Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, AUG 22, 2026

    6:46:20 PM

  • leopard came to talwara  video goes viral

    ਪੰਜਾਬ ਦੇ ਇਸ ਇਲਾਕੇ 'ਚ ਫੈਲੀ ਦਹਿਸ਼ਤ! ਰਾਤ ਵੇਲੇ...

  • waris punjab papalpreet singh candidate from majitha

    'ਵਾਰਿਸ ਪੰਜਾਬ ਦੇ' ਨੇ ਪਪਲਪ੍ਰੀਤ ਨੂੰ ਮਜੀਠਾ ਤੋਂ...

  • punjab bandh   announced

    ਪੰਜਾਬ ਵਿਚ ਹੁਣ 'ਮਹਾ ਬੰਦ' ਦਾ ਐਲਾਨ, ਨੋਟ ਕਰ ਲਓ...

  • heavy rain alert in punjab for next 2 days

    ਪੰਜਾਬ 'ਚ ਅਗਲੇ 2 ਦਿਨ ਭਾਰੀ ਮੀਂਹ ਦਾ ਅਲਰਟ, ਜਾਣੋ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • Jalandhar
  • ਟੈਕਸਟਾਈਲ ਮੈਗਾ ਪਾਰਕ : ਦੁਨੀਆ ਦੇ ਲਈ ਭਾਰਤੀ ਉਤਪਾਦ ਨਿਰਮਾਣ ਵੱਲ ਇਕ ਵੱਡਾ ਕਦਮ

SPECIAL STORY News Punjabi(ਵਿਸ਼ੇਸ਼ ਟਿੱਪਣੀ)

ਟੈਕਸਟਾਈਲ ਮੈਗਾ ਪਾਰਕ : ਦੁਨੀਆ ਦੇ ਲਈ ਭਾਰਤੀ ਉਤਪਾਦ ਨਿਰਮਾਣ ਵੱਲ ਇਕ ਵੱਡਾ ਕਦਮ

  • Edited By Anuradha,
  • Updated: 22 Mar, 2023 01:51 PM
Jalandhar
big step towards indian product manufacturing for the world
  • Share
    • Facebook
    • Tumblr
    • Linkedin
    • Twitter
  • Comment

