ਮੁੰਬਈ : ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ. ਓ. ਸੀ.) ਨੇ ਐਲਾਨ ਕੀਤਾ ਕਿ ਕ੍ਰਿਕਟ 2028 ਵਿੱਚ ਲਾਸ ਏਂਜਲਸ ਓਲੰਪਿਕ ਖੇਡਾਂ ਦਾ ਹਿੱਸਾ ਬਣੇਗੀ ਅਤੇ 128 ਸਾਲਾਂ ਬਾਅਦ ਬਹੁ-ਖੇਡਾਂ ਦੇ ਸ਼ਾਨਦਾਰ ਪ੍ਰਦਰਸ਼ਨ ਵਿੱਚ ਵਾਪਸੀ ਕਰੇਗੀ। 2028 ਈਵੈਂਟ ਵਿੱਚ ਬੇਸਬਾਲ/ਸਾਫਟਬਾਲ, ਲੈਕਰੋਸ, ਸਕੁਐਸ਼ ਅਤੇ ਫਲੈਗ ਫੁੱਟਬਾਲ ਵਰਗੀਆਂ ਖੇਡਾਂ ਵੀ ਸ਼ਾਮਲ ਹੋਣਗੀਆਂ। ਓਲੰਪਿਕ ਖੇਡਾਂ ਲਾਸ ਏਂਜਲਸ 2028 ਦੀ ਪ੍ਰਬੰਧਕੀ ਕਮੇਟੀ ਵੱਲੋਂ ਇਨ੍ਹਾਂ ਖੇਡਾਂ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਦੇ ਪ੍ਰਸਤਾਵ ਨੂੰ ਮੁੰਬਈ ਵਿੱਚ ਚੱਲ ਰਹੇ 141ਵੇਂ ਆਈਓਸੀ ਸੈਸ਼ਨ ਵਿੱਚ ਸਵੀਕਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ : ਜ਼ਖਮੀ ਦਾਸੁਨ ਸ਼ਨਾਕਾ ਵਿਸ਼ਵ ਕੱਪ ਤੋਂ ਬਾਹਰ, ਕਰੁਣਾਰਤਨੇ ਨੂੰ ਸੱਦਿਆ ਗਿਆ
ਕ੍ਰਿਕਟ ਨੇ 1900 ਦੇ ਪੈਰਿਸ ਓਲੰਪਿਕ ਵਿੱਚ ਆਪਣੀ ਇੱਕਮਾਤਰ ਪੇਸ਼ਕਾਰੀ ਕੀਤੀ ਸੀ ਜਿਸ ਵਿੱਚ ਗ੍ਰੇਟ ਬ੍ਰਿਟੇਨ ਨੇ ਫਾਈਨਲ ਵਿੱਚ ਫਰਾਂਸ ਨੂੰ ਹਰਾਇਆ ਸੀ। ਪਰ ਇਹ ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਅਨ ਖੇਡਾਂ ਵਿੱਚ ਵੀ ਖੇਡੀ ਜਾਂਦੀ ਹੈ। ਆਈਓਸੀ ਦੇ ਦੋ ਮੈਂਬਰਾਂ ਨੇ ਪ੍ਰਸਤਾਵ ਦਾ ਵਿਰੋਧ ਕੀਤਾ ਅਤੇ ਇੱਕ ਵੋਟਿੰਗ ਤੋਂ ਦੂਰ ਰਿਹਾ।
IOC ਮੀਡੀਆ ਨੇ ਟਵੀਟ ਕੀਤਾ- "ਓਲੰਪਿਕ ਖੇਡਾਂ ਲਾਸ ਏਂਜਲਸ 2028 ਦੀ ਪ੍ਰਬੰਧਕੀ ਕਮੇਟੀ ਵੱਲੋਂ ਪ੍ਰੋਗਰਾਮ ਵਿੱਚ ਪੰਜ ਨਵੀਆਂ ਖੇਡਾਂ ਨੂੰ ਸ਼ਾਮਲ ਕਰਨ ਦਾ ਪ੍ਰਸਤਾਵ IOC ਸੈਸ਼ਨ ਦੁਆਰਾ ਸਵੀਕਾਰ ਕਰ ਲਿਆ ਗਿਆ ਹੈ। ਬੇਸਬਾਲ/ਸਾਫਟਬਾਲ, ਕ੍ਰਿਕਟ (ਟੀ-20), ਫਲੈਗ ਫੁੱਟਬਾਲ, ਲੈਕਰੋਸ ਅਤੇ ਸਕੁਐਸ਼। LA28 ਵਿਖੇ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। #IOCMumbai2023,"
ਇਹ ਵੀ ਪੜ੍ਹੋ : CWC 23: ਸ਼ਰਮਨਾਕ ਹਾਰ ਤੋਂ ਬਾਅਦ ਕੋਹਲੀ ਤੋਂ ਜਰਸੀ ਲੈਣ 'ਤੇ ਬਾਬਰ ਆਜ਼ਮ 'ਤੇ ਭੜਕੇ ਵਸੀਮ ਅਕਰਮ
24 ਸਾਲ ਬਾਅਦ ਰਾਸ਼ਟਰਮੰਡਲ ਖੇਡਾਂ 'ਚ ਕ੍ਰਿਕਟ ਵੀ ਸ਼ਾਮਲ
ਪਿਛਲੇ ਸਾਲ ਇੰਗਲੈਂਡ ਦੇ ਬਰਮਿੰਘਮ ਵਿੱਚ ਖੇਡੀਆਂ ਗਈਆਂ 22ਵੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਮਹਿਲਾ ਕ੍ਰਿਕਟ ਨੂੰ ਸ਼ਾਮਲ ਕੀਤਾ ਗਿਆ ਸੀ। ਅਜਿਹਾ 24 ਸਾਲ ਬਾਅਦ ਹੋਇਆ, ਜਦੋਂ ਕ੍ਰਿਕਟ ਨੂੰ ਰਾਸ਼ਟਰਮੰਡਲ 'ਚ ਜਗ੍ਹਾ ਮਿਲੀ। ਇਸ ਤੋਂ ਪਹਿਲਾਂ 1998 ਵਿੱਚ ਪੁਰਸ਼ਾਂ ਦੇ ਵਨਡੇ ਫਾਰਮੈਟ ਨੂੰ ਰਾਸ਼ਟਰਮੰਡਲ ਖੇਡਾਂ ਵਿੱਚ ਥਾਂ ਮਿਲੀ ਸੀ। ਆਸਟ੍ਰੇਲੀਆਈ ਕ੍ਰਿਕਟ ਟੀਮ ਨੇ ਪਿਛਲੇ ਸਾਲ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਮਗਾ ਜਿੱਤਿਆ ਸੀ, ਜਦਕਿ ਟੀਮ ਇੰਡੀਆ ਚਾਂਦੀ ਦਾ ਤਮਗਾ ਜਿੱਤਣ 'ਚ ਸਫ਼ਲ ਰਹੀ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
AUS vs SL, CWC 23 : ਸ਼੍ਰੀਲੰਕਾ ਨੇ ਆਸਟ੍ਰੇਲੀਆ ਨੂੰ ਦਿੱਤਾ 210 ਦੌੜਾਂ ਦਾ ਟੀਚਾ
NEXT STORY