ਨਵੀਂ ਦਿੱਲੀ— ਓਲੰਪਿਕ ਕੁਆਲੀਫਾਇਰ ਲਈ ਸੋਮਵਾਰ ਨੂੰ ਸਾਬਕਾ ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਵਿਕਾਸ ਕ੍ਰਿਸ਼ਣਨ (69 ਕਿ. ਗ੍ਰਾ.) ਤੇ ਰਾਸ਼ਟਰਮੰਡਲ ਖੇਡਾਂ ਦੇ ਤਮਗਾ ਜੇਤੂ ਗੌਰਵ ਸੋਲੰਕੀ (57 ਕਿ. ਗ੍ਰਾ.) ਸਮੇਤ 8 ਪੁਰਸ਼ ਮੁੱਕੇਬਾਜ਼ਾਂ ਦੇ ਨਾਂ ਦਾ ਐਲਾਨ ਕਰ ਦਿੱਤਾ ਗਿਆ। ਬੇਲਾਰੀ ਦੇ ਇੰਸਪਾਇਰ ਇੰਸਟੀਚਿਊਟ ਆਫ ਸਪੋਰਟਸ ਵਿਚ ਸੋਮਵਾਰ ਨੂੰ ਪਹਿਲੇ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਲਈ 8 ਮੁੱਕੇਬਾਜ਼ਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ। ਜਿਨ੍ਹਾਂ ਮੁੱਕੇਬਾਜ਼ਾਂ ਨੇ ਪਿਛਲੇ ਦੋ ਦਿਨਾਂ ਵਿਚ ਟ੍ਰਾਇਲ ਜਿੱਤੇ ਹਨ, ਉਨ੍ਹਾਂ ਵਿਚ 75 ਕਿ. ਗ੍ਰਾ. ਵਰਗ ਵਿਚ ਆਸ਼ੀਸ਼ ਕੁਮਾਰ, 81 ਕਿ. ਗ੍ਰਾ. ਵਰਗ ਵਿਚ ਸਚਿਨ ਕੁਮਾਰ, 91 ਕਿ. ਗ੍ਰਾ. ਵਰਗ ਵਿਚ ਨਮਨ ਤੰਵਰ ਅਤੇ 91 ਕਿ. ਗ੍ਰਾ. ਵਰਗ ਵਿਚ ਸਤੀਸ਼ ਕੁਮਾਰ ਸ਼ਾਮਲ ਹਨ।
ਅਮਿਤ ਪੰਘਲ ਨੂੰ ਉਸਦੇ 52 ਕਿ. ਗ੍ਰਾ. ਤੇ ਮਨੀਸ਼ ਕੌਸ਼ਿਕ ਨੂੰ 63 ਕਿ. ਗ੍ਰਾ. ਵਰਗ ਵਿਚ ਵਿਸ਼ਵ ਚੈਂਪੀਅਨਸ਼ਿਪ ਵਿਚ ਚਾਂਦੀ ਤੇ ਕਾਂਸੀ ਤਮਗਾ ਜਿੱਤਣ ਕਾਰਣ ਟ੍ਰਾਇਲ ਵਿਚ ਛੋਟ ਦਿੱਤੀ ਗਈ ਸੀ, ਜਿਸ ਨਾਲ ਉਸ ਨੂੰ ਕੁਆਲੀਫਾਇਰ ਵਿਚ ਸਿੱਧੇ ਐਂਟਰੀ ਮਿਲ ਗਈ ਹੈ। ਪੁਰਸ਼ ਟੀਮ ਵਿਚ 57 ਕਿ. ਗ੍ਰਾ. ਵਰਗ ਵਿਚ ਸਭ ਤੋਂ ਵੱਧ ਸੰਘਰਸ਼ ਰਿਹਾ, ਜਿਸ ਵਿਚ ਗੌਰਵ ਸੋਲੰਕੀ ਤੇ ਏਸ਼ੀਅਨ ਚੈਂਪੀਅਨਸ਼ਿਪ ਦੇ ਚਾਂਦੀ ਤਮਗਾ ਕਵਿੰਦਰ ਸਿੰਘ ਬਿਸ਼ਟ ਵਿਚਾਲੇ ਸਖਤ ਮੁਕਾਬਲਾ ਸੀ, ਜਿਸ ਵਿਚ ਫੈਸਲਾ ਵੰਡਿਆ ਹੋਇਆ ਰਿਹਾ ਪਰ ਸੋਲੰਕੀ ਨੇ ਥਾਈਲੈਂਡ ਓਪਨ ਦੇ ਚਾਂਦੀ ਤਮਗਾ ਜੇਤੂ ਮੁਹੰਮਦ ਹੁਸਾਮੂਦੀਨ ਵਿਰੁੱਧ ਫਾਈਨਲ ਵਿਚ ਆਪਣੇ ਹਮਲਾਵਰ ਪ੍ਰਦਰਸ਼ਨ ਦੀ ਬਦੌਲਤ ਕੁਆਲੀਫਾਇਰ ਦੀ ਟਿਕਟ ਕਟਾਈ। ਏਸ਼ੀਆ ਓਸਨੀਆ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਚੀਨ ਦੇ ਵੁਹਾਨ ਵਿਚ 3-14 ਫਰਵਰੀ 2020 ਨੂੰ ਆਯੋਜਿਤ ਕੀਤੇ ਜਾਣਗੇ।
ਟੀਮ ਇਸ ਤਰ੍ਹਾਂ ਹੈ : ਅਮਿਤ ਪੰਘਲ (52 ਕਿ. ਗ੍ਰਾ.), ਗੌਰਵ ਸੋਲੰਕੀ (57 ਕਿ. ਗ੍ਰਾ.), ਮਨੀਸ਼ ਕੌਸ਼ਿਕ (63 ਕਿ. ਗ੍ਰਾ.), ਵਿਕਾਸ ਕ੍ਰਿਸ਼ਣਨ (69 ਕਿ. ਗ੍ਰਾ.), ਆਸ਼ੀਸ਼ ਕੁਮਾਰ (75 ਕਿ. ਗ੍ਰਾ.), ਸਚਿਨ ਕੁਮਾਰ (81 ਕਿ. ਗ੍ਰਾ.), ਨਮਨ ਤੰਵਰ (91 ਕਿ. ਗ੍ਰਾ.) ਤੇ ਸਤੀਸ਼ ਕੁਮਾਰ (91 ਕਿ. ਗ੍ਰਾ.)।
ਇਸ ਸਾਬਕਾ ਹਾਕੀ ਖਿਡਾਰੀ ਦੀ ਮਦਦ ਲਈ ਅੱਗੇ ਆਏ ਖੇਡ ਮੰਤਰੀ ਤੇ ਅਮਿਤਾਭ ਬੱਚਨ
NEXT STORY