Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, SEP 04, 2026

    4:26:08 PM

  • punjab  s daughter wins gold in shooting at national level

    ਪੰਜਾਬ ਦੀ ਧੀ ਨੇ ਨੈਸ਼ਨਲ ਪੱਧਰ 'ਤੇ ਨਿਸ਼ਾਨੇਬਾਜ਼ੀ...

  • punjabi in canada

    ਕੈਨੇਡਾ 'ਚ PR ਦੀ ਉਡੀਕ ਕਰ ਰਹੇ ਪੰਜਾਬੀ ਨਾਲ...

  • good news before teachers day

    ਟੀਚਰਜ਼ ਡੇਅ ਤੋਂ ਪਹਿਲਾਂ ਖ਼ੁਸ਼ਖ਼ਬਰੀ, ਪੰਜਾਬ ਦੇ...

  • share market booms on janam ashtami  investors make big profits  reasons

    ਜਨਮ ਅਸ਼ਟਮੀ 'ਤੇ ਸ਼ੇਅਰ ਬਾਜ਼ਾਰ 'ਚ ਭਰਿਆ ਜੋਸ਼,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ਕਾਂਗਰਸ ਨੂੰ 'ਜਵਾਨ' ਬਣਾਉਣ ਦੀ ਕਵਾਇਦ

SPECIAL STORY News Punjabi(ਵਿਸ਼ੇਸ਼ ਟਿੱਪਣੀ)

ਕਾਂਗਰਸ ਨੂੰ 'ਜਵਾਨ' ਬਣਾਉਣ ਦੀ ਕਵਾਇਦ

  • Updated: 30 Jun, 2019 05:09 AM
Special Story
congress make exercise for young
  • Share
    • Facebook
    • Tumblr
    • Linkedin
    • Twitter
  • Comment

ਕਾਂਗਰਸ ਦਾ ਚਿਹਰਾ-ਮੋਹਰਾ ਬਦਲਣ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ। ਰਾਹੁਲ ਗਾਂਧੀ ਨੇ ਮਹੀਨਾ ਕੁ ਪਹਿਲਾਂ ਜਿਸ ਗੱਲ ਦਾ ਸੱਦਾ ਦਿੱਤਾ ਸੀ, ਹੁਣ ਥੋਕ ਦੇ ਭਾਅ 'ਚ ਕਾਂਗਰਸ ਕਮੇਟੀਆਂ ਅਤੇ ਕਾਂਗਰਸੀ ਆਗੂਆਂ ਦੇ ਅਸਤੀਫਿਆਂ ਦੇ ਦੌਰ ਸ਼ੁਰੂ ਹੋ ਗਏ ਹਨ। ਰਾਹੁਲ ਦੇ ਘਰ ਤਕ ਇਹ ਸੇਕ ਆ ਪਹੁੰਚਿਆ ਹੈ, ਉਨ੍ਹਾਂ ਦੇ ਅਤਿ ਪਿਆਰੇ ਕੇ. ਰਾਜੂ ਦੀ ਵੀ ਰਾਹੁਲ ਦਰਬਾਰ 'ਚੋਂ ਛੁੱਟੀ ਹੋ ਗਈ ਹੈ। ਕੌਸ਼ਲ ਵਿਦਿਆਰਥੀ, ਅਲੰਕਾਰ ਅਤੇ ਸੰਦੀਪ ਸਿੰਘ ਅਜੇ ਵੀ ਰਾਹੁਲ ਦੇ ਨਾਲ ਹਨ। ਰਾਹੁਲ ਅਜੇ ਵੀ ਇਸ ਗੱਲ 'ਤੇ ਅੜੇ ਹਨ ਕਿ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਗਿਆ ਆਪਣਾ ਅਸਤੀਫਾ ਉਹ ਵਾਪਿਸ ਨਹੀਂ ਲੈਣਗੇ। ਸੋ ਕਹਿੰਦੇ ਹਨ ਕਿ ਸੋਨੀਆ ਗਾਂਧੀ ਵਲੋਂ ਏ. ਕੇ. ਐਂਟੋਨੀ ਦੇ ਨਾਂ ਦਾ ਸੁਝਾਅ ਆਇਆ ਹੈ, ਜਿਨ੍ਹਾਂ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਮਨਮੋਹਨ ਸਿੰਘ ਵਾਂਗ ਹੀ ਗਾਂਧੀ ਪਰਿਵਾਰ ਦੇ ਬੇਹੱਦ ਵਫ਼ਾਦਾਰ ਹਨ, ਜੋ ਕਦੇ ਪਰਿਵਾਰ ਤੋਂ ਬਾਹਰ ਨਹੀਂ ਜਾ ਸਕਦੇ ਅਤੇ ਉਹ ਇੰਨੀ ਵੱਡੀ ਉਮਰ ਦੇ ਵੀ ਨਹੀਂ ਪਰ ਰਾਹੁਲ ਸਮੇਤ ਕਾਂਗਰਸ ਦੇ ਯੂਥ ਆਗੂਆਂ ਦਾ ਮੰਨਣਾ ਹੈ ਕਿ ਪਾਰਟੀ ਨੂੰ ਇਕ ਅਜਿਹਾ ਪ੍ਰਧਾਨ ਚਾਹੀਦਾ ਹੈ, ਜੋ ਨਵੇਂ ਸਿਰੇ ਤੋਂ ਕਾਂਗਰਸ ਦੀ ਸ਼ੁਰੂਆਤ ਕਰ ਸਕੇ। ਰਾਹੁਲ ਨੇ ਇਹ ਵੀ ਤੈਅ ਕੀਤਾ ਹੈ ਕਿ ਪਾਰਟੀ ਸੰਗਠਨ ਦੇ ਵੱਖ-ਵੱਖ ਅਹੁਦਿਆਂ 'ਤੇ ਅੱਧੇ ਤੋਂ ਵੱਧ ਆਗੂਆਂ ਦੀ ਉਮਰ 40 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਔਰਤਾਂ ਨੂੰ ਵੀ ਪਾਰਟੀ ਸੰਗਠਨ 'ਚ ਥਾਂ ਦੇਣ ਦੀ ਗੱਲ ਹੋ ਰਹੀ ਹੈ।
ਜ਼ਮੀਨੀ ਪੱਧਰ ਦੇ ਵਰਕਰਾਂ ਤੇ ਆਗੂਆਂ ਨੂੰ ਪਾਰਟੀ ਸੰਗਠਨ 'ਚ ਸ਼ਾਮਿਲ ਕੀਤੇ ਜਾਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਕਾਂਗਰਸ ਪਾਰਟੀ ਬੂਥ ਤੋਂ ਲੈ ਕੇ ਸੂਬਾ ਪੱਧਰ ਤਕ ਨਵਾਂ ਸੰਗਠਨ ਖੜ੍ਹਾ ਕਰਨ ਦੀ ਕਵਾਇਦ 'ਚ ਜੁਟ ਗਈ ਹੈ। ਨਵੇਂ ਸੰਗਠਨਾਂ 'ਚ ਐੱਨ. ਐੱਸ. ਯੂ. ਆਈ., ਯੂਥ ਕਾਂਗਰਸ, ਮਹਿਲਾ ਕਾਂਗਰਸ, ਸੇਵਾ ਦਲ ਵਰਗੇ ਸੰਗਠਨਾਂ 'ਚ ਕੰਮ ਕਰਨ ਵਾਲੇ ਆਗੂਆਂ ਨੂੰ ਵੀ ਮੌਕਾ ਦਿੱਤਾ ਜਾ ਰਿਹਾ ਹੈ। ਰਾਹੁਲ ਗਾਂਧੀ ਇਹ ਵੀ ਚਾਹੁੰਦੇ ਹਨ ਕਿ ਯੂਥ ਕਾਂਗਰਸ, ਸੇਵਾ ਦਲ, ਐੱਨ. ਐੱਸ. ਯੂ. ਆਈ., ਮਹਿਲਾ ਕਾਂਗਰਸ ਦੇ ਚਿਹਰੇ-ਮੋਹਰੇ ਨੂੰ ਵੀ ਬਦਲਿਆ ਜਾਵੇ ਅਤੇ ਇਨ੍ਹਾਂ ਲਈ ਨਵੇਂ ਸਿਰੇ ਤੋਂ ਮੈਂਬਰੀ ਮੁਹਿੰਮ ਚਲਾਈ ਜਾਵੇ। ਚੰਗੀ ਗੱਲ ਹੈ, ਸਿਰੇ ਚੜ੍ਹੇ ਅਤੇ ਗੱਲ ਬਣੇ।

ਇਸ ਅਫਸਰ ਕਾਰਣ ਬਚ ਗਏ ਹੁੱਡਾ
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਗਾਂਧੀ ਪਰਿਵਾਰ ਦੇ ਸਭ ਤੋਂ ਵੱਡੇ ਵਫਾਦਾਰਾਂ 'ਚ ਸ਼ੁਮਾਰ ਹੁੰਦੇ ਹਨ ਕਿਉਂਕਿ ਕੇਂਦਰੀ ਭਾਜਪਾ ਸਰਕਾਰ ਅਤੇ ਕੇਂਦਰੀ ਜਾਂਚ ਏਜੰਸੀਆਂ ਦੇ ਪਿਛਲੇ ਕਾਫੀ ਸਮੇਂ ਤੋਂ ਉਹ ਨਿਸ਼ਾਨੇ 'ਤੇ ਰਹੇ ਹਨ। ਕੇਂਦਰੀ ਜਾਂਚ ਏਜੰਸੀਆਂ ਨੇ ਗੁਰੂਗ੍ਰਾਮ ਅਤੇ ਇਸ ਦੇ ਨੇੜਲੇ ਇਲਾਕਿਆਂ ਦੇ ਕੋਈ 400 ਏਕੜ ਜ਼ਮੀਨ ਘਪਲਿਆਂ ਦੇ ਸਬੂਤਾਂ ਨੂੰ ਜਦੋਂ ਫਰੋਲਣਾ ਸ਼ੁਰੂ ਕੀਤਾ ਤਾਂ ਕਈ ਹੈਰਾਨ ਕਰਨ ਵਾਲੇ ਨਾਂ ਉੱਭਰ ਕੇ ਸਾਹਮਣੇ ਆਏ। ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਹੁੱਡਾ 'ਤੇ ਕੋਈ ਕਾਰਵਾਈ ਕਰਨ ਤੋਂ ਪਹਿਲਾਂ ਈ. ਡੀ. ਅਤੇ ਸੀ. ਬੀ. ਆਈ. ਨੇ ਇਸ ਸਾਬਕਾ ਮੁੱਖ ਮੰਤਰੀ ਦੇ ਖਾਸ ਅਧਿਕਾਰੀਆਂ ਦੀ ਇਕ ਫਾਈਲ ਤਿਆਰ ਕੀਤੀ, ਇਸ ਸੂਚੀ 'ਚ ਹੁੱਡਾ ਦੇ ਸਕੱਤਰ ਰਹੇ ਛਤਰ ਸਿੰਘ, ਐੱਮ. ਐੱਲ. ਤਾਇਲ ਤੋਂ ਇਲਾਵਾ ਇਕ ਆਈ. ਐੱਸ. ਅਧਿਕਾਰੀ ਰਾਜੀਵ ਅਰੋੜਾ ਦਾ ਵੀ ਨਾਂ ਸ਼ਾਮਲ ਦੱਸਿਆ ਜਾਂਦਾ ਹੈ। ਯਾਦ ਰਹੇ ਕਿ ਰਾਜੀਵ ਅਰੋੜਾ 2005 ਦੇ ਦੌਰ 'ਚ ਐੱਸ. ਐੱਚ. ਆਈ. ਆਈ. ਡੀ. ਸੀ ਦੇ ਐੱਮ. ਡੀ. ਸਨ। ਸੂਤਰਾਂ ਦੀ ਮੰਨੀਏ ਤਾਂ ਅਰੋੜਾ ਦੇ ਐੱਮ. ਡੀ. ਰਹਿਣ ਦੌਰਾਨ ਹੀ 'ਸਪੈਸ਼ਲ ਇਕੋਨਾਮਿਕ ਜ਼ੋਨ' ਦੇ ਤਹਿਤ ਤੱਤਕਾਲੀ ਹਰਿਆਣਾ ਸਰਕਾਰ ਅਤੇ ਰਿਲਾਇੰਸ ਸਮੇਤ ਕਈ ਕੰਪਨੀਆਂ ਵਿਚਾਲੇ ਸਮਝੌਤੇ ਹੋਏ ਸਨ। ਕਹਿੰਦੇ ਹਨ ਕਿ ਇਸ ਕਰਾਰਨਾਮੇ ਨੂੰ ਤੇਜ਼ ਰਫਤਾਰ ਨਾਲ ਸਿਰੇ ਚੜ੍ਹਾਉਣ 'ਚ ਹੁੱਡਾ ਅਤੇ ਅਰੋੜਾ ਦੋਵਾਂ ਦੀ ਇਕ ਖਾਸ ਭੂਮਿਕਾ ਸੀ।

ਅਗਲਾ ਗ੍ਰਹਿ ਸਕੱਤਰ ਕੌਣ?
ਦੇਸ਼ ਦਾ ਅਗਲਾ ਗ੍ਰਹਿ ਸਕੱਤਰ ਕੌਣ ਹੋਵੇਗਾ, ਇਸ ਨੂੰ ਲੈ ਕੇ ਕਿਆਸ-ਅਰਾਈਆਂ ਦਾ ਬਾਜ਼ਾਰ ਗਰਮ ਹੈ। ਜ਼ਿਆਦਾਤਰ ਨੌਕਰਸ਼ਾਹ ਇਸ ਅਹੁਦੇ 'ਤੇ ਤਾਇਨਾਤੀ ਨੂੰ ਕੰਡਿਆਂ ਦਾ ਤਾਜ ਮੰਨਦੇ ਹਨ, ਸੋ ਭਰੋਸੇਯੋਗ ਸੂਤਰਾਂ ਦੇ ਦਾਅਵਿਆਂ 'ਤੇ ਜੇਕਰ ਯਕੀਨ ਕੀਤਾ ਜਾਵੇ ਤਾਂ ਸਰਕਾਰ ਨੇ ਇਸ ਸਬੰਧੀ ਇਕ ਸੂਚੀ ਤਿਆਰ ਕੀਤੀ ਸੀ। ਉਸ 'ਚ ਸ਼ਾਮਿਲ 3 ਬਿਊਰੋਕ੍ਰੇਟਸ ਨੇ ਗ੍ਰਹਿ ਸਕੱਤਰ ਬਣਨ 'ਚ ਆਪਣੀ ਅਸਮਰੱਥਾ ਪ੍ਰਗਟਾ ਦਿੱਤੀ। ਇਸ ਦੇ ਮਗਰੋਂ ਇਸ ਦੌੜ 'ਚ ਬੀ. ਵੀ. ਆਰ. ਸੁਬਰਾਮਣੀਅਮ ਦਾ ਨਾਂ ਸਭ ਤੋਂ ਅੱਗੇ ਚੱਲ ਰਿਹਾ ਹੈ, ਜਿਨ੍ਹਾਂ ਨੂੰ ਕਸ਼ਮੀਰ ਅਤੇ ਅੱਤਵਾਦ ਸਬੰਧੀ ਮਾਮਲਿਆਂ ਦਾ ਮਾਹਿਰ ਵੀ ਮੰਨਿਆ ਜਾਂਦਾ ਹੈ। ਫਿਲਹਾਲ ਕੇਂਦਰ ਸਰਕਾਰ ਨੂੰ ਵੀ ਅਜਿਹੇ ਹੀ ਕਿਸੇ ਅਧਿਕਾਰੀ ਦੀ ਭਾਲ ਹੈ।

ਆਂਧਰਾ 'ਚ ਖਿੜੇਗਾ ਕਮਲ
ਆਂਧਰਾ ਪ੍ਰਦੇਸ਼ 'ਚ ਬੇਸ਼ੱਕ ਭਾਜਪਾ ਇਨ੍ਹਾਂ ਚੋਣਾਂ 'ਚ ਇਕ ਵੀ ਸੀਟ ਨਹੀਂ ਜਿੱਤ ਸਕੀ ਪਰ ਆਂਧਰਾ 'ਚ ਵਾਪਸੀ ਦੀ ਭਗਵਾ ਸਕ੍ਰਿਪਟ ਲਿਖੀ ਜਾ ਚੁੱਕੀ ਹੈ। ਜਲਦ ਹੀ ਭਾਜਪਾ ਇਥੇ ਪ੍ਰਮੁੱਖ ਵਿਰੋਧੀ ਪਾਰਟੀ ਦੀ ਭੂਮਿਕਾ 'ਚ ਨਜ਼ਰ ਆ ਸਕਦੀ ਹੈ। ਭਾਜਪਾ ਅਤੇ ਜਗਨ ਦੋਵੇਂ ਹੀ ਇਸ ਗੱਲ 'ਤੇ ਸਹਿਮਤ ਹਨ ਕਿ ਆਂਧਰਾ 'ਚੋਂ ਚੰਦਰਬਾਬੂ ਅਤੇ ਤੇਦੇਪਾ ਦਾ ਸਫਾਇਆ ਹੋਣਾ ਚਾਹੀਦਾ ਹੈ। ਇਸ ਸੋਚ 'ਚ ਜਗਨ ਨੇ ਵੀ ਭਾਜਪਾ ਦਾ ਸਾਥ ਦੇਣ ਦਾ ਮਨ ਬਣਾਇਆ ਹੋਇਆ ਹੈ। ਰਾਜ ਸਭਾ 'ਚ ਜਿੱਥੇ ਤੇਲਗੂਦੇਸ਼ਮ ਪਾਰਟੀ ਦੇ 6 'ਚੋਂ 4 ਸੰਸਦ ਮੈਂਬਰਾਂ ਨੇ ਪਹਿਲਾਂ ਹੀ ਭਾਜਪਾ ਦਾ ਪੱਲਾ ਫੜ ਲਿਆ ਹੈ, ਇਸ ਤੋਂ ਉਤਸ਼ਾਹਿਤ ਹੋ ਕੇ ਭਾਜਪਾ ਨੇ ਤੇਦੇਪਾ ਵਿਧਾਇਕਾਂ 'ਤੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਵੇਲੇ ਆਂਧਰਾ ਵਿਧਾਨ ਸਭਾ 'ਚ ਤੇਦੇਪਾ ਦੇ 23 ਵਿਧਾਇਕ ਚੁਣ ਕੇ ਪੁੱਜੇ ਹਨ।
ਸੂਤਰਾਂ ਦੀ ਮੰਨੀਏ ਤਾਂ ਇਨ੍ਹਾਂ 'ਚੋਂ 16 ਵਿਧਾਇਕ ਭਾਜਪਾ ਦੇ ਸੰਪਰਕ ਵਿਚ ਹਨ ਅਤੇ ਕਹਿੰਦੇ ਹਨ ਕਿ ਇਨ੍ਹਾਂ 'ਚੋਂ 13 ਨੇ ਭਾਜਪਾ 'ਚ ਆਉਣ ਦੀ ਸਹਿਮਤੀ ਪ੍ਰਗਟਾ ਦਿੱਤੀ ਹੈ। ਜੇਕਰ ਇੰਝ ਹੁੰਦਾ ਹੈ ਤਾਂ ਭਾਜਪਾ ਆਂਧਰਾ ਪ੍ਰਦੇਸ਼ 'ਚ ਪ੍ਰਮੁੱਖ ਵਿਰੋਧੀ ਪਾਰਟੀ ਦੇ ਤੌਰ 'ਤੇ ਉੱਭਰ ਸਕਦੀ ਹੈ। ਆਂਧਰਾ 'ਚ ਭਾਜਪਾ ਦੀ ਜ਼ਮੀਨ ਤਿਆਰ ਕਰਨ ਦੀ ਪੂਰੀ ਜ਼ਿੰਮੇਵਾਰੀ ਸੰਘ ਵਿਚਾਰਕ ਸੁਨੀਲ ਦੇਵਧਰ ਨੇ ਚੁੱਕੀ ਹੈ, ਜੋ ਪਹਿਲਾਂ ਹੀ ਕਈ ਵਰ੍ਹਿਆਂ ਤੋਂ ਤ੍ਰਿਪੁਰਾ ਵਿਚ ਸਰਕਾਰ 'ਚ ਕੁੰਡਲੀ ਮਾਰ ਕੇ ਬੈਠੇ ਮਾਣਿਕ ਸਰਕਾਰ ਨੂੰ ਉਥੋਂ ਚੱਲਦਾ ਕਰ ਚੁੱਕੇ ਹਨ। ਉਂਝ ਵੀ ਦੇਵਧਰ ਲਈ ਆਂਧਰਾ 'ਚ ਉਨ੍ਹਾਂ ਦਾ ਕੰਮ ਇਸ ਲਈ ਵੀ ਸੌਖਾ ਹੋ ਗਿਆ ਹੈ ਕਿਉਂਕਿ ਇਨ੍ਹਾਂ ਚੋਣਾਂ 'ਚ ਉਥੇ ਕਾਂਗਰਸ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ। ਭਾਜਪਾ ਜਗਨ 'ਤੇ ਲਗਾਤਾਰ ਇਹ ਦਬਾਅ ਪਾ ਰਹੀ ਹੈ ਕਿ ਉਹ ਜਲਦ ਤੋਂ ਜਲਦ ਚੰਦਰਬਾਬੂ ਦੇ ਕਥਿਤ ਘਪਲਿਆਂ ਦੀਆਂ ਫਾਈਲਾਂ ਖੋਲ੍ਹੇ। ਇਹ ਵਿਚਾਰ ਜਗਨ ਨੂੰ ਵੀ ਸੂਤ ਆਇਆ ਲੱਗਦਾ ਹੈ ਅਤੇ ਕਿਉਂਕਿ ਜਗਨ ਦਾ ਚੰਦਰਬਾਬੂ ਨਾਲ ਛੱਤੀ ਦਾ ਅੰਕੜਾ ਜਗ-ਜ਼ਾਹਿਰ ਹੈ, ਇਕ ਵਾਰ ਜੇ ਨਾਇਡੂ ਨਿੱਬੜ ਗਏ, ਅਗਲੇ ਦਿਨਾਂ 'ਚ ਭਾਜਪਾ ਲਈ ਜਗਨ ਨਾਲ ਭਿੜਨਾ ਹੋਰ ਵੀ ਸੌਖਾ ਹੋਵੇਗਾ।

ਮੋਦੀ ਪਿਆਰੇ ਜਾਵਡੇਕਰ ਅਤੇ ਫੜਨਵੀਸ
ਮਹਾਰਾਸ਼ਟਰ ਦੇ ਦੋ ਪਾਰਟੀ ਆਗੂਆਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖਾਸ ਮਿਹਰ ਹੈ। ਇਹ ਦੋਵੇਂ ਆਗੂ ਹਨ ਕੇਂਦਰੀ ਸੂਚਨਾ ਪ੍ਰਸਾਰਣ ਅਤੇ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਅਤੇ ਮਹਾਰਾਸ਼ਟਰ ਦੇ ਨੌਜਵਾਨ ਮੁੱਖ ਮੰਤਰੀ ਦੇਵੇਂਦਰ ਫੜਨਵੀਸ। ਇਹ ਪ੍ਰਧਾਨ ਮੰਤਰੀ ਦੇ ਖਾਸ ਪਿਆਰ ਦਾ ਅਸਰ ਹੈ ਕਿ ਮਹਾਰਾਸ਼ਟਰ 'ਚ ਫੜਨਵੀਸ ਨੂੰ ਹੁਣ ਤਕ ਬਹੁਤ ਫਾਇਦਾ ਹੋਇਆ ਹੈ। ਲੱਗਭਗ 5 ਸਾਲ ਸੂਬੇ 'ਚ ਸੱਤਾ ਚਲਾਉਣ ਦੇ ਬਾਵਜੂਦ ਪਾਰਟੀ ਜਾਂ ਸਰਕਾਰ 'ਚ ਉਨ੍ਹਾਂ ਵਿਰੁੱਧ ਵਿਰੋਧਤਾ ਦੇ ਸੁਰ ਘੱਟ ਹੀ ਉੱਭਰੇ ਹਨ। ਸ਼ਾਂਤ, ਸਾਦੇ ਅਤੇ ਮਿੱਠਬੋਲੜੇ ਸੁਭਾਅ ਦੇ ਜਾਵਡੇਕਰ ਕੋਲ ਮੋਦੀ ਸਰਕਾਰ ਦੀਆਂ ਨੀਤੀਆਂ ਅਤੇ ਪ੍ਰਾਪਤੀਆਂ ਨੂੰ ਜਨਤਾ ਦੀਆਂ ਬਰੂਹਾਂ ਤਕ ਪਹੁੰਚਾਉਣ ਦੀ ਜ਼ਿੰਮੇਵਾਰੀ ਹੈ। ਸ਼ਾਇਦ ਇਹੀ ਕਾਰਣ ਹੈ ਕਿ ਇਸ ਵਾਰ ਉਨ੍ਹਾਂ ਨੂੰ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀ ਜ਼ਿੰਮੇਵਾਰੀ ਵੀ ਮਿਲੀ ਹੈ। ਆਪਣੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਜਾਵਡੇਕਰ ਨੇ ਪਿਛਲੇ ਹਫਤੇ ਮੀਡੀਆ, ਡਿਜੀਟਲ ਮੀਡੀਆ ਅਤੇ ਆਰਥਿਕ ਮਾਮਲਿਆਂ ਨਾਲ ਜੁੜੇ 50 ਚੋਣਵੇਂ ਪੱਤਰਕਾਰਾਂ ਨੂੰ ਦਿੱਲੀ ਦੇ ਇਕ ਪੰਜ ਤਾਰਾ ਹੋਟਲ 'ਚ ਡਿਨਰ 'ਤੇ ਸੱਦਿਆ ਸੀ।

ਭਾਜਪਾ ਦਾ ਕਸ਼ਮੀਰ ਏਜੰਡਾ
ਸ਼ੁੱਕਰਵਾਰ ਨੂੰ ਸੰਸਦ 'ਚ ਜਿਹੜੇ ਲੋਕਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਭਾਸ਼ਣ ਸੁਣਿਆ ਹੋਵੇਗਾ ਅਤੇ ਕਸ਼ਮੀਰ ਨੂੰ ਲੈ ਕੇ ਭਗਵਾਕਰਨ ਸਬੰਧੀ ਜਿਹੜੇ ਹੱਲ ਲੱਭੇ ਹੋਣਗੇ, ਉਹ ਬਾਖੂਬੀ ਸਮਝ ਚੁੱਕੇ ਹੋਣਗੇ ਕਿ ਭਾਜਪਾ ਲੀਡਰਿਸ਼ਪ ਕਸ਼ਮੀਰ ਨੂੰ ਲੈ ਕੇ ਕਿੰਨੀ ਗੰਭੀਰ ਹੈ। ਸ਼ਾਇਦ ਇਹੀ ਕਾਰਣ ਹੈ ਕਿ ਸ਼ਾਹ ਨੇ ਜਦੋਂ ਦੇਸ਼ ਦੀ ਵੰਡ ਅਤੇ ਕਸ਼ਮੀਰ ਸਮੱਸਿਆ ਦਾ ਜ਼ਿਕਰ ਕੀਤਾ ਤਾਂ ਇਕਦਮ ਹੀ ਪੰ. ਨਹਿਰੂ ਨੂੰ ਇਸ ਦਾ ਪ੍ਰਤੀਨਾਇਕ ਠਹਿਰਾ ਬੈਠੇ, ਖੂਬ ਹੰਗਾਮਾ ਹੋਇਆ ਅਤੇ ਸ਼ਾਹ ਆਪਣੇ ਤਰਕ ਅਤੇ ਕਸ਼ਮੀਰ 'ਤੇ ਸੰਘ ਤੇ ਭਾਜਪਾ ਦੀ ਲਾਈਨ ਤੋਂ ਡਿੱਗੇ ਨਹੀਂ ਅਤੇ ਨਾ ਹੀ ਇਹ ਦੱਸਣ ਤੋਂ ਹੀ ਸੰਕੋਚ ਕੀਤਾ ਕਿ ਕਸ਼ਮੀਰ 'ਚ ਧਾਰਾ-370 ਆਰਜ਼ੀ ਹੈ। ਕਸ਼ਮੀਰ ਨੂੰ ਲੈ ਕੇ ਮੋਦੀ-ਸ਼ਾਹ ਦਾ ਏਜੰਡਾ ਸਪੱਸ਼ਟ ਹੈ ਕਿ ''ਪਹਿਲਾਂ ਤਾਂ ਦੇਸ਼ ਨੂੰ ਇਹ ਸੰਦੇਸ਼ ਦੇਣਾ ਹੈ ਕਿ ਕਸ਼ਮੀਰ ਦੀ ਸਮੱਸਿਆ ਨੂੰ ਕੋਈ ਹੱਲ ਕਰ ਸਕਦਾ ਹੈ ਤਾਂ ਉਹ ਭਾਜਪਾ ਹੀ ਹੈ।'' ਸੂਤਰਾਂ ਦੀ ਮੰਨੀਏ ਤਾਂ ਭਾਜਪਾ ਦੀ ਯੋਜਨਾ ਘਾਟੀ 'ਚ ਰਾਸ਼ਟਰਵਾਦੀ ਮੁਸਲਿਮ ਨੌਜਵਾਨਾਂ ਨੂੰ ਤਿਆਰ ਕਰਨ ਦੀ ਹੈ। ਇਸ ਕੰਮ 'ਚ ਸੰਘ ਦਾ ਇਕ ਭਾਈਵਾਲ ਸੰਗਠਨ 'ਮੁਸਲਿਮ ਰਾਸ਼ਟਰੀਯ ਮੰਚ' ਪਹਿਲਾਂ ਤੋਂ ਜੁੜਿਆ ਹੋਇਆ ਹੈ। ਇਸ ਮੰਚ ਦੇ ਸੰਚਾਲਕ ਇੰਦ੍ਰੇਸ਼ ਕੁਮਾਰ ਨੂੰ ਕਸ਼ਮੀਰ ਮਾਮਲਿਆਂ 'ਚ ਮੁਹਾਰਤ ਹਾਸਿਲ ਹੈ। ਜਦੋਂ ਤੋਂ ਉਥੋਂ ਮਹਿਬੂਬਾ ਸਰਕਾਰ ਦੀ ਵਿਦਾਈ ਹੋਈ ਹੈ, ਅੱਤਵਾਦੀਆਂ ਨੂੰ ਲੈ ਕੇ ਕੇਂਦਰ ਸਰਕਾਰ ਨੇ ਆਪਣਾ ਇਰਾਦਾ ਸਪੱਸ਼ਟ ਜ਼ਾਹਿਰ ਕਰ ਦਿੱਤਾ ਹੈ ਕਿ ਜਾਂ ਤਾਂ ਆਤਮ-ਸਮਰਪਣ ਕਰੋ ਜਾਂ ਫਿਰ ਗੋਲੀ ਖਾਣ ਲਈ ਤਿਆਰ ਰਹੋ। ਨਾ ਸਿਰਫ ਵੱਖਵਾਦੀ ਸੰਗਠਨਾਂ ਦੀ ਫੰਡਿੰਗ 'ਤੇ ਰੋਕ ਲੱਗੀ ਹੈ, ਸਗੋਂ ਅਜਿਹੇ ਆਗੂਆਂ ਨੂੰ ਸੀਖਾਂ ਦੇ ਪਿੱਛੇ ਵੀ ਬੰਦ ਕੀਤਾ ਗਿਆ। ਭਾਜਪਾ ਦਾ ਇਹ ਵੀ ਮੰਨਣਾ ਹੈ ਕਿ ਜਦੋਂ ਤਕ ਕਸ਼ਮੀਰ ਆਪਣੀ ਲੀਡਰਸ਼ਿਪ ਤਿਆਰ ਨਾ ਕਰ ਲਵੇ, ਉਦੋਂ ਤਕ ਸਰਬਸੰਮਤੀ ਦਾ ਕੋਈ ਮਾਹੌਲ ਬਣ ਨਹੀਂ ਸਕੇਗਾ। ਕੇਂਦਰ ਨੇ ਭਲਾਈ ਯੋਜਨਾਵਾਂ ਦਾ ਕਸ਼ਮੀਰ 'ਚ ਹੜ੍ਹ ਲਿਆ ਦਿੱਤਾ ਹੈ। ਉਥੋਂ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਅਤੇ ਪੂਰੇ ਦੇਸ਼ 'ਚ ਇਹ ਮੂਡ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਹੈ।

...ਅਤੇ ਅਖੀਰ 'ਚ
ਕੀ ਪ੍ਰਿਯੰਕਾ ਗਾਂਧੀ ਯੂ. ਪੀ. 'ਚ ਕਾਂਗਰਸ ਨੂੰ ਮੁੜ ਜ਼ਿੰਦਾ ਕਰਨ ਦੀਆਂ ਕੋਸ਼ਿਸ਼ਾਂ 'ਚ ਖੁੰਝ ਗਈ ਹੈ ਜਾਂ ਯੂ. ਪੀ. ਚੋਣਾਂ 'ਚ ਪਾਰਟੀ ਦੀ ਇੰਨੀ ਬੁਰੀ ਹਾਲਤ ਕਾਰਣ ਉਥੋਂ ਦੀ ਸਿਆਸਤ ਤੋਂ ਉਨ੍ਹਾਂ ਦਾ ਮੋਹ ਭੰਗ ਹੋ ਗਿਆ ਹੈ? ਨਹੀਂ ਤਾਂ ਕੀ ਕਾਰਣ ਹੈ ਕਿ ਪੂਰਬੀ ਯੂ. ਪੀ. ਦੀ ਜ਼ਿੰਮੇਵਾਰੀ ਉਨ੍ਹਾਂ ਨੇ ਆਪਣੇ ਭਰੋਸੇਮੰਦ ਅਜੇ ਲੱਲੂ ਨੂੰ ਸੌਂਪ ਦਿੱਤੀ ਹੈ। ਪਹਿਲਾਂ ਇਥੋਂ ਦੀ ਜ਼ਿੰਮਵਾਰੀ ਪ੍ਰਿਯੰਕਾ ਕੋਲ ਸੀ, ਹੁਣ ਪੂਰਬੀ ਯੂ. ਪੀ. ਦੇ ਕਾਂਗਰਸੀ ਵਰਕਰ ਲੱਲੂ ਨੂੰ ਜ਼ਿਆਦਾ ਗੰਭੀਰਤਾ ਨਾਲ ਨਹੀਂ ਲੈ ਰਹੇ, ਉਨ੍ਹਾਂ ਦਾ ਮੰਨਣਾ ਹੈ ਕਿ ਪ੍ਰਿਯੰਕਾ ਦਾ ਇਹ ਫੈਸਲਾ ਕਾਹਲੀ 'ਚ ਲਿਆ ਗਿਆ ਇਕ ਫੈਸਲਾ ਜਾਪਦਾ ਹੈ।

                                                                      —ਤ੍ਰਿਦੀਬ ਰਮਨ (ਮਿਰਚ-ਮਸਾਲਾ)

  • ਕਾਂਗਰਸ
  • ਜਵਾਨ
  • ਕਵਾਇਦ
  • Congress
  • young
  • exercise

‘ਬੰਜਰ ਮਨ’ ਪੰਜਾਬ ਵਿਚ ‘ਪ੍ਰਵਾਸੀ ਪਿਆਸ’ ਦਾ ਦਰਦ!

NEXT STORY

Stories You May Like

  • flood  rescue practice  soldier  motorboat  missing
    ਹੜ੍ਹਾਂ ਦੀ ਰੈਸਕਿਊ ਪ੍ਰੈਕਟਿਸ ਦੌਰਾਨ ਡੁੱਬ ਗਏ ਜਵਾਨ ! 3 ਦੀ ਬਚੀ ਜਾਨ, ਇਕ ਹਾਲੇ ਵੀ ਲਾਪਤਾ
  • senior aimim leader asim waqar joins congress
    ਯੂਪੀ 'ਚ ਓਵੈਸੀ ਦੀ ਪਾਰਟੀ ਨੂੰ ਵੱਡਾ ਝਟਕਾ, ਕਾਂਗਰਸ 'ਚ ਸ਼ਾਮਲ ਹੋਏ AIMIM ਦੇ ਸੀਨੀਅਰ ਨੇਤਾ ਆਸਿਮ ਵੱਕਾਰ
  • youth joins congress
    ਸਾਬਕਾ ਮੇਅਰ ਜੀਤੀ ਸਿੱਧੂ ਦੀ ਅਗਵਾਈ ਹੇਠ ਦਰਜਨਾਂ ਨੌਜਵਾਨ ਕਾਂਗਰਸ ’ਚ ਸ਼ਾਮਲ
  • balbir sidhu
    ਬਲਬੀਰ ਸਿੱਧੂ ਦੀ ਅਗਵਾਈ ’ਚ ਕਾਂਗਰਸ ਪਰਿਵਾਰ ’ਚ ਸ਼ਾਮਲ ਹੋਏ ਦਰਜਨਾਂ ਨੌਜਵਾਨ
  • aicc media team to reach chandigarh today
    ਅੱਜ ਚੰਡੀਗੜ੍ਹ ਪੁੱਜੇਗੀ AICC ਦੀ ਟੀਮ, 2027 ਦੀਆਂ ਚੋਣਾਂ ਲਈ ਕਾਂਗਰਸ ਨੇ ਤੇਜ਼ ਕੀਤਾ ਹੋਮਵਰਕ
  • punjab university chancellor and vice president cp radhakrishnan
    PU ਨੂੰ ਖੋਜ ਤੇ ਨਵਾਚਾਰ ਦਾ ਆਲਮੀ ਕੇਂਦਰ ਬਣਾਉਣ ਲਈ ਇਕਜੁੱਟ ਹੋਣ ਦੀ ਲੋੜ: ਉੱਪ ਰਾਸ਼ਟਰਪਤੀ
  • miscreants  kolkata  trinamool congress  office
    "ਸ਼ਰਾਰਤੀ ਅਨਸਰਾਂ" ਨੇ ਕੋਲਕਾਤਾ 'ਚ ਤ੍ਰਿਣਮੂਲ ਕਾਂਗਰਸ ਦੇ ਦਫ਼ਤਰ ਦੀ ਕੀਤੀ ਭੰਨਤੋੜ : ਅਭਿਸ਼ੇਕ ਬੈਨਰਜੀ
  • bikaner city  congress president beating
    ਬੀਕਾਨੇਰ ਸ਼ਹਿਰ ਕਾਂਗਰਸ ਪ੍ਰਧਾਨ ਦੀ ਕੁੱਟਮਾਰ, ਮੁੱਢਲੀ ਮੈਂਬਰਸ਼ਿਪ ਤੋਂ ਦੋ ਆਗੂ ਛੇ ਸਾਲਾਂ ਲਈ ਮੁਅੱਤਲ
  • man dies two parties clashed
    ਪੰਜਾਬ: ਮਾਮੂਲੀ ਲੜਾਈ ਨੇ ਧਾਰਿਆ ਖ਼ੂਨੀ ਰੂਪ! ਪੁੱਤ ਨੂੰ ਛੁਡਾਉਣ ਗਏ ਪਿਓ ਦੀ...
  • mandir robbery in jalandhar
    ਚੋਰਾਂ ਦੇ ਬੁਲੰਦ ਹੌਂਸਲੇ! ਪਹਿਲਾਂ ਟੇਕਿਆ ਮੱਥਾ, ਫਿਰ ਸ਼ਿਵਲਿੰਗ ਤੋਂ ਨਾਗ ਦੇਵਤਾ...
  • janmashtami jalandhar shri shri radha krishnamandiri skcon
    ਜਲੰਧਰ 'ਚ ਜਨਮ ਅਸ਼ਟਮੀ ਮੌਕੇ ਲੱਗੀਆਂ ਰੌਣਕਾਂ, ਸ਼੍ਰੀ ਸ਼੍ਰੀ ਇਸਕਾਨ ਮੰਦਿਰ ਦੀਆਂ...
  • case registered against alleged journalist gurdeep singh alias munna
    ਕਥਿਤ ਪੱਤਰਕਾਰ ਗੁਰਦੀਪ ਸਿੰਘ ਉਰਫ਼ ਮੁੰਨਾ ਖ਼ਿਲਾਫ਼ ਇਕ ਹੋਰ ਕੇਸ ਦਰਜ
  • punjab police in controversy employee slaps boy in jalandhar
    ਵਿਵਾਦਾਂ 'ਚ ਪੰਜਾਬ ਪੁਲਸ! ਜਲੰਧਰ 'ਚ ਮੁਲਾਜ਼ਮ ਨੇ ਨੌਜਵਾਨ ਨੂੰ ਜੜਿਆ ਥੱਪੜ,...
  • illegal liquor  accused arrested
    ਆਟੋ-ਰਿਕਸ਼ਾ 'ਚ ਭਾਰੀ ਮਾਤਰਾ 'ਚ ਲਿਜਾ ਰਹੇ ਸੀ ਨਾਜਾਇਜ਼ ਸ਼ਰਾਬ, 2 ਗ੍ਰਿਫ਼ਤਾਰ
  • new street vendors are appearing on the pavement of kapurthala road
    ਕਪੂਰਥਲਾ ਰੋਡ ਦੇ ਫੁੱਟਪਾਥ ’ਤੇ ਰੋਜ਼ ਲੱਗ ਰਹੀਆਂ ਨਵੀਆਂ-ਨਵੀਆਂ ਰੇਹੜੀਆਂ,...
  • police tightens belt for shri krishna janmashtami
    ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਲੈ ਕੇ ਪੁਲਸ ਨੇ ਕੱਸੀ ਕਮਰ, ਸਾਰੇ ਮੰਦਰਾਂ ’ਚ...
Trending
Ek Nazar
green cards in  us

ਅਮਰੀਕਾ 'ਚ ਗ੍ਰੀਨ ਕਾਰਡ ਦਾ ਇੰਤਜ਼ਾਰ ਕਰ ਰਹੇ ਭਾਰਤੀਆਂ ਨੂੰ ਕੁਝ ਰਾਹਤ

mukesh khanna s sharp attack on sharmila tagore after vande mataram controversy

'ਬੇਗਮ ਬਣ ਕੇ ਹਿੰਦੂ ਧਰਮ ਭੁੱਲ ਗਈ'; ਵੰਦੇ ਮਾਤਰਮ ਵਿਵਾਦ ਮਗਰੋਂ ਮੁਕੇਸ਼ ਖੰਨਾ ਦਾ...

buffalo  birthday  cake  basanti

'ਹੈਪੀ ਬਰਥ ਡੇਅ ਬਸੰਤੀ...', ਕੇਕ ਕੱਟ ਕੇ ਮਨਾਇਆ ਗਿਆ ਮੱਝ ਦਾ ਜਨਮ ਦਿਨ

singer and youtuber ankit balyan case

ਗਾਇਕ ਅੰਕਿਤ ਕਤਲਕਾਂਡ ਮਾਮਲੇ 'ਚ ਵੱਡੀ ਖਬਰ, ਸ਼ੂਟਰਾਂ ਦੀ ਸੂਚਨਾ ਦੇਣ ਵਾਲੇ ਨੂੰ...

famous bollywood actor rents out office

ਮਸ਼ਹੂਰ ਬਾਲੀਵੁੱਡ ਅਦਾਕਾਰ ਨੇ ਕਿਰਾਏ 'ਤੇ ਦਿੱਤਾ ਦਫਤਰ, ਹਰ ਮਹੀਨੇ ਮਿਲੇਗਾ 7.30...

disney star passed away

ਇੰਡਸਟਰੀ 'ਚ ਪਸਰਿਆ ਮਾਤਮ, ਛੋਟੀ ਉਮਰੇ ਇਸ Disney ਸਟਾਰ ਦਾ ਹੋਇਆ ਦਿਹਾਂਤ

beneficiaries receive three free lpg cylinders annually

ਹਰ ਸਾਲ ਮੁਫਤ ਮਿਲਣਗੇ 3 LPG ਸਿਲੰਡਰ, ਖਾਤਿਆਂ 'ਚ ਆਉਣਗੇ 3000 ਰੁਪਏ, ਗੋਆ ਦੇ...

top professors dismissed

ਚੀਨ ਦੀ ਵੱਡੀ ਕਾਰਵਾਈ, ਹਟਾਏ ਚੋਟੀ ਦੇ 4 ਪ੍ਰੋਫੈਸਰ

protest started against swara bhaskar after jauhar statement

'ਜ਼ੁਬਾਨ ਕੱਟਣ ਵਾਲੇ ਨੂੰ 1.5 ਲੱਖ ਦਾ ਇਨਾਮ'; ਜੌਹਰ ਵਾਲਾ ਬਿਆਨ ਦੇ ਕੇ ਫਸੀ ਸਵਰਾ...

pregnant woman

38 ਹਫ਼ਤਿਆਂ ਦੀ ਪ੍ਰੈਗਨੈਂਸੀ ! ਫਿਰ ਵੀ ਨਹੀਂ ਬਣ ਸਕੀ ਮਾਂ, ਹੈਰਾਨ ਕਰੇਗਾ ਪੂਰਾ...

flood threat in nepal

ਨੇਪਾਲ 'ਚ ਲਗਾਤਾਰ ਪੈ ਰਿਹੈ ਮੀਂਹ, ਵਧਿਆ ਹੜ੍ਹ ਦਾ ਖ਼ਤਰਾ

female baloch folk singer

ਪਾਕਿਸਤਾਨ 'ਚ ਬਲੋਚ ਲੋਕ ਗਾਇਕਾ ਦੀ ਗੋਲੀ ਮਾਰ ਕੇ ਹੱਤਿਆ

sai baba fame sudhir dalvi returns home from hospital

ਸਾਈਂ ਬਾਬਾ ਫੇਮ ਸੁਧੀਰ ਦਲਵੀ ਹਸਪਤਾਲ ਤੋਂ ਪਰਤੇ ਘਰ ! ਕਈ ਬਾਲੀਵੁੱਡ ਸਿਤਾਰਿਆਂ ਨੇ...

wedding ceremony in iran

ਈਰਾਨ 'ਚ ਵਿਆਹ ਸਮਾਰੋਹ ਦੇ ਮ੍ਰਿਤਕਾਂ ਦੀ ਗਿਣਤੀ ਹੋਈ 18 , ਹਮਲੇ ਦੀ ਜਾਂਚ ਕਰ...

appeal by maduro and his wife

ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਦੋਸ਼ਾਂ ਨੂੰ ਰੱਦ...

famous actress gains 14 kilos for film  it  s hard to recognize her

ਮਸ਼ਹੂਰ ਅਦਾਕਾਰਾ ਨੇ ਫਿਲਮ ਲਈ ਵਧਾ ਲਿਆ 14 ਕਿੱਲੋ ਭਾਰ ! ਪਛਾਣਨਾ ਵੀ ਹੋਇਆ ਮੁਸ਼ਕਲ

shobhinaw satyaa played the role of baba neem karoli in hanuman ansh

ਜਾਣੋ ਕੌਣ ਹੈ ਸ਼ੋਭਿਨਵ ਸੱਤਿਆ? ਜਿਸ ਨੇ "ਹਨੂੰਮਾਨ ਅੰਸ਼" 'ਚ ਬਾਬਾ ਨੀਮ ਕਰੋਲੀ ਬਣ...

kabaddi cup

ਬ੍ਰਿਸਬੇਨ 'ਚ ਦੂਜਾ ਖੇਡ ਮੇਲਾ ਕਬੱਡੀ ਕੱਪ 5 ਤੇ 6 ਸਤੰਬਰ ਨੂੰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • us deportation drive a challenge and a nightmare for indians
      ਅਮਰੀਕੀ ਦੇਸ਼ ਨਿਕਾਲਾ ਮੁਹਿੰਮ : ਭਾਰਤੀਆਂ ਲਈ ਚੁਣੌਤੀ ਅਤੇ ਸ਼ਸ਼ੋਪੰਜ ਵਾਲੀ
    • bhagwat silenced the opponents with his address
      ਭਾਗਵਤ ਨੇ ਆਪਣੇ ਸੰਬੋਧਨ ਨਾਲ ਵਿਰੋਧੀਆਂ ਨੂੰ ਨਿਸ਼ਬਦ ਕੀਤਾ
    • why does the centre want to take forward its food processing plan
      ਕੇਂਦਰ ਆਪਣੀ ਫੂਡ ਪ੍ਰੋਸੈਸਿੰਗ ਯੋਜਨਾ ਅੱਗੇ ਕਿਉਂ ਵਧਾਉਣਾ ਚਾਹੁੰਦਾ ਹੈ?
    • the real traitors are the adulterators
      ਅਸਲੀ ਦੇਸ਼ਧ੍ਰੋਹੀ ਤਾਂ ਮਿਲਾਵਟਖੋਰ ਹਨ
    • university atmosphere
      ਭਾਰਤੀ ਯੂਨੀਵਰਸਿਟੀਆਂ ’ਚ ਵਿਦਿਆਰਥੀਆਂ ਲਈ ਇਕ ਪ੍ਰਯੋਗਾਤਮਕ ਵਾਤਾਵਰਣ ਹੋਵੇ
    • relationships like sugar daddy are not in keeping with our culture
      ‘ਸ਼ੂਗਰ ਡੈਡੀ’ ਵਰਗੇ ਸਿਲਸਿਲੇ ਸਾਡੇ ਸੱਭਿਆਚਾਰ ਦੇ ਅਨੁਕੂਲ ਨਹੀਂ
    • homemade food
      ਮਾਂ-ਨਾਨੀ ਦੇ ਬਣਾਏ ਖਾਣੇ ਦੇ ਸੁਆਦ ਤੋਂ ਵਾਂਝੇ ਹੁੰਦੇ ਜਾ ਰਹੇ ਬੱਚੇ!
    • nepal floods
      ਪਹਾੜ ਮਦਦ ਦੀ ਗੁਹਾਰ ਨਹੀਂ ਲਗਾ ਰਹੇ, ਉਹ ਸਾਡੇ ਲਈ ਰੋ ਰਹੇ ਹਨ !
    • inflation suger onion
      ਮਹਿੰਗਾਈ ਨਾਲ ਵਧਦੀਆਂ ਆਮ ਆਦਮੀ ਦੀਆਂ ਮੁਸ਼ਕਲਾਂ
    • exams
      ਸਰਕਾਰੀ ਪ੍ਰੀਖਿਆਵਾਂ ਦੀ ਗਿਣਤੀ ’ਚ ਕਟੌਤੀ ਕਰਨ ਦਾ ਸਮਾਂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +