Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 02, 2026

    12:40:27 PM

  • chemicals in tourists food on everest

    ਐਵਰੈਸਟ 'ਤੇ ਵੱਡੀ ਸਾਜ਼ਿਸ਼! ਸੈਲਾਨੀਆਂ ਦੇ ਖਾਣੇ 'ਚ...

  • new twist in murder case of influencer nancy grewal the last video has surfaced

    ਇੰਫਲੂਐਂਸਰ ਨੈਂਸੀ ਗਰੇਵਾਲ ਦੇ ਕਤਲ ਮਾਮਲੇ 'ਚ ਨਵਾਂ...

  • gunfire erupted inside and outside the civil hospital in phagwara

    ਗੋਲ਼ੀਆਂ ਦੀ ਠਾਹ-ਠਾਹ ਨਾਲ ਦਹਿਲਿਆ ਫਗਵਾੜਾ ਦਾ ਸਿਵਲ...

  • air travel has become expensive flight prices increased

    ਹਵਾਈ ਸਫ਼ਰ ਵੀ ਹੋ ਗਿਆ ਮਹਿੰਗਾ! ਘਰੇਲੂ ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ਅੱਜ ਝੰਡਾ ਦਿਵਸ ’ਤੇ ਵਿਸ਼ੇਸ਼ ਫੌਜ ਦੀਆਂ ਕੁਰਬਾਨੀਆਂ ਨੂੰ ਭੁਲਾਇਆ ਨਾ ਜਾਵੇ

SPECIAL STORY News Punjabi(ਵਿਸ਼ੇਸ਼ ਟਿੱਪਣੀ)

ਅੱਜ ਝੰਡਾ ਦਿਵਸ ’ਤੇ ਵਿਸ਼ੇਸ਼ ਫੌਜ ਦੀਆਂ ਕੁਰਬਾਨੀਆਂ ਨੂੰ ਭੁਲਾਇਆ ਨਾ ਜਾਵੇ

  • Updated: 07 Dec, 2018 07:12 AM
Special Story
today the sacrifices of special army on flag day
  • Share
    • Facebook
    • Tumblr
    • Linkedin
    • Twitter
  • Comment

7 ਦਸੰਬਰ ਨੂੰ ਪੂਰਾ ਰਾਸ਼ਟਰ ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾ ਰਿਹਾ ਹੈ। ਆਜ਼ਾਦੀ ਤੋਂ ਪਹਿਲਾਂ ਇਹ ਯਾਦਗਾਰ ਦਿਨ ‘ਪੋਪੀ ਡੇਅ’ ਵਜੋਂ ਹਰ ਸਾਲ 11 ਨਵੰਬਰ ਨੂੰ ਮਨਾਇਆ ਜਾਂਦਾ ਸੀ ਤੇ ਪੋਪੀਜ਼ ਨਾਂ ਦਾ ਚਿੰਨ੍ਹ ਜਨਤਾ ਵਿਚ ਵੰਡਿਆ ਜਾਂਦਾ ਸੀ ਅਤੇ ਜਨਤਾ ਵਲੋਂ ਇਸ ਦੇ ਬਦਲੇ ਦਾਨ ਦਿੱਤਾ ਜਾਂਦਾ ਸੀ। ਇਹ ਦਾਨ ਦੀ ਰਕਮ ਅੰਗਰੇਜ਼ ਸਾਬਕਾ ਸੈਨਿਕਾਂ ਦੀ ਐਸੋਸੀਏਸ਼ਨ ਦੇ ਖਾਤੇ ਵਿਚ ਜਾਂਦੀ ਸੀ ਪਰ ਐਸੋਸੀਏਸ਼ਨ ਦਾ ਆਪਣਾ ਅਧਿਕਾਰ ਸੀ ਕਿ ਇਸ ਫੰਡ ਦਾ ਕੁਝ ਹਿੱਸਾ ਭਾਰਤੀ ਸਾਬਕਾ ਸੈਨਿਕਾਂ ਵਾਸਤੇ ਵਰਤਿਆ ਜਾਵੇ ਜਾਂ ਨਾ। 
ਦੇਸ਼ ਦੀ ਵੰਡ ਤੋਂ ਬਾਅਦ ਜੁਲਾਈ 1948 ਦੌਰਾਨ ਭਾਰਤ ਸਰਕਾਰ ਦੀ ਰੱਖਿਆ ਕਮੇਟੀ ਵਲੋਂ ਇਹ ਫੈਸਲਾ ਲਿਆ ਗਿਆ ਕਿ ਦੇਸ਼ ਦੀਅਾਂ ਹਥਿਆਰਬੰਦ ਸੈਨਾਵਾਂ ਵਿਚ ਸੇਵਾ ਨਿਭਾਅ ਰਹੇ ਸੈਨਿਕਾਂ, ਸਾਬਕਾ ਫੌਜੀਅਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਵਾਸਤੇ ਦਾਨ ਇਕੱਠਾ ਕਰਨ ਖਾਤਰ ਇਕ ਵਿਸ਼ੇਸ਼ ਦਿਨ ਮਿੱਥਿਆ ਜਾਵੇ। ਇਸ ਤਰ੍ਹਾਂ ਮਿਤੀ 28 ਅਕਤੂਬਰ 1949 ਨੂੰ ਉਸ ਸਮੇਂ ਦੇ ਰੱਖਿਆ ਮੰਤਰੀ ਦੀ ਕਮੇਟੀ ਵਲੋਂ ਹਥਿਆਰਬੰਦ ਸੈਨਾ ਝੰਡਾ ਦਿਵਸ ਵਜੋਂ ਹਰ ਸਾਲ 7 ਦਸੰਬਰ ਨੂੰ ਮਨਾਉਣ ਦਾ ਫੈਸਲਾ ਲਿਆ ਗਿਆ।
ਅਸਲ ’ਚ ਇਹ ਦਿਨ ਫੌਜੀਅਾਂ ਪ੍ਰਤੀ ਸਦਭਾਵਨਾ ਨੂੰ ਤਾਜ਼ਾ ਕਰਨ ਅਤੇ ਉਨ੍ਹਾਂ ਬਹਾਦਰ ਸੈਨਿਕਾਂ ਦੀ ਯਾਦ ਨੂੰ ਤਾਜ਼ਾ ਕਰਵਾਉਂਦਾ ਹੈ, ਜਿਹੜੇ ਦੇਸ਼ ਦੀ ਵੰਡ ਤੋਂ ਪਹਿਲਾਂ ਅਤੇ ਆਜ਼ਾਦੀ ਹਾਸਲ ਕਰਨ ਉਪਰੰਤ ਮੁਲਕ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਖਾਤਰ ਸ਼ਹਾਦਤ ਦਾ ਜਾਮ ਵੀ ਗਏ। 
ਦੇਸ਼ ਦੇ ਮਹਾਨ ਸਪੂਤਾਂ ਵਲੋਂ ਦਿੱਤੀਅਾਂ ਕੁਰਬਾਨੀਅਾਂ ਨੂੰ ਯਾਦ ਕਰ ਕੇ ਸਾਰੀ ਮਾਨਵਤਾ ਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ ਅਤੇ ਖਾਸ ਤੌਰ ’ਤੇ ਪੰਜਾਬ ਤਾਂ ਮੁੱਢ ਤੋਂ ਹੀ ਦੇਸ਼ ਦੀ ਸੱਜੀ ਬਾਂਹ ਰਿਹਾ ਹੈ। ਜਦੋਂ ਜੰਗ ਦਾ ਬਿਗਲ ਵੱਜਦਾ ਹੈ ਤਾਂ ਫੌਜੀ ਆਪਣੀਅਾਂ ਬੈਰਕਾਂ ਅਤੇ ਪਰਿਵਾਰਾਂ ਨੂੰ ਛੱਡ ਕੇ ਲੜਾਈ ਦੇ ਪ੍ਰਭਾਵਿਤ ਟਿਕਾਣਿਅਾਂ ਵੱਲ ਨੂੰ ਕੂਚ ਕਰ ਦਿੰਦੇ ਹਨ।
 ਇਕ ਜਵਾਨ ਜੰਗਲਾਂ, ਪਹਾੜਾਂ, ਬਰਫੀਲੇ, ਪਥਰੀਲੇ, ਮਾਰੂਥਲ ਆਦਿ ਸਰਹੱਦੀ ਇਲਾਕਿਅਾਂ ਅੰਦਰ ਜਾ ਕੇ ਆਪਣੀ ਪ੍ਰਤਿੱਗਿਆ ਦਾ ਪ੍ਰਗਟਾਵਾ ਕਰਦਿਅਾਂ ਪਲਟਨ, ਕੌਮ ਅਤੇ ਦੇਸ਼ ਦੀ ਖਾਤਿਰ ਮਰ-ਮਿਟਣ ਲਈ ਹਮੇਸ਼ਾ ਤਿਆਰ-ਬਰ-ਤਿਆਰ ਰਹਿੰਦਾ ਹੈ। ਇਤਿਹਾਸ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਸੰਨ 1947 ਤੋਂ ਲੈ ਕੇ ਜੋ ਵੀ ਜੰਗਾਂ (ਕਾਰਗਿਲ ਸਮੇਤ) ਭਾਰਤੀ ਫੌਜ ਨੇ ਲੜੀਅਾਂ, ਉਨ੍ਹਾਂ ਅੰਦਰ 19 ਹਜ਼ਾਰ ਤੋਂ ਵੱਧ ਫੌਜੀਅਾਂ ਨੇ ਕੁਰਬਾਨੀਅਾਂ ਦਿੱਤੀਅਾਂ। 
33 ਹਜ਼ਾਰ ਦੇ ਕਰੀਬ ਸੈਨਿਕ ਜ਼ਖ਼ਮੀ/ਨਕਾਰਾ ਵੀ ਹੋ ਗਏ। ਸ਼ਹਾਦਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ, ਬਲਕਿ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਇਸ ਸਮੇਂ ਇਕੱਲੇ ਪੰਜਾਬ ਵਿਚ ਕੁਲ ਮਿਲਾ ਕੇ 60 ਹਜ਼ਾਰ ਦੇ ਆਸ-ਪਾਸ ਸੈਨਿਕਾਂ ਦੀਅਾਂ ਵਿਧਵਾਵਾਂ ਹਨ, ਜਿਨ੍ਹਾਂ ਵਿਚ ਜੰਗੀ ਵਿਧਵਾਵਾਂ ਵੀ ਸ਼ਾਮਲ ਹਨ। 
ਔਖੀ ਘੜੀ ’ਚ ਯਾਦ ਆਉਂਦੀ ਹੈ ਫੌਜ
ਇਹ ਇਕ ਕੌੜੀ ਸੱਚਾਈ ਹੈ ਕਿ ‘ਪ੍ਰਮਾਤਮਾ ਅਤੇ ਸੈਨਿਕ’ ਨੂੰ ਸਿਰਫ ਔਖੀ ਘੜੀ ਵੇਲੇ ਹੀ ਯਾਦ ਕੀਤਾ ਜਾਂਦਾ ਹੈ। ਜਦੋੋਂ ਖਤਰਾ ਟਲ ਜਾਂਦਾ ਹੈ ਤਾਂ ਸਰਕਾਰਾਂ ਅਤੇ ਸਮੁੱਚਾ ਸਮਾਜ ਇਹ ਸਭ ਕੁਝ ਕਿਉਂ ਭੁੱਲ ਜਾਂਦਾ ਹੈ? ਸਮੁੱਚੀ ਮਾਨਵਤਾ ਦਾ ਫਰਜ਼ ਬਣਦਾ ਹੈ ਕਿ ਅਜਿਹੇ ਪਰਿਵਾਰਾਂ/ਵਿਧਵਾਵਾਂ ਜਿਨ੍ਹਾਂ ਦੀ ਰੋਜ਼ੀ-ਰੋਟੀ ਕਰਮਾਉਣ ਵਾਲੇ ਬਹਾਦਰ ਫੌਜੀ ਦੇਸ਼ ਦੀ ਰੱਖਿਆ ਖਾਤਿਰ ਸਦਾ ਦੀ ਨੀਂਦ ਸੌਂ ਗਏ, ਉਨ੍ਹਾਂ ਨਕਾਰਾ, ਲਾਚਾਰ ਅਤੇ ਬਿਰਧ ਸੈਨਿਕਾਂ ਦੇ ਪਾਲਣ-ਪੋਸ਼ਣ ਅਤੇ ਦੇਖ-ਰੇਖ ਅਤੇ ਉਨ੍ਹਾਂ ਦੇ ਮੁੜ-ਵਸੇਬੇ ਲਈ ਅਸੀਂ ਵੀ ਆਪਣਾ ਵਿਸ਼ੇਸ਼ ਤੌਰ ’ਤੇ ਯੋਗਦਾਨ ਪਾਈਏ। 
ਲੋੜ ਇਸ ਗੱਲ ਦੀ ਹੈ ਕਿ ਸੈਨਿਕ ਵਰਗ ਦੀਅਾਂ ਉਪਲਬਧੀਅਾਂ ਤੇ ਔਕੜਾਂ ਭਰਪੂਰ ਯੋਗਦਾਨ ਅਤੇ ਸਰਹੱਦਾਂ ਦੀ ਰਖਵਾਲੀ ਨਾਲ ਸਬੰਧਤ ਮੁਸ਼ਕਿਲਾਂ ਤੋਂ ਸਿਆਸਤਦਾਨਾਂ, ਅਫਸਰਸ਼ਾਹੀ, ਸਮੁੱਚੇ ਦੇਸ਼ਵਾਸੀਅਾਂ ਅਤੇ ਖਾਸ ਤੌਰ ’ਤੇ ਕਾਲਜਾਂ ਅਤੇ ਸਕੂਲੀ ਬੱਚਿਅਾਂ ਨੂੰ ਜਾਣੂ ਕਰਵਾਇਆ ਜਾਵੇ। ਦੇਸ਼ ਦੀਅਾਂ ਰੱਖਿਆ ਸੇਵਾਵਾਂ ਨਾਲ ਸਬੰਧਤ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਅਾਂ ਵਾਸਤੇ ਸਮੇਂ-ਸਮੇਂ ਸਿਰ ‘ਟ੍ਰੇਨਿੰਗ ਕੈਪਸੂਲ ਕੈਂਪ’ ਸਰਹੱਦੀ ਇਲਾਕਿਅਾਂ ਵਿਚ ਲਗਾਏ ਜਾਣ ਤਾਂ ਕਿ ਉਨ੍ਹਾਂ ਨੂੰ ਸੈਨਿਕਾਂ ਦੀਅਾਂ ਸਮੱਸਿਆਵਾਂ ਦਾ ਅਹਿਸਾਸ ਹੋ ਸਕੇ। 
ਫੌਜੀਅਾਂ ਦੀਅਾਂ ਸਮੱਸਿਆਵਾਂ ਕੀ ਹਨ
ਇਕ ਸਿਪਾਹੀ ਨੂੰ ਦਿਨ ਦੇ 24 ਘੰਟੇ ਅਤੇ ਹਫਤੇ ਦੇ 7 ਦਿਨ ਤਿਆਰ-ਬਰ-ਤਿਆਰ ਰਹਿੰਦਿਅਾਂ ਡਿਊਟੀ ਕਰਨੀ ਪੈਂਦੀ ਹੈ, ਭਾਵੇਂ ਉਹ ਦੇਸ਼ ਦੀਅਾਂ ਸਰਹੱਦਾਂ ’ਤੇ ਤਾਇਨਾਤ ਹੋਵੇ ਜਾਂ ਫਿਰ ਬੈਰਕਾਂ ਵਿਚ। ਇਕ ਰਿਪੋਰਟ ਮੁਤਾਬਿਕ ਇਕ ਫੌਜੀ ਨੂੰ 24 ਸਾਲ ਦੀ ਨੌਕਰੀ ਦੌਰਾਨ ਤਕਰੀਬਨ 18 ਸਾਲ ਪਰਿਵਾਰ ਤੋਂ ਦੂਰ ਰਹਿ ਕੇ ਦੇਸ਼ ਦੀ ਸੇਵਾ ਕਰਨੀ ਪੈਂਦੀ ਹੈ। 
ਸਰਹੱਦ ’ਤੇ ਤਾਇਨਾਤ ਫੌਜਾਂ ਨੂੰ ਅੱਤਵਾਦੀਅਾਂ, ਘੁਸਪੈਠੀਅਾਂ ਨਾਲ ਮੁੱਠਭੇੜ ਸਮੇਂ ਹਰ ਸਾਲ ਔਸਤਨ 415 ਜਾਨਾਂ ਕੁਰਬਾਨ ਕਰਨੀਅਾਂ ਪੈਂਦੀਅਾਂ ਹਨ, ਜੋ ਕਿ ਬਗੈਰ ਲੜਾਈ ਲੜਿਅਾਂ ਬਹੁਤ ਜ਼ਿਆਦਾ ਹਨ। ਇਸ ਨਾਲ ਜੋ ਹਰ ਸਾਲ ਔਸਤਨ 5000 ਸੈਨਿਕ ਨਕਾਰਾ/ਜ਼ਖ਼ਮੀ ਹੋ ਜਾਂਦੇ ਹਨ, ਉਨ੍ਹਾਂ ਨੂੂੰ ਫੌਜ ‘ਅਲਵਿਦਾ’ ਕਹਿ ਦਿੰਦੀ ਹੈ। ਇਸ  ਤੋਂ ਇਲਾਵਾ ਵਾਰ-ਵਾਰ ਪੋਸਟਿੰਗ ਕਾਰਨ ਉਨ੍ਹਾਂ ਦੇ ਬੱਚਿਅਾਂ ਦੀ ਪੜ੍ਹਾਈ ’ਤੇ ਅਸਰ ਪੈਂਦਾ ਹੈ। ਪ੍ਰਸ਼ਾਸਨ, ਪੁਲਸ ਅਤੇ ਬਾਕੀ ਸਿਵਲ ਅਧਿਕਾਰੀਅਾਂ ਵਲੋਂ ਇੱਜ਼ਤ ਤੇ ਇਨਸਾਫ ਦੇਣ ਦੀ ਗੱਲ ਤਾਂ ਛੱਡੋ, ਫੌਜੀਅਾਂ ਦੀਅਾਂ ਦੁੱਖ-ਤਕਲੀਫਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ।
ਨੌਕਰੀ ਸਮੇਂ ਮਾਨਸਿਕ ਅਤੇ ਕਿੱਤੇ ਨਾਲ ਸਬੰਧਤ ਤਣਾਅ ਪੈਦਾ ਹੁੰਦਾ ਰਹਿੰਦਾ ਹੈ। ਸਿਆਚਿਨ ਵਰਗੇ ਇਲਾਕਿਅਾਂ ਵਿਚ ਡਿਊਟੀ ਕਰਦਿਅਾਂ ਉਨ੍ਹਾਂ ਦਾ ਸੁਭਾਅ ਚਿੜਚਿੜਾ ਹੋ ਜਾਂਦਾ ਹੈ, ਖ਼ੁਦਕੁਸ਼ੀਅਾਂ ਵਧ ਜਾਂਦੀਅਾਂ ਹਨ, ਆਪਸੀ ਖਿੱਚੋਤਾਣ ਸਦਕਾ ਕਈ ਸੈਨਿਕ ਇਕ-ਦੂਜੇ ਨੂੰ ਗੋਲੀ ਮਾਰਨ ਤਕ ਚਲੇ ਜਾਂਦੇ ਹਨ। 
ਚਿੰਤਾਜਨਕ ਵਿਸ਼ਾ ਤਾਂ ਇਹ ਵੀ ਹੈ ਕਿ ਵਰਦੀਧਾਰੀਅਾਂ ਨੂੰ ਆਪਣੇ ਹੱਕਾਂ ਦੀ ਰਖਵਾਲੀ ਖਾਤਿਰ ਅਦਾਲਤਾਂ ’ਚ ਧੱਕੇ ਖਾਣੇ ਪੈਂਦੇ ਹਨ। ਮਿਸਾਲ ਦੇ ਤੌਰ ’ਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਣ ਖਾਤਰ ਅੱਤਵਾਦੀਅਾਂ ਨਾਲ ਲੋਹਾ ਲੈਣ ਸਮੇਂ ਜੇ ਕੋਈ ਸੈਨਿਕ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ ਤਾਂ ਫੌਜ ਵਲੋਂ ਤਾਂ ਉਸਦਾ ਕੋਰਟ ਮਾਰਸ਼ਲ ਤਕ ਕਰ ਦਿੱਤਾ ਜਾਂਦਾ ਹੈ ਪਰ ਹਾਲ ਹੀ ਵਿਚ ਸੁਪਰੀਮ ਕੋਰਟ ਵਲੋਂ ਇਸ ਸਿਲਸਿਲੇ ’ਚ 350 ਫੌਜੀਅਾਂ ਵਲੋਂ ਐੱਫ. ਆਈ. ਆਰ. ਵਿਰੁੱਧ ਦਾਇਰ ਕੀਤੀ ਗਈ ਪਟੀਸ਼ਨ ਨੂੰ ਰੱਦ ਕਰਨਾ ਇਹ ਸਿੱਧ ਕਰਦਾ ਹੈ ਕਿ ਸਰਕਾਰ ਵਲੋਂ ਸਮੁੱਚੀ ਫੌਜ ਦੇ ਮਨੋਬਲ ਤੇ ਜੰਗੀ ਯੋਗਤਾ ਨੂੰ ਪ੍ਰਭਾਵਿਤ ਕਰਨ ਵਾਲੇ ਪੱਖ ਨੂੰ ਤੱਥਾਂ ਸਮੇਤ ਸੰਜੀਦਗੀ ਨਾਲ ਪੇਸ਼ ਨਹੀਂ ਕੀਤਾ ਗਿਆ। ਕੀ ਸਰਜੀਕਲ ਸਟ੍ਰਾਈਕ ਦਾ ਸਿਆਸੀ ਲਾਹਾ ਲੈਣ ਵਾਲੇ ਹਾਕਮਾਂ ਵਲੋਂ ਇਨ੍ਹਾਂ ਮੁੱਦਿਅਾਂ ਬਾਰੇ ਕਦੀ ਵਿਚਾਰ ਕੀਤਾ ਗਿਆ।
ਜੇ ਅਸੀਂ ਸ਼ਾਂਤੀ ਚਾਹੁੰਦੇ ਹਾਂ ਤਾਂ ਸਾਨੂੰ ਅੰਦਰੂਨੀ ਅਤੇ ਬਾਹਰਲੀਅਾਂ ਜੰਗਾਂ ਲੜਨ ਵਾਸਤੇ ਤਿਆਰ-ਬਰ-ਤਿਆਰ ਰਹਿਣਾ ਪਵੇਗਾ। ਚੀਨ ਦੀ ਵਧਦੀ ਤਾਕਤ ਦੇ ਸੰਦਰਭ ਵਿਚ ਆਪਣੀਅਾਂ ਫੌਜਾਂ ਨੂੰ ਵਧੇਰੇ ਤਾਕਤਵਰ ਅਤੇ ਆਧੁਨਿਕ ਬਣਾਇਆ ਜਾਵੇ। ਫੌਜ ਦੀ ਗਿਣਤੀ ਘੱਟ ਕਰਨ ਬਾਰੇ ਫੈਸਲੇ ਨੂੰ ਮੁੜ ਤੋਂ ਵਿਚਾਰਿਆ ਜਾਵੇ। ਪਾਕਿਸਤਾਨ ਵਾਲੇ ਪਾਸਿਓਂ ਘੁਸਪੈਠ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇ। ਪ੍ਰਮਾਣੂ ਸ਼ਕਤੀ  ਪੈਦਾ ਕਰਨ ਵਾਲੇ ਸਾਧਨਾਂ ਦੀ ਸੁਰੱਖਿਆ ਮਜ਼ਬੂਤ ਕਰਨੀ  ਪਵੇਗੀ ਅਤੇ ਪਾਕਿਸਤਾਨ ਦੀ ਅੰਦਰੂਨੀ ਸਥਿਤੀ ਤੇ ਵਿਦੇਸ਼ ਨੀਤੀ ’ਤੇ ਤਿੱਖੀ ਨਿਗ੍ਹਾ ਰੱਖਣੀ ਪਵੇਗੀ। 
ਸਮੀਖਿਆ ਤੇ ਸੁਝਾਅ 
ਆਉਣ ਵਾਲੇ ਸਮੇਂ ਨੂੰ ਮੁੱਖ ਰੱਖਦਿਅਾਂ ਇਹ ਕਹਿਣਾ ਉਚਿਤ ਹੋਵੇਗਾ ਕਿ ਗੁਅਾਂਢੀ ਮੁਲਕਾਂ ਨਾਲ ਰੱਬ ਨਾ ਕਰੇ, ਜੇ ਅਗਲੀ ਲੜਾਈ ਲੜਨੀ ਪਈ ਤਾਂ ਇਹ ਪਿਛਲੀਅਾਂ ਜੰਗਾਂ ਵਾਂਗ ਨਹੀਂ ਲੜੀ ਜਾਵੇਗੀ। ਸਰਹੱਦੀ ਇਲਾਕਿਅਾਂ ਅੰਦਰ ਘਮਾਸਾਣ ਯੁੱਧ ਤਾਂ ਹੋਵੇਗਾ ਪਰ ਅਸਲੀ ਲੜਾਈ ਸ਼ਹਿਰਾਂ, ਕਸਬਿਅਾਂ ਅਤੇ ਅਨੰਤ ਆਕਾਸ਼, ਸਮੁੰਦਰ ਤਕ ਵੀ ਪਹੁੰਚੇਗੀ, ਜਿੱਥੇ ਪ੍ਰਮਾਣੂ ਹਥਿਆਰਾਂ ਦਾ ਪ੍ਰਯੋਗ ਵੀ ਸੰਭਵ ਹੈ।
ਇਸ ਲੇਖ ਰਾਹੀਂ ਅੱਜ ਅਸੀਂ ਦੇਸ਼ ਦੇ ਹਾਕਮਾਂ ਅਤੇ ਸਮਾਜ ਨੂੰ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਦੇਸ਼ਵਾਸੀਅਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ। ਜੇ ਅਸੀਂ ਦੇਸ਼ ਦੀ ਖੁਸ਼ਹਾਲੀ ਅਤੇ ਸ਼ਾਂਤੀ ਚਾਹੁੰਦੇ ਹਾਂ ਤਾਂ ਸਾਨੂੰ ਅੰਦਰੂਨੀ ਸੁਰੱਖਿਆ ਨਾਲ ਜੁੜੀਅਾਂ ਅੱਤਵਾਦ/ਨਕਸਲਵਾਦ ਵਰਗੀਅਾਂ ਸਮੱਸਿਆਵਾਂ ਨਾਲ ਨਜਿੱਠਣਾ ਪਵੇਗਾ ਅਤੇ ਬਾਹਰਲੀਅਾਂ ਜੰਗਾਂ ਲੜਨ ਵਾਸਤੇ ਫੌਜ ਸਮੇਤ ਦੇਸ਼ ਨੂੂੰ ਤਿਆਰ-ਬਰ-ਤਿਆਰ ਰਹਿਣਾ ਪਵੇਗਾ। ਕਿਤੇ ਫਿਰ ਮੁੰਬਈ,  ਪਠਾਨਕੋਟ, ਉੜੀ, ਨਗਰੋਟਾ ਵਰਗੇ ਘਿਨਾਉਣੇ ਕਾਂਡਾਂ ਅਤੇ ਕਾਰਗਿਲ ਵਾਂਗ ਧੋਖਾ ਨਾ ਖਾ ਲਈਏ।

  • ਝੰਡਾ ਦਿਵਸ
  • Army
  • flag day

ਜ਼ਮੀਨਾਂ ਦੀ ਅਲਾਟਮੈਂਟ ’ਚ ਬੇਨਿਯਮੀਆਂ ਨੂੰ ਲੈ ਕੇ ਘਿਰੇ ਹੁੱਡਾ

NEXT STORY

Stories You May Like

  • himachal vehicles  entry tax
    ਹਿਮਾਚਲ ਦੀਆਂ ਗੱਡੀਆਂ ’ਤੇ ਵੀ ਲਗਾਇਆ ਜਾਵੇ ਐਂਟਰੀ ਟੈਕਸ : ਗੇਰਾ
  • change in digital censorship it defense and hm will get special powers
    ਡਿਜੀਟਲ ਸੈਂਸਰਸ਼ਿਪ 'ਚ ਵੱਡਾ ਬਦਲਾਅ:  IT , ਰੱਖਿਆ ਅਤੇ ਗ੍ਰਹਿ ਮੰਤਰਾਲੇ ਨੂੰ ਮਿਲਣਗੇ ਵਿਸ਼ੇਸ਼ ਅਧਿਕਾਰ
  • petrol diesel prices increase prices have increased in this city
    ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ : ਇਸ ਸ਼ਹਿਰ 'ਚ ਵਧੇ ਭਾਅ, ਜਾਣੋ ਅੱਜ ਕਿੰਨੇ ਹੋਏ ਰੇਟ
  • rejection of verka milk products unfortunate for punjab  raja warring
    ਭਾਰਤੀ ਫੌਜ ਵੱਲੋਂ ਵੇਰਕਾ ਦੁੱਧ ਉਤਪਾਦਾਂ ਨੂੰ ਰੱਦ ਕਰਨਾ ਪੰਜਾਬ ਲਈ ਮੰਦਭਾਗਾ : ਰਾਜਾ ਵੜਿੰਗ
  • former pakistan army chief qamar javed bajwa passes away
    ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਕਮਰ ਜਾਵੇਦ ਬਾਜਵਾ ਦਾ ਦੇਹਾਂਤ
  • the road built on mansa kachhariyan road should be investigated
    ਮਾਨਸਾ ਕਚਹਿਰੀਆਂ ਰੋਡ ’ਤੇ ਬਣੀ ਸੜਕ ਦੀ ਕੀਤੀ ਜਾਵੇ ਜਾਂਚ, ਵਿਜੀਲੈਂਸ ਨੂੰ ਭੇਜੀ ਸ਼ਿਕਾਇਤ: ਐਡਵੋਕੇਟ ਮਾਹਲ
  • meat and liquor shops will remain closed today in kapurthala district
    ਪੰਜਾਬ ਦੇ ਇਸ ਜ਼ਿਲ੍ਹੇ 'ਚ ਅੱਜ ਬੰਦ ਰਹਿਣਗੀਆਂ ਮੀਟ-ਸ਼ਰਾਬ ਦੀਆਂ ਦੁਕਾਨਾਂ
  • pakistan  s army chief munir statement
    ਪਾਕਿ ਫੌਜ ਮੁਖੀ ਨੇ ਅੱਤਵਾਦ ਦੇ ਮੁੱਦੇ 'ਤੇ ਅਫਗਨਿਸਤਾਨ ਨੂੰ ਸੁਣਾਈਆਂ ਖਰੀਆਂ-ਖਰੀਆਂ
  • new twist in murder case of influencer nancy grewal the last video has surfaced
    ਇੰਫਲੂਐਂਸਰ ਨੈਂਸੀ ਗਰੇਵਾਲ ਦੇ ਕਤਲ ਮਾਮਲੇ 'ਚ ਨਵਾਂ ਮੋੜ! ਆਖਰੀ ਵੀਡੀਓ ਆਈ ਸਾਹਮਣੇ
  • important news for liquor vendors excise department cuts license fees
    ਸ਼ਰਾਬ ਠੇਕੇਦਾਰਾਂ ਲਈ ਅਹਿਮ ਖ਼ਬਰ! ਐਕਸਾਈਜ਼ ਵਿਭਾਗ ਨੇ ਲਾਇਸੈਂਸ ਫ਼ੀਸ 'ਚ ਕੀਤੀ...
  • major disaster possible in punjab on april 3 and 4
    ਪੰਜਾਬ 'ਚ 2 ਦਿਨ ਵੱਡੀ ਆਫ਼ਤ ਆਉਣ ਦੇ ਸੰਕੇਤ, ਮੌਸਮ ਵਿਭਾਗ ਨੇ ਦਿੱਤੀ ਅਹਿਮ...
  • jalandhar girl molested father beaten hospital clash
    ਛੇੜਛਾੜ ਦਾ ਵਿਰੋਧ ਕਰਨ 'ਤੇ ਭਖਿਆ ਮਾਹੌਲ, ਜਲੰਧਰ ਸਿਵਲ ਹਸਪਤਾਲ 'ਚ ਹੰਗਾਮਾ,...
  • punjab power cut
    ਭਲਕੇ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power Cut
  • government holiday declared punjab on friday schools and colleges closed
    ਪੰਜਾਬ 'ਚ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਦਫ਼ਤਰ...
  • jalandhar student ragini wins gold medal in national match
    ਜਲੰਧਰ ਦੀ ਧੀ ਨੇ ਨੈਸ਼ਨਲ ਮੈਚ 'ਚ ਜਿੱਤਿਆ ਗੋਲਡ ਮੈਡਲ, ਪੰਜਾਬ ਦਾ ਨਾਂ ਕੀਤਾ ਰੌਸ਼ਨ
  • heavy rain and thunderstorm in punjab on 3rdapril and 4thapril
    ਪੰਜਾਬ 'ਚ 3, 4 ਨੂੰ ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ! ਇਨ੍ਹਾਂ ਜ਼ਿਲ੍ਹਿਆਂ ਲਈ...
Trending
Ek Nazar
sunny singh to make debut in punjabi films with  thaapi   starring neeru bajwa

ਬਾਲੀਵੁੱਡ ਅਦਾਕਾਰ ਦੀ ਪੰਜਾਬੀ ਸਿਨੇਮਾ 'ਚ ਐਂਟਰੀ, ਨੀਰੂ ਬਾਜਵਾ ਨਾਲ ਫ਼ਿਲਮ...

alcohol liquor price hike

ਇਸ ਸੂਬੇ 'ਚ ਮਹਿੰਗੀ ਹੋਈ ਸ਼ਰਾਬ, ਨਵੀਂ ਆਬਕਾਰੀ ਨੀਤੀ ਲਾਗੂ, ਪਿਆਕੜਾਂ ਨੂੰ ਝਟਕਾ

megan thee stallion hospitalized after falling ill mid show in new york city

US: ਲਾਈਵ ਪਰਫਾਰਮੈਂਸ ਦੌਰਾਨ ਵਿਗੜ ਗਈ Singer ਦੀ ਸਿਹਤ ! ਸਟੇਜ ਤੋਂ ਚੁੱਕ...

pilgrims tractor trolley overturns

ਯੂਪੀ: ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਟਰਾਲੀ ਪਲਟੀ, ਤਿੰਨ ਔਰਤਾਂ ਦੀ ਮੌਤ, 21...

do not pay extra money in the name of gas charges

LPG ਦੇ ਨਾਂ 'ਤੇ ਤੁਹਾਡੇ ਕੋਲੋਂ ਵੀ ਮੰਗੇ ਜਾ ਰਹੇ ਵਾਧੂ ਪੈਸੇ ਤਾਂ ਇੱਥੇ ਕਰੋ...

gonda cop loses leg chasing escapee train accident

ਦੋਵੇਂ ਪੈਰ ਵੱਢੇ ਜਾਣ ਦੇ ਬਾਵਜੂਦ ਕਾਂਸਟੇਬਲ ਨੇ ਚੋਰ ਨੂੰ ਕੀਤਾ ਕਾਬੂ

maruti suzuki sales fy26 march 2026 growth

ਮਾਰੂਤੀ ਸੁਜ਼ੂਕੀ ਨੇ ਮਾਰਚ 'ਚ ਹਰ ਰੋਜ਼ ਵੇਚੀਆਂ 7,266 ਕਾਰਾਂ, ਬਣਾਇਆ ਵਿਕਰੀ ਦਾ...

canadian astronaut jeremy hansen on moon mission

ਚੰਦਰਮਾ ਦੀਆਂ ਗੇੜੀਆਂ ਕੱਢੇਗਾ ਕੈਨੇਡਾ ਦਾ ਪੁਲਾੜ ਯਾਤਰੀ ਜੇਰਮੀ ਹੈਨਸਨ

4 zodiac signs may face increasing difficulties

4 ਰਾਸ਼ੀਆਂ ਦੀਆਂ ਵਧਣਗੀਆਂ ਮੁਸ਼ਕਲਾਂ! 2 ਅਪ੍ਰੈਲ ਨੂੰ ਬਣ ਰਿਹੈ ਮੰਗਲ ਦਾ ਵੱਡਾ ਗੋਚਰ

jirga meeting in tpakistan

ਪਾਕਿਸਤਾਨ 'ਚ ਜਿਰਗਾ ਮੀਟਿੰਗ ਦੌਰਾਨ ਗੋਲੀਬਾਰੀ, 6 ਲੋਕਾਂ ਦੀ ਮੌਤ

argentina  irgc

ਅਰਜਨਟੀਨਾ ਦਾ ਵੱਡਾ ਐਕਸ਼ਨ, ਈਰਾਨ ਦੇ IRGC ਨੂੰ ਅੱਤਵਾਦੀ ਸੰਗਠਨ ਕੀਤਾ ਐਲਾਨ

court quashes anita s plea seeking legal status to her marriage rajesh khanna

ਕੀ ਅਨੀਤਾ ਅਡਵਾਨੀ ਸੀ ਰਾਜੇਸ਼ ਖੰਨਾ ਦੀ ਪਤਨੀ ? ਬੰਬੇ ਹਾਈਕੋਰਟ ਨੇ ਸੁਣਾਇਆ ਵੱਡਾ...

