ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਲੋਂ ਉੱਤਰੀ ਕੋਰੀਆ 'ਤੇ 5 ਅਗਸਤ 2017 ਨੂੰ ਲਗਾਈਆਂ ਗਈਆਂ ਤਾਜ਼ਾ ਪਾਬੰਦੀਆਂ ਅਤੇ ਫਿਰ ਉੱਤਰੀ ਕੋਰੀਆ ਵਲੋਂ ਅਮਰੀਕਾ ਵਿਰੁੱਧ ਫੈਸਲਾਕੁੰਨ ਲੜਾਈ ਸ਼ੁਰੂ ਕਰਨ ਲਈ ਪ੍ਰਸ਼ਾਂਤ ਮਹਾਸਾਗਰ ਵਿਚ ਸਥਿਤ ਉਸ ਦੇ ਸਮੁੰਦਰੀ ਤੇ ਹਵਾਈ ਫੌਜ ਦੇ ਅੱਡੇ ਗੁਆਮ ਉੱਤੇ 'ਹਵਾਸੋਂਗ-12' ਨਾਮੀ ਦਰਮਿਆਨੀ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਨਾਲ ਹਮਲੇ ਲਈ ਸਮਾਂ ਤੈਅ ਕੀਤੇ ਜਾਣ ਤੋਂ ਬਾਅਦ ਕੋਰੀਆਈ ਟਾਪੂ ਅਤੇ ਉਸ ਦੇ ਆਸਪਾਸ ਵਾਲੇ ਇਲਾਕੇ ਹੀ ਨਹੀਂ, ਸਗੋਂ ਅਮਰੀਕਾ ਤਕ ਜੰਗ ਦੀ ਹਲਚਲ ਤੇਜ਼ ਹੋ ਗਈ ਹੈ।
ਉਮੀਦ ਕੀਤੀ ਜਾ ਰਹੀ ਸੀ ਕਿ ਉੱਤਰੀ ਕੋਰੀਆ 'ਤੇ ਪਾਬੰਦੀ ਲੱਗਣ ਨਾਲ ਉਸ ਦੀ ਆਮਦਨ ਦੇ ਸਭ ਤੋਂ ਵੱਡੇ ਜ਼ਰੀਏ ਕੋਲਾ ਅਤੇ ਸਟੀਲ ਦੀ ਬਰਾਮਦ, ਸਮੁੰਦਰੀ ਅਨਾਜ ਬਰਾਮਦ ਤੇ ਕਾਮਿਆਂ ਦੇ ਬਾਹਰ ਕੰਮ ਕਰਨ 'ਤੇ ਹੋਣ ਵਾਲੀ ਆਮਦਨ ਉੱਤੇ ਰੋਕ ਲੱਗਣ ਨਾਲ ਉਹ ਸ਼ਾਂਤੀ ਦੀ ਮੇਜ਼ 'ਤੇ ਆਵੇਗਾ ਪਰ ਅਜਿਹਾ ਨਹੀਂ ਹੋਇਆ।