ਪ੍ਰਾਚੀਨਕਾਲ ਤੋਂ ਚਲੀ ਆ ਰਹੀ ਭਾਰਤੀ ਵਸਤਰਾਂ ਦੀ ਖੁਸ਼ਹਾਲ ਪਰੰਪਰਾ ਇਕ ਲੰਬੀ ਛਾਲ ਮਾਰਨ ਲਈ ਤਿਆਰ ਹੈ, ਜੋ ਦੇਸ਼ ਨੂੰ ਇਕ ਵਿਸ਼ਵ ਪੱਧਰੀ ਨਿਵੇਸ਼, ਵਿਨਿਰਮਾਣ ਅਤੇ ਬਰਾਮਦ ਦਾ ਕੇਂਦਰ ਬਣਾ ਦੇਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਮਿਲਨਾਡੂ, ਤੇਲੰਗਾਨਾ, ਕਰਨਾਟਕ, ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ’ਚ 7 ਪੀ. ਐੱਮ. ਮਿੱਤਰ ਮੈਗਾ ਟੈਕਸਟਾਈਲ ਪਾਰਕਾਂ ਦੇ ਨਿਰਮਾਣ ਦਾ ਐਲਾਨ ਕੀਤਾ ਹੈ। ਇਹ ਮੈਗਾ ਟੈਕਸਟਾਈਲ ਪਾਰਕ 4445 ਕਰੋੜ ਰੁਪਏ ਦੇ ਖਰਚ ਨਾਲ ਤਿਆਰ ਕੀਤੇ ਜਾਣਗੇ। ਪ੍ਰਧਾਨ ਮੰਤਰੀ ਦੇ 5 ਐੱਫ ਵਿਜ਼ਨ (ਖੇਤ ਤੋਂ ਫਾਈਬਰ ਤੋਂ ਫੈਕਟਰੀ ਤੋਂ ਫੈਸ਼ਨ ਤੋਂ ਵਿਦੇਸ਼ ਤੱਕ) ਤੋਂ ਪ੍ਰੇਰਿਤ ਹੋ ਕੇ ਪੀ. ਐੱਮ. ਮਿੱਤਰ ਪਾਰਕ ਯੋਜਨਾ, ਆਤਮਨਿਰਭਰ ਭਾਰਤ ਅਤੇ ‘ਵੋਕਲ ਫਾਰ ਲੋਕਲ’ ਪਹਿਲ ਨੂੰ ਹਾਸਲ ਕਰਨ ਦੀ ਦਿਸ਼ਾ ’ਚ ਇਕ ਵੱਡਾ ਕਦਮ ਹੈ। ਇਹ ਮੈਗਾ ਪਾਕ ਇਸ ਖੇਤਰ ਨੂੰ 2030 ਤੱਕ 250 ਬਿਲੀਅਨ ਕਾਰੋਬਾਰ ਅਤੇ 100 ਬਿਲੀਅਨ ਡਾਲਰ ਦੀ ਬਰਾਮਦ ਦੇ ਟੀਚੇ ਨੂੰ ਹਾਸਲ ਕਰਨ ’ਚ ਮਦਦ ਕਰਨਗੇ। ਮੈਗਾ ਟੈਕਸਟਾਈਲ ਪਾਰਕ ਵਸਤਰ ਖੇਤਰ ’ਚ ਵਿਆਪਕ ਬਦਲਾਅ ਕਰਨਗੇ ਅਤੇ ਹਰੇਕ ਥਾਂ ’ਤੇ ਵਿਸ਼ਵ ਪੱਧਰੀ ਸਹੂਲਤਾਂ, ਵੱਧ ਤੋਂ ਵੱਧ ਮੁੱਢਲੇ ਢਾਂਚੇ ਅਤੇ ਸੰਗਠਿਤ ਮੁੱਲ ਲੜੀ ਦੀ ਮਦਦ ਨਾਲ ਵਿਸ਼ਵ ਪੱਧਰੀ ਚੈਂਪੀਅਨ ਤਿਆਰ ਕਰਨਗੇ। ਨਿਰਮਾਣ ਅਤੇ ਵਿਕਾਸ ਕਰਨ ਵਾਲੀ ਇਕ ਪ੍ਰਮੁੱਖ ਕੰਪਨੀ ਦੀ ਚੋਣ ਕੀਤੀ ਜਾਵੇਗੀ ਜੋ ਪੀ. ਐੱਮ. ਮਿੱਤਰ ਪਾਰਕ ਦੇ ਡਿਜ਼ਾਈਨ, ਯੋਜਨਾ, ਨਿਰਮਾਣ, ਵਿੱਤ ਪੋਸ਼ਣ, ਸੰਚਾਲਨ ਤੇ ਰੱਖ-ਰਖਾਅ ਲਈ ਜ਼ਿੰਮੇਵਾਰ ਹੋਵੇਗੀ। ਇਹ ਉਦਯੋਗ ਦੇ ਲਈ ਵੱਡੀ ਛਾਲ ਹੋਵੇਗੀ ਕਿਉਂਕਿ ਮੁੱਲ ਲੜੀ ਮੌਜੂਦਾ ਸਮੇਂ ’ਚ ਪੂਰੇ ਦੇਸ਼ ’ਚ ਖਿਲਰੀ ਹੋਈ ਹੈ, ਜੋ ਲੜੀ ਦੇ ਹਰੇਕ ਸੰਪਰਕ-ਬਿੰਦੂ ’ਤੇ ਲਾਗਤ ਅਤੇ ਦੇਰੀ ’ਚ ਵਾਧਾ ਕਰਦੀ ਹੈ। ਇਹ ਮੈਗਾ ਪਾਰਕ ਰੋਜ਼ਗਾਰ ਦੇ ਲਗਭਗ 20 ਲੱਖ ਪ੍ਰਤੱਖ/ਅਪ੍ਰਤੱਖ ਮੌਕਿਆਂ ਦੀ ਸਿਰਜਨਾ ਕਰਨਗੇ ਅਤੇ ਅੰਦਾਜ਼ਨ 70,000 ਕਰੋੜ ਰੁਪਏ ਦੇ ਘਰੇਲੂ ਤੇ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨਗੇ। ਇਹ ਮੈਗਾ ਪਾਰਕ ਜ਼ੀਰੋ ਦ੍ਰਵ ਰਿਸਣ, ਸਾਂਝਾ ਰਹਿੰਦ-ਖੂੰਹਦ ਸੋਧ ਪਲਾਂਟ, ਗੈਸਾਂ ਦੀ ਨਿਕਾਸੀ ਮੁਕਤ ਨਵਿਆਉਣਯੋਗ ਊਰਜਾ ਦੀ ਵਰਤੋਂ ਅਤੇ ਵਿਸ਼ਵ ਪੱਧਰੀ ਸਭ ਤੋਂ ਵਧੀਆ ਤੌਰ ਤਰੀਕਿਅਾਂ ਨੂੰ ਅਪਣਾਉਣ ਦੇ ਨਾਲ ਸਮੁੱਚੇ ਵਿਕਾਸ ਦੀਆਂ ਸ਼ਾਨਦਾਰ ਉਦਾਹਰਣਾਂ ਹੋਣਗੇ।

