ਰਿਆਦ (ਸਾਊਦੀ ਅਰਬ) : ਸਾਊਦੀ ਅਰਬ ਦੀ ਘਰੇਲੂ ਫੁੱਟਬਾਲ ਫ੍ਰੈਂਚਾਈਜ਼ੀ ਅਲ ਹਿਲਾਲ (Al Hilal) ਨੇ ਬ੍ਰਾਜ਼ੀਲ ਦੇ ਧਾਕੜ ਫੁੱਟਬਾਲ ਖਿਡਾਰੀ ਨੇਮਾਰ ਲਈ ਸੋਮਵਾਰ ਨੂੰ ਪੈਰਿਸ ਸੇਂਟ ਜਰਮਨ ਨਾਲ ਕਥਿਤ ਤੌਰ ’ਤੇ 90 ਮਿਲੀਅਨ ਯੂਰੋ (8.16 ਅਰਬ ਰੁਪਏ ਜਾਂ ਲੱਗਭਗ 100 ਮਿਲੀਅਨ ਡਾਲਰ) ਦੇ ਕਰਾਰ ’ਤੇ ਸਹਿਮਤੀ ਜਤਾ ਦਿੱਤੀ।
ਇਹ ਖ਼ਬਰ ਵੀ ਪੜ੍ਹੋ : ਨੀਟ ਦੀ ਪ੍ਰੀਖਿਆ ’ਚ ਫੇਲ ਹੋਣ ’ਤੇ ਪਹਿਲਾਂ ਪੁੱਤ ਤੇ ਮਗਰੋਂ ਪਿਤਾ ਨੇ ਵੀ ਕੀਤੀ ਖੁਦਕੁਸ਼ੀ
ਅਲ ਹਿਲਾਲ ਦੀ ਇਸ ਵੱਡੀ ਰਕਮ ਲਈ ਸਹਿਮਤੀ ਜਤਾਉਣ ਤੋਂ ਬਾਅਦ ਨੇਮਾਰ ਦਾ ਸਾਊਦੀ ਪ੍ਰੋ ਲੀਗ ’ਚ ਜਾਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਇਹ ਰਕਮ ਤੇਲ-ਖ਼ੁਸ਼ਹਾਲ ਦੇਸ਼ ਵੱਲੋਂ ਸਮਰਥਿਤ ਲੀਗ ਲਈ ਉੱਚ ਪੱਧਰੀ ਫੁੱਟਬਾਲ ਪ੍ਰਤਿਭਾਵਾਂ ’ਤੇ ਖਰਚ ਕਰਨ ਦਾ ਇਕ ਰਿਕਾਰਡ ਹੋਵੇਗਾ। ਅਲ ਹਿਲਾਲ ਆਖਿਰਕਾਰ ਰਿਯਾਦ ’ਚ ਆਪਣੇ ਸ਼ਹਿਰ ਦੇ ਵਿਰੋਧੀ ਅਲ ਨਾਸਰ ਨਾਲ ਬਰਾਬਰੀ ਕਰਨ ਲਈ ਇਸ ਕਰਾਰ ’ਤੇ ਦਸਤਖ਼ਤ ਕਰਨ ਲਈ ਤਿਆਰ ਹੈ।
ਇਹ ਖ਼ਬਰ ਵੀ ਪੜ੍ਹੋ : ਰਾਜਪੁਰਾ ’ਚ ਵੱਡੀ ਵਾਰਦਾਤ, ਮੈਡੀਕਲ ਸ਼ਾਪ ਦੇ ਮਾਲਕ ਨੂੰ ਤੇਜ਼ਧਾਰ ਹਥਿਆਰਾਂ ਨਾਲ ਉਤਾਰਿਆ ਮੌਤ ਦੇ ਘਾਟ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੂਰਖਤਾ ਭਰੇ ਬਿਆਨ ਦੇਣ ਦੀ ਜਗ੍ਹਾ..... ਸਾਬਕਾ ਕ੍ਰਿਕਟਰ ਨੇ ਪੰਡਯਾ ਅਤੇ ਟੀਮ 'ਤੇ ਵਿੰਨ੍ਹਿਆ ਨਿਸ਼ਾਨਾ
NEXT STORY