ਨਵੀਂ ਦਿੱਲੀ (ਬਿਊਰੋ)— 89 ਸਾਲ ਪਹਿਲਾਂ ਅੱਜ ਹੀ ਦੇ ਦਿਨ (30 ਨੰਵਬਰ) 1928 ਵਿਚ ਸਰ ਡਾਨ ਬਰੈਡਮੈਨ ਨੇ ਕੌਮਾਂਤਰੀ ਕ੍ਰਿਕਟ ਵਿਚ ਡੈਬਿਊ ਕੀਤਾ ਸੀ। ਡਾਨ ਲਈ ਉਹ ਡੈਬਿਊ ਟੈਸਟ ਤਾਂ ਯਾਦਗਾਰ ਨਹੀਂ ਰਿਹਾ, ਪਰ ਇੰਗਲੈਂਡ ਖਿਲਾਫ ਬ੍ਰਿਸਬੇਨ ਵਿਚ ਖੇਡੇ ਗਏ ਉਸ ਟੈਸਟ ਦੌਰਾਨ ਕਈ ਦਿਲਚਸਪ ਅੰਕੜੇ ਸਾਹਮਣੇ ਆਏ।
20 ਸਾਲ ਦੀ ਉਮਰ 'ਚ ਟੈਸਟ ਕ੍ਰਿਕਟ 'ਚ ਰੱਖਿਆ ਕਦਮ
ਡਾਨ ਨੇ 20 ਸਾਲ ਦੀ ਉਮਰ ਵਿਚ ਟੈਸਟ ਕ੍ਰਿਕਟ ਵਿਚ ਕਦਮ ਰੱਖਿਆ ਸੀ। ਮਜ਼ੇ ਦੀ ਗੱਲ ਇਹ ਹੈ ਕਿ ਉਨ੍ਹਾਂ ਨਾਲ ਡੈਬਿਊ ਕਰ ਰਹੇ ਬਰੇਟ ਆਇਰਨਮਾਂਗਰ 46 ਸਾਲ ਦੇ ਸਨ। ਆਇਰਨਮਾਂਗਰ ਉਸ ਸਮੇਂ ਆਸਟਰੇਲੀਆ ਵਲੋਂ ਟੈਸਟ ਡੈਬਿਊ ਕਰਨ ਵਾਲੇ ਸਭ ਤੋਂ ਬਜ਼ੁਰਗ ਖਿਡਾਰੀ ਸਨ।
ਮੈਲਬੋਰਨ ਟੈਸਟ 'ਚ ਸਾਬਤ ਕੀਤੀ ਉਪਯੋਗਤਾ
ਆਸਟਰੇਲਿਆ ਵਲੋਂ ਸੱਤਵੇਂ ਨੰਬਰ ਉੱਤੇ ਉਤਰੇ ਡਾਨ ਨੇ ਪਹਿਲੀ ਪਾਰੀ ਵਿਚ 18 ਦੌੜਾਂ ਬਣਾਈਆਂ। ਜਦੋਂ ਕਿ ਦੂਜੀ ਪਾਰੀ ਵਿਚ 6ਵੇਂ ਨੰਬਰ ਉੱਤੇ 1 ਦੌੜ ਹੀ ਬਣਾ ਪਾਏ। ਹਾਲਾਂਕਿ ਬਰੈਡਮੈਨ ਨੇ ਇਸਦੇ ਬਾਅਦ ਮੈਲਬੋਰਨ ਟੈਸਟ ਵਿਚ ਆਪਣੀ ਉਪਯੋਗਤਾ ਸਾਬਤ ਕਰਦੇ ਹੋਏ 79 ਅਤੇ 112 ਦੌੜਾਂ ਦੀ ਪਾਰੀ ਖੇਡੀ।
ਆਸਟਰੇਲੀਆ ਨੂੰ ਦਿੱਤੀ ਸੀ ਵਿਸ਼ਵ ਰਿਕਾਰਡ ਹਾਰ
ਇੰਗਲੈਂਡ ਨੇ ਉਸ ਬ੍ਰਿਸਬੇਨ ਟੈਸਟ ਵਿਚ ਆਸਟਰੇਲੀਆ ਨੂੰ ਕਰਾਰੀ ਹਾਰ ਦਿੱਤੀ ਸੀ। ਅੰਗਰੇਜ਼ਾਂ ਨੇ ਉਹ ਮੈਚ 675 ਦੌੜਾਂ ਨਾਲ ਜਿੱਤਿਆ। ਦਿਲਚਸਪ ਹੈ ਕਿ ਟੈਸਟ ਮੈਚ ਵਿਚ ਸਭ ਤੋਂ ਜ਼ਿਆਦਾ ਦੌੜਾਂ ਦੀ ਜਿੱਤ ਦੇ ਮਾਮਲੇ ਵਿਚ ਅੱਜ ਵੀ ਇਹ ਵਿਸ਼ਵ ਰਿਕਾਰਡ ਹੈ। ਹਾਲਾਂਕਿ ਆਸਟਰੇਲੀਆ ਨੇ 1934 ਵਿਚ ਇੰਗਲੈਂਡ ਨੂੰ 562 ਦੌੜਾਂ ਨਾਲ ਹਰਾਇਆ, ਪਰ 675 ਦੌੜਾਂ ਨਾਲ ਜਿੱਤ ਇਸ ਤੋਂ ਅਜੇ ਵੀ ਦੂਰ ਹੈ।
ਐਵਰੇਜ਼ 100 ਤੱਕ ਲਿਜਾਣ ਲਈ 4 ਦੌੜਾਂ ਦੀ ਸੀ ਜ਼ਰੂਰਤ
ਬਰੈਡਮੈਨ ਨੇ 52 ਟੈਸਟ ਵਿਚ 99.94 ਦੀ ਔਸਤ ਨਾਲ 6996 ਦੌੜਾਂ ਬਣਾਈਆਂ। ਆਖਰੀ ਟੈਸਟ ਪਾਰੀ ਵਿਚ ਆਪਣੇ ਕਰੀਅਰ ਐਵਰੇਜ ਨੂੰ 100 ਤੱਕ ਲਿਜਾਣ ਲਈ ਬਰੈਡਮੈਨ ਨੂੰ ਸਿਰਫ ਚਾਰ ਦੌੜਾਂ ਦੀ ਜ਼ਰੂਰਤ ਸੀ। ਇੰਗਲੈਂਡ ਵਿਰੁੱਧ ਉਸ ਟੈਸਟ ਵਿਚ ਆਸਟਰੇਲੀਆਈ ਦਿੱਗਜ ਸਿਰਫ਼ ਦੋ ਗੇਂਦਾਂ ਹੀ ਖੇਡ ਪਾਏ। ਉਨ੍ਹਾਂ ਨੂੰ ਏਰਿਕ ਹੋਲੀਜ ਨੇ ਬੋਲਡ ਕੀਤਾ ਸੀ।
ਐਵਾਰਡ ਨਾਈਟ 'ਚ ਪੁੱਜੇ ਕਈ ਕ੍ਰਿਕਟਰ, ਕਰੀਨਾ ਦੀ ਸੱਸ ਨੂੰ ਦੇਖ ਇੰਝ ਝੁਕੇ ਵਿਰਾਟ
NEXT STORY