ਪੋਰਟੋ ਐਲੇਗ੍ਰੇ- ਚੈਂਪੀਅਨ ਬ੍ਰਾਜ਼ੀਲ ਦੇ ਪੰਜ ਖਿਡਾਰੀਆਂ ਨੂੰ ਕੋਪਾ ਅਮੇਰਿਕਾ 2019 ਫੁੱਟਬਾਲ ਟੂਰਨਾਮੈਂਟ ਦੀ ਸਰਵਸ੍ਰੇਸ਼ਠ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਦੱਖਣੀ ਅਮੇਰਿਕੀ ਫੁੱਟਬਾਲ ਕਨਫੈੱਡਰੇਸ਼ਨ ਨੇ ਇਸ ਦੀ ਜਾਣਕਾਰੀ ਦਿੱਤੀ। ਕੋਪਾ ਅਮੇਰਿਕਾ ਦੀ ਮੇਜ਼ਬਾਨ ਬ੍ਰਾਜ਼ੀਲ ਨੇ ਰੀਓ ਡੀ ਜੇਨੇਰੀਓ ਦੇ ਮਾਰਾਕਾਨਾ ਸਟੇਡੀਅਮ ਵਿਚ ਹੋਏ ਫਾਈਨਲ ਵਿਚ ਪੇਰੂ ਨੂੰ 3-1 ਨਾਲ ਹਰਾ ਕੇ 9ਵੀਂ ਵਾਰ ਖਿਤਾਬ ਜਿੱਤਿਆ ਸੀ।
ਗੋਲਕੀਪਰ ਐਲੀਸਨ, ਰਾਈਟ ਬੈਕ ਦਾਨੀ ਐਲਵੇਸ, ਸੈਂਟਰ ਬੈਕ ਥਿਯਾਗੋ ਸਿਲਵਾ, ਮਿਡਫੀਲਡਰ ਆਰਥਰ ਅਤੇ ਫਾਰਵਰਡ ਐਵਰਟਨ ਨੂੰ ਕੋਪਾ ਅਮੇਰਿਕਾ ਦੀ ਟੀਮ ਆਫ ਦਿ ਟੂਰਨਾਮੈਂਟ ਵਿਚ ਸ਼ਾਮਲ ਕੀਤਾ ਗਿਆ ਹੈ। ਕਨਫੈੱਡਰੇਸ਼ਨ ਨੇ ਸੋਸ਼ਲ ਮੀਡੀਆ 'ਤੇ ਆਪਣੀ ਅੰਤਿਮ ਇਲੈਵਨ ਦਾ ਐਲਾਨ ਕੀਤਾ ਹੈ। ਟੀਮ ਦੇ ਬਾਕੀ ਖਿਡਾਰੀਆਂ ਵਿਚ ਉਰੂਗਵੇ ਦੇ ਸੈਂਟਰ ਬੈਕ ਜੋਸ ਗਿਮੇਨੇਜ਼, ਪੇਰੂ ਦੇ ਲੈਫਟ ਬੈਕ ਮਿਗੁਏਲ ਟ੍ਰਾਕੋ, ਅਰਜਨਟੀਨਾ ਦੇ ਮਿਡਫੀਲਡ ਲਿਯਾਂਡ੍ਰੋ ਪਾਰੇਡੇਸ, ਚਿੱਲੀ ਦੇ ਮਿਡਫੀਲਡਰ ਆਰਟੂਰੋ ਵਿਦਾਲ, ਕੋਲੰਬੀਆ ਦੇ ਜੇਮਸ ਰਾਡ੍ਰਿਗਜ਼ ਅਤੇ ਪੇਰੂ ਦੇ ਸਟ੍ਰਾਈਕਰ ਪਾਓਲੋ ਗੁਰੇਰੋ ਸ਼ਾਮਲ ਹਨ।
ਐਲਵੇਸ ਨੂੰ ਐਤਵਾਰ ਪਲੇਅਰ ਆਫ ਦਿ ਟੂਰਨਾਮੈਂਟ ਚੁਣਿਆ ਗਿਆ ਸੀ, ਜਦਕਿ ਗੁਰੇਰੋ ਅਤੇ ਐਵਰਟਨ ਤਿੰਨ-ਤਿੰਨ ਗੋਲਾਂ ਨਾਲ ਟੂਰਨਾਮੈਂਟ ਵਿਚ ਚੋਟੀ ਦੇ ਸਕੋਰਰ ਰਹੇ ਸਨ।
ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੇ ਦੁਤੀ ਚੰਦ ਨੂੰ ਗੋਲਡ ਮੈਡਲ ਜਿੱਤਣ 'ਤੇ ਦਿੱਤੀ ਵਧਾਈ
NEXT STORY