Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, APR 27, 2026

    3:12:30 PM

  • major incident in punjab

    ਪੰਜਾਬ 'ਚ ਵੱਡੀ ਵਾਰਦਾਤ! 30 ਰੁਪਏ ਪਿੱਛੇ ਮਾਰ 'ਤਾ...

  • bla makes big claim

    27 ਹਮਲੇ, 42 ਪਾਕਿਸਤਾਨੀ ਫੌਜੀ ਢੇਰ! BLA ਨੇ ਕੀਤਾ...

  • punjab marriage news

    ਪੰਜਾਬ: ਵਿਆਹ ਤੋਂ ਪਹਿਲਾਂ ਬਾਰਾਤ ਉੱਪਰ ਹੋ ਗਿਆ...

  • companies increase prices of ice cream chocolate and cold drinks

    ਤਪਦੀ ਗਰਮੀ 'ਚ ਮਹਿੰਗਾਈ ਦਾ ਝਟਕਾ; ਕੰਪਨੀਆਂ ਨੇ Ice...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ਇਕ ਮਿਲੇ-ਜੁਲੇ ਰੂਪ ’ਚ ਯਾਦ ਕੀਤਾ ਜਾਵੇਗਾ ‘2018’

SPECIAL STORY News Punjabi(ਵਿਸ਼ੇਸ਼ ਟਿੱਪਣੀ)

ਇਕ ਮਿਲੇ-ਜੁਲੇ ਰੂਪ ’ਚ ਯਾਦ ਕੀਤਾ ਜਾਵੇਗਾ ‘2018’

  • Updated: 01 Jan, 2019 07:00 AM
Special Story
will be remembered in a mixed format   2018
  • Share
    • Facebook
    • Tumblr
    • Linkedin
    • Twitter
  • Comment

