ਨਵੀਂ ਦਿੱਲੀ— ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਬੁੱਧਵਾਰ ਨੂੰ ਕਿਹਾ ਕਿ ਜੇਕਰ ਸਾਰੇ ਇਕਜੁੱਟ ਹੋ ਜਾਣ ਅਤੇ ਦੇਸ਼ ਦੇ ਖੇਡ ਸੱਭਿਆਚਾਰ ਨੂੰ ਬਦਲਣ ਦੀ ਜ਼ਿੰਮੇਵਾਰੀ ਚੁੱਕ ਲੈਣ ਤਾਂ ਭਾਰਤ 'ਚੋਂ100 ਓਸੈਨ ਬੋਲਟ ਨਿਕਲ ਸਕਦੇ ਹਨ। ਰਾਠੌਰ ਨੇ ਦੱਸਿਆ ਕਿ ਸਕੂਲ ਪੱਧਰ 'ਤੇ ਚੋਣ ਪ੍ਰਕਿਰਿਆ 'ਚ ਸੁਧਾਰ ਲਈ ਸਰਕਾਰ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਇਸ 'ਚ ਰਾਸ਼ਟਰੀ ਪੱਧਰ ਦੀ ਪ੍ਰਤਿਭਾ ਲੱਭਣ ਲਈ ਅਗਲੇ ਸਾਲ ਮਈ-ਜੂਨ ਦੇ ਨੇੜੇ ਮੁਕਾਬਲੇ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਜੋ ਵੀ 12 ਸਾਲ ਦੀ ਉਮਰ 'ਚ 5 ਫੁੱਟ 11 ਇੰਚ ਦਾ ਹੈ, ਉੁਸ ਨੂੰ ਵਾਲੀਬਾਲ ਜਾਂ ਬਾਸਕਟਬਾਲ ਟੀਮਾਂ ਲਈ ਚੁਣਿਆ ਜਾਣਾ ਚਾਹੀਦਾ ਹੈ, ਜਿਸ ਦਾ ਹੱਥਾਂ ਅਤੇ ਅੱਖਾਂ ਵਿਚਕਾਰ ਚੰਗਾ ਤਾਲਮੇਲ ਨਾ ਹੋਵੇ ਪਰ ਉਹ ਬਹੁਤ ਤੇਜ਼ ਦੌੜਦਾ ਹੋਵੇ ਤਾਂ ਉਸ ਨੂੰ 100 ਮੀਟਰ ਦੀ ਦੌੜ 'ਚ ਰੱਖਿਆ ਜਾਣਾ ਚਾਹੀਦਾ ਹੈ।
ਪੱਖੋਵਾਲ ਵਿਖੇ ਤੀਸਰਾ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਸ਼ੁਰੂ
NEXT STORY