ਜਲੰਧਰ— ਆਈ.ਪੀ.ਐੱਲ.-11 'ਚ ਜੇਕਰ ਬੱਲੇਬਾਜ਼ ਬਿਨ੍ਹਾਂ ਗੇਂਦ ਖੇਡੇ ਵੀ ਆਊਟ ਹੋ ਜਾਵੇ ਤਾਂ ਇਸ ਨੂੰ ਰਿਕਾਰਡ ਹੀ ਮੰਨਿਆ ਜਾਂਦਾ ਹੈ। ਯਕੀਨ ਨਹੀਂ ਹੈ ਤਾਂ ਇਸ ਯੂਨੀਕ ਰਿਕਾਰਡ ਦੇ ਬਾਰੇ ਜਾਣੋ। ਆਈ.ਪੀ.ਐੱਲ. 'ਚ ਹੁਣ ਤੱਕ 15 ਕ੍ਰਿਕਟਰ 'ਡਾਇਮੰੰਡ ਡਕ' ਦਾ ਸ਼ਿਕਾਰ ਹੋ ਚੁੱਕੇ ਹਨ। ਡਾਇਮੰਡ ਡਕ ਦਾ ਮਤਲਬ ਹੁੰਦਾ ਹੈ- ਬਿਨ੍ਹਾਂ ਗੇਂਦ ਖੇਡੇ ਆਊਟ ਹੋ ਜਾਣਾ।
ਇਸ ਸੀਜ਼ਨ 'ਚ ਇਹ ਸਿਹਰਾ ਨਿਊਜ਼ੀਲੈਂਡ ਦੇ ਬੱਲੇਬਾਜ਼ ਅਤੇ ਦਿੱਲੀ ਡੇਅਰਡੇਵਿਲਜ਼ ਵੱਲੋਂ ਖੇਡਣ ਵਾਲੇ ਕੋਲਿਨ ਮੁਨਰੋ ਦੇ ਨਾਮ ਹੈ। ਮੁਨਰੋ ਰਾਜਸਥਾਨ ਦੇ ਖਿਲਾਫ ਖੇਡੇ ਗਏ ਪਹਿਲੇ ਹੀ ਮੈਚ 'ਚ ਗੌਥਮ ਦੀ ਥ੍ਰੋਅ 'ਤੇ ਰਨ ਆਊਟ ਹੋ ਗਏ। ਮੁਨਰੋ ਉਦੋਂ ਤੱਕ ਇਕ ਵੀ ਗੇਂਦ ਨਹੀਂ ਖੇਡ ਸਕੇ ਸਨ।
2013 ਸੀਜ਼ਨ 'ਚ ਸਭ ਤੋਂ ਜ਼ਿਆਦਾ ਸੱਤ ਬੱਲੇਬਾਜ਼ ਡਾਇਮੰਡ ਡਕ ਜਾ ਸ਼ਿਕਾਰ ਹੋਏ ਸਨ। ਚਾਰ ਸੀਜ਼ਨ ਅਜਿਹੇ ਵੀ ਨਿਕਲੇ ਜਿਨ੍ਹਾਂ 'ਚ ਕੋਈ ਵੀ ਬੱਲੇਬਾਜ਼ ਬਿਨ੍ਹਾਂ ਗੇਂਦ ਖੇਡੇ ਆਊਟ ਨਹੀਂ ਹੋਇਆ। ਇਸਦੇ ਇਲਾਵਾ 2009 ਦੇ ਸੀਜ਼ਨ 'ਚ ਇਕ, 2011 ਅਤੇ 2014 'ਚ ਇਕ-ਇਕ, 2012 ਅਤੇ 2017 'ਚ ਦੋ-ਦੋ ਖਿਡਾਰੀ ਗੋਲਡਨ ਡਕ ਦਾ ਸ਼ਿਕਾਰ ਹੋਏ।
ਦੱਸ ਦਈਏ ਕਿ ਆਈ.ਪੀ.ਐੱਲ. 'ਚ ਹੁਣ ਤੱਕ ਕੁਲ 382 ਬਾਰ ਬੱਲੇਬਾਜ਼ ਜ਼ੀਰੋ 'ਤੇ ਆਊਟ ਹੋ ਚੁਕੇ ਹਨ। 2016 ਦੇ ਸੀਜ਼ਨ 'ਚ ਘੱਟ ਤੋਂ ਘੱਟ 24 ਬੱਲੇਬਾਜ਼ ਜ਼ੀਰੋ 'ਤੇ ਆਊਟ ਹੋਏ ਸਨ ਜਦਕਿ 2013 ਦੇ ਸੀਜ਼ਨ 'ਚ ਸਭ ਤੋਂ ਜ਼ਿਆਦਾ 53 ਬਾਰ। ਮੌਜੂਦਾ ਸੀਜ਼ਨ 'ਚ ਹੁਣ ਤੱਕ 12* ਬੱਲੇਬਾਜ਼ ਜ਼ੀਰੋ 'ਤੇ ਆਊਟ ਹੋ ਚੁਕੇ ਹਨ।
IPL 2018 : ਸੱਸ ਨਾਲ ਮੈਚ ਦੇਖਣ ਪਹੁੰਚੀ ਹੇਜ਼ਲ, ਯੁਵਰਾਜ ਨਹੀਂ ਕਰ ਸਕੇ ਬੈਟਿੰਗ
NEXT STORY