ਨਵੀਂ ਦਿੱਲੀ (ਏਜੰਸੀ)- ਬੀ.ਸੀ.ਸੀ.ਆਈ. ਨੇ ਇੱਕ ਵਾਰ ਫਿਰ ਕ੍ਰਿਕਟ ਵਿੱਚ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਦੇ ਹੋਏ ਮੰਗਲਵਾਰ ਨੂੰ ਇਸ ਖੇਡ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਪ੍ਰਸਾਰਣ ਕਰਾਰ ਕਰਕੇ 2023 ਤੋਂ 2027 ਦਰਮਿਆਨ ਆਈ.ਪੀ.ਐੱਲ. ਦੇ ਮੀਡੀਆ ਅਧਿਕਾਰ 48,390 ਕਰੋੜ ਰੁਪਏ (6 ਅਰਬ 20 ਕਰੋੜ ਡਾਲਰ) ਵਿਚ ਵੇਚੇ। ਭਾਰਤੀ ਉਪ-ਮਹਾਂਦੀਪ ਦੇ ਟੀਵੀ ਅਧਿਕਾਰ ਡਿਜ਼ਨੀ ਸਟਾਰ ਨੇ 23,575 ਕਰੋੜ ਰੁਪਏ (57.5 ਕਰੋੜ ਰੁਪਏ ਪ੍ਰਤੀ ਮੈਚ) ਵਿੱਚ ਖ਼ਰੀਦੇ ਪਰ ਡਿਜੀਟਲ ਅਧਿਕਾਰ ਰਿਲਾਇੰਸ ਦੀ ਵਾਯਕਾਮ 18 ਨੇ 20,500 ਕਰੋੜ ਰੁਪਏ ਵਿੱਚ ਆਪਣੇ ਨਾਮ ਕੀਤੇ। ਵਾਯਕਾਮ ਨੇ 'ਨਾਨ-ਐਕਸਕਲੂਸਿਵ' ਅਧਿਕਾਰਾਂ ਦਾ C ਪੈਕੇਜ ਵੀ 2991 ਕਰੋੜ ਰੁਪਏ 'ਚ ਖ਼ਰੀਦਿਆ। A ਅਤੇ B ਪੈਕੇਜ ਵਿੱਚ ਅਗਲੇ ਪੰਜ ਸਾਲਾਂ ਦੇ 410 ਮੈਚ (2023 ਅਤੇ 2024 ਵਿੱਚ 74.74 ਮੈਚ, 2025 ਅਤੇ 2026 ਵਿੱਚ 84.84 ਮੈਚ ਅਤੇ 2027 ਵਿੱਚ 94 ਮੈਚ) ਸ਼ਾਮਲ ਹਨ। ਵਾਯਕਾਮ ਨੇ ਇੱਕ ਸਮੂਹ ਜ਼ਰੀਏ ਬੋਲੀ ਲਗਾਈ, ਜਿਸ ਵਿੱਚ ਸਟਾਰ ਇੰਡੀਆ ਦੇ ਸਾਬਕਾ ਮੁਖੀ ਉਦੈ ਸ਼ੰਕਰ (ਬੋਧੀ ਟ੍ਰੀ) ਅਤੇ ਜੇਮਸ ਮਰਡੋਕ (ਲੂਪਾ ਸਿਸਟਮ) ਸ਼ਾਮਲ ਹਨ।
ਬੀ.ਸੀ.ਸੀ.ਆਈ. ਸਕੱਤਰ ਜੈ ਸ਼ਾਹ ਨੇ ਟਵੀਟ ਕੀਤਾ, ''ਮੈਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਸਟਾਰ ਇੰਡੀਆ ਨੇ ਭਾਰਤ ਦੇ ਟੀਵੀ ਅਧਿਕਾਰ 23,575 ਕਰੋੜ ਰੁਪਏ ਵਿੱਚ ਖ਼ਰੀਦ ਲਏ ਹਨ। ਕੋਰੋਨਾ ਮਹਾਮਾਰੀ ਵਿੱਚ ਦੋ ਸਾਲ ਲੰਘਣ ਦੇ ਬਾਵਜੂਦ ਇਹ ਬੀ.ਸੀ.ਸੀ.ਆਈ. ਦੀ ਸੰਗਠਨਾਤਮਕ ਯੋਗਤਾ ਦੀ ਵਿਸ਼ੇਸ਼ਤਾ ਹੈ। ਉਨ੍ਹਾਂ ਕਿਹਾ, 'ਆਪਣੇ ਪਹਿਲੇ ਸਾਲ ਤੋਂ ਹੀ ਆਈ.ਪੀ.ਐੱਲ. ਤਰੱਕੀ ਦਾ ਸਮਾਨਾਰਥੀ ਰਿਹਾ ਹੈ ਅਤੇ ਅੱਜ ਭਾਰਤੀ ਕ੍ਰਿਕਟ ਲਈ ਇੱਕ ਸੁਨਹਿਰੀ ਦਿਨ ਹੈ, ਕਿਉਂਕਿ ਬ੍ਰਾਂਡ ਆਈ.ਪੀ.ਐੱਲ. ਨੇ ਈ-ਨਿਲਾਮੀ ਰਾਹੀਂ ਨਵੀਆਂ ਉਚਾਈਆਂ ਨੂੰ ਛੂਹਿਆ ਹੈ, ਜਿਸ ਦੇ ਨਤੀਜੇ ਵਜੋਂ 48,390 ਕਰੋੜ ਰੁਪਏ ਹੋਏ ਹਨ। ਹੁਣ IPL ਪ੍ਰਤੀ ਮੈਚ ਕੀਮਤ ਦੇ ਹਿਸਾਬ ਨਾਲ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਸਪੋਰਟਸ ਲੀਗ ਹੈ।' ਹੁਣ ਆਈ.ਪੀ.ਐੱਲ. ਮੁਲਾਂਕਣ ਦੇ ਆਧਾਰ 'ਤੇ ਅਮਰੀਕਾ ਦੀ ਨੈਸ਼ਨਲ ਫੁੱਟਬਾਲ ਲੀਗ, ਨੈਸ਼ਨਲ ਬਾਸਕਟਬਾਲ ਲੀਗ ਅਤੇ ਇੰਗਲੈਂਡ ਦੀ ਇੰਗਲਿਸ਼ ਪ੍ਰੀਮੀਅਰ ਲੀਗ ਵਰਗੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਖੇਡ ਮੁਕਾਬਲਿਆਂ ਦੇ ਬਰਾਬਰ ਹੋਵੇਗਾ। ਇਸ ਨਾਲ ਹੀ ਸਿੰਗਲ ਬ੍ਰਾਡਕਾਸਟਰ ਦਾ ਏਕਾਧਿਕਾਰ ਵੀ ਖ਼ਤਮ ਹੋ ਗਿਆ। ਸੋਨੀ ਨੇ ਪਹਿਲੇ 10 ਸਾਲਾਂ (2008 ਤੋਂ 2017) ਦੇ ਪ੍ਰਸਾਰਣ ਅਧਿਕਾਰ 8200 ਕਰੋੜ ਰੁਪਏ ਵਿੱਚ ਖ਼ਰੀਦੇ ਸਨ, ਜਦਕਿ ਸਟਾਰ ਨੇ ਅਗਲੇ 5 ਸਾਲਾਂ ਲਈ 16347.50 ਕਰੋੜ ਰੁਪਏ ਦਿੱਤੇ ਗਏ ਸਨ।
ICC ਮਹਿਲਾ ਰੈਂਕਿੰਗ 'ਚ ਦੱਖਣੀ ਅਫਰੀਕੀ ਖਿਡਾਰੀਆਂ ਦੀ ਵੱਡੀ ਛਾਲ
NEXT STORY