ਬੀਤੇ  ਵਰ੍ਹੇ ਦਾ ਯਾਦਗਾਰੀ ਲੇਖ ਕਿਹੜੇ ਸ਼ਬਦਾਂ ’ਚ ਲਿਖੀਏ? ਸ਼ੈਂਪੇਨ ਦੀ ਬੋਤਲ ਖੋਲ੍ਹੀਏ ਅਤੇ ਢੋਲ-ਨਗਾੜੇ ਵਜਾਈਏ? ਨਵੀਅਾਂ ਉਮੀਦਾਂ, ਸੁਪਨਿਅਾਂ ਅਤੇ ਵਾਅਦਿਅਾਂ ਨਾਲ ਨਵੇਂ ਸਾਲ 2019 ਦਾ ਸਵਾਗਤ ਕਰੀਏ? ਜਾਂ 12 ਮਹੀਨਿਅਾਂ ’ਚ ਲਗਾਤਾਰ ਪਤਨ ਵੱਲ ਵਧਦੇ ਰਹਿਣ ’ਤੇ ਸੋਗ ਪ੍ਰਗਟਾਈਏ? 
ਸੰਨ 2018 ਨੂੰ ਇਤਿਹਾਸ ’ਚ ਇਕ ਮਿਲੇ-ਜੁਲੇ ਸਾਲ ਦੇ ਰੂਪ ’ਚ ਯਾਦ ਕੀਤਾ ਜਾਵੇਗਾ। ਸਿਆਸੀ ਨਜ਼ਰੀਏ ਤੋਂ ਸਾਡੇ ਨੇਤਾਵਾਂ ਨੇ ਆਪਣੇ ਵੋਟ ਬੈਂਕ ਅਨੁਸਾਰ ਕੰਮ ਨਾ ਕਰਨ ਵਾਲੀ ਪ੍ਰਣਾਲੀ ਨੂੰ ਚਲਾਇਆ। ਕੀ ਸੰਨ 2018 ਨੂੰ ਇਕ ਅਜਿਹੇ ਸਾਲ ਦੇ ਰੂਪ ’ਚ ਯਾਦ ਕੀਤਾ ਜਾਵੇਗਾ, ਜਿਸ ’ਚ ਸਿਆਸੀ ਪਾਰਟੀਅਾਂ ਨੇ ਚੋਣਾਂ ’ਚ ਜਿੱਤ ਦੀ ਖਾਤਿਰ ਆਪਣੇ-ਆਪਣੇ ਵੋਟ ਬੈਂਕ ਨੂੰ ਸੰਤੁਸ਼ਟ ਕਰਨ ਲਈ ਕਦਮ ਚੁੱਕੇ? 
ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿਧਾਨ ਸਭਾ ਦੀਅਾਂ ਚੋਣਾਂ ’ਚ ਭਾਜਪਾ ਦੀ ਹਾਰ ਅਤੇ ਉਸ ਤੋਂ ਪਹਿਲਾਂ 11 ਸੂਬਿਅਾਂ ’ਚ ਹੋਈਅਾਂ ਉਪ-ਚੋਣਾਂ ’ਚ ਲੋਕ ਸਭਾ ਦੀਅਾਂ 4 ਅਤੇ ਵਿਧਾਨ ਸਭਾ ਦੀਅਾਂ 11 ਸੀਟਾਂ ’ਚੋਂ ਰਾਜਗ ਵਲੋਂ ਸਿਰਫ 3 ਸੀਟਾਂ ’ਤੇ ਜਿੱਤ ਦਰਜ ਕਰਨਾ ਭਾਜਪਾ ਲਈ ਇਕ ਬੁਰਾ ਸੁਪਨਾ ਸੀ ਅਤੇ ਇਸ ਨਾਲ ਵਿਰੋਧੀ ਧਿਰ ਨੂੰ ਇਹ ਸੰਦੇਸ਼ ਮਿਲਿਆ ਕਿ ਸਥਾਨਕ ਪੱਧਰ ’ਤੇ ਇਕਜੁੱਟਤਾ ਦੇ ਜ਼ਰੀਏ ਉਹ ਭਾਜਪਾ ਨੂੰ ਹਰਾ ਸਕਦੀ ਹੈ।
ਇਹੋ ਸਥਿਤੀ ਕਰਨਾਟਕ ਦੀ ਰਹੀ, ਜਿਥੇ ਦੇਵੇਗੌੜਾ ਦੇ ਜਨਤਾ ਦਲ (ਐੱਸ) ਅਤੇ ਕਾਂਗਰਸ ਨੇ ਭਾਜਪਾ ਨੂੰ ਹਰਾਇਆ। ਰਾਜਗ ਨੇ ਆਪਣੀਅਾਂ 2 ਸਹਿਯੋਗੀ ਪਾਰਟੀਅਾਂ ਅਾਂਧਰਾ ਪ੍ਰਦੇਸ਼ ’ਚ ਤੇਦੇਪਾ ਅਤੇ ਬਿਹਾਰ ’ਚ ਆਰ. ਐੱਲ. ਐੱਸ ਪੀ. (ਰਾਲੋਸਪਾ) ਨੂੰ ਗੁਆਇਆ, ਜਦਕਿ ਸ਼ਿਵ ਸੈਨਾ, ਜਨਤਾ ਦਲ (ਯੂ), ਲੋਜਪਾ ਅਤੇ ਅਪਨਾ ਦਲ ਆਦਿ ਸੌਦੇਬਾਜ਼ੀ ’ਚ ਵੱਡਾ ਹਿੱਸਾ ਮੰਗ ਰਹੀਅਾਂ ਹਨ। 
ਸਰਕਾਰ ਵਾਅਦੇ ਪੂਰੇ ਨਹੀਂ ਕਰ ਸਕੀ
ਇਸ ਲਈ ਇਸ ਸਥਿਤੀ ਲਈ ਭਗਵਾ ਸੰਘ ਦੋਸ਼ੀ ਹੈ। ਭਾਜਪਾ ਨੂੰ ਇਕ ਕੱਟੜਵਾਦੀ ਪਾਰਟੀ ਦੇ ਰੂਪ ’ਚ ਦੇਖਿਆ ਜਾਂਦਾ ਹੈ, ਜਿਸ ’ਤੇ ਸੱਭਿਆਚਾਰਕ ਅਸਹਿਣਸ਼ੀਲਤਾ, ਘੱਟਗਿਣਤੀਅਾਂ ’ਤੇ ਤਸ਼ੱਦਦ ਅਤੇ ਗਊ ਦੀ ਸਿਆਸਤ ਕਰਨ ਦਾ ਦੋਸ਼ ਹੈ ਅਤੇ ‘ਚੰਗੇ ਦਿਨ’ ਲਿਆਉਣ ਲਈ ਇਸ ਨੂੰ ਮਿਲੀ ਹਮਦਰਦੀ ਹੌਲੀ-ਹੌਲੀ ਖਤਮ ਹੁੰਦੀ ਜਾ ਰਹੀ ਹੈ ਕਿਉਂਕਿ ਸਰਕਾਰ ਆਪਣੇ ਵਾਅਦੇ ਪੂਰੇ ਨਹੀਂ ਕਰ ਸਕੀ। ਅਰਥ ਵਿਵਸਥਾ ਦਾ ਪ੍ਰਦਰਸ਼ਨ ਉਮੀਦ ਅਨੁਸਾਰ ਨਹੀਂ ਰਿਹਾ। 
ਦਿਹਾਤੀ ਖੇਤਰਾਂ ’ਚ ਲੋਕਾਂ  ਅੰਦਰ  ਗੁੱਸਾ ਹੈ, ਸ਼ਹਿਰੀ ਖੇਤਰਾਂ ’ਚ ਉਦਾਸੀਨਤਾ ਹੈ ਅਤੇ ਨੌਜਵਾਨ ਰੋਜ਼ਗਾਰ ਦੇ ਮੌਕੇ ਨਾ ਮਿਲਣ ਕਰਕੇ ਗੁੱਸੇ ’ਚ ਹਨ। ਨਾਲ ਹੀ ਫਿਰਕੂ ਧਰੁਵੀਕਰਨ ਅਤੇ ਇਸ ਦੇ ਵੋਟ ਬੈਂਕ ’ਚ ਕਮੀ ਆਉਣ ਕਰਕੇ ਲੱਗਦਾ ਹੈ ਕਿ ਇਸ ਨੂੰ ਚੋਣ ਲਾਭ ਨਹੀਂ ਮਿਲ ਸਕੇਗਾ। 
ਸਵਾਲ ਉੱਠਦਾ ਹੈ ਕਿ ਕੀ ਮੋਦੀ ’ਤੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ? ਕੀ ਹਿੰਦੂਤਵ ਦੇ ਏਜੰਡੇ ਦਾ ਅਸਰ ਖਤਮ ਹੋਣ ਲੱਗਾ ਹੈ? ਕੀ ਪ੍ਰਸ਼ਾਸਨ ਵਿਰੋਧੀ ਲਹਿਰ ਅਤੇ ਵਿਰੋਧੀ ਧਿਰ ਦੀ ਇਕਜੁੱਟਤਾ ਨਾਲ ਭਾਜਪਾ ਦੀ ਚੋਣ ਮਸ਼ੀਨ ’ਤੇ ਬ੍ਰੇਕ ਲੱਗ ਰਹੀ ਹੈ? ਕੀ ਇਹ ਚੋਣਾਂ ਇਕ ਨਮੂਨਾ ਸਨ ਜਾਂ ਭਵਿੱਖ ਦਾ ਸੰਕੇਤ? 
ਯਕੀਨੀ ਤੌਰ ’ਤੇ 2018 ਕਾਂਗਰਸ ਦੇ ਰਾਹੁਲ  ਗਾਂਧੀ ਦਾ ਰਿਹਾ, ਜੋ ਕਾਂਗਰਸ ਦੇ ਪ੍ਰਧਾਨ ਬਣੇ ਅਤੇ ਉਨ੍ਹਾਂ ਨੇ ਹਿੰਦੀ ਭਾਸ਼ੀ ਖੇਤਰਾਂ ’ਚ ਭਾਜਪਾ ਤੋਂ 3 ਸੂਬਿਅਾਂ ਦੀ ਸੱਤਾ ਖੋਹ ਲਈ। ਇਸ ਤੋਂ ਇਲਾਵਾ ਵਿਰੋਧੀ  ਪਾਰਟੀਅਾਂ ਦੀ ਇਕਜੁੱਟਤਾ ਤੋਂ ਲੱਗਣ ਲੱਗਾ ਹੈ ਕਿ ਉਹ ਚੋਣ ਲਾਭ ਲਈ ਆਪਣੀ ਖਹਿਬਾਜ਼ੀ ਭੁਲਾ ਸਕਦੀਅਾਂ ਹਨ, ਚਾਹੇ ਉੱਤਰ ਪ੍ਰਦੇਸ਼ ’ਚ ਮਾਇਆਵਤੀ ਦੀ ਬਸਪਾ ਅਤੇ ਅਖਿਲੇਸ਼ ਦੀ ਸਪਾ ਹੋਵੇ ਜਾਂ ਕਰਨਾਟਕ ’ਚ ਰਾਹੁਲ ਦੀ ਕਾਂਗਰਸ ਅਤੇ ਦੇਵੇਗੌੜਾ ਦਾ ਜਨਤਾ ਦਲ (ਐੱਸ) ਹੋਵੇ ਅਤੇ ਤੇਲੰਗਾਨਾ ’ਚ ਕਾਂਗਰਸ ਤੇ ਤੇਦੇਪਾ ਹੋਣ ਪਰ ਕੀ ਇਹ ਇਕਜੁੱਟਤਾ 2019 ’ਚ ਵੀ ਬਣੀ ਰਹੇਗੀ? ਸਾਰੀਅਾਂ ਪਾਰਟੀਅਾਂ ਦੇ ਉਦੇਸ਼ ਅਤੇ ਏਜੰਡੇ ਵੱਖ-ਵੱਖ ਹੋਣ ਕਰਕੇ ਇਹ ਮੁਸ਼ਕਿਲ  ਲੱਗਦਾ ਹੈ। ਕੀ ਇਸ ਦੀ ਅਗਵਾਈ ਕਾਂਗਰਸ ਵਲੋਂ ਕੀਤੀ ਜਾਣੀ ਚਾਹੀਦੀ ਹੈ ਜਾਂ ਖੇਤਰੀ ਮਹਾਗੱਠਜੋੜ ਵਲੋਂ? 
ਲੋਕ ‘ਨਵੇਂ ਮਹਾਰਾਜਿਅਾਂ’ ਤੋਂ ਦੁਖੀ
ਇਸ ਸਿਆਸੀ ਗੁੱਸੇ ਅਤੇ ਆਮ ਆਦਮੀ ਵਲੋਂ ਰੋਟੀ, ਕੱਪੜੇ ਅਤੇ ਮਕਾਨ ਲਈ ਸੰਘਰਸ਼ ਨਾਲ ਜੂਝਣ ਦਰਮਿਆਨ  ਗੁੱਸੇ ’ਚ ਆਏ ਲੋਕ ਨਵੇਂ ਸਾਲ ’ਚ ਤਬਦੀਲੀ ਦੀ ਉਮੀਦ ਕਰ ਰਹੇ ਹਨ। ਅੱਜ ਲੋਕ ‘ਨਵੇਂ ਮਹਾਰਾਜਿਅਾਂ’ ਤੋਂ  ਦੁਖੀ ਹਨ। 