ਭਾਰਤੀ ਅਰਥਵਿਵਸਥਾ ਦੇ ਮੁੱਖ ਆਧਾਰਾਂ ’ਚੋਂ ਇਕ, ਵਸਤਰ ਖੇਤਰ ਭਾਰਤੀ ਬਰਾਮਦ ਦਾ ਇਕ ਅਹਿਮ ਹਿੱਸਾ ਹੈ। ਇਹ ਸਹਿਯੋਗੀ ਸੰਘਵਾਦ ਦੀ ਇਕ ਹੋਰ ਉਦਾਹਰਣ ਹੈ ਕਿਉਂਕਿ ਕੇਂਦਰ ਤੇ ਸਬੰਧਤ ਸੂਬੇ ਦੋਵੇਂ ਹੀ ਵਿਸ਼ੇਸ਼ ਪ੍ਰਯੋਜਨ ਕੰਪਨੀ (ਐੱਸ. ਪੀ. ਵੀ.) ਦੇ ਭਾਈਵਾਲ ਹੋਣਗੇ ਜੋ ਇਨ੍ਹਾਂ ਮੈਗਾ ਪਾਰਕਾਂ ਦੀ ਸਥਾਪਨਾ ਅਤੇ ਪ੍ਰਬੰਧ ਕਰਨਗੇ। ਇਨ੍ਹਾਂ ਪਾਰਕਾਂ ਦੀ ਸਥਾਪਨਾ ਲਈ ਸੂਬਾ ਸਰਕਾਰਾਂ ਘੱਟੋ-ਘੱਟ 1000 ਏਕੜ ਜ਼ਮੀਨ ਮੁਹੱਈਆ ਕਰਵਾਉਣਗੀਆਂ। ਸੂਬਾ ਸਰਕਾਰਾਂ ਉਤਪਾਦਨ ਪ੍ਰਕਿਰਿਆ ਦੇ ਸੁਚਾਰੂ ਸੰਚਾਲਨ ਅਤੇ ਵਪਾਰ ਕਰਨ ’ਚ ਆਸਾਨੀ ਯਕੀਨੀ ਬਣਾਉਣ ਦੇ ਮਕਸਦ ਨਾਲ ਇਕ ਢੁੱਕਵੀਂ ਤੇ ਸਥਿਰ ਨੀਤੀਗਤ ਵਿਵਸਥਾ ਦੇ ਨਾਲ-ਨਾਲ ਬਿਜਲੀ ਤੇ ਪਾਣੀ ਦੀ ਸਪਲਾਈ ਤੇ ਕੂੜੇ ਦੇ ਨਿਪਟਾਰੇ ਦੀ ਇਕ ਭਰੋਸੇਯੋਗ ਵਿਵਸਥਾ ਅਤੇ ਇਕ ਸਿੰਗਲ ਖਿੜਕੀ ਮਨਜ਼ੂਰੀ ਦੀ ਇਕ ਕਾਰਗਰ ਸਹੂਲਤ ਵੀ ਮੁਹੱਈਆ ਕਰਨਗੀਆਂ। ਇਨ੍ਹਾਂ ਮੈਗਾ ਪਾਰਕਾਂ ਦੇ ਵਧੀਆ ਮੁੱਢਲੇ ਢਾਂਚੇ ਤੇ ‘ਪਲੱਗ ਐਂਡ ਪਲੇਅ’ ਸਹੂਲਤਾਂ ਦੇ ਨਾਲ-ਨਾਲ ਵਸਤਰ ਉਦਯੋਗ ਲਈ ਜ਼ਰੂਰੀ ਸਿਖਲਾਈ ਤੇ ਖੋਜ ਸਬੰਧੀ ਸਹਾਇਤਾ ਵੀ ਮੁਹੱਈਆ ਹੋਵੇਗੀ। ਵਸਤਰ ਉਦਯੋਗ ਨੇ ਸਰਕਾਰ ਦੀ ਇਸ ਮਹੱਤਵਪੂਰਨ ਪਹਿਲ ਪ੍ਰਤੀ ਉਤਸ਼ਾਹ-ਵਧਾਊ ਪ੍ਰਤੀਕਿਰਿਆ ਦਿੱਤੀ ਹੈ। ਉਦਯੋਗ ਸੰਗਠਨਾਂ ਨੇ ਆਸ ਪ੍ਰਗਟ ਕੀਤੀ ਹੈ ਕਿ ਆਸ ਅਨੁਸਾਰ ਘੱਟ ਲਾਜਿਸਟਿਕਸ ਲਾਗਤ, ਆਧੁਨਿਕ ਮੁੱਢਲਾ ਢਾਂਚਾ, ਵਿਸ਼ਵ ਪੱਧਰ ’ਤੇ ਵਪਾਰ ਦੀਆਂ ਸੰਭਾਵਨਾਵਾਂ ਅਤੇ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਸਹਾਇਕ ਨੀਤੀਆਂ ਭਾਰਤੀ ਵਸਤਰ ਉਦਯੋਗ ਨੂੰ ਨਵੀਆਂ ਉਚਾਈਆਂ ’ਤੇ ਲਿਜਾਣਗੀਅਾਂ ਤੇ ਭਾਰਤੀ ਤੇ ਵਿਦੇਸ਼ੀ ਖਪਤਕਾਰਾਂ ਨੂੰ ਮੁਕਾਬਲੇਬਾਜ਼ੀ ਵਾਲੀਆਂ ਕੀਮਤਾਂ ’ਤੇ ਉੱਚ ਗੁਣਵੱਤਾ ਵਾਲੇ ਉਤਪਾਦ ਮੁਹੱਈਆ ਕਰਵਾਉਣਗੀਆਂ।

