇਕਲ ਲੱਦ ਕੇ ਕਿਸੇ ਕਬਾੜੀਏ ਨੂੰ ਵੇਚਣ ਦੀ 'ਚ ਤਾਕ ਹੈ, ਜੋ ਆਲੋਅਰਖ ਸਾਇਡ ਖੜਾ ਹੈ। ਜੇਕਰ ਰੇਡ ਕੀਤੀ ਜਾਵੇ ਤਾਂ ਉਸਨੂੰ ਮਾਲ ਸਮੇਤ ਕਾਬੂ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ : ਚੰਡੀਗੜ੍ਹ 'ਚ ਪੈਟਰੋਲ 'ਤੇ ਚੱਲਣ ਵਾਲੇ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਬੰਦ
ਥਾਣਾ ਮੁਖੀ ਜਿੰਦਲ ਨੇ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਪੁਲਸ ਪਾਰਟੀ ਨੇ ਛਾਪਾਮਾਰੀ ਕਰਦਿਆਂ ਉਕਤ ਵਿਅਕਤੀ ਨੂੰ ਚੋਰੀ ਦੇ ਵਾਹਨਾਂ ਸਣੇ ਕਾਬੂ ਕਰਕੇ ਥਾਣਾ ਭਵਾਨੀਗੜ੍ਹ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਕਿਸਾਨਾਂ ਦੀ ਭਲਾਈ ਲਈ ਮਾਨ ਸਰਕਾਰ ਦੀ ਵਿਲੱਖਣ ਪਹਿਲ, ਚੁੱਕਣ ਜਾ ਰਹੀ ਹੈ ਇਹ ਵੱਡਾ ਕਦਮ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਦੁਕਾਨ ਮਾਲਕ ਦੀ ਸ਼ਰਮਨਾਕ ਕਰਤੂਤ, ਦੁਕਾਨ 'ਤੇ ਕੰਮ ਕਰਨ ਵਾਲੀ ਕੁੜੀ ਨਾਲ ਕੀਤਾ ਜਬਰ-ਜ਼ਿਨਾਹ
NEXT STORY