ਅਲਾਸਕਾ ਤੇ ਹਵਾਈ ਦੀਪ ਤੋਂ ਬਾਅਦ ਗੁਆਮ 'ਤੇ ਉੱਤਰੀ ਕੋਰੀਆਈ ਹਮਲੇ ਦੀ ਧਮਕੀ ਪਿੱਛੋਂ ਅਮਰੀਕੀ ਬੀ-1ਬੀ ਬੰਬ ਵਰ੍ਹਾਊ ਜਹਾਜ਼ਾਂ ਨੇ ਕੋਰੀਆਈ ਟਾਪੂ 'ਤੇ ਸਥਾਈ ਉਡਾਣਾਂ ਸ਼ੁਰੂ ਕਰ ਦਿੱਤੀਆਂ ਹਨ। ਜਾਪਾਨ ਵਿਚ ਵੀ ਗੁਆਮ ਨੂੰ ਨਿਸ਼ਾਨਾ ਬਣਾ ਕੇ ਛੱਡੀ ਗਈ ਮਿਜ਼ਾਈਲ ਨੂੰ ਆਪਣੇ ਹਵਾਈ ਖੇਤਰ ਵਿਚ ਡੇਗਣ ਦੀਆਂ ਤਿਆਰੀਆਂ ਹੋ ਚੁੱਕੀਆਂ ਹਨ।
ਸ਼ਾਇਦ ਉੱਤਰੀ ਕੋਰੀਆਈ ਮਿਜ਼ਾਈਲ ਹਮਲੇ ਤੋਂ ਬਚਣ ਲਈ ਗੁਆਮ ਅਤੇ ਦੱਖਣੀ ਕੋਰੀਆ ਵਿਚ ਐਂਟੀ ਬੈਲਿਸਟਿਕ ਮਿਜ਼ਾਈਲ ਰੱਖਿਆ ਪ੍ਰਣਾਲੀ ਸਥਾਪਿਤ ਹੋ ਗਈ ਹੈ। ਜਾਪਾਨ ਵਿਚ ਇਕ ਹੋਰ ਮਿਜ਼ਾਈਲ ਰੱਖਿਆ ਪ੍ਰਣਾਲੀ 'ਏਜਿਸ ਏਸ਼ੋਰ' ਹੈ, ਜੋ 'ਥਾਡ' ਨਾਲੋਂ ਜ਼ਿਆਦਾ ਇਲਾਕਾ ਕਵਰ ਕਰਦੀ ਹੈ।
'ਥਾਡ ਪ੍ਰਣਾਲੀ' ਨੂੰ ਲੈ ਕੇ ਅਮਰੀਕਾ ਇੰਨੀ ਸੀਕ੍ਰੇਸੀ ਵਰਤ ਰਿਹਾ ਹੈ ਕਿ ਦੱਖਣੀ ਕੋਰੀਆ ਵਿਚ ਉਸ ਦਾ ਕੰਟਰੋਲ ਅਮਰੀਕੀਆਂ ਦੇ ਹੱਥਾਂ ਵਿਚ ਹੀ ਹੈ ਪਰ ਉਹ ਉਸ ਦੀ ਕੀਮਤ ਦੱਖਣੀ ਕੋਰੀਆ ਤੋਂ ਵਸੂਲਣੀ ਚਾਹੁੰਦਾ ਹੈ।
'ਥਾਡ' ਨੂੰ ਲੈ ਕੇ ਚੀਨ ਵੀ ਆਪਣਾ ਇਤਰਾਜ਼ ਦਰਜ ਕਰਵਾ ਚੁੱਕਾ ਹੈ ਪਰ ਥਾਡ 'ਇੰਟਰ ਕਾਂਟੀਨੈਂਟਲ ਬੈਲਿਸਟਿਕ ਮਿਜ਼ਾਈਲ' ਨੂੰ ਰੋਕਣ ਲਈ ਨਹੀਂ ਬਣੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਹੁਣ ਉੱਤਰੀ ਕੋਰੀਆ ਪਣਡੁੱਬੀ ਨਾਲ ਵੀ ਮਿਜ਼ਾਈਲ ਪ੍ਰੀਖਣ ਕਰਨ ਦੀ ਤਿਆਰੀ ਵਿਚ ਹੈ। ਅਮਰੀਕੀ ਜਹਾਜ਼ ਢੋਣ ਵਾਲੇ ਬੇੜੇ ਅਤੇ ਤਬਾਹੀ ਮਚਾਉਣ ਵਾਲੇ ਜਹਾਜ਼ ਲਗਾਤਾਰ ਕੋਰੀਆਈ ਟਾਪੂ ਵਿਚ ਟਿਕੇ ਹੋਏ ਹਨ ਅਤੇ ਅਮਰੀਕਾ ਦੀਆਂ ਪ੍ਰਮਾਣੂ ਸ਼ਕਤੀ ਸੰਪੰਨ ਪਣਡੁੱਬੀਆਂ ਵੀ ਇਸੇ ਖੇਤਰ ਵਿਚ ਹਨ।
ਕੋਈ ਵੀ ਦੇਸ਼ ਜਦੋਂ ਜੰਗ ਦੀ ਧਮਕੀ ਦਿੰਦਾ ਹੈ ਜਾਂ ਜੰਗ ਵਿਚ ਉਤਰਨ ਦੀ ਤਿਆਰੀ ਕਰਦਾ ਹੈ ਤਾਂ ਉਸ ਸਾਹਮਣੇ ਜੰਗ ਲਈ ਕੋਈ ਰਣਨੀਤਕ ਉਦੇਸ਼ ਜਾਂ ਕਾਰਨ ਹੁੰਦਾ ਹੈ ਪਰ ਮੌਜੂਦਾ ਕੋਰੀਆਈ ਸੰਕਟ ਵਿਚ ਇਕ ਪਾਸੇ ਉੱਤਰੀ ਕੋਰੀਆ ਅਤੇ ਦੂਜੇ ਪਾਸੇ ਅਮਰੀਕਾ, ਦੱਖਣੀ ਕੋਰੀਆ ਤੇ ਜਾਪਾਨ ਹਨ।
ਇਨ੍ਹਾਂ 'ਚੋਂ ਕਿਸੇ ਵੀ ਧਿਰ ਨੂੰ ਜੰਗਬੰਦੀ ਦੀ ਲਾਈਨ ਦੇ ਪਾਰ ਦੂਜੇ ਦੀ ਜ਼ਮੀਨ ਨਹੀਂ ਚਾਹੀਦੀ, ਸਿਰਫ ਹਉਮੈ ਦੇ ਟਕਰਾਅ ਕਾਰਨ ਦੁਨੀਆ ਇਸ ਸੰਭਾਵੀ ਪ੍ਰਮਾਣੂ ਤਬਾਹੀ ਵਾਲੀ ਜੰਗ ਦੇ ਕੰਢੇ ਖੜ੍ਹੀ ਹੈ।
ਉੱਤਰੀ ਕੋਰੀਆ ਨੂੰ ਇਹ ਸਮਝ ਨਹੀਂ ਆ ਰਹੀ ਕਿ ਅਮਰੀਕਾ ਉਸ ਨਾਲੋਂ ਕਈ ਗੁਣਾ ਜ਼ਿਆਦਾ ਤਾਕਤਵਰ ਹੈ ਅਤੇ ਜੇ ਸਵੈ-ਰੱਖਿਆ ਵਿਚ ਉਸ ਨੇ ਉੱਤਰੀ ਕੋਰੀਆ 'ਤੇ ਪ੍ਰਮਾਣੂ ਹਮਲਾ ਕਰ ਦਿੱਤਾ ਤਾਂ ਇਹ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ ਅਤੇ ਇਸ ਦਾ ਅਸਰ ਲੰਮੇ ਅਰਸੇ ਤਕ ਪੂਰੀ ਦੁਨੀਆ 'ਤੇ ਰਹੇਗਾ। ਦੱਖਣੀ ਕੋਰੀਆ ਦੇ ਨਵੇਂ ਰਾਸ਼ਟਰਪਤੀ ਮੂਨ ਜੇ. ਇਨ, ਜਿਸ ਦਾ ਜਨਮ ਉੱਤਰੀ ਕੋਰੀਆ ਵਿਚ ਹੀ ਹੋਇਆ ਸੀ ਤੇ ਜੋ ਆਪਣੇ ਖੱਬੇਪੱਖੀ ਰੁਝਾਨ ਲਈ ਜਾਣਿਆ ਜਾਂਦਾ ਹੈ, ਦੇ ਸੱਤਾ ਵਿਚ ਆਉਣ ਤੋਂ ਬਾਅਦ ਕੋਰੀਆਈ ਸੰਕਟ ਹੱਲ ਹੋਣ ਦੇ ਆਸਾਰ ਨਜ਼ਰ ਆਏ ਸਨ ਪਰ ਉੱਤਰੀ ਕੋਰੀਆ ਦਾ ਸ਼ਾਸਕ ਕਿਮ ਜੋਂਗ ਲਗਾਤਾਰ ਮਿਜ਼ਾਈਲ ਪ੍ਰੀਖਣ ਕਰਕੇ ਅਮਰੀਕਾ ਤੇ ਉਸ ਦੇ ਸਹਿਯੋਗੀਆਂ ਨੂੰ ਧਮਕਾ ਰਿਹਾ ਹੈ।
ਹਰੇਕ ਪ੍ਰੀਖਣ ਤੋਂ ਬਾਅਦ ਕੇ. ਸੀ. ਐੱਨ. ਏ. ਉੱਤੇ ਉਸ ਦੀਆਂ ਆਪਣੇ ਸਹਿਯੋਗੀਆਂ ਨੂੰ ਗਲੇ ਲਗਾ ਕੇ ਖੁਸ਼ੀ ਮਨਾਉਂਦਿਆਂ ਦੀਆਂ ਜੋ ਤਸਵੀਰਾਂ ਆਉਂਦੀਆਂ ਹਨ, ਉਨ੍ਹਾਂ ਨੂੰ ਦੇਖ ਕੇ ਲੱਗਦਾ ਹੈ ਜਿਵੇਂ ਕੋਈ ਸ਼ੈਤਾਨ ਦਾ ਬੱਚਾ ਵੀਡੀਓ ਗੇਮ ਵਿਚ ਦੁਸ਼ਮਣ ਨੂੰ ਖਤਮ ਕਰਕੇ ਖੁਸ਼ ਹੋ ਰਿਹਾ ਹੋਵੇ ਪਰ ਫਰਕ ਇਹ ਹੈ ਕਿ ਇਸ ਖੇਡ ਵਿਚ ਸਭ ਕੁਝ ਤਬਾਹ ਹੋਣ ਵਾਲਾ ਹੈ।
ਉੱਤਰੀ ਕੋਰੀਆ ਕੋਲ ਈ. ਐੱਮ. ਪੀ., ਭਾਵ ਇਲੈਕਟ੍ਰੋ ਮੈਗਨੈਟਿਕ ਪਲਸ ਹਮਲੇ ਦੀ ਤਕਨੀਕ ਵੀ ਹੈ, ਜਿਸ ਨਾਲ ਉਹ ਅਮਰੀਕੀ ਪਾਵਰ ਗਰਿਡ ਨੂੰ ਬੰਦ ਕਰ ਸਕਦਾ ਹੈ ਤੇ ਪ੍ਰਿਥਵੀ ਦੇ ਆਸਪਾਸ ਘੁੰਮਦੇ ਉਪ-ਗ੍ਰਹਿਆਂ ਨੂੰ ਨਸ਼ਟ ਕਰ ਸਕਦਾ ਹੈ, ਜਿਸ ਕਾਰਨ ਦੁਨੀਆ ਕੁਝ ਸਮੇਂ ਲਈ ਕਈ ਸਾਲ ਪਿੱਛੇ ਚਲੀ ਜਾਵੇਗੀ।
