ਪਯੋਂਗਚਾਂਗ, (ਬਿਊਰੋ)— ਪਯੋਂਗਚਾਂਗ ਵਿੰਟਰ ਓਲੰਪਿਕ 2018 ਦੇ ਸ਼ੁਰੂਆਤੀ ਸਮਾਰੋਹ ਨੂੰ 30 ਕਰੋੜ ਤੋਂ ਵੀ ਜ਼ਿਆਦਾ ਲੋਕਾਂ ਨੇ ਟੀ. ਵੀ. 'ਤੇ ਦੇਖਿਆ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ।
ਖਬਰਾਂ ਮੁਤਾਬਕ 30 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਸ਼ੁਰੂਆਤੀ ਸਮਾਰੋਹ ਦੇ ਕੁਝ ਹਿੱਸੇ ਦੇਖੇ। ਸ਼ੁਰੂਆਤੀ ਸਮਾਰੋਹ ਦਾ ਬਜਟ 6.25 ਕਰੋੜ ਸੀ ਪਰ ਇਸ ਦੇ ਬਾਵਜੂਦ ਮੀਡੀਆ ਅਤੇ ਦਰਸ਼ਕਾਂ ਨੇ ਇਸ ਨੂੰ ਬਹੁਤ ਪਸੰਦ ਕੀਤਾ। ਖਬਰਾਂ ਮੁਤਾਬਕ ਦੱਖਣ ਕੋਰੀਆ, ਚੀਨ ਅਤੇ ਜਾਪਾਨ ਵਰਗੇ ਦੇਸ਼ਾਂ 'ਚ ਦਰਸ਼ਕਾਂ ਦੀ ਗਿਣਤੀ 'ਚ ਬਹੁਤ ਵਾਧਾ ਦੇਖਣ ਨੂੰ ਮਿਲਿਆ। ਦੱਖਣ ਕੋਰੀਆ 'ਚ ਕਰੀਬ ਇਕ ਕਰੋੜ ਲੋਕਾਂ ਨੇ ਸ਼ੁਰੂਆਤੀ ਸਮਾਰੋਹ ਦੇਖਿਆ।
ਫੀਲਡਿੰਗ ਦੌਰਾਨ ਯੁਜਵੇਂਦਰ ਚਾਹਲ ਦੇ ਚਸ਼ਮਾ ਲਗਾਉਣ 'ਤੇ ਪਿਤਾ ਨੇ ਖੋਲ੍ਹਿਆ ਰਾਜ਼
NEXT STORY