ਕੱਪੜਾ ਮੰਤਰਾਲਾ ਇਨ੍ਹਾਂ ਪ੍ਰਾਜੈਕਟਾਂ ਦੇ ਕੰਮ ਦੀ ਨਿਗਰਾਨੀ ਕਰੇਗਾ ਅਤੇ ਹਰੇਕ ਪਾਰਕ ਦੇ ਐੱਸ. ਪੀ. ਵੀ. ਨੂੰ ਵਿਕਾਸ ਲਈ ਪੂੰਜੀਗਤ ਸਹਾਇਤਾ ਦੇ ਰੂਪ ’ਚ ਗ੍ਰੀਨਫੀਲਡ ਪਾਰਕਾਂ ਲਈ 500 ਕਰੋੜ ਰੁਪਏ ਅਤੇ ਬ੍ਰਾਊਨਫੀਲਡ ਪਾਰਕਾਂ ਲਈ 200 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰੇਗਾ। ਇਸ ਦੇ ਇਲਾਵਾ ਉਹ ਲਾਗੂਕਰਨ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਹਰੇਕ ਪਾਰਕ ’ਚ ਸਥਿਤ ਇਕਾਈਆਂ ਨੂੰ 300 ਕਰੋੜ ਰੁਪਏ ਤੱਕ ਦੀ ਰਾਸ਼ੀ ਮੁਹੱਈਆ ਕਰੇਗਾ। ਇਹ ਕਦਮ ਵਾਧੂ ਉਤਸ਼ਾਹ ਦੇਣ ਲਈ ਹੋਰਨਾਂ ਸਰਕਾਰੀ ਯੋਜਨਾਵਾਂ ਦੇ ਨਾਲ ਤਾਲਮੇਲ ਦੀ ਸਹੂਲਤ ਵੀ ਮੁਹੱਈਆ ਕਰੇਗਾ। ਭਾਰਤ ਪਹਿਲਾਂ ਹੀ ਸੰਯੁਕਤ ਅਰਬ ਅਮੀਰਾਤ ਤੇ ਆਸਟ੍ਰੇਲੀਆ ਨਾਲ ਵਪਾਰ ਸਮਝੌਤੇ ’ਤੇ ਦਸਤਖਤ ਕਰ ਚੁੱਕਾ ਹੈ ਅਤੇ ਕੈਨੇਡਾ, ਬ੍ਰਿਟੇਨ ਤੇ ਯੂਰਪੀ ਸੰਘ ਦੇ ਨਾਲ ਇਸ ਸਬੰਧ ’ਚ ਗੱਲਬਾਤ ਕਰ ਰਿਹਾ ਹੈ। ਇਨ੍ਹਾਂ ਯਤਨਾਂ ਨਾਲ ਭਾਰਤੀ ਵਸਤਰਾਂ ਨੂੰ ਲਾਭਕਾਰੀ ਵਿਕਸਿਤ ਬਾਜ਼ਾਰ ’ਚ ਆਪਣੀ ਪੈਠ ਮਜ਼ਬੂਤ ਕਰਨ ’ਚ ਮਦਦ ਮਿਲੇਗੀ ਅਤੇ ਵਸਤਰ ਤੇ ਪਹਿਰਾਵਾ ਦੇ ਵਿਸ਼ਵ ਪੱਧਰੀ ਵਪਾਰ ’ਚ ਦੇਸ਼ ਦੀ ਹਿੱਸੇਦਾਰੀ ’ਚ ਵਰਨਣਯੋਗ ਵਾਧਾ ਹੋਵੇਗਾ। ਭਾਰਤ ਦੀ ਗਿਣਤੀ ਪਹਿਲਾਂ ਹੀ ਦੁਨੀਆ ਦੇ ਸਭ ਤੋਂ ਵੱਡੇ ਵਸਤਰ ਤੇ ਪਹਿਰਾਵਾ ਬਰਾਮਦਕਾਰ ਦੇਸ਼ਾਂ ’ਚੋਂ ਇਕ ਦੇ ਰੂਪ ’ਚ ਹੁੰਦੀ ਹੈ ਪਰ ਹੁਣ ਜਦਕਿ ਦੇਸ਼ 2047 ਤੱਕ ਇਕ ਵਿਕਸਿਤ ਰਾਸ਼ਟਰ ਬਣਨ ਵੱਲ ਵਧ ਰਿਹਾ ਹੈ, ਅੰਮ੍ਰਿਤਕਾਲ ’ਚ ਸਾਡੀਆਂ ਖਾਹਿਸ਼ਾਂ ਦੁਨੀਆ ਦਾ ਸਭ ਤੋਂ ਵੱਡਾ ਵਸਤਰ ਬਰਾਮਦਕਾਰ ਦੇਸ਼ ਬਣਨ ਦੀਆਂ ਹਨ। ਪੀ. ਐੱਮ. ਮਿੱਤਰ ਰਾਹੀਂ ਅਸੀਂ ਸਹੀ ਦਿਸ਼ਾ ’ਚ ਅੱਗੇ ਵਧ ਰਹੇ ਹਾਂ।