ਸਮਾਜਿਕ ਮੋਰਚਿਅਾਂ ’ਤੇ ਵੀ ਸਥਿਤੀ ਨਿਰਾਸ਼ਾਜਨਕ ਹੈ। ਆਜ਼ਾਦੀ ਦੇ ਸੱਤ ਦਹਾਕਿਅਾਂ ਬਾਅਦ ਅਤੇ ਸਿੱਖਿਆ, ਸਿਹਤ ਅਤੇ ਭੋਜਨ ’ਤੇ ਖਰਬਾਂ ਰੁਪਏ ਖਰਚ ਕਰਨ ਤੋਂ ਬਾਅਦ ਵੀ ਦੇਸ਼ ਦੀ 70 ਫੀਸਦੀ ਆਬਾਦੀ ਭੁੱਖੀ, ਅਨਪੜ੍ਹ ਤੇ ਬੁਨਿਆਦੀ  ਸਿਹਤ ਸਹੂਲਤਾਂ ਤੋਂ ਵਾਂਝੀ ਹੈ। 
ਬਹੁਤੇ ਲੋਕਾਂ ਕੋਲ ਕੋਈ ਹੁਨਰ ਨਹੀਂ ਹੈ, ਦੇਸ਼ ’ਚ ਜਾਤਵਾਦ, ਫਿਰਕਾਪ੍ਰਸਤੀ, ਅਸਹਿਣਸ਼ੀਲਤਾ ਅਤੇ ਅਪਰਾਧੀਕਰਨ ’ਚ ਵਾਧਾ ਹੋ ਰਿਹਾ ਹੈ। ਇਸ ਦਾ ਦੁਖਦਾਈ ਪਹਿਲੂ ਇਹ ਵੀ ਹੈ ਕਿ ਆਮ ਆਦਮੀ ਦਾ ਵਿਵਸਥਾ ਪ੍ਰਤੀ ਮੋਹ ਭੰਗ ਹੋ ਰਿਹਾ ਹੈ, ਜੋ ਕਦੇ ਵੀ ਭਿਆਨਕ ਗੁੱਸੇ ਦਾ ਰੂਪ ਅਖਤਿਆਰ ਕਰ ਸਕਦਾ ਹੈ। 
ਕਿਸੇ ਵੀ ਮੁਹੱਲੇ, ਜ਼ਿਲੇ ਜਾਂ ਸੂਬੇ ’ਚ ਚਲੇ ਜਾਓ, ਹਰ ਪਾਸੇ ਸਥਿਤੀ ਨਿਰਾਸ਼ਾਜਨਕ ਹੈ, ਜਿਸ ਕਾਰਨ  ਬਹੁਤੇ ਲੋਕ ਕਾਨੂੰਨ ਨੂੰ ਹੱਥ ’ਚ ਲੈ ਰਹੇ ਹਨ ਅਤੇ ਦੰਗੇ, ਲੁੱਟ-ਖੋਹ ਅਤੇ ਬੱਸਾਂ ਸਾੜਨ ਦੀਅਾਂ ਘਟਨਾਵਾਂ ਵਧ ਰਹੀਅਾਂ ਹਨ। ਦੇਸ਼ ਦੀ ਰਾਜਧਾਨੀ ਦਿੱਲੀ ’ਚ ‘ਰੋਡ ਰੇਜ’ ਵਿਚ ਹੱਤਿਆਵਾਂ ਦੀਅਾਂ ਘਟਨਾਵਾਂ ਵਧ ਰਹੀਅਾਂ ਹਨ। 
ਸਾਡੀ ਵਿਵਸਥਾ ਇੰਨੀ ਬੀਮਾਰ ਹੋ ਗਈ ਹੈ ਕਿ ਚੱਲਦੀਅਾਂ ਰੇਲ ਗੱਡੀਅਾਂ ’ਚ ਔਰਤਾਂ ਨਾਲ ਬਲਾਤਕਾਰ ਕੀਤਾ ਜਾ ਰਿਹਾ ਹੈ ਅਤੇ ਸਹਿ-ਯਾਤਰੀ ਖਾਮੋਸ਼ ਦਰਸ਼ਕ ਬਣੇ ਹੋਏ ਹਨ, ਜਿਸ ਕਾਰਨ ਸਾਡਾ ਦੇਸ਼ ‘ਹਨੇਰ ਨਗਰੀ’ ਬਣ ਗਿਆ ਹੈ। 
ਔਰਤਾਂ ਪ੍ਰਤੀ ਸਨਮਾਨ ਦੀ ਘਾਟ
ਗਰੀਬ ਮੁਸਲਮਾਨਾਂ ਦੇ ਮੁੜ ਧਰਮ ਬਦਲ ਕੇ ਘਰ ਵਾਪਸੀ ਪ੍ਰੋਗਰਾਮ ਅਤੇ ਹਿੰਦੂ ਕੁੜੀਅਾਂ ਨੂੰ ਫੁਸਲਾ ਕੇ ਉਨ੍ਹਾਂ ਨਾਲ ਵਿਆਹ ਕਰਵਾਉਣ ਵਾਲੇ ਮੁਸਲਿਮ ਨੌਜਵਾਨਾਂ ਵਿਰੁੱਧ ਲਵ ਜੇਹਾਦ ਤੋਂ ਲੈ ਕੇ ‘ਮੀ ਟੂ’ ਮੁਹਿੰਮ ’ਚ ਦੇਸ਼ ਵਿਚ ਜਿਨਸੀ ਸ਼ੋਸ਼ਣ, ਛੇੜਖਾਨੀ ਦੀਅਾਂ ਘਟਨਾਵਾਂ, ਸਿਆਸਤਦਾਨਾਂ, ਵੱਡੀਅਾਂ ਹਸਤੀਅਾਂ, ਅਭਿਨੇਤਾਵਾਂ, ਲੇਖਕਾਂ, ਇਸ਼ਤਿਹਾਰ ਨਿਰਮਾਤਾਵਾਂ, ਸੰਗੀਤਕਾਰਾਂ ਆਦਿ ਵਲੋਂ ਜਿਨਸੀ ਸ਼ੋਸ਼ਣ ਅਤੇ ਹਮਲਿਅਾਂ ਦੇ ਕਈ ਕਾਂਡ ਸਾਹਮਣੇ ਆਏ ਹਨ।
 ਜੋ ਸਮਾਜ ਪੁਰਾਤਨਪੰਥੀ ਸੋਚ ਨਾਲ ਜੀਅ ਰਿਹਾ ਹੋਵੇ, ਉਥੇ ਔਰਤਾਂ ਦੀ ਆਜ਼ਾਦੀ ਅਤੇ ਬਰਾਬਰੀ ਨੂੰ ਅਨੈਤਿਕਤਾ ਮੰਨਿਆ ਜਾਂਦਾ ਹੈ। ਦੇਸ਼ ’ਚ ਔਰਤਾਂ ਪ੍ਰਤੀ ਸਨਮਾਨ ਦੀ ਘਾਟ ਨਜ਼ਰ  ਆਉਂਦੀ ਹੈ, ਜਿਸ ਕਰਕੇ ਉਹ ਅਜਿਹੇ ਲੋਕਾਂ ਦਾ ਸ਼ਿਕਾਰ ਬਣਦੀਅਾਂ ਰਹਿੰਦੀਅਾਂ ਹਨ, ਹਾਲਾਂਕਿ ਔਰਤਾਂ ਨੂੰ ਅਧਿਕਾਰ-ਸੰਪੰਨ ਬਣਾਉਣ ਦੀਅਾਂ ਵੱਡੀਅਾਂ-ਵੱਡੀਅਾਂ ਗੱਲਾਂ ਕੀਤੀਅਾਂ ਜਾਂਦੀਅਾਂ ਹਨ। 
ਤ੍ਰਾਸਦੀ ਦੇਖੋ, ਲੋਕ ਸਭਾ ਵਲੋਂ ‘ਤਿੰਨ ਤਲਾਕ’ ਬਿੱਲ ਪਾਸ ਕੀਤਾ ਗਿਆ ਅਤੇ ਇਸ ਵਿਚ ‘ਤਿੰਨ ਤਲਾਕ’ ਦੀ ਪ੍ਰਥਾ ਨੂੰ ਅਪਰਾਧ ਮੰਨਿਆ ਗਿਆ ਹੈ। ਇਹ ਕਾਨੂੰਨ ਸਥਿਤੀ ’ਚ ਤਬਦੀਲੀ ਲਿਆਉਣ ਵਾਲਾ ਹੈ ਅਤੇ ਇਸ ਦਾ ਦੂਰਰਸ ਪ੍ਰਭਾਵ ਪਵੇਗਾ। ਇਸ ਨਾਲ ਨਾ ਸਿਰਫ 21ਵੀਂ ਸਦੀ ਦੀਅਾਂ ਮੁਸਲਿਮ ਔਰਤਾਂ ‘ਮੁਸਲਿਮ ਪਰਸਨਲ ਲਾਅ’ ਦੇ ਸ਼ਿਕੰਜੇ ’ਚੋਂ ਮੁਕਤ ਹੋਣਗੀਅਾਂ, ਸਗੋਂ ਉਨ੍ਹਾਂ ਨੂੰ ਕਾਨੂੰਨ ਦੇ ਸਾਹਮਣੇ ਬਰਾਬਰ ਮੰਨਿਆ ਜਾਵੇਗਾ ਅਤੇ ਲਿੰਗਕ ਆਧਾਰ ’ਤੇ ਉਨ੍ਹਾਂ ਨਾਲ ਹੋ ਰਿਹਾ ਵਿਤਕਰਾ ਦੂਰ ਹੋਵੇਗਾ। ਹਾਲਾਂਕਿ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਇਸ ਕਾਨੂੰਨ ਦੇ ਜ਼ਰੀਏ ਘੱਟਗਿਣਤੀ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। 
ਸਮਾਜ ’ਚ ਤਬਦੀਲੀ ਦੀ ਲੋੜ
ਨਾ ਸਿਰਫ ਸਮਾਜ ’ਚ ਤਬਦੀਲੀ ਦੀ ਲੋੜ ਹੈ, ਸਗੋਂ ਸਾਡੀ ਅਰਥ ਵਿਵਸਥਾ ਨੂੰ  ਵੀ ਨਵੀਂ ਦਿਸ਼ਾ ਦੇਣ ਦੀ ਲੋੜ ਹੈ। ਲੱਗਦਾ ਹੈ ਕਿ ਨੋਟਬੰਦੀ ਤੋਂ ਬਾਅਦ ‘ਨਮੋ ਐਂਡ ਕੰਪਨੀ’ ਭਟਕ  ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਹਿੰਗਾਈ, ਖੇਤੀ ਸੰਕਟ, ਵਧਦੀ ਬੇਰੋਜ਼ਗਾਰੀ ਵਰਗੀਅਾਂ ਮੁੱਖ ਸਮੱਸਿਆਵਾਂ ਦੂਰ ਨਹੀਂ ਕਰ ਸਕੇ ਹਨ। ਇਸ ਸਾਲ ਦੇ ਅਖੀਰ ਤਕ ਕੁਲ ਘਰੇਲੂ ਉਤਪਾਦ ਦੀ ਵਾਧਾ ਦਰ 7.2-7.5 ਫੀਸਦੀ ਰਹਿਣ ਨਾਲ ਕੀ ਲੋਕਾਂ ਦੀਅਾਂ ਸਮੱਸਿਆਵਾਂ ਦੂਰ ਹੋ ਜਾਣਗੀਅਾਂ ਜਾਂ ਮਹਿੰਗਾਈ ’ਤੇ ਰੋਕ ਲੱਗੇਗੀ? 
ਇਹੋ ਨਹੀਂ, ਚਾਰ ਵਰ੍ਹਿਅਾਂ ਦੇ ਵਕਫੇ ’ਚ ਰਿਜ਼ਰਵ ਬੈਂਕ ਦੇ 2 ਗਵਰਨਰਾਂ ਅਤੇ ਸਰਕਾਰ ਦੇ 2 ਮੁੱਖ ਆਰਥਿਕ ਸਲਾਹਕਾਰਾਂ ਨੇ ਆਪਣੇ ਅਹੁਦਿਅਾਂ ਤੋਂ ਅਸਤੀਫਾ ਦਿੱਤਾ ਹੈ। ਕਿਸਾਨਾਂ ’ਚ ਨਿਰਾਸ਼ਾ ਫੈਲੀ ਹੋਈ ਹੈ ਅਤੇ ਉਨ੍ਹਾਂ ਵਲੋਂ ਖ਼ੁਦਕੁਸ਼ੀਅਾਂ ਕੀਤੇ ਜਾਣ ਦੀਅਾਂ ਘਟਨਾਵਾਂ ਵਧ ਰਹੀਅਾਂ ਹਨ। ਹਾਲਾਂਕਿ ਹੁਣ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਪੈਕੇਜ ਦੇਣ ਲਈ ਇਕ ਵੱਡੀ ਯੋਜਨਾ ਤਿਆਰ ਕੀਤੀ ਹੈ। 