ਅੱਜ ਉੱਤਰੀ ਕੋਰੀਆ ਦਾ ਜੋ ਉੱਨਤ ਮਿਜ਼ਾਈਲ ਪ੍ਰੋਗਰਾਮ ਹੈ, ਉਹ ਇਕ ਜ਼ਮਾਨੇ ਵਿਚ ਰੂਸ ਅਤੇ ਮਿਸਰ ਦੇ ਸਹਿਯੋਗ ਨਾਲ ਹੀ ਵਿਕਸਿਤ ਹੋਇਆ ਹੈ। ਪਾਕਿਸਤਾਨ ਨੇ ਉੱਤਰੀ ਕੋਰੀਆ ਨੂੰ ਪ੍ਰਮਾਣੂ ਤਕਨੀਕ ਵਿਕਸਿਤ ਕਰਨ ਵਿਚ ਪੂਰੀ ਸਹਾਇਤਾ ਦਿੱਤੀ ਸੀ। ਬਾਅਦ ਵਿਚ ਉੱਤਰੀ ਕੋਰੀਆ ਨੇ ਚੀਨ ਦੀ ਸਹਾਇਤਾ ਨਾਲ ਪ੍ਰਮਾਣੂ ਤੇ ਮਿਜ਼ਾਈਲ ਟੈਕਨਾਲੋਜੀ ਵਿਚ ਕਾਫੀ ਤਰੱਕੀ ਕਰ ਲਈ।
ਪ੍ਰਤੀ ਵਿਅਕਤੀ ਆਮਦਨ ਤੇ ਹੋਰ ਅਹਿਮ ਮਾਮਲਿਆਂ ਵਿਚ ਉੱਤਰੀ ਕੋਰੀਆ ਬਾਕੀ ਦੁਨੀਆ ਨਾਲੋਂ ਪੱਛੜਿਆ ਹੋਇਆ ਹੈ ਅਤੇ ਸਾਰੀ ਦੁਨੀਆ ਨਾਲੋਂ ਆਰਥਿਕ, ਵਪਾਰਕ ਅਤੇ ਹੋਰਨਾਂ ਖੇਤਰਾਂ ਵਿਚ ਵੀ ਕੱਟਿਆ ਹੋਇਆ ਹੈ। ਉੱਤਰੀ ਕੋਰੀਆ ਦੇ ਡਿਪਲੋਮੈਟਿਕ ਸੰਬੰਧ ਤਾਂ ਕਾਫੀ ਦੇਸ਼ਾਂ ਨਾਲ ਹਨ ਪਰ ਮਜ਼ਬੂਤ ਆਰਥਿਕ ਤੇ ਵਪਾਰਕ ਸੰਬੰਧ ਰੂਸ, ਚੀਨ ਅਤੇ ਕੁਝ ਗਿਣੇ-ਚੁਣੇ ਛੋਟੇ ਦੇਸ਼ਾਂ ਨਾਲ ਹੀ ਹਨ। ਫਿਰ ਵੀ ਆਪਣੇ ਨਾਗਰਿਕਾਂ ਦਾ ਜੀਵਨ ਪੱਧਰ ਸੁਧਾਰਨ ਦੀ ਬਜਾਏ ਉੱਤਰੀ ਕੋਰੀਆ ਦੇ ਸ਼ਾਸਕਾਂ ਨੇ ਸਮੁੱਚੀਆਂ ਪਾਬੰਦੀਆਂ ਦੇ ਬਾਵਜੂਦ ਆਪਣਾ ਪ੍ਰਮਾਣੂ ਤੇ ਮਿਜ਼ਾਈਲ ਪ੍ਰੋਗਰਾਮ ਜਾਰੀ ਰੱਖਿਆ ਹੋਇਆ ਹੈ।
ਸ਼ਾਇਦ ਕਿਮ ਜੋਂਗ ਨੂੰ ਲੱਗਦਾ ਹੈ ਕਿ ਅਮਰੀਕਾ ਤੇ ਦੱਖਣੀ ਕੋਰੀਆ ਦਾ ਡਰ ਦਿਖਾ ਕੇ ਉਹ ਆਪਣੇ ਦੇਸ਼ਵਾਸੀਆਂ ਦਾ ਧਿਆਨ ਅੰਦਰੂਨੀ ਮਸਲਿਆਂ ਵਲੋਂ ਹਟਾ ਸਕੇਗਾ। ਕਮਿਊਨਿਜ਼ਮ ਵਿਚ ਵੰਸ਼ਵਾਦ ਦੇ ਤੌਰ 'ਤੇ ਤਿੰਨ ਪੀੜ੍ਹੀਆਂ ਤੋਂ ਰਾਜ ਕਰ ਰਹੇ ਕਿਮ ਪਰਿਵਾਰ ਦੇ ਮੌਜੂਦਾ ਸ਼ਾਸਕ ਕਿਮ ਜੋਂਗ ਕੋਲ ਇਕ ਪ੍ਰਮਾਣੂ ਸ਼ਕਤੀ ਸੰਪੰਨ ਦੇਸ਼ ਦਾ ਸ਼ਾਸਕ ਬਣਨ ਦਾ ਤਜਰਬਾ ਬਿਲਕੁਲ ਨਹੀਂ ਸੀ।
2011 ਵਿਚ ਆਪਣੇ ਪਿਤਾ ਕਿਮ ਜੋਂਗ ਇਲ ਦੀ ਮੌਤ ਤੋਂ ਬਾਅਦ ਸਿਰਫ 27 ਸਾਲਾਂ ਦੀ ਉਮਰ ਵਿਚ 'ਵਰਕਰਜ਼ ਪਾਰਟੀ ਆਫ ਕੋਰੀਆ' ਦਾ ਪ੍ਰਧਾਨ ਅਤੇ ਡੈਮੋਕ੍ਰੇਟਿਕ ਪੀਪਲਜ਼ ਰਿਪਬਲਿਕ ਆਫ ਕੋਰੀਆ ਦਾ ਸਰਵਉੱਚ ਨੇਤਾ ਬਣਿਆ ਕਿਮ ਜੋਂਗ ਉਨ ਬੇਹੱਦ ਮਜ਼ਬੂਤ ਤਾਨਾਸ਼ਾਹ ਹੈ ਪਰ ਉਹ ਇਕ ਝੂਠੀ (ਗੈਰ-ਹਕੀਕੀ) ਦੁਨੀਆ ਵਿਚ ਜੀ ਰਿਹਾ ਹੈ ਅਤੇ ਆਪਣੀ ਫੌਜ ਦੇ ਨਾਲ-ਨਾਲ ਆਪਣੇ ਦੇਸ਼ ਦੇ ਲੋਕਾਂ ਨੂੰ ਵੀ ਭਰਮ ਵਿਚ ਰੱਖ ਰਿਹਾ ਹੈ।
ਹੈਰਾਨੀ ਇਸ ਗੱਲ ਦੀ ਹੈ ਕਿ ਪੂਰੇ ਦੇਸ਼ ਵਿਚ ਕੋਈ ਵੀ ਅਜਿਹਾ ਨਹੀਂ ਹੈ, ਜੋ ਇਸ ਤਾਨਾਸ਼ਾਹ ਨੂੰ ਹਟਾ ਕੇ ਉੱਤਰੀ ਕੋਰੀਆ ਨੂੰ ਬਰਬਾਦੀ ਤੋਂ ਬਚਾਵੇ ਕਿਉਂਕਿ ਚੋਟੀ ਦੇ ਸਾਰੇ ਅਹੁਦਿਆਂ 'ਤੇ ਕਿਮ ਜੋਂਗ ਦੇ ਵਫ਼ਾਦਾਰ ਹੀ ਬਿਰਾਜਮਾਨ ਹਨ।