ਪਿਊਸ਼ ਗੋਇਲ

(ਲੇਖਕ ਕੇਂਦਰੀ ਵਣਜ ਅਤੇ ਉਦਯੋਗ, ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਤੇ ਕੱਪੜਾ ਮੰਤਰੀ ਅਤੇ ਰਾਜ ਸਭਾ ਵਿਚ ਸਦਨ ਦੇ ਨੇਤਾ ਹਨ)

  • Mega Park
  • World
  • Indian Products
  • Manufacturing
  • ਮੈਗਾ ਪਾਰਕ
  • ਦੁਨੀਆ
  • ਭਾਰਤੀ ਉਤਪਾਦ
  • ਨਿਰਮਾਣ

ਚੀਨੀ ਕਰਜ਼ੇ ਕਾਰਨ ਪਾਕਿਸਤਾਨ ਨੂੰ ਨਹੀਂ ਮਿਲੇਗਾ ਕੰਗਾਲੀ ਤੋਂ ਛੁਟਕਾਰਾ

NEXT STORY

Stories You May Like

  • news of relief for indian textile industry  threat of us tariffs
    ਅਮਰੀਕੀ ਟੈਰਿਫ ਦੇ ਖ਼ਤਰੇ ਵਿਚਾਲੇ ਭਾਰਤੀ ਕੱਪੜਾ ਉਦਯੋਗ ਲਈ ਰਾਹਤ ਦੀ ਖ਼ਬਰ
  • from sindhu  s olympic bronze to two consecutive super 300 titles
    ਸਿੰਧੂ ਦੇ ਓਲੰਪਿਕ ਕਾਂਸੀ ਤਮਗੇ ਤੋਂ ਲੈ ਕੇ ਲਗਾਤਾਰ ਦੋ ਸੁਪਰ 300 ਖਿਤਾਬਾਂ ਤੱਕ, ਪਾਰਕ ਦਿਵਾ ਰਹੇ ਨੇ ਸਫਲਤਾ
  • the traditional   tees of fresno    as always  painted carney park
    ਰਵਾਇਤੀ ‘ਤੀਆਂ ਫਰਿਜ਼ਨੋ ਦੀਆਂ’ ਨੇ ਹਮੇਸ਼ਾ ਵਾਂਗ ਵਿਰਾਸਤੀ ਰੰਗਾਂ 'ਚ ਰੰਗਿਆ ਕਾਰਨੀ ਪਾਰਕ
  • punjab bjp  party high command  party leadership
    ਵੱਡਾ ਕਦਮ ਚੁੱਕਣ ਦੀ ਤਿਆਰੀ ਵਿਚ ਭਾਜਪਾ! ਪਾਰਟੀ ਹਾਈਕਮਾਂਡ ਤੋਂ ਮਿਲੀ ਹਰੀ ਝੰਡੀ
  • china israel relations
    ਚੀਨ ਦੀ ਇਰਾਨ ਨਾਲ ਵਧਦੀ ਨਜ਼ਦੀਕੀ ਕਾਰਨ ਇਜ਼ਰਾਈਲ ਨੇ ਚੁੱਕਿਆ ਵੱਡਾ ਕਦਮ ! ਚੇਂਗਦੂ ਕੌਂਸਲੇਟ ਕੀਤਾ ਬੰਦ
  • parliament  committee  french government  fighter jets
    ਹੁਣ ਫਾਈਟਰ ਜੈੱਟ ਬਣਾਏਗਾ ਭਾਰਤ ! ਫਰਾਂਸ ਨਾਲ ਮਿਲ ਕੇ FCAS ਦੇ ਨਿਰਮਾਣ 'ਚ ਦਿਖਾਈ ਦਿਲਚਸਪੀ
  • pargat singh in vidhan sabha
    ਪ੍ਰਾਈਵੇਟ ਦੇ ਨਾਲ-ਨਾਲ ਸਰਕਾਰੀ ਯੂਨੀਵਰਸਿਟੀਆਂ ਵੱਲ ਵੀ ਧਿਆਨ ਦੇਣ ਦੀ ਲੋੜ: ਪਰਗਟ ਸਿੰਘ
  • bharat chhodo andolan pm modi
    ਭਾਰਤ ਛੱਡੋ ਅੰਦੋਲਨ 'ਚ ਹਿੱਸਾ ਲੈਣ ਵਾਲਿਆਂ ਦੀ ਹਿੰਮਤ ਹਰ ਭਾਰਤੀ ਲਈ ਬਣੇਗੀ ਪ੍ਰੇਰਨਾ: PM ਮੋਦੀ
  • heavy rain alert in punjab for next 2 days
    ਪੰਜਾਬ 'ਚ ਅਗਲੇ 2 ਦਿਨ ਭਾਰੀ ਮੀਂਹ ਦਾ ਅਲਰਟ, ਜਾਣੋ ਜ਼ਿਲ੍ਹਾਵਾਰ ਮੌਸਮ ਦੀ...
  • former cm charanjit channi gave a big statement about sajjan kumar
    ਸਾਬਕਾ CM ਚਰਨਜੀਤ ਚੰਨੀ ਨੇ ਸੱਜਣ ਕੁਮਾਰ ਨੂੰ ਲੈ ਕੇ ਦਿੱਤਾ ਵੱਡਾ ਬਿਆਨ, ਪੜ੍ਹੋ...
  • sarwan singh pandher  s big announcement protest from august 24 to 31
    ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਵੱਡਾ ਐਲਾਨ! ਪੰਜਾਬ 'ਚ 24 ਤੋਂ 31 ਅਗਸਤ...
  • bjp made preparations for 2027 punjab assembly elections made this strategy
    2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਖਿੱਚੀ ਤਿਆਰੀ! ਬਣਾਈ ਇਹ...
  • important news for students appearing for board exams
    ਬੋਰਡ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਅਹਿਮ ਖਬਰ; ਲਿਆ ਗਿਆ ਵੱਡਾ ਫੈਸਲਾ
  • gymkhana club elections  progressive group nomination paper
    ਜਿਮਖਾਨਾ ਕਲੱਬ ਚੋਣਾਂ 'ਚ ਪ੍ਰੋਗਰੈਸਿਵ ਗਰੁੱਪ ਨੇ ਕੀਤੀ ਐਂਟਰੀ, ਇਨ੍ਹਾਂ ਮੈਂਬਰਾਂ...
  • two punjabi boy smugglers in thailand
    ਥਾਈਲੈਂਡ 'ਚ ਡੌਂਕਰਾਂ ਦੇ ਹਵਾਲੇ ਕੀਤੇ 2 ਪੰਜਾਬੀ! 'ਖਾਨ ਬਾਬਾ ਗਿਰੋਹ' ਨੂੰ 24...
  • heroin smuggler caught
    ਹੈਰੋਇਨ ਸਮੱਗਲਰ ਫੜਿਆ, ਪਹਿਲਾਂ ਵੀ ਦਰਜ ਹਨ 3 ਮਾਮਲੇ, ਕਈ ਵਾਰ ਜਾ ਚੁੱਕਿਐ ਜੇਲ
Trending
Ek Nazar
continuous rains have increased the concerns of the people of border villages