airstrike on shia mosque in zanjan city

ਈਰਾਨ-ਇਜ਼ਰਾਈਲ ਜੰਗ ਨੇ ਧਾਰਿਆ ਭਿਆਨਕ ਰੂਪ: ਜੰਜਨ ਸ਼ਹਿਰ 'ਚ ਸ਼ੀਆ ਮਸਜਿਦ 'ਤੇ...

poonam pandey  pregnancy

ਸੱਚਮੁੱਚ ਪ੍ਰੈਗਨੈਂਟ ਹੈ ਪੂਨਮ ਪਾਂਡੇ ? ਅਦਾਕਾਰਾ ਨੇ ਨਵੀਂ ਵੀਡੀਓ ਸਾਂਝੀ ਕਰ ਦੱਸੀ...

film director ranjith sent to judicial custody in harassment case

ਜੇਲ੍ਹ ਦੀਆਂ ਸਾਲਾਖਾਂ ਪਿੱਛੇ ਪਹੁੰਚਿਆ ਮਸ਼ਹੂਰ ਨਿਰਦੇਸ਼ਕ ਰੰਜੀਤ ! ਅਦਾਕਾਰਾ ਨਾਲ...

i know i can never become a mother    famous actress  s hidden pain

'ਜਾਣਦੀ ਹਾਂ ਕਦੇ ਮਾਂ ਨਹੀਂ ਬਣ ਸਕਦੀ' ; ਮਸ਼ਹੂਰ ਅਦਾਕਾਰਾ ਦਾ ਛਲਕਿਆ ਦਰਦ

65 ias officers transferred

ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਸ ਸੂਬੇ 'ਚ 65 IAS ਅਧਿਕਾਰੀਆਂ ਦਾ ਤਬਾਦਲਾ

youtuber armaan malik

ਕੀ ਅਰਮਾਨ ਮਲਿਕ ਦੇ ਘਰ ਗੂੰਜਣ ਵਾਲੀ ਹੈ 6ਵੇਂ ਬੱਚੇ ਦੀ ਕਿਲਕਾਰੀ? ਦੂਜੀ ਪਤਨੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • heart attack
      ਦਿਲ ਦਾ ਦੌਰਾ ਪੈਣ ਸਮੇਂ ਹਰ ਮਿੰਟ ਅਹਿਮ
    • marketization
      ਬਜ਼ਾਰੀਕਰਨ : ਵਿਵਸਥਾ ’ਤੇ ਮੁੜ ਵਿਚਾਰ ਕਰਨ ਦੀ ਲੋੜ
    • the global energy crisis deepens amidst war hysteria
      ਜੰਗੀ ਜਨੂੰਨ ਕਾਰਨ ਡੂੰਘਾ ਹੁੰਦਾ ਕੌਮਾਂਤਰੀ ਊਰਜਾ ਸੰਕਟ
    • nari shakti vandan adhiniyam now women s voices too will be heard
      ਨਾਰੀ ਸ਼ਕਤੀ ਵੰਦਨ ਐਕਟ : ਹੁਣ ਔਰਤਾਂ ਦੀ ਆਵਾਜ਼ ਵੀ ਸੁਣੀ ਜਾਵੇਗੀ
    • chaudhary bansi lal haryana
      ਆਧੁਨਿਕ ਹਰਿਆਣਾ ਦੇ ਸ਼ਿਲਪਕਾਰ ਚੌਧਰੀ ਬੰਸੀ ਲਾਲ
    • hpv vaccination
      ਐੱਚ. ਪੀ. ਵੀ. ਟੀਕਾਕਰਨ : ਸਰਵਾਈਕਲ ਕੈਂਸਰ ਦੇ ਖ਼ਾਤਮੇ ਦੀ ਦਿਸ਼ਾ ’ਚ ਬਹੁਤ ਵੱਡਾ...
    • the war exposed the pretense of self reliance in the energy sector
      ਯੁੱਧ ਨੇ ਊਰਜਾ ਖੇਤਰ ’ਚ ਆਤਮਨਿਰਭਰਤਾ ਦਾ ਢੋਂਗ ਉਜਾਗਰ ਕੀਤਾ
    • nayab singh saini s growing acceptance in punjab
      ਹਰਿਆਣਾ ਦੇ ਮੁੱਖ ਮੰਤਰੀ ਦੀ ਪੰਜਾਬ ’ਚ ਵਧਦੀ ਸਵੀਕਾਰਤਾ
    • trade with europe
      ਸਾਨੂੰ ਯੂਰਪੀ ਸੰਘ ਨੂੰ ਖੇਤੀਬਾੜੀ ਬਰਾਮਦ ਵਧਾਉਣ ’ਤੇ ਕੰਮ ਕਰਨਾ ਚਾਹੀਦਾ ਹੈ
    • rss 100 years
      ਸੰਘ ਸ਼ਤਾਬਦੀ ਵਰ੍ਹਾ : ਸਮਾਜਿਕ ਏਕਤਾ ਅਤੇ ਰਾਸ਼ਟਰੀ ਪੁਨਰਜਾਗਰਣ ਦਾ ਟੀਚਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +