ਸਪੋਰਟਸ ਡੈਸਕ : ਅੱਜ ਮਹਿਲਾ ਟੀ-20 ਵਿਸ਼ਵ ਕੱਪ ਦਾ ਫਾਈਨਲ ਮੈਚ ਖੇਡਿਆ ਜਾਵੇਗਾ। ਇਸ ਖ਼ਿਤਾਬੀ ਮੁਕਾਬਲੇ ਵਿੱਚ ਆਸਟ੍ਰੇਲੀਆ ਦੀ ਚੁਣੌਤੀ ਮੇਜ਼ਬਾਨ ਦੱਖਣੀ ਅਫਰੀਕਾ ਦੇ ਸਾਹਮਣੇ ਹੋਵੇਗੀ। ਆਸਟ੍ਰੇਲੀਆ ਨੇਸੈਮੀਫਾਈਨਲ ਮੈਚ 'ਚ ਭਾਰਤੀ ਟੀਮ ਨੂੰ ਹਰਾਇਆ ਸੀ, ਜਦਕਿ ਦੱਖਣੀ ਅਫਰੀਕਾ ਨੇ ਸੈਮੀਫਾਈਨਲ ਮੈਚ 'ਚ ਇੰਗਲੈਂਡ ਨੂੰ ਹਰਾਇਆ ਸੀ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 6.30 ਵਜੇ ਸ਼ੁਰੂ ਹੋਵੇਗਾ। ਇਸ ਦੇ ਨਾਲ ਹੀ ਅੱਜ ਟੂਰਨਾਮੈਂਟ ਦੇ ਸਰਵੋਤਮ ਖਿਡਾਰੀ ਦਾ ਐਲਾਨ ਕੀਤਾ ਜਾਵੇਗਾ। ਇਸ ਦੇ ਲਈ ਆਈਸੀਸੀ ਨੇ ਟੂਰਨਾਮੈਂਟ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸ਼ਾਰਟਲਿਸਟ ਕੀਤਾ ਹੈ। ਇਸ ਸੂਚੀ ਵਿੱਚ ਇੱਕ ਭਾਰਤੀ ਖਿਡਾਰੀ ਨੂੰ ਜਗ੍ਹਾ ਮਿਲੀ ਹੈ।
ਰਿਚਾ ਘੋਸ਼ ਨੂੰ ਪਲੇਅਰ ਆਫ ਦਿ ਟੂਰਨਾਮੈਂਟ ਲਈ ਸ਼ਾਰਟਲਿਸਟ ਕੀਤਾ ਗਿਆ
ਦਰਅਸਲ, ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਚਾ ਘੋਸ਼ ਨੂੰ ਆਈਸੀਸੀ ਨੇ ਪਲੇਅਰ ਆਫ ਦਿ ਟੂਰਨਾਮੈਂਟ ਲਈ ਸ਼ਾਰਟਲਿਸਟ ਕੀਤਾ ਹੈ। ਇਸ ਸੂਚੀ ਵਿਚ ਉਹ ਇਕਲੌਤੀ ਭਾਰਤੀ ਖਿਡਾਰਣ ਹੈ। ਰਿਚਾ ਘੋਸ਼ ਨੇ ਮਹਿਲਾ ਟੀ-20 ਵਿਸ਼ਵ ਕੱਪ 2023 ਵਿੱਚ ਕਾਫੀ ਪ੍ਰਭਾਵਿਤ ਕੀਤਾ। ਖਾਸ ਤੌਰ 'ਤੇ ਉਸ ਨੇ ਆਪਣੀ ਵੱਡੀ ਹਿੱਟਿੰਗ ਸਮਰੱਥਾ ਨਾਲ ਵੱਖਰੀ ਪਛਾਣ ਬਣਾਈ। ਇਸ ਟੂਰਨਾਮੈਂਟ 'ਚ ਰਿਚਾ ਘੋਸ਼ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਉਸ ਨੇ 168 ਦੌੜਾਂ ਬਣਾਈਆਂ। ਇਸ ਦੌਰਾਨ ਭਾਰਤੀ ਵਿਕਟਕੀਪਰ ਬੱਲੇਬਾਜ਼ ਦੀ ਔਸਤ 68 ਰਹੀ ਜਦਕਿ ਸਟ੍ਰਾਈਕ ਰੇਟ 130 ਤੋਂ ਵੱਧ ਰਿਹਾ। ਹਾਲਾਂਕਿ ਰਿਚਾ ਘੋਸ਼ ਨੂੰ ਪਲੇਅਰ ਆਫ ਦਿ ਟੂਰਨਾਮੈਂਟ ਲਈ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਆਈਸੀਸੀ ਨੇ ਇਨ੍ਹਾਂ ਖਿਡਾਰੀਆਂ ਨੂੰ ਪਲੇਅਰ ਆਫ ਟੂਰਨਾਮੈਂਟ ਲਈ ਸ਼ਾਰਟਲਿਸਟ ਕੀਤਾ ਹੈ
ਇਹ ਵੀ ਪੜ੍ਹੋ : ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ Apex ਮੈਂਬਰ ਨਿਯੁਕਤ
ਜ਼ਿਕਰਯੋਗ ਹੈ ਕਿ ਆਈਸੀਸੀ ਨੇ ਮਹਿਲਾ ਟੀ-20 ਵਿਸ਼ਵ ਕੱਪ 2023 ਲਈ 'ਪਲੇਅਰ ਆਫ ਦਿ ਟੂਰਨਾਮੈਂਟ' ਲਈ ਕੁੱਲ 9 ਖਿਡਾਰੀਆਂ ਨੂੰ ਸ਼ਾਰਟਲਿਸਟ ਕੀਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਖਿਡਾਰੀਆਂ ਵਿੱਚ ਸਿਰਫ਼ ਇੱਕ ਭਾਰਤੀ ਖਿਡਾਰੀ ਦਾ ਨਾਂ ਸ਼ਾਮਲ ਹੈ। ਸ਼ਾਰਟਲਿਸਟ ਖਿਡਾਰਨਾਂ 'ਚ ਪਹਿਲਾ ਨੰਬਰ ਦੱਖਣੀ ਅਫ਼ਰੀਕਾ ਦੀ ਸਲਾਮੀ ਬੱਲੇਬਾਜ਼ ਤਾਜ਼ਮਿਨ ਬ੍ਰਿਟਸ ਦਾ ਹੈ, ਜਿਸ ਨੇ ਹੁਣ ਤੱਕ ਇਹ ਜਿੱਤ ਦਰਜ ਕੀਤੀ ਹੈ। ਟੂਰਨਾਮੈਂਟ ਵਿੱਚ ਕੁੱਲ 176 ਦੌੜਾਂ ਬਣਾਈਆਂ ਅਤੇ ਕੁੱਲ 44 ਸ਼ਾਨਦਾਰ ਕੈਚ ਲਏ।ਦੂਜੇ ਨੰਬਰ 'ਤੇ ਆਸਟਰੇਲੀਆਈ ਆਲਰਾਊਂਡਰ ਐਸ਼ਲੇ ਗਾਰਡਨਰ ਦਾ ਨਾਂ ਹੈ, ਜਿਸ ਨੇ ਬੱਲੇ ਅਤੇ ਗੇਂਦ ਦੋਵਾਂ ਨਾਲ ਅਹਿਮ ਯੋਗਦਾਨ ਪਾਇਆ ਅਤੇ ਆਪਣੀ ਟੀਮ ਨੂੰ ਫਾਈਨਲ ਤੱਕ ਪਹੁੰਚਾਇਆ। ਗਾਰਡਨਰ ਨੇ ਟੂਰਨਾਮੈਂਟ ਵਿੱਚ ਹੁਣ ਤੱਕ ਕੁੱਲ 81 ਦੌੜਾਂ ਬਣਾਈਆਂ ਅਤੇ 9 ਵਿਕਟਾਂ ਲਈਆਂ।
ਤੀਜੇ ਨੰਬਰ 'ਤੇ ਦੱਖਣੀ ਅਫਰੀਕਾ ਦੀ ਸਲਾਮੀ ਬੱਲੇਬਾਜ਼ ਲੌਰਾ ਵੋਲਵਾਰਡ ਦਾ ਨਾਂ ਹੈ, ਜਿਸ ਨੂੰ ਵੀ ਪਲੇਅਰ ਆਫ ਦਿ ਟੂਰਨਾਮੈਂਟ ਲਈ ਸ਼ਾਰਟਲਿਸਟ ਕੀਤਾ ਗਿਆ ਹੈ। ਚੌਥੇ ਨੰਬਰ 'ਤੇ ਆਸਟਰੇਲਿਆਈ ਟੀਮ ਦੀ ਕਪਤਾਨ ਮੈਗ ਲੈਨਿੰਗ ਦਾ ਨਾਂ ਹੈ, ਜਿਸ ਨੇ ਟੂਰਨਾਮੈਂਟ 'ਚ ਕੁੱਲ 99 ਦੌੜਾਂ ਬਣਾਈਆਂ ਹਨ, ਪੰਜਵੇਂ ਨੰਬਰ 'ਤੇ ਅਲੀਸਾ ਹੀਲੀ ਦਾ ਨਾਂ ਹੈ, ਜਿਸ ਨੇ ਟੂਰਨਾਮੈਂਟ 'ਚ 99 ਦੌੜਾਂ ਬਣਾਈਆਂ ਹਨ।ਛੇਵੇਂ ਨੰਬਰ 'ਤੇ ਭਾਰਤੀ ਟੀਮ ਦੀ ਵਿਕਟਕੀਪਰ ਬੱਲੇਬਾਜ਼ ਰਿਚਾ ਘੋਸ਼ ਦਾ ਨਾਂ ਹੈ, ਜਿਸ ਨੇ ਟੂਰਨਾਮੈਂਟ 'ਚ ਕੁੱਲ 136 ਦੌੜਾਂ ਬਣਾਈਆਂ। ਰਿਚਾ ਤੋਂ ਇਲਾਵਾ ਕਿਸੇ ਹੋਰ ਭਾਰਤੀ ਖਿਡਾਰੀ ਨੂੰ ਸ਼ਾਰਟਲਿਸਟ ਨਹੀਂ ਕੀਤਾ ਗਿਆ। ਹੁਣ ਤੱਕ ਕੁੱਲ 216 ਦੌੜਾਂ ਬਣਾਉਣ ਵਾਲੇ ਸੱਤਵੇਂ ਨੰਬਰ 'ਤੇ ਨੈਟ ਸਾਇਵਰ ਦਾ ਨਾਂ ਅੱਠਵੇਂ ਨੰਬਰ 'ਤੇ ਸੋਫੀ ਏਕਲਸਟੋਨ ਅਤੇ ਨੌਵੇਂ ਨੰਬਰ 'ਤੇ ਹੇਲੀ ਮੈਥਿਊਜ਼ ਸ਼ਾਮਲ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਡਬਲਯੂ ਆਰ ਮਾਸਟਰਸ ਸ਼ਤਰੰਜ ਟੂਰਨਾਮੈਂਟ : ਗੁਕੇਸ਼ ਤੇ ਅਰੋਨੀਅਨ ਵਿਚਾਲੇ ਹੋਵੇਗਾ ਖਿਤਾਬੀ ਮੁਕਾਬਲਾ
NEXT STORY