ਪੰਜਾਬ ਦੇ ਸਰਹੱਦੀ ਪਿੰਡਾਂ ਲਈ ਬਰਸਾਤ ਬਣੀ ਕਹਿਰ: ਕਿਸਾਨਾਂ ਨੂੰ ਸਤਾਉਣ ਲੱਗਾ ਡਰ,...

legendary actress of punjabi industry  jatinder kaur

ਜਦੋਂ ਸਹੁਰਿਆਂ ਨੇ ਵਾਪਸ ਤੋਰ'ਤੀ ਸੀ ਪੰਜਾਬੀ ਇੰਡਸਟਰੀ ਦੀ ਦਿੱਗਜ ਅਦਾਕਾਰਾ...

electricity meters meter application power corporation

ਬਿਜਲੀ ਦੇ ਮੀਟਰ ਅਪਲਾਈ ਕਰਨ ਵਾਲਿਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਹੁਣ ਪਿਆ ਵੱਡਾ...

boy crossing ravi river

ਰਾਵੀ ਦਰਿਆ ਪਾਰ ਕਰਦਿਆਂ ਮੁੰਡਾ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹਿਆ, ਰੈਸਕਿਊ...

pukhraj bhalla paid obeisance at sri harmandir sahib

ਜਸਵਿੰਦਰ ਭੱਲਾ ਦੀ ਪਹਿਲੀ ਬਰਸੀ 'ਤੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਇਆ ਪੁੱਤਰ...

emraan hashmi

ਇਮਰਾਨ ਹਾਸ਼ਮੀ ਨੇ 'ਆਵਾਰਾਪਨ 2' 'ਚ ਕਿਉਂ ਨਹੀਂ ਕੀਤਾ ਇਕ ਵੀ Kissing Scene !...

bollywood veteran actress  s health deteriorates

ਬਾਲੀਵੁੱਡ ਦੀ ਦਿੱਗਜ ਅਦਾਕਾਰਾ ਦੀ ਵਿਗੜ ਗਈ ਸਿਹਤ ! ਹਸਪਤਾਲ 'ਚ ਕਰਾਇਆ ਗਿਆ ਦਾਖਲ

major robbery on highway

ਪੰਜਾਬ ਦੇ ਇਸ ਹਾਈਵੇਅ 'ਤੇ ਵੱਡੀ ਲੁੱਟ, ਹਥਿਆਰਾਂ ਦੀ ਨੋਕ 'ਤੇ ਟਰੱਕ ਡਰਾਈਵਰ...

bollywood  s veteran actress is going to become a mother for the third time

45 ਸਾਲ ਦੀ ਉਮਰ 'ਚ ਤੀਜੀ ਵਾਰ ਮਾਂ ਬਣਨ ਜਾ ਰਹੀ ਬਾਲੀਵੁੱਡ ਦੀ ਦਿੱਗਜ ਅਦਾਕਾਰਾ !...

sunita ahuja on why she withdrew divorce petition from govinda

ਦੂਜੇ ਵਿਆਹ ਦੀ ਤਿਆਰੀ 'ਚ ਗੋਵਿੰਦਾ ! ਪਤਨੀ ਸੁਨੀਤਾ ਨੇ ਕੀਤਾ ਵੱਡਾ ਦਾਅਵਾ

veteran actress passes away

ਦਿੱਗਜ ਅਦਾਕਾਰਾ ਦਾ ਦਿਹਾਂਤ, ਸਦਮੇ 'ਚ ਫਿਲਮ ਇੰਡਸਟਰੀ, ਅੱਜ ਹੋਵੇਗਾ ਸਸਕਾਰ

veteran actor sowcar janaki passes away at 94

ਦਿੱਗਜ ਅਦਾਕਾਰਾ ਦਾ ਦਿਹਾਂਤ, ਸਦਮੇ 'ਚ ਫਿਲਮ ਇੰਡਸਟਰੀ

yogi adityanath  india  japan  students  selfie

CM ਯੋਗੀ ਨਾਲ ਸੈਲਫੀ ਲਈ ਕ੍ਰੇਜ਼ੀ ਹੋਏ ਜਾਪਾਨੀ ਵਿਦਿਆਰਥੀ, ਰਿਹਾਇਸ਼ 'ਤੇ ਪਹੁੰਚ...

