ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਯੂਨੀਵਰਸਿਟੀ ਖੇਡਾਂ ਵਿਚ ਗੋਲਡ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਦੌੜਾਕ ਅਤੇ ਐਥਲੀਟ ਦੁਤੀ ਚੰਦ ਨੂੰ ਬੁੱਧਵਾਰ ਵਧਾਈ ਦਿੱਤੀ। ਉਨ੍ਹਾਂ ਨੇ ਟਵੀਟ ਕੀਤਾ, ''ਇਕ ਅਸਾਧਾਰਨ ਐਥਲੀਟ ਦੀ ਅਸਾਧਾਰਨ ਉਪਲੱਬਧੀ! ਆਪਣੀ ਸਖਤ ਮਿਹਨਤ ਦੀ ਬਦੌਲਤ ਜਿੱਤ ਹਾਸਲ ਕਰਨ ਲਈ ਵਧਾਈ ਦੁਤੀ ਚੰਦ...ਤੁਸੀਂ ਇਸ ਦੀ ਸਹੀ ਹੱਕਦਾਰ ਹੋ। ਆਪਣੇ ਭਾਰਤ ਨੂੰ ਗੌਰਵਮਈ ਕੀਤਾ ਹੈ।''
ਦੁਤੀ ਦੀ ਇਸ ਕਾਮਯਾਬੀ 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ। ਰਾਸ਼ਟਰਪਤੀ ਨੇ ਲਿਖਿਆ, ''ਤੁਹਾਨੂੰ ਵਧਾਈ, ਦੁਤੀ ਯੂਨੀਵਰਸਿਟੀ ਗੇਮਜ਼ ਵਿਚ 100 ਮੀਟਰ ਦੌੜ ਵਿਚ ਗੋਲਡ ਜਿੱਤਣ 'ਤੇ। ਇਹ ਭਾਰਤ ਲਈ ਇਨ੍ਹਾਂ ਖੇਡਾਂ ਵਿਚ ਪਹਿਲਾ ਗੋਲਡ ਹੈ ਅਤੇ ਦੇਸ਼ ਲਈ ਮਾਣ ਦਾ ਪਲ ਹੈ। ਆਪਣੇ ਯਤਨਾਂ ਨੂੰ ਜਾਰੀ ਰੱਖੋ ਅਤੇ ਓਲੰਪਿਕ ਵਿਚ ਅਸੀਂ ਇਸੇ ਤਰ੍ਹਾਂ ਦੀ ਜਿੱਤ ਦੀ ਕਾਮਨਾ ਕਰਾਂਗੇ।''
ਬਲਾਕਬਸਟਰ ਸੈਮੀਫਾਈਨਲ 'ਚ ਭਿੜਨਗੇ ਫੈਡਰਰ ਤੇ ਨਡਾਲ
NEXT STORY