ਸਪੋਰਟਸ ਡੈਸਕ- ਸ਼੍ਰੀਲੰਕਾ ਦੀ ਕ੍ਰਿਕਟ ਟੀਮ ਇਨ੍ਹੀਂ ਦਿਨੀਂ ਨਿਊਜ਼ੀਲੈਂਡ ਦੇ ਦੌਰੇ 'ਤੇ ਹੈ। ਨਿਊਜ਼ੀਲੈਂਡ ਨੇ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ 'ਚ ਵੱਡੀ ਜਿੱਤ ਦਰਜ ਕਰਦੇ ਹੋਏ ਸ਼੍ਰੀਲੰਕਾ ਨੂੰ 198 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਦੀ ਟੀਮ 49.3 ਓਵਰਾਂ 'ਚ 274 ਦੌੜਾਂ 'ਤੇ ਆਲ ਆਊਟ ਹੋ ਗਈ। ਜਿਸ ਦੇ ਜਵਾਬ 'ਚ ਸ਼੍ਰੀਲੰਕਾਈ ਟੀਮ 76 ਦੌੜਾਂ 'ਤੇ ਆਲਆਊਟ ਹੋ ਗਈ। ਪੂਰੀ ਟੀਮ 19.5 ਓਵਰ ਹੀ ਖੇਡ ਸਕੀ। ਨਿਊਜ਼ੀਲੈਂਡ ਲਈ ਫਿਨ ਐਲਨ ਨੇ 51 ਦੌੜਾਂ ਦੀ ਪਾਰੀ ਖੇਡੀ। ਰਚਿਨ ਰਵਿੰਦਰਾ ਨੇ 49 ਅਤੇ ਡੇਰਿਲ ਮਿਸ਼ੇਲ ਨੇ 47 ਦੌੜਾਂ ਬਣਾਈਆਂ।
ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾਈ ਟੀਮ ਨਿਊਜ਼ੀਲੈਂਡ ਦੇ ਸ਼੍ਰੀਲੰਕਾਈ ਗੇਂਦਬਾਜ਼ਾਂ ਦੇ ਸਾਹਮਣੇ ਟਿਕ ਨਹੀਂ ਸਕੀ। ਸ਼੍ਰੀਲੰਕਾ ਵੱਲੋਂ ਐਂਗਲੋ ਮੈਥਿਊਜ਼ ਨੇ ਸਭ ਤੋਂ ਵੱਧ 18 ਦੌੜਾਂ ਬਣਾਈਆਂ। ਚਮਿਕਾ ਕਰੁਣਾਰਤਨੇ ਨੇ 11 ਅਤੇ ਲਾਹਿਰੂ ਕੁਮਾਰਾ ਨੇ 10 ਦੌੜਾਂ ਬਣਾਈਆਂ। ਸ਼੍ਰੀਲੰਕਾ ਦੇ ਦੋ ਖਿਡਾਰੀ ਜ਼ੀਰੋ 'ਤੇ ਆਊਟ ਹੋਏ। ਕਪਤਾਨ ਦਾਸੁਨ ਸ਼ਨਾਕਾ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ। ਸ਼ਨਾਕਾ ਤੋਂ ਇਲਾਵਾ ਵਿਕਟਕੀਪਰ ਬੱਲੇਬਾਜ਼ ਕੁਸਲ ਮੈਂਡਿਸ ਵੀ ਆਪਣਾ ਖਾਤਾ ਨਹੀਂ ਖੋਲ੍ਹ ਸਕੇ।
ਇਹ ਵੀ ਪੜ੍ਹੋ : ਮੈਂ ਚੋਣਕਾਰ ਹੁੰਦਾ ਤਾਂ ਭਾਰਤੀ ਟੀਮ ਲਈ ਆਪਣੀ ਜਗ੍ਹਾ ਸ਼ੁਭਮਨ ਗਿੱਲ ਦੀ ਕਰਦਾ ਚੋਣ : ਸ਼ਿਖਰ ਧਵਨ
ਸ਼੍ਰੀਲੰਕਾ ਦੀ ਗੇਂਦਬਾਜ਼ ਚਮਿਕਾ ਕੁਰੂਨਾਰਤਨੇ ਨੇ ਨੌਂ ਓਵਰਾਂ ਵਿੱਚ 43 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਚਮਿਕਾ ਨੇ ਫਿਨ ਐਲਨ, ਵਿਸ ਯੋਂਗ, ਹੈਨਰੀ ਸ਼ਿਪਲੇ ਅਤੇ ਮੈਟ ਹੈਨਰੀ ਨੂੰ ਆਊਟ ਕੀਤਾ, ਜਦਕਿ ਕਾਸੁਨ ਰਜਿਥਾ, ਲਹਿਰਾ ਕੁਮਾਰਾ ਨੇ ਦੋ-ਦੋ ਵਿਕਟਾਂ ਲਈਆਂ। ਦਿਲਸ਼ਾਨ ਮਦੁਸ਼ੰਕਾ ਅਤੇ ਦਾਸੁਨ ਸ਼ਨਾਕਾ ਨੇ ਇਕ-ਇਕ ਵਿਕਟ ਲਈ। ਰਜਿਥਾ ਨੇ ਰਚਿਨ ਰਵਿੰਦਰਾ ਅਤੇ ਈਸ਼ ਸੋਢੀ ਨੂੰ ਪੈਵੇਲੀਅਨ ਭੇਜਿਆ। ਲਹਿਰਾ ਨੇ ਚਾਡ ਬੌਸ ਅਤੇ ਡੇਰਿਲ ਮਿਸ਼ੇਲ ਨੂੰ ਆਊਟ ਕਰ ਦਿੱਤਾ। ਇਸ ਦੇ ਨਾਲ ਹੀ ਮਦੁਸ਼ੰਕਾ ਨੇ ਨਿਊਜ਼ੀਲੈਂਡ ਦੇ ਕਪਤਾਨ ਟਾਪ ਲੈਥਮ ਦੇ ਗਲੇਨ ਫਿਲਿਪ ਅਤੇ ਸ਼ਨਾਕਾ ਦੇ ਵਿਕਟ ਲਏ।
ਹੈਨਰੀ ਸ਼ਿਪਲੇ ਨੇ ਸ਼੍ਰੀਲੰਕਾ ਖਿਲਾਫ ਬਿਹਤਰੀਨ ਗੇਂਦਬਾਜ਼ੀ ਕੀਤੀ। ਸ਼ਿਪਲੇ ਨੇ ਪੰਜ ਖਿਡਾਰੀਆਂ ਨੂੰ ਆਊਟ ਕੀਤਾ। ਉਸ ਨੇ ਪਥੁਮ ਨਿਸਾਂਕਾ, ਕੁਸਲ ਮੇਡਿੰਸ, ਚਰਿਥ ਅਸਲੰਕਾ, ਦਾਸੁਨ ਸ਼ਨਾਕਾ, ਚਮਿਕਾ ਕਰੁਣਾਰਤਨੇ ਨੂੰ ਆਊਟ ਕੀਤਾ। ਡੇਰਿਲ ਮਿਸ਼ੇਲ ਅਤੇ ਬਲੇਅਰ ਟਿਕਨਰ ਨੇ ਦੋ-ਦੋ ਵਿਕਟਾਂ ਲਈਆਂ। ਨੁਵੇਂਦੂ ਫਰਨਾਂਡੋ ਰਨ ਆਊਟ ਹੋਇਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਮੈਂ ਚੋਣਕਾਰ ਹੁੰਦਾ ਤਾਂ ਭਾਰਤੀ ਟੀਮ ਲਈ ਆਪਣੀ ਜਗ੍ਹਾ ਸ਼ੁਭਮਨ ਗਿੱਲ ਦੀ ਕਰਦਾ ਚੋਣ : ਸ਼ਿਖਰ ਧਵਨ
NEXT STORY