ਜਲੰਧਰ— ਪੁਲਵਾਮਾ 'ਚ ਅੱਤਵਾਦੀਆਂ ਵਲੋਂ ਸੀ. ਆਰ. ਪੀ. ਐੱਫ. 'ਤੇ ਹਮਲਾ ਕੀਤਾ ਗਿਆ। ਜਿਸ 'ਚ 44 ਜਵਾਨ ਸ਼ਹੀਦ ਹੋ ਗਏ। ਇਸ 'ਤੇ ਸਾਬਕਾ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ ਤੇ ਗੌਤਮ ਗੰਭੀਰ ਬਹੁਤ ਗੁੱਸੇ 'ਚ ਦਿਖੇ। ਦੋਵਾਂ ਨੇ ਸੋਸ਼ਲ ਸਾਈਟ 'ਤੇ ਇਸ ਅੱਤਵਾਦੀ ਘਟਨਾ ਦੀ ਨਿੰਦਾ ਕੀਤੀ। ਨਾਲ ਹੀ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਦੁਆ ਕੀਤੀ।
ਵਰਿੰਦਰ ਨੇ ਸੋਸ਼ਲ ਸਾਈਟ 'ਤੇ ਲਿਖਿਆ—

ਅਸਲ 'ਚ ਦਰਦ ਮਹਿਸੂਸ ਕਰ ਰਿਹਾ ਹਾਂ ਕਿ ਜੰਮੂ-ਕਸ਼ਮੀਰ 'ਚ ਸਾਡੇ ਸੀ. ਆਰ. ਪੀ. ਐੱਫ. 'ਤੇ ਹੋਏ ਹਮਲੇ ਦੌਰਾਨ ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਦਰਦ ਨੂੰ ਬਿਆਨ ਕਰਨ ਲਈ ਮੇਰੇ ਕੋਲ ਕੋਈ ਸ਼ਬਦ ਨਹੀਂ ਹੈ। ਮੈਂ ਉਨ੍ਹਾਂ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਅਰਦਾਸ ਕਰਦਾ ਹਾਂ।
ਗੌਤਮ ਗੰਭੀਰ ਨੇ ਸੋਸ਼ਲ ਸਾਈਟ 'ਤੇ ਲਿਖਿਆ—

ਹਾਂ, ਵੱਖਵਾਦੀਆਂ ਦੇ ਨਾਲ ਗੱਲ ਕਰਦੇ ਹਾਂ। ਹਾਂ, ਪਾਕਿਸਤਾਨ ਦੇ ਨਾਲ ਗੱਲ ਕਰਦੇ ਹਾਂ ਪਰ ਇਸ ਵਾਰ ਗੱਲਬਾਤ ਮੇਜ 'ਤੇ ਨਹੀਂ ਹੋ ਸਕਦੀ ਹੈ, ਇਸ ਨੂੰ ਯੁੱਧ ਦੇ ਮੈਦਾਨ 'ਤੇ ਹੋਣਾ ਚਾਹੀਦਾ ਹੈ। ਸ਼੍ਰੀਨਗਰ-ਜੰਮੂ 'ਤੇ ਆਈ. ਈ. ਡੀ ਬਲਾਸਟ 'ਚ ਸੀ. ਆਰ. ਪੀ. ਐੱਫ. ਦੇ 44 ਜਵਾਨ ਸ਼ਹੀਦ ਹੋ ਗਏ ਹਨ।
ਧਵਨ ਨੇ ਸੋਸ਼ਲ ਸਾਈਟ 'ਤੇ ਲਿਖਿਆ—

ਖਬਰ ਨਾਲ ਬਹੁਤ ਦੁਖੀ ਤੇ ਪਰੇਸ਼ਾਨ। ਮੈਂ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕਰਦਾ ਹਾਂ। ਜਵਾਨਾਂ ਦੇ ਪਰਿਵਾਰਾਂ ਦੇ ਪ੍ਰਤੀ ਮੇਰੀ ਸੰਵੇਦਨਾਵਾਂ ਜਿਨ੍ਹਾਂ ਨੇ ਆਪਣੇ ਜੀਵਨ ਦਾ ਬਲੀਦਾਨ ਦਿੱਤਾ।
ਵੀ. ਵੀ. ਐੱਸ, ਲਕਸ਼ਮਣ ਨੇ ਲਿਖਿਆ—

ਪੁਲਵਾਮਾ 'ਚ ਸਾਡੇ ਬਹਾਦੁਰ ਸੀ. ਆਰ. ਪੀ. ਐੱਫ. 'ਤੇ ਹੋਏ ਹਮਲੇ ਦੇ ਬਾਰੇ 'ਚ ਸੁਣਕੇ ਦੁੱਖ ਹੋਇਆ। ਇਸ 'ਚ ਸਾਡੇ ਕਈ ਜਵਾਨ ਸ਼ਹੀਦ ਹੋ ਗਏ। ਮੈਂ ਹਮਲੇ 'ਚ ਜ਼ਖਮੀ ਹੋਏ ਜਵਾਨਾਂ ਦੇ ਜਲਦ ਠੀਕ ਹੋਣ ਦੀ ਅਰਦਾਸ ਕਰਦਾ ਹਾਂ।
ਮੈਰੀਕਾਮ ਨੇ ਲਿਖਿਆ—

ਹੁਣ ਬਹੁਤ ਹੋ ਗਿਆ ਹੈ। ਪੁਲਵਾਮਾ 'ਚ ਸੀ. ਆਰ. ਪੀ. ਐੱਫ. 'ਤੇ ਭਿਆਨਕ ਹਮਲਾ ਕਾਇਰਤਾ ਦੀ ