ਇੰਟਰਨੈੱਟ 'ਤੇ ਭਾਰਤੀ ਪੋਰਨ ਫਿਲਮਾਂ ਦੀ ਮੰਗ ਇਨ੍ਹੀਂ ਦਿਨੀਂ ਵਧਦੀ ਜਾ ਰਹੀ ਹੈ। ਵਿਦੇਸ਼ਾਂ 'ਚ ਫਿਲਮਾਈਆਂ ਜਾਣ ਵਾਲੀਆਂ ਪੋਰਨ ਫਿਲਮਾਂ ਵਿਚ ਬਨਾਉਟੀਪਣ ਦੀ ਭਰਮਾਰ ਹੁੰਦੀ ਹੈ, ਇਸ ਲਈ ਲੋਕ ਹੁਣ ਇਨ੍ਹਾਂ ਤੋਂ ਅੱਕਣ ਲੱਗ ਪਏ ਹਨ, ਜਦਕਿ ਭਾਰਤੀ ਪ੍ਰੇਮੀ-ਪ੍ਰੇਮਿਕਾ ਦੀਆਂ ਉਤੇਜਕ ਤਸਵੀਰਾਂ ਜਾਂ ਵੀਡੀਓਜ਼ ਨੂੰ ਦੁਨੀਆ ਵਿਚ ਲੋਕ ਕਾਫੀ ਪਸੰਦ ਕਰ ਰਹੇ ਹਨ।
ਸਾਈਬਰ ਕ੍ਰਾਈਮ ਨਾਲ ਜੁੜੇ ਇਕ ਮਾਹਿਰ ਦਾ ਮੰਨਣਾ ਹੈ ਕਿ ਜ਼ਿਆਦਾਤਰ ਭਾਰਤੀ ਪੋਰਨ ਫਿਲਮਾਂ ਗੁਪਤ ਤੌਰ 'ਤੇ ਫਿਲਮਾਈਆਂ ਜਾਂਦੀਆਂ ਹਨ, ਜਿਨ੍ਹਾਂ ਵਿਚ ਇਕ ਪਾਰਟਨਰ ਨੂੰ ਆਪਣੇ ਦੂਜੇ ਪਾਰਟਨਰ ਦੇ ਮਨਸੂਬਿਆਂ ਬਾਰੇ ਪਤਾ ਨਹੀਂ ਹੁੰਦਾ।
ਦੋਵੇਂ ਆਪਣੇ ਪਾਰਟਨਰ ਨੂੰ ਵੱਸ ਵਿਚ ਰੱਖਣ ਦੇ ਇਰਾਦੇ ਨਾਲ ਅਤੀਤ ਵਿਚ ਬਿਤਾਏ ਗਏ ਅਜਿਹੇ ਪਲਾਂ ਦੀਆਂ ਫਿਲਮਾਂ ਬਣਵਾਉਂਦੇ ਹਨ, ਜੋ ਬਾਅਦ ਵਿਚ ਦੁਰਘਟਨਾਵੱਸ 'ਲੀਕ' ਹੋ ਜਾਂਦੀਆਂ ਹਨ ਜਾਂ ਫਿਰ ਬਦਲੇ ਦੀ ਭਾਵਨਾ ਨਾਲ ਜਾਣਬੁੱਝ ਕੇ ਇੰਟਰਨੈੱਟ 'ਤੇ ਵਾਇਰਲ ਕਰ ਦਿੱਤੀਆਂ ਜਾਂਦੀਆਂ ਹਨ।
ਇਨ੍ਹਾਂ ਵੀਡੀਓਜ਼ 'ਚ ਬਨਾਉਟੀ ਸੈਕਸ ਨਹੀਂ ਹੁੰਦਾ, ਇਸ ਲਈ ਲੋਕ ਇਨ੍ਹਾਂ ਨੂੰ ਪਸੰਦ ਕਰ ਰਹੇ ਹਨ। ਬਾਲਗਾਂ ਨਾਲ ਜੁੜੇ ਉਤਪਾਦ, ਜਿਵੇਂ ਕੰਡੋਮ, ਸੈਕਸ ਟੁਆਏ ਬਣਾਉਣ ਵਾਲੀਆਂ ਕੰਪਨੀਆਂ ਭਾਰਤੀ ਪੋਰਨ ਸਾਈਟਾਂ 'ਤੇ ਇਸ਼ਤਿਹਾਰਬਾਜ਼ੀ ਵਿਚ ਖੁੱਲ੍ਹੇ ਦਿਲ ਨਾਲ ਪੈਸੇ ਖਰਚ ਕਰ ਰਹੀਆਂ ਹਨ। 'ਬਲਮਾ' ਦੀ ਬੇਈਮਾਨੀ ਕਾਰਨ ਦਗਾਬਾਜ਼ੀ ਜਾਂ ਧੋਖੇ ਨਾਲ ਬਣਾਈਆਂ ਦੇਸੀ ਪੋਰਨ ਫਿਲਮਾਂ ਦੀ ਮੰਗ ਜ਼ੋਰਾਂ 'ਤੇ ਹੈ।
ਆਮ ਤੌਰ 'ਤੇ ਪਾਰਟਨਰ ਦੇ 'ਪਾਜੀਪਨ' ਕਾਰਨ ਪ੍ਰੇਮੀ-ਪ੍ਰੇਮਿਕਾ ਦੇ 'ਨਿੱਜੀ ਪਲਾਂ' ਦੀ ਵੀਡੀਓ ਸੋਸ਼ਲ ਮੀਡੀਆ 'ਚ ਪਹੁੰਚ ਜਾਂਦੀ ਹੈ। ਇਹ ਵੀਡੀਓ ਇਕ ਪਾਰਟਨਰ ਵਲੋਂ ਦੂਜੇ ਪਾਰਟਨਰ ਨੂੰ ਬਦਨਾਮ ਕਰਨ ਲਈ ਬਦਲੇ ਦੀ ਭਾਵਨਾ ਨਾਲ 'ਲੀਕ' ਜਾਂ ਸ਼ੇਅਰ ਕੀਤੀ ਜਾਂਦੀ ਹੈ ਪਰ ਕਈ ਵਾਰ ਲੋਕ ਨਿੱਜੀ ਲਾਭ ਲਈ ਵੀ ਅਜਿਹੀਆਂ ਗੈਰ-ਕਾਨੂੰਨੀ ਹਰਕਤਾਂ ਕਰਦੇ ਹਨ।
ਪਿਛਲੇ ਦਿਨੀਂ ਵਰਸੋਵਾ ਵਿਖੇ ਭੋਜਪੁਰੀ ਫਿਲਮਾਂ ਦੀ ਅਭਿਨੇਤਰੀ ਅਤੇ ਸਾਂਤਾਕਰੂਜ਼ ਵਿਚ ਏਅਰ ਹੋਸਟੈੱਸ ਨਾਲ ਵਾਪਰੀਆਂ ਘਟਨਾਵਾਂ ਇਸ ਦੀਆਂ ਮਿਸਾਲਾਂ ਹਨ। ਜ਼ਿਕਰਯੋਗ ਹੈ ਕਿ ਬਾਂਦ੍ਰਾ (ਪੱਛਮ) ਦੀ ਰਹਿਣ ਵਾਲੀ ਸੰਜਨਾ (ਕਾਲਪਨਿਕ ਨਾਂ) ਇਕ ਪ੍ਰਸਿੱਧ ਏਅਰਲਾਈਨਜ਼ ਕੰਪਨੀ 'ਚ ਏਅਰ ਹੋਸਟੈੱਸ ਹੈ। ਅਮਿਤ ਗਿੱਲ ਨਾਮੀ ਇਕ ਲੜਕੇ ਨੇ ਚੰਗੇ ਮੁਨਾਫੇ ਦਾ ਝਾਂਸਾ ਦੇ ਕੇ ਸੰਜਨਾ ਤੋਂ ਨਿਵੇਸ਼ ਦੇ ਬਹਾਨੇ 18 ਲੱਖ ਰੁਪਏ ਲਏ ਸਨ ਪਰ ਉਸ ਨੇ ਸਾਰਾ ਪੈਸਾ ਖ਼ੁਦ ਖਰਚ ਕਰ ਲਿਆ।
ਕੁਝ ਸਮੇਂ ਬਾਅਦ ਅਮਿਤ ਨੇ ਸੰਜਨਾ ਦੇ 12 ਲੱਖ ਰੁਪਏ ਤਾਂ ਮੋੜ ਦਿੱਤੇ ਪਰ ਬਾਕੀ ਬਚੇ 6 ਲੱਖ ਰੁਪਏ ਮੋੜਨ ਵਿਚ ਟਾਲ-ਮਟੋਲ ਕਰਨ ਲੱਗਾ। ਪੈਸਿਆਂ ਦੀ ਵਾਪਸੀ ਲਈ ਦਬਾਅ ਵਧਣ 'ਤੇ ਅਮਿਤ ਨੇ ਸੰਜਨਾ ਨੂੰ ਮੋਬਾਇਲ 'ਤੇ ਉਸ ਦੀਆਂ ਇਤਰਾਜ਼ਯੋਗ ਤਸਵੀਰਾਂ ਤੇ ਵੀਡੀਓਜ਼ ਭੇਜਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤੋਂ ਬਾਅਦ ਸੰਜਨਾ ਨੇ ਸਥਾਨਕ ਪੁਲਸ ਥਾਣੇ ਵਿਚ ਅਮਿਤ ਵਿਰੁੱਧ ਸ਼ਿਕਾਇਤ ਦਰਜ ਕਰਵਾ ਦਿੱਤੀ।
ਸੰਜਨਾ ਨੇ ਪੁਲਸ ਨੂੰ ਦੱਸਿਆ ਕਿ ਉਹ ਨੌਕਰੀ ਦੇ ਸਿਲਸਿਲੇ 'ਚ ਜ਼ਿਆਦਾਤਰ ਆਬੂਧਾਬੀ ਵਿਚ ਰਹਿੰਦੀ ਹੈ। 2016 ਵਿਚ ਆਪਣੀ ਦਿੱਤੀ ਰਕਮ ਵਾਪਿਸ ਮੰਗਣ ਲਈ ਉਹ ਅਮਿਤ ਦੀ ਸਾਂਤਾਕਰੂਜ਼ (ਪੱਛਮ) ਵਾਲੀ ਰਿਹਾਇਸ਼ 'ਤੇ ਗਈ ਸੀ, ਜਿਥੇ ਉਸ ਨੇ ਕੋਲਡਡ੍ਰਿੰਕ ਵਿਚ ਕੋਈ ਨਸ਼ੀਲਾ ਪਦਾਰਥ ਮਿਲਾ ਕੇ ਉਸ ਨੂੰ ਬੇਹੋਸ਼ ਕਰ ਦਿੱਤਾ ਸੀ ਤੇ ਬੇਹੋਸ਼ੀ ਦੀ ਹਾਲਤ ਵਿਚ ਉਸ ਦੀਆਂ ਇਤਰਾਜ਼ਯੋਗ ਫੋਟੋਆਂ ਖਿੱਚ ਲਈਆਂ ਤੇ ਵੀਡੀਓ ਫਿਲਮ ਬਣਾ ਲਈ। ਬਾਅਦ ਵਿਚ ਇਨ੍ਹਾਂ ਨੂੰ 'ਲੀਕ/ਵਾਇਰਲ' ਕਰਨ ਦੀ ਧਮਕੀ ਦੇ ਕੇ ਉਹ ਉਸ ਨੂੰ ਬਲੈਕਮੇਲ ਕਰਨ ਲੱਗ ਪਿਆ।
ਇਸੇ ਤਰ੍ਹਾਂ ਭੋਜਪੁਰੀ ਫਿਲਮਾਂ ਦੇ ਇਕ ਨਿਰਮਾਤਾ ਨੇ ਆਪਣੀ ਫਿਲਮ ਦੀ ਅਭਿਨੇਤਰੀ ਦੀ ਇਤਰਾਜ਼ਯੋਗ ਵੀਡੀਓ ਇੰਟਰਨੈੱਟ 'ਤੇ ਵਾਇਰਲ ਕਰ ਦਿੱਤੀ। ਫਿਲਮ ਦੀ ਸ਼ੂਟਿੰਗ ਦੌਰਾਨ ਇਤਫਾਕ ਨਾਲ ਹੋਈ ਇਹ ਘਟਨਾ ਉਕਤ ਫਿਲਮ ਵਿਚ ਰਿਕਾਰਡ ਹੋ ਗਈ ਸੀ। ਨਿਰਮਾਤਾ ਵਲੋਂ ਯੂ-ਟਿਊਬ 'ਤੇ ਸ਼ੇਅਰ ਕੀਤੀ ਗਈ ਉਕਤ ਵੀਡੀਓ ਤਿੰਨ ਪੋਰਨ ਸਾਈਟਾਂ ਉਤੇ ਪਹੁੰਚ ਗਈ ਤੇ ਇਸ ਘਟਨਾ ਨਾਲ ਇੰਟਰਨੈੱਟ 'ਤੇ ਪੋਰਨ ਫਿਲਮਾਂ ਦਾ ਮੁੱਦਾ ਇਕ ਵਾਰ ਫਿਰ ਸੁਰਖ਼ੀਆਂ ਵਿਚ ਆ ਗਿਆ।
ਅਕਸਰ ਪ੍ਰੇਮ ਸੰਬੰਧਾਂ ਵਿਚ ਫੁੱਟ ਪੈਣ ਤੋਂ ਬਾਅਦ ਪ੍ਰੇਮੀ ਵੀ ਅਜਿਹੀਆਂ ਹਰਕਤਾਂ 'ਤੇ ਉਤਰ ਆਉਂਦੇ ਹਨ ਤੇ ਆਪਣੇ ਪਾਰਟਨਰ ਨੂੰ ਸਬਕ ਸਿਖਾਉਣ ਲਈ ਉਹ ਖਿੱਚੀਆਂ ਗਈਆਂ 'ਨਿੱਜੀ' ਫੋਟੋਆਂ ਜਾਂ ਵੀਡੀਓ ਫੇਸਬੁੱਕ, ਵ੍ਹਟਸਐਪ ਜਾਂ ਯੂ-ਟਿਊਬ 'ਤੇ ਅੱਪਲੋਡ ਕਰ ਦਿੰਦੇ ਹਨ ਤੇ ਉਥੋਂ ਹੀ ਇਹ ਫੋਟੋਆਂ ਜਾਂ ਵੀਡੀਓਜ਼ ਪੋਰਨ ਸਾਈਟਾਂ 'ਤੇ ਪਹੁੰਚ ਜਾਂਦੀਆਂ ਹਨ।
'ਦਲਿਤ ਵਿਰੋਧੀ' ਹੋਣ ਦਾ ਦੋਸ਼ ਭਾਜਪਾ ਲਈ ਇਕ ਨਵੀਂ ਚੁਣੌਤੀ
NEXT STORY