iran us conflict

ਈਰਾਨ ਨੇ ਅਮਰੀਕਾ ਦੀਆਂ ਧਮਕੀਆਂ ਨੂੰ ਕਰ'ਤਾ ਖਾਰਿਜ

army chief asim munir statement

ਬਲੋਚਿਸਤਾਨ 'ਚ ਸਰਗਰਮ ਅੱਤਵਾਦੀਆਂ ਨੂੰ ਮਿਲ ਰਹੀ ਵਿਦੇਸ਼ੀ ਸਹਾਇਤਾ: ਪਾਕਿਸਤਾਨੀ...

typhoon in china

ਚੀਨ 'ਚ ਤੂਫਾਨ 'ਮੇਸਾਕ' ਨੇ ਮਚਾਈ ਤਬਾਹੀ, ਮ੍ਰਿਤਕਾਂ ਦੀ ਗਿਣਤੀ 150 ਤੋਂ ਪਾਰ

veteran playback singer leaves the world

ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ ; ਦਿੱਗਜ ਪਲੇਬੈਕ ਗਾਇਕ ਨੇ ਛੱਡੀ ਦੁਨੀਆ

actor arjun bijlani s car met with an accident

ਅਦਾਕਾਰ ਅਰਜੁਨ ਬਿਜਲਾਨੀ ਦੀ ਕਾਰ ਦਾ ਹੋਇਆ ਐਕਸੀਡੈਂਟ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • mind naxalite is the truth so bitter
      ‘ਦਿਮਾਗੀ ਨਕਸਲੀ’ : ਕੀ ਸੱਚ ਇੰਨਾ ਕੌੜਾ ਹੁੰਦਾ ਹੈ?
    • seeds of truth are continuously sprouting
      ਇਸ ਅਤਿਅੰਤ ਮੁਸ਼ਕਲ ਦੌਰ ’ਚ ਵੀ ਸੱਚ ਦੇ ਬੀਜ ਲਗਾਤਾਰ ਫੁੱਟ ਰਹੇ ਹਨ
    • adultrated food
      ਖਾਣੇ ’ਚ ਮਿਲਾਵਟ ਭ੍ਰਿਸ਼ਟਾਚਾਰ ਜਾਂ ਧੋਖਾ
    • protests lesson
      ਸਰਕਾਰ ਨੂੰ ਜੰਤਰ-ਮੰਤਰ ਵਿਦਿਆਰਥੀ ਅੰਦੋਲਨ ਤੋਂ ਸਬਕ ਲੈਣਾ ਚਾਹੀਦਾ ਹੈ
    • gen z a generation connected to its roots reaching for the sky
      ਜੈੱਨ-ਜ਼ੀ : ਜੜ੍ਹਾਂ ਨਾਲ ਜੁੜੀ, ਆਸਮਾਨ ਨੂੰ ਛੂੰਹਦੀ ਪੀੜ੍ਹੀ
    • vande mataram
      ਰਾਸ਼ਟਰਵਾਦ ਦੀ ਇਕ ਮਜ਼ਬੂਤ ਆਵਾਜ਼ ਹੈ ਵੰਦੇ ਮਾਤਰਮ
    • rebuilding the steel frame
      ਸਟੀਲ ਫ੍ਰੇਮ ਦਾ ਮੁੜ-ਨਿਰਮਾਣ : ਸ਼ਾਸਨ ਕਰਨ ਤੋਂ ਲੈ ਕੇ ਸੇਵਾ ਤੱਕ, ਸਮਾਂਬੱਧ...
    • plastic currency
      ਪਲਾਸਟਿਕ ਕਰੰਸੀ : ਆਧੁਨਿਕੀਕਰਨ ਅਤੇ ਭਰੋਸੇ ਦੀ ਪ੍ਰੀਖਿਆ
    • west bangal government
      ਬੰਗਾਲ ਦੇ 100 ਦਿਨ : ਡਰ ਤੋਂ ਭਰੋਸੇ ਤੱਕ
    • giorgia meloni
      ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨੂੰ ਬਖ਼ਸ਼ੋ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +