ਲੰਡਨ (ਏਜੰਸੀ) : ਲੰਡਨ ਦੇ ਇਤਿਹਾਸਕ ਵੇਂਬਲੀ ਸਟੇਡੀਅਮ ਵਿਚ ਐਤਵਾਰ ਨੂੰ ਯੂ.ਏ.ਐਫ.ਈ. ਯੂਰੋ 2020 ਫੁੱਟਬਾਲ ਚੈਂਪੀਅਨਸ਼ਿਪ ਫਾਈਨਲ ਦੌਰਾਨ ਪ੍ਰਸ਼ੰਸਕਾਂ ਅਤੇ ਅਧਿਕਾਰੀਆਂ ਵਿਚਾਲੇ ਹੋਈ ਝੜਪ ਨੂੰ ਲੈ ਕੇ ਪੁਲਸ ਨੇ 45 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ।
ਮੈਟ੍ਰੋਪਾਲੀਟਨ ਪੁਲਸ ਨੇ ਟਵੀਟ ਕੀਤਾ, ‘ਯੂਰੋ 2020 ਫਾਈਨਲ ਦੌਰਾਨ ਪੁਲਿਸਿੰਗ ਕਰਦੇ ਹੋਏ 45 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਈ ਅਧਿਕਾਰੀ ਡਿਊਟੀ ’ਤੇ ਮੌਜੂਦ ਹਨ। ਵੇਂਬਲੀ ਜਾਂ ਸੈਂਟਰਲ ਲੰਡਨ ਛੱਡਣ ਵਾਲੇ ਪ੍ਰਸ਼ੰਸਕਾਂ ਦੀ ਮਦਦ ਕੀਤੀ ਜਾ ਰਹੀ ਹੈ। ਅਸੀਂ ਤੁਹਾਡੀ ਸੁਰੱਖਆ ਲਈ ਇੱਥੇ ਮੌਜੂਦਾ ਹਾਂ।’
ਜ਼ਿਕਰਯੋਗ ਹੈ ਕਿ ਯੂਰੋ 2020 ਫਾਈਨਲ ਵਿਚ ਇੰਗਲੈਂਡ ਅਤੇ ਇਟਲੀ ਦੇ 1-1 ’ਤੇ ਬਰਾਬਰ ਰਹਿਣ ਦੇ ਬਾਅਦ ਵਾਧੂ ਸਮੇਂ ਵਿਚ ਵੀ ਕੋਈ ਨਤੀਜਾ ਨਹੀਂ ਨਿਕਲਣ ’ਤੇ ਪੈਨਲਟੀ ਸ਼ੂਟ ਲਿਆ ਗਿਆ, ਜਿਸ ਵਿਚ ਇਟਲੀ ਨੇ ਇੰਗਲੈਂਡ ਨੂੰ 3-2 ਨਾਲ ਹਰਾ ਕੇ ਚੈਂਪੀਅਨਸ਼ਿਪ ਆਪਣੇ ਨਾਮ ਕਰ ਲਈ।
ਇੰਗਲੈਂਡ ਦਾ ਸੁਫ਼ਨਾ ਤੋੜ ਇਟਲੀ ਨੇ ਜਿੱਤਿਆ Euro 2020 ਦਾ ਖਿਤਾਬ
NEXT STORY