 ਗੈਲਪ ਸਰਵੇ ਮੁਤਾਬਿਕ 14 ਫੀਸਦੀ ਲੋਕਾਂ ਦਾ ਮੰਨਣਾ ਸੀ ਕਿ ਉਨ੍ਹਾਂ ਨੇ ਤਰੱਕੀ ਕੀਤੀ ਹੈ। 2014 ’ਚ ਦੋ ਵੇਲਿਅਾਂ ਦੀ ਰੋਟੀ ਦਾ ਜੁਗਾੜ ਕਰਨ ਲਈ ਜੂਝਣ ਵਾਲਿਅਾਂ ਦੀ ਗਿਣਤੀ ਦਿਹਾਤੀ ਖੇਤਰਾਂ ’ਚ 28 ਫੀਸਦੀ ਸੀ, ਜੋ ਅੱਜ 41 ਫੀਸਦੀ ਹੈ ਅਤੇ ਸ਼ਹਿਰੀ ਖੇਤਰਾਂ ’ਚ 18 ਫੀਸਦੀ ਸੀ, ਜੋ ਅੱਜ 26 ਫੀਸਦੀ ਹੈ। ਆਮ ਆਦਮੀ ਦਾ ਢਿੱਡ ਜੁਮਲਿਅਾਂ ਨਾਲ ਭਰਿਆ ਜਾ ਰਿਹਾ ਹੈ। 
ਲੋਕ ਬਦਲ ਲੱਭ ਰਹੇ ਹਨ 
ਸਿਆਸੀ ਦਿਸਹੱਦੇ ’ਤੇ ਆਸ ਦੀ ਕੋਈ ਕਿਰਨ ਨਜ਼ਰ ਨਹੀਂ ਆ ਰਹੀ। ਲੋਕ ਬਦਲ ਲੱਭ ਰਹੇ ਹਨ। ਭਾਜਪਾ ਦੀ ਅਗਵਾਈ ਵਾਲੇ ਰਾਜਗ ਦਾ ਪਤਨ ਹੋਣਾ ਸ਼ੁਰੂ ਹੋ ਗਿਆ ਹੈ ਪਰ ਕੀ ਕਾਂਗਰਸ ਜਾਂ ਪ੍ਰਸਤਾਵਿਤ ਮਹਾਗੱਠਜੋੜ ਬਦਲ ਮੁਹੱਈਆ ਕਰਵਾ ਸਕੇਗਾ? ਇਹ ਸੱਚ ਹੈ ਕਿ ਸਾਨੂੰ ਉਹੋ ਜਿਹੇ ਹੀ ਨੇਤਾ ਮਿਲੇ ਹਨ, ਜਿਨ੍ਹਾਂ ਦੇ ਅਸੀਂ ਹੱਕਦਾਰ ਹਾਂ ਪਰ ਸਵਾਲ ਇਹ ਵੀ ਉੱਠਦਾ ਹੈ ਕਿ ਕੀ ਇਹ ਨੇਤਾ ਸਾਡੇ ਲਾਇਕ ਹਨ? ਅਸੀਂ ਆਪਣੀ ਆਤਮਾ ਨੂੰ ਅਜਿਹੇ ਛੋਟੇ ਲੋਕਾਂ ਕੋਲ ਗਹਿਣੇ ਰੱਖਣ ਜਾ ਰਹੇ ਹਾਂ। ਕੁਲ ਮਿਲਾ ਕੇ ਸਾਡੇ ਨੇਤਾਵਾਂ ਨੂੰ ਲੋਕਾਂ ਦਾ ਗੁੱਸਾ ਘਟਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਮਾਂ ਆ ਗਿਆ ਹੈ ਕਿ ਲੋਕ ਹੁਣ ਦੇਸ਼ ਦੀ ਸਿਆਸਤ ’ਚੋਂ ਗੁੰਡਿਅਾਂ-ਬਦਮਾਸ਼ਾਂ ਨੂੰ ਬਾਹਰ ਖਦੇੜ ਦੇਣ। 
ਸਾਡੇ ਕੌਮੀ ਜੀਵਨ ’ਚ ਸੱਚਾਈ ਅਤੇ ਈਮਾਨਦਾਰੀ ਲਿਆਉਣ ਦੀ ਲੋੜ ਹੈ। ਅਸੀਂ ਨਵੇਂ ਵਰ੍ਹੇ 2019 ’ਚ ਦਾਖਲ ਹੋ ਗਏ ਹਾਂ। ਇਸ ਲਈ ਸਾਡੇ ਨੇਤਾਵਾਂ ਨੂੰ ਊਣਤਾਈਅਾਂ ਦੂਰ ਕਰ ਕੇ ਜ਼ਿੰਮੇਵਾਰੀ ਲੈਣੀ ਪਵੇਗੀ, ਆਪਣੇ ਤੌਰ-ਤਰੀਕੇ ਬਦਲਣੇ ਪੈਣਗੇ ਅਤੇ ਸ਼ਾਸਨ ਦੀਅਾਂ ਅਸਲੀ ਸਮੱਸਿਆਵਾਂ ਦਾ ਨਿਪਟਾਰਾ ਕਰਨਾ ਪਵੇਗਾ ਕਿਉਂਕਿ ਲੋਕ ਹੁਣ ਰੋਜ਼ਗਾਰ, ਪਾਰਦਰਸ਼ਿਤਾ ਅਤੇ ਜੁਆਬਦੇਹੀ ਚਾਹੁੰਦੇ ਹਨ। ਸਾਨੂੰ ਅਜਿਹੇ ਨੇਤਾ ਚਾਹੀਦੇ ਹਨ, ਜੋ ਦਲੇਰ ਤੇ ਦ੍ਰਿੜ੍ਹ ਇਰਾਦਿਅਾਂ ਵਾਲੇ ਹੋਣ, ਨਵੇਂ ਭਾਰਤ ਦਾ ਨਿਰਮਾਣ ਕਰ ਸਕਣ।
ਮੁਸ਼ਕਿਲ ਸਮੇਂ ’ਚ ਮੁਸ਼ਕਿਲ ਫੈਸਲੇ ਲੈਣ ਦੀ ਲੋੜ ਹੈ ਪਰ ਮੂਲ ਸਵਾਲ ਹੈ ਕਿ ਜੇਤੂ ਕੌਣ ਬਣੇਗਾ? ਜੋ ਜੇਤੂ ਬਣੇਗਾ, ਕੀ ਉਹ ਸਖਤ ਕਦਮ ਚੁੱਕਣ ਦੇ ਸਮਰੱਥ ਹੋਵੇਗਾ? ਕੀ ਉਹ ਆਪਣੀ ਇੱਛਾ-ਸ਼ਕਤੀ ਦਾ ਇਸਤੇਮਾਲ ਕਰ ਸਕੇਗਾ? ਹਾਂ, ਅਸੀਂ ਆਸ ਕਰਦੇ ਹਾਂ ਕਿ 2019 ’ਚ ਭਾਰਤ ਵਿਚ ਅਜਿਹਾ ਦੇਖਣ ਨੂੰ ਮਿਲੇਗਾ। 
 

  • ਮਿਲੇ-ਜੁਲੇ ਰੂਪ
  • 2018
  • Mille form
  • 2018

‘ਬਾਹਰੀ’ ਲੋਕਾਂ ਲਈ ਪੂਰੀ ਪ੍ਰਕਿਰਿਆ ਮੁੜ ਤੋਂ ਸ਼ੁਰੂ ਹੋਵੇਗੀ

NEXT STORY

Stories You May Like

  • strait of hormuz
    ਕਿਉਂ ਹੋਰਮੁਜ਼ ਨੂੰ ਇਕ ‘ਗਲੋਬਲ ਚਿਕਨ ਨੈੱਕ’ ਦੇ ਰੂਪ ’ਚ ਦੇਖਿਆ ਜਾਣਾ ਚਾਹੀਦਾ ਹੈ
  • son  mother  memory  taj mahal  tourist
    ਪੁੱਤ ਨੇ ਮਾਂ ਦੀ ਯਾਦ 'ਚ ਬਣਵਾ ਦਿੱਤਾ 'ਤਾਜ ਮਹਿਲ', ਦੂਰੋਂ-ਦੂਰੋਂ ਦੇਖਣ ਆ ਰਹੇ ਲੋਕ
  • jalianwala bagh martyrs homage in lahore
    ਲਾਹੌਰ 'ਚ 'ਜਲ੍ਹਿਆਂਵਾਲਾ ਬਾਗ' ਹੱਤਿਆਕਾਂਡ ਦੇ ਸਾਕੇ ਨੂੰ ਕੀਤਾ ਗਿਆ ਯਾਦ, ਸ਼ਹੀਦਾਂ ਨੂੰ ਦਿੱਤੀ ਗਈ ਸ਼ਰਧਾਂਜਲੀ
  • anzac day in australia
    ਆਸਟ੍ਰੇਲੀਆ 'ਚ ਐੱਨਜੈੱਕ ਡੇਅ ਮੌਕੇ ਫੌਜ਼ੀ ਸ਼ਹੀਦਾਂ ਨੂੰ ਕੀਤਾ ਗਿਆ ਯਾਦ (ਤਸਵੀਰਾਂ)
  • memories of the attack on reagan are fresh
    Reagan 'ਤੇ ਹਮਲੇ ਦੀ ਯਾਦ ਹੋਈ ਤਾਜ਼ਾ, 45 ਸਾਲਾਂ ਪਿੱਛੋਂ ਹਿਲਟਨ ਹੋਟਲ 'ਚ ਮੁੜ ਦੋਹਰਾਇਆ ਗਿਆ ਇਤਿਹਾਸ
  • amit shah  india  zero tolerance  terrorism
    ਅਮਿਤ ਸ਼ਾਹ ਨੇ ਪਹਿਲਗਾਮ ਹਮਲੇ ਨੂੰ ਕੀਤਾ ਯਾਦ, ਕਿਹਾ- 'ਅੱਤਵਾਦ ਖ਼ਿਲਾਫ਼ ਜਾਰੀ ਰਹੇਗੀ ਜ਼ੀਰੋ ਟਾਲਰੈਂਸ ਨੀਤੀ'
  • raghav chadha bjp nitin nabin
    ਨਿਤਿਨ ਨਬੀਨ ਨੂੰ ਮਿਲੇ ਰਾਘਵ ਚੱਢਾ, ਅਸ਼ੋਕ ਮਿੱਤਲ ਤੇ ਸੰਦੀਪ ਪਾਠਕ, ਭਾਜਪਾ ਨੇ ਕੀਤਾ ਸੁਆਗਤ
  • airport  passenger  pen  50 thousand rupees  customs officer  ahmedabad
    50,000 ਦਾ ਇਕ ਪੈਨ ! ਏਅਰਪੋਰਟ 'ਤੇ ਯਾਤਰੀ ਕੋਲੋਂ ਮਿਲੇ 61 Pen, ਕਸਟਮ ਅਧਿਕਾਰੀਆਂ ਦੇ ਵੀ ਉੱਡੇ ਹੋਸ਼
  • ruckus at jalandhar immigration center
    ਜਲੰਧਰ ਦੇ ਇਮੀਗ੍ਰੇਸ਼ਨ ਸੈਂਟਰ 'ਚ ਹੰਗਾਮਾ, ਚੱਲੇ ਲੱਤਾਂ-ਮੁੱਕੇ, CCTV 'ਚ ਕੈਦ...
  • golden opportunity to work in uae
    UAE 'ਚ ਬਾਈਕ ਰਾਈਡਰਾਂ ਨੂੰ 1 ਲੱਖ ਤੱਕ ਕਮਾਉਣ ਦਾ ਮੌਕਾ, GCC ਲਾਈਸੈਂਸ ਵਾਲੇ...
  •   bunty bubble   style game going on in improvement trust  records missing
    ਇੰਪਰੂਵਮੈਂਟ ਟਰੱਸਟ ’ਚ ਚੱਲ ਰਹੀ 'ਬੰਟੀ-ਬਬਲੀ' ਸਟਾਈਲ ਖੇਡ, ਰਿਕਾਰਡ ਗਾਇਬ,...
  • punjabi singer discharged from hospital
    ਪੰਜਾਬੀ ਗਾਇਕ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਪਰ ਕਿਡਨੀ ਟ੍ਰਾਂਸਪਲਾਂਟ ਲਈ ਦੁਬਾਰਾ...
  • big uproar in jalandhar politics congress divided into 3 factions
    ਜਲੰਧਰ ਦੀ ਸਿਆਸਤ 'ਚ ਵੱਡੀ ਹਲਚਲ! ਅੰਦਰੂਨੀ ਕਲੇਸ਼ ਆਇਆ ਸਾਹਮਣੇ, 3 ਧੜਿਆਂ ’ਚ...
  • terrible fire broke out in 9 fields of a farmer
    ਕਿਸਾਨ ਦੇ ਸੁਫ਼ਨੇ ਹੋਏ ਚਕਨਾਚੂਰ! 9 ਖੇਤਾਂ ਨੂੰ ਲੱਗੀ ਭਿਆਨਕ ਅੱਗ, ਪੁੱਤਾਂ ਵਾਂਗ...
  • massive fire engulfs power lines in grover colony
    ਜਲੰਧਰ 'ਚ ਬਿਜਲੀ ਦੀਆਂ ਤਾਰਾਂ 'ਚ ਲੱਗੀ ਭਿਆਨਕ ਅੱਗ, ਮਚੀ ਹਫ਼ੜਾ-ਦਫ਼ੜੀ
  • big explosion in jalandhar corporation  s tehbazari branch
    ਜਲੰਧਰ ਨਿਗਮ ਦੀ ਤਹਿਬਾਜ਼ਾਰੀ ਬ੍ਰਾਂਚ 'ਚ ਵੱਡਾ ਧਮਾਕਾ: ਰੇਹੜੀ ਵਾਲਿਆਂ ਨੇ...
Trending
Ek Nazar
crisis looms over the livelihood of 6 crore grocery shopkeepers of the country

ਦੇਸ਼ ਦੇ 6 ਕਰੋੜ ਕਰਿਆਨਾ ਦੁਕਾਨਦਾਰਾਂ ਦੀ ਰੋਜ਼ੀ-ਰੋਟੀ ’ਤੇ ਸੰਕਟ ਦੇ ਬੱਦਲ, ਜਾਣੋ...

big uproar in jalandhar politics congress divided into 3 factions

ਜਲੰਧਰ ਦੀ ਸਿਆਸਤ 'ਚ ਵੱਡੀ ਹਲਚਲ! ਅੰਦਰੂਨੀ ਕਲੇਸ਼ ਆਇਆ ਸਾਹਮਣੇ, 3 ਧੜਿਆਂ ’ਚ...

anzac day in australia

ਆਸਟ੍ਰੇਲੀਆ 'ਚ ਐੱਨਜੈੱਕ ਡੇਅ ਮੌਕੇ ਫੌਜ਼ੀ ਸ਼ਹੀਦਾਂ ਨੂੰ ਕੀਤਾ ਗਿਆ ਯਾਦ (ਤਸਵੀਰਾਂ)

actress mehreen pirzada ties the knot in himachal pradesh

ਲਾੜੀ ਬਣੀ ਮਸ਼ਹੂਰ ਪੰਜਾਬੀ ਅਦਾਕਾਰਾ ! ਹਿਮਾਚਲ 'ਚ ਕਰਵਾਇਆ ਵਿਆਹ, ਦੇਖੋ ਖ਼ੂਬਸੂਰਤ...

ipl 2026 rcb vs dc

ਦਿੱਲੀ ਵਿਰੁੱਧ ਮੈਚ ਤੋਂ ਪਹਿਲਾਂ RCB ਨੂੰ ਵੱਡਾ ਝਟਕਾ! ਧਾਕੜ ਖਿਡਾਰੀ ਹੋਇਆ ਟੀਮ...

budhaditya rajyoga 30 april 2026

30 ਅਪ੍ਰੈਲ ਤੋਂ ਬਦਲੇਗੀ ਤਕਦੀਰ! ਇਨ੍ਹਾਂ ਰਾਸ਼ੀਆਂ ਦਾ ਸ਼ੁਰੂ ਹੋਵੇਗਾ 'Golden...

421 petrol pumps closed

421 ਪੈਟਰੋਲ ਪੰਪ ਹੋਏ ਬੰਦ! CM ਨਾਇਡੂ ਨੇ ਅਧਿਕਾਰੀਆਂ ਨੂੰ ਦਿੱਤੇ ਸਖ਼ਤ ਨਿਰਦੇਸ਼

baba bharpur singh dies in road accident

ਪੰਜਾਬ: ਸੜਕ ਹਾਦਸੇ ’ਚ ਕਥਾ ਵਾਚਕ ਬਾਬਾ ਭਰਪੂਰ ਸਿੰਘ ਦੀ ਮੌਤ

imd alert issued for many states including punjab and haryana

3 ਦਿਨ ਕਹਿਰ ਮਚਾਏਗੀ ਗਰਮੀ! ਪੰਜਾਬ-ਹਰਿਆਣਾ ਸਣੇ ਕਈ ਸੂਬਿਆਂ ਲਈ IMD ਦਾ ਅਲਰਟ ਜਾਰੀ

food supplies to gaza

UAE ਦਾ ਵੱਡਾ ਕਦਮ,  ਗਾਜ਼ਾ ਨੂੰ ਭੇਜੀ 100 ਟਨ ਭੋਜਨ ਸਮੱਗਰੀ

violence in america

ਅਮਰੀਕਾ 'ਚ ਹਿੰਸਾ ਲਈ ਕੋਈ ਥਾਂ ਨਹੀਂ; ਰਿਪਬਲਿਕਨ ਅਤੇ ਡੈਮੋਕ੍ਰੇਟਿਕ ਨੇਤਾਵਾਂ ਦੀ...

are you constantly losing your keys

ਵਾਰ-ਵਾਰ ਗੁੰਮ ਹੋ ਰਹੀਆਂ ਨੇ ਚਾਬੀਆਂ? ਨਾ ਕਰੋ ਨਜ਼ਰਅੰਦਾਜ਼, ਹੋ ਸਕਦੈ ਵੱਡਾ ਸੰਕੇਤ

food crisis in pakistan

ਪਾਕਿਸਤਾਨ 'ਚ ਭੁੱਖੇ ਮਰ ਰਹੇ ਲੋਕ! ਟੋਪ 10 ਭੁੱਖਮਰੀ ਪ੍ਰਭਾਵਿਤ ਦੇਸ਼ਾਂ ਦੀ ਸੂਚੀ...

school timings changed for classes nursery to 8th in ghaziabad

ਬਦਲ ਗਿਆ ਸਕੂਲਾਂ ਦਾ ਟਾਈਮ ਟੇਬਲ! CBSE, ICSE ਤੇ UP ਬੋਰਡਾਂ ਲਈ ਨਿਯਮ ਲਾਜ਼ਮੀ

heatwave summer weather change

ਕੱਲ ਤੋਂ ਬਦਲੇਗਾ ਮੌਸਮ! ਅਗਲੇ 5 ਦਿਨ ਇਨ੍ਹਾਂ ਸੂਬਿਆਂ 'ਚ ਹਨ੍ਹੇਰੀ-ਤੂਫਾਨ ਦੇ...

summer vacations closed schools

ਗਰਮੀ ਦੀਆਂ ਛੁੱਟੀਆਂ ਦਾ ਹੋਇਆ ਐਲਾਨ, ਬੰਦ ਰਹਿਣਗੇ ਸਕੂਲ, ਭੋਪਾਲ ਪ੍ਰਸ਼ਾਸਨ ਨੇ ਲਿਆ...

complete ban on selling energy drinks to children

ਪੰਜਾਬ: ਐਨਰਜੀ ਡਰਿੰਕਸ ਵੇਚਣ ’ਤੇ ਪੂਰਨ ਪਾਬੰਦੀ, ਸਕੂਲਾਂ ਨੇੜੇ ਵੀ ਵਿਕਰੀ ਬੰਦ,...

rock climber dies

ਪਹਾੜ ਦੀ ਚੋਟੀ ਤੋਂ ਡਿੱਗਣ ਕਾਰਨ ਰੋਕ ਕਲਾਈਂਬਰ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • children abroad millions of elderly in the country
      ਬੱਚੇ ਵਿਦੇਸ਼ ’ਚ, ਦੇਸ਼ ’ਚ ਕਰੋੜਾਂ ਬਜ਼ੁਰਗ ਬਗੈਰ ਭਰੋਸੇਮੰਦ ਦੇਖਭਾਲ ਦੇ
    • cbi officer sentenced institutional corruption questioned
      ਸੀ. ਬੀ. ਆਈ. ਅਧਿਕਾਰੀ ਨੂੰ ਸਜ਼ਾ : ਸੰਸਥਾਗਤ ਭ੍ਰਿਸ਼ਟਾਚਾਰ ’ਤੇ ਸਵਾਲ!
    • modernization of railway tracks in india
      ਭਾਰਤ 'ਚ ਰੇਲ ਪਟੜੀਆਂ ਦਾ ਆਧੁਨਿਕੀਕਰਨ
    • the shrinking world of tv news channels
      ਟੀ. ਵੀ. ਨਿਊਜ਼ ਚੈਨਲਾਂ ਦੀ ਸੁੰਗੜਦੀ ਦੁਨੀਆ
    • books are our real friends
      ਕਿਤਾਬਾਂ, ਸਾਡੀਆਂ ਸੱਚੀਆਂ ਦੋਸਤ
    • iran usa ceasefire
      ਸਮਝੌਤੇ ਦੀ ਸੰਭਾਵਨਾ ਨਹੀਂ, ਫਿਰ ਜੰਗ ਵੱਲ ਈਰਾਨ-ਅਮਰੀਕਾ
    • relationships culture
      ਰਿਸ਼ਤਿਆਂ ’ਚ ਦਾਖਲ ਹੋ ਚੁੱਕੀ ਹੈ ‘ਬਿਹਤਰ ਬਦਲ’ ਦੀ ਸੰਸਕ੍ਰਿਤੀ
    • public trust law
      ਜਨ ਵਿਸ਼ਵਾਸ ਕਾਨੂੰਨ 2026 : ਮਾਮੂਲੀ ਗਲਤੀ ’ਤੇ ਕਾਰੋਬਾਰੀਆਂ ਨੂੰ ਜੇਲ ਦੀ ਬਜਾਏ...
    • election commission s logical errors in bengal
      ਬੰਗਾਲ ’ਚ ਚੋਣ ਕਮਿਸ਼ਨ ਦੀਆਂ ‘ਤਰਕਪੂਰਨ ਖਾਮੀਆਂ’
    • women s reservation bill opposition s stand
      ਮਹਿਲਾ ਰਾਖਵਾਂਕਰਨ ਬਿੱਲ : ਵਿਰੋਧੀ ਧਿਰ ਦਾ ਰੁਖ਼
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +