ਸਪੋਰਟਸ ਡੈਸਕ : ਭਾਰਤੀ ਸਟਾਰ ਬੱਲੇਬਾਜ਼ ਸ਼ਿਖਰ ਧਵਨ ਇਨ੍ਹੀਂ ਦਿਨੀਂ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਹਨ। ਇੱਕ ਸਮੇਂ, ਧਵਨ ਟੀਮ ਇੰਡੀਆ ਦੀ ਵਨਡੇ ਟੀਮ ਦਾ ਮਹੱਤਵਪੂਰਨ ਹਿੱਸਾ ਸੀ। ਹੁਣ ਉਨ੍ਹਾਂ ਦੀ ਜਗ੍ਹਾ ਸ਼ੁਭਮਨ ਗਿੱਲ ਅਤੇ ਈਸ਼ਾਨ ਕਿਸ਼ਨ ਨੂੰ ਤਰਜੀਹ ਮਿਲ ਰਹੀ ਹੈ। ਸ਼ੁਭਮਨ ਗਿੱਲ ਫਿਲਹਾਲ ਟੀਮ ਇੰਡੀਆ ਲਈ ਤਿੰਨੋਂ ਫਾਰਮੈਟ ਖੇਡ ਰਹੇ ਹਨ। ਅਜਿਹੇ 'ਚ ਜਦੋਂ ਧਵਨ ਤੋਂ ਪੁੱਛਿਆ ਗਿਆ ਕਿ ਜੇਕਰ ਉਹ ਟੀਮ ਦੇ ਚੋਣਕਾਰ ਹੁੰਦੇ ਤਾਂ ਕੀ ਉਹ ਸ਼ੁਭਮਨ ਗਿੱਲ ਨੂੰ ਟੀਮ 'ਚ ਜਗ੍ਹਾ ਦਿੰਦੇ ਜਾਂ ਖੁਦ ਨੂੰ ਰੱਖਦੇ?
ਇਸ ਸਵਾਲ 'ਤੇ ਧਵਨ ਨੇ ਸ਼ੁਭਮਨ ਗਿੱਲ ਦਾ ਨਾਂ ਲਿਆ। ਇਕ ਮੀਡੀਆ ਚੈਨਲ 'ਤੇ ਗੱਲਬਾਤ ਕਰਦਿਆਂ ਧਵਨ ਨੇ ਕਿਹਾ, ''ਸ਼ੁਭਮਨ ਦੋ ਫਾਰਮੈਟ ਖੇਡ ਰਿਹਾ ਸੀ ਅਤੇ ਬਹੁਤ ਵਧੀਆ ਪ੍ਰਦਰਸ਼ਨ ਕਰ ਰਿਹਾ ਸੀ। ਟੈਸਟ ਮੈਚ ਦੇ ਨਾਲ-ਨਾਲ ਟੀ-20 'ਚ ਵੀ। ਉਹ ਅੰਤਰਰਾਸ਼ਟਰੀ ਪੱਧਰ 'ਤੇ ਜ਼ਿਆਦਾ ਕ੍ਰਿਕਟ ਖੇਡ ਰਿਹਾ ਸੀ ਅਤੇ ਮੈਂ ਇੰਨਾ ਜ਼ਿਆਦਾ ਨਹੀਂ ਖੇਡ ਰਿਹਾ ਸੀ। ਇਸ ਲਈ ਜੇਕਰ ਮੈਂ ਚੋਣਕਾਰ ਹੁੰਦਾ ਤਾਂ ਸ਼ੁਭਮਨ ਨੂੰ ਮੌਕਾ ਦਿੰਦਾ। ਸ਼ਿਖਰ ਨੂੰ ਨਹੀਂ ਦਿੰਦਾ। ਸ਼ਿਖਰ ਤੋਂ ਉਪਰ ਸ਼ੁਭਮਨ ਦੀ ਚੋਣ ਕਰਦਾ।
ਇਹ ਵੀ ਪੜ੍ਹੋ : ਨੀਤੂ ਘੰਘਾਸ ਤੋਂ ਬਾਅਦ ਸਵੀਟੀ ਬੂਰਾ ਨੇ ਰਚਿਆ ਇਤਿਹਾਸ, ਭਾਰਤ ਦੀ ਝੋਲੀ ਪਾਇਆ ਦੂਜਾ ਸੋਨ ਤਮਗਾ
ਸ਼ੁਭਮਨ ਗਿੱਲ ਇਨ੍ਹੀਂ ਦਿਨੀਂ ਸ਼ਾਨਦਾਰ ਫਾਰਮ 'ਚ ਨਜ਼ਰ ਆ ਰਹੇ ਹਨ। ਗਿੱਲ ਨੇ ਆਸਟ੍ਰੇਲੀਆ ਖਿਲਾਫ ਹਾਲ ਹੀ 'ਚ ਖੇਡੀ ਗਈ ਟੈਸਟ ਸੀਰੀਜ਼ 'ਚ ਸ਼ਾਨਦਾਰ ਸੈਂਕੜਾ ਲਗਾਇਆ ਸੀ। ਉਨ੍ਹਾਂ 128 ਦੌੜਾਂ ਦੀ ਪਾਰੀ ਖੇਡੀ ਸੀ। ਗਿੱਲ ਨੇ 2023 'ਚ ਤਿੰਨੋਂ ਫਾਰਮੈਟਾਂ 'ਚ ਸੈਂਕੜਾ ਲਗਾਇਆ ਹੈ। ਇਸ ਸਾਲ ਹੁਣ ਤੱਕ ਗਿੱਲ ਨੇ ਬੱਲੇ ਨਾਲ ਵਨਡੇ 'ਚ 3, ਟੈਸਟ 'ਚ ਅਤੇ ਟੀ-20 ਅੰਤਰਰਾਸ਼ਟਰੀ 'ਚ 1-1 ਸੈਂਕੜੇ ਲਗਾਏ ਹਨ।
ਗਿੱਲ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਵਿੱਚ ਹੁਣ ਤੱਕ ਕੁੱਲ 15 ਟੈਸਟ, 24 ਵਨਡੇ ਅਤੇ 6 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਟੈਸਟ 'ਚ ਉਨ੍ਹਾਂ ਨੇ 2 ਸੈਂਕੜਿਆਂ ਅਤੇ 4 ਅਰਧ ਸੈਂਕੜਿਆਂ ਦੀ ਮਦਦ ਨਾਲ 890 ਦੌੜਾਂ ਬਣਾਈਆਂ ਹਨ, ਵਨਡੇ 'ਚ 4 ਸੈਂਕੜਿਆਂ ਅਤੇ 5 ਅਰਧ ਸੈਂਕੜਿਆਂ ਦੀ ਮਦਦ ਨਾਲ 1311 ਦੌੜਾਂ ਬਣਾਈਆਂ ਹਨ ਅਤੇ ਟੀ-20 ਅੰਤਰਰਾਸ਼ਟਰੀ ਮੈਚਾਂ 'ਚ ਉਹ ਹੁਣ ਤੱਕ 165.57 ਦੀ ਸਟ੍ਰਾਈਕ ਰੇਟ ਨਾਲ 202 ਦੌੜਾਂ ਬਣਾ ਚੁੱਕੇ ਹਨ, ਜਿਸ ਵਿੱਚ ਇੱਕ ਸੈਂਕੜਾ ਵੀ ਸ਼ਾਮਲ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
WPL 2023 Final : ਦਿੱਲੀ ਨੇ ਮੁੰਬਈ ਨੂੰ ਦਿੱਤਾ 132 ਦੌੜਾਂ ਦਾ ਟੀਚਾ, ਮੈਥਿਊਜ਼ ਤੇ ਵੋਂਗ ਨੇ ਲਈਆਂ 3-3 ਵਿਕਟਾਂ
NEXT STORY