ਜੋਹਾਨਸਬਰਗ (ਬਿਊਰੋ)— ਕੌਮਾਂਤਰੀ ਕ੍ਰਿਕਟ ਕਮੇਟੀ (ਆਈ.ਸੀ.ਸੀ.) ਨੇ ਦੱਖਣੀ ਅਫਰੀਕਾ ਦੇ ਕਪਤਾਨ ਐਡਨ ਮਾਰਕਰਮ 'ਤੇ ਭਾਰਤ ਵਿਰੁੱਧ ਜੌਹਾਨਸਬਰਗ ਵਿਚ ਚੌਥੇ ਵਨ ਡੇ ਮੈਚ 'ਚ ਹੌਲੀ ਓਵਰ ਗਤੀ ਲਈ ਮੈਚ ਫੀਸ ਦਾ 20 ਫੀਸਦੀ ਤੇ ਟੀਮ ਦੇ ਬਾਕੀ ਖਿਡਾਰੀਆਂ 'ਤੇ 10 ਫੀਸਦੀ ਜੁਰਮਾਨਾ ਲਾਇਆ ਗਿਆ ਹੈ।
ਆਈ. ਸੀ. ਸੀ. ਨੇ ਸ਼ਨੀਵਾਰ ਰਾਤ ਇਥੇ ਖੇਡੇ ਗਏ ਚੌਥੇ ਵਨ ਡੇ ਮੈਚ 'ਚ ਦੱਖਣੀ ਅਫਰੀਕੀ ਟੀਮ ਨੂੰ ਨਿਰਧਾਰਿਤ ਓਵਰ ਗਤੀ ਤੋਂ ਇਕ ਓਵਰ ਘੱਟ ਪਾਇਆ। ਮੈਦਾਨੀ ਅੰਪਾਇਰ ਅਲੀਮ ਡਾਰ ਤੇ ਬੋਂਗਾਨੀ ਜੇਲੇ, ਤੀਜੇ ਅੰਪਾਇਰ ਇਯਾਨ ਗੋਲਡ ਤੇ ਚੌਥੇ ਅੰਪਾਇਰ ਸ਼ਾਨ ਜਾਰਜ ਨੇ ਮਾਰਕਰਮ 'ਤੇ ਇਹ ਜੁਰਮਾਨਾ ਕੀਤਾ।
ਪਾਰਥਿਵ ਦੇ ਪ੍ਰਪੋਜ਼ 'ਤੇ ਹੈਰਾਨ ਰਹਿ ਗਈ ਸੀ ਅਵਨੀ
NEXT STORY