ਭੂੰਗਾ (ਭਟੋਆ)— ਪਿੰਡ ਪੱਖੋਵਾਲ ਵਿਖੇ ਸ਼ਹੀਦ ਭਗਤ ਸਿੰਘ ਯੁਵਕ ਸੇਵਾਵਾਂ ਕਲੱਬ (ਰਜਿ.), ਗ੍ਰਾਮ ਪੰਚਾਇਤ ਪਿੰਡ ਪੱਖੋਵਾਲ, ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਤੀਸਰੇ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਦਾ ਉਦਘਾਟਨ ਠੇਕੇਦਾਰ ਭਗਵਾਨ ਦਾਸ ਸਿੱਧੂ ਸੀਨੀਅਰ ਬਸਪਾ ਆਗੂ ਹੁਸ਼ਿਆਰਪੁਰ ਅਤੇ ਸਰਪੰਚ ਜਸਵੰਤ ਸਿੰਘ ਪੱਖੋਵਾਲ ਨੇ ਸਾਂਝੇ ਤੌਰ 'ਤੇ ਕੀਤਾ। ਸਰਬੱਤ ਦੇ ਭਲੇ ਲਈ ਸਰਪੰਚ ਜਸਵੰਤ ਸਿੰਘ ਵੱਲੋਂ ਅਰਦਾਸ ਕਰ ਕੇ ਇਸ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ। 60 ਕਿਲੋ ਭਾਰ ਵਰਗ ਦੇ ਮੈਚ ਪਿੰਡ ਖੁਰਦਾਂ ਤੇ ਧੂਤਕਲਾਂ ਵਿਚਕਾਰ ਅਤੇ ਅਰਗੋਵਾਲ ਤੇ ਪੁਰਹੀਰਾਂ ਵਿਚਕਾਰ ਕਰਵਾਏ ਗਏ। ਕੁਮੈਂਟੇਟਰ ਦੀ ਭੂਮਿਕਾ ਹਰਦੀਪ ਸਿੰਘ ਰੰਧਾਵਾ ਅਤੇ ਸਰਬਜੀਤ ਸਿੰਘ ਡਿੰਪਲ ਵੱਲੋਂ ਵਧੀਆ ਢੰਗ ਨਾਲ ਨਿਭਾਈ ਗਈ।
ਇਸ ਮੌਕੇ ਪ੍ਰਧਾਨ ਨਿਰਮਲ ਸਿੰਘ ਪੱਖੋਵਾਲੀਆ, ਹਰਬੰਸ ਸਿੰਘ ਪੱਖੋਵਾਲ, ਗੁਰਦਿਆਲ ਸਿੰਘ, ਮਾਸਟਰ ਜਸਵੰਤ ਸਿੰਘ, ਗੁਰਦੇਵ ਸਿੰਘ, ਬਾਲ ਕਿਸ਼ਨ, ਉਂਕਾਰ ਸਿੰਘ, ਅਵਤਾਰ ਸਿੰਘ ਰਾਜਾ, ਤਰਸੇਮ ਸਿੰਘ ਮਿਸਤਰੀ, ਸ਼ਿਵਚਰਨ ਸਿੰਘ ਚੱਕ ਨੂਰ ਅਲੀ, ਜੋਗਿੰਦਰ ਸਿੰਘ, ਨੌਜਵਾਨ ਸਭਾ ਪਿੰਡ ਪੱਖੋਵਾਲ ਦੇ ਮੈਂਬਰ ਸੰਨੀ, ਅਮਨੀ, ਰਾਜਾ, ਕਰਨ ਬੱਧਣ, ਅਜੈ, ਕਰਨ, ਰਾਜੂ, ਹਨੀ, ਕਾਕਾ, ਸ਼ੇਰਾ ਬੱਧਣ, ਗੋਪੀ, ਪਵਨ, ਕਬੱਡੀ ਦੇ ਖਿਡਾਰੀ, ਪਿੰਡ ਵਾਸੀ ਅਤੇ ਇਲਾਕੇ ਦੇ ਲੋਕ ਹਾਜ਼ਰ ਸਨ।
ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ 'ਚ 10 ਗੋਲਡ ਮੈਡਲ ਜਿੱਤਣ ਵਾਲੇ ਖਿਡਾਰੀ ਸਨਮਾਨਿਤ
NEXT STORY