ਮੈਲਬੌਰਨ- ਮੈਲਬੌਰਨ ਕ੍ਰਿਕਟ ਗਰਾਊਂਡ 'ਤੇ ਦਰਸ਼ਕਾਂ ਦੀ ਗਿਣਤੀ ਦਾ ਆਲ ਟਾਈਮ ਰਿਕਾਰਡ ਉਸ ਸਮੇਂ ਟੁੱਟ ਗਿਆ ਜਦੋਂ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੌਥੇ ਟੈਸਟ ਮੈਚ 'ਚ ਦਰਸ਼ਕਾਂ ਦੀ ਕੁੱਲ ਗਿਣਤੀ 350700 'ਤੇ ਪਹੁੰਚ ਗਈ। ਚੌਥੇ ਟੈਸਟ ਦੇ ਪੰਜਵੇਂ ਅਤੇ ਆਖ਼ਰੀ ਦਿਨ ਮੈਦਾਨ 'ਤੇ 51,371 ਦਰਸ਼ਕ ਮੌਜੂਦ ਸਨ, ਜਿਸ ਨੇ 1937 ਦੀ ਐਸ਼ੇਜ਼ ਲੜੀ ਵਿੱਚ ਬਣਾਏ ਗਏ 350,534 ਦਰਸ਼ਕਾਂ ਦੇ ਰਿਕਾਰਡ ਨੂੰ ਤੋੜਿਆ ਜਦੋਂ ਡੌਨ ਬ੍ਰੈਡਮੈਨ ਆਪਣੇ ਕਰੀਅਰ ਦੇ ਸਿਖਰ 'ਤੇ ਸੀ।
ਲੰਚ ਤੋਂ ਬਾਅਦ ਦਰਸ਼ਕਾਂ ਦੀ ਗਿਣਤੀ 60,000 ਨੂੰ ਪਾਰ ਕਰ ਗਈ। ਕ੍ਰਿਕਟ ਆਸਟ੍ਰੇਲੀਆ ਨੇ ਇੱਕ ਰੀਲੀਜ਼ ਵਿੱਚ ਕਿਹਾ, “ਇਸ ਸਮੇਂ ਪੰਜਵੇਂ ਦਿਨ ਦਰਸ਼ਕ 51371 ਹਨ। ਹੁਣ ਤੱਕ ਇਸ ਟੈਸਟ ਦੌਰਾਨ ਕੁੱਲ 350700 ਦਰਸ਼ਕ ਹਾਜ਼ਰ ਹੋਏ ਹਨ, ਜੋ ਕਿ ਹੁਣ ਤੱਕ ਦਾ ਰਿਕਾਰਡ ਹੈ। ਇਸ ਤੋਂ ਪਹਿਲਾਂ 1937 'ਚ ਇੰਗਲੈਂਡ ਖਿਲਾਫ ਛੇ ਰੋਜ਼ਾ ਟੈਸਟ 'ਚ 350534 ਦਰਸ਼ਕ ਇਕੱਠੇ ਹੋਏ ਸਨ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੌਥਾ ਟੈਸਟ ਮੈਦਾਨ 'ਤੇ ਦੂਜਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਟੈਸਟ ਹੈ। ਇਸ ਤੋਂ ਪਹਿਲਾਂ 1999 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਈਡਨ ਗਾਰਡਨ ਟੈਸਟ ਨੂੰ ਦੇਖਣ ਲਈ ਕੁੱਲ 465,000 ਦਰਸ਼ਕ ਆਏ ਸਨ। MCG ਵਿਖੇ ਪਹਿਲੇ ਦਿਨ 87,242 ਦਰਸ਼ਕ ਇਕੱਠੇ ਹੋਏ, ਜਦੋਂ ਕਿ ਦੂਜੇ ਦਿਨ 85,147 ਦਰਸ਼ਕ, ਤੀਜੇ ਦਿਨ 83,073 ਅਤੇ ਚੌਥੇ ਦਿਨ 43,867 ਦਰਸ਼ਕ ਇਕੱਠੇ ਹੋਏ। ਸੋਮਵਾਰ ਨੂੰ ਟਿਕਟ ਦਸ ਆਸਟ੍ਰੇਲੀਅਨ ਡਾਲਰ ਸੀ। ਮੈਲਬੋਰਨ ਕ੍ਰਿਕਟ ਕਲੱਬ ਦੇ ਮੁਖੀ ਸਟੂਅਰਟ ਫੌਕਸ ਨੇ cricket.com.au ਨੂੰ ਕਿਹਾ, “ਮੈਂ ਕ੍ਰਿਕਟ ਮੈਚ ਵਿੱਚ ਅਜਿਹਾ ਕਦੇ ਨਹੀਂ ਦੇਖਿਆ। ਸਟੇਡੀਅਮ ਵਿੱਚ ਪਹਿਲੇ ਦਿਨ ਤੋਂ ਹੀ ਸਾਡਾ ਸਟਾਫ਼ ਦੱਸ ਰਿਹਾ ਹੈ ਕਿ ਦਰਸ਼ਕ ਕਿੰਨੇ ਖੁਸ਼ ਸਨ।
ਇਕ ਗਲਤ ਫ਼ੈਸਲੇ ਨੇ ਤੋੜੀ ਸਵਾ ਸੌ ਕਰੋੜ ਲੋਕਾਂ ਦੀ ਉਮੀਦ! ਛਿੜਿਆ ਨਵਾਂ ਵਿਵਾਦ
NEXT STORY