ਦੱਖਣੀ ਕੋਰੀਆ, ਜਾਪਾਨ ਅਤੇ ਹੁਣ ਗੁਆਮ ਦੇ ਲੋਕ ਮਿਜ਼ਾਈਲ ਰੱਖਿਆ ਕਵਚ ਵਿਚ ਹੋਣ ਦੇ ਬਾਵਜੂਦ ਹਰ ਵੇਲੇ ਮਿਜ਼ਾਈਲ ਹਮਲੇ ਦੇ ਡਰ ਹੇਠ ਜੀ ਰਹੇ ਹਨ। ਅਮਰੀਕਾ ਨੇ ਕਿਹਾ ਹੈ ਕਿ ਹੁਣ ਉਹ ਫੈਸਲਾਕੁੰਨ ਕਾਰਵਾਈ ਹੀ ਕਰੇਗਾ। ਉੱਤਰੀ ਕੋਰੀਆ ਵਲੋਂ ਕੀਤੀ ਜਾਣ ਵਾਲੀ ਅਗਲੀ ਇਕ ਵੀ ਜੁਰਅੱਤ ਆਖਰੀ ਹੋ ਸਕਦੀ ਹੈ।
ਆਖਿਰ ਅਮਰੀਕਾ, ਜੋ ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਹੈ, ਇਕ ਛੋਟੇ ਜਿਹੇ ਪ੍ਰਮਾਣੂ ਸ਼ਕਤੀ ਸੰਪੰਨ ਦੇਸ਼ ਦੀਆਂ ਧਮਕੀਆਂ ਕਦੋਂ ਤਕ ਸਹਿਣ ਕਰੇਗਾ? ਆਪਣੀ ਤੇ ਆਪਣੇ ਸਹਿਯੋਗੀਆਂ ਦੀ ਸੁਰੱਖਿਆ ਲਈ ਪਹਿਲਾਂ ਹਮਲਾ ਕਰਨ ਦਾ ਬਦਲ ਵੀ ਇਸ ਵਿਚ ਸ਼ਾਮਿਲ ਹੈ।
ਕੋਰੀਆਈ ਟਾਪੂ ਵਿਚ ਆਉਣ ਵਾਲੇ ਦਿਨ ਬਹੁਤ ਅਹਿਮ ਹਨ ਅਤੇ ਸੰਭਵ ਹੈ ਕਿ ਅਸੀਂ ਭਾਰਤੀ ਇਕ ਦਿਨ ਜਦੋਂ ਸਵੇਰੇ ਉੱਠੀਏ ਤਾਂ ਸਾਨੂੰ ਅਖ਼ਬਾਰਾਂ ਅਤੇ ਟੀ. ਵੀ. ਨਿਊਜ਼ ਚੈਨਲਾਂ ਤੋਂ ਇਹ ਪਤਾ ਲੱਗੇ ਕਿ ਰਾਤ ਨੂੰ ਅਮਰੀਕਾ ਨੇ ਉੱਤਰੀ ਕੋਰੀਆ 'ਤੇ ਭਾਰੀ ਹਮਲਾ ਕਰਕੇ ਉਸ ਦੇ ਪ੍ਰਮੁੱਖ ਫੌਜੀ ਤੇ ਗੈਰ-ਫੌਜੀ ਟਿਕਾਣੇ ਤਬਾਹ ਕਰ ਦਿੱਤੇ ਹਨ।
ਅਜਿਹਾ ਹੋਣ 'ਤੇ ਵੀ ਵਿਸ਼ਵ ਰਾਏਸ਼ੁਮਾਰੀ ਅਮਰੀਕਾ ਤੇ ਉਸ ਦੇ ਸਹਿਯੋਗੀਆਂ ਦੇ ਪੱਖ ਵਿਚ
ਕੀ ਕਸ਼ਮੀਰ ਵਿਚ 'ਨਾਰਾਜ਼ਗੀ' ਦੀ ਅੱਗ ਮੋਦੀ ਦੇ ਬਿਆਨ ਤੋਂ ਬਾਅਦ ਠੰਡੀ ਹੋ ਜਾਵੇਗੀ
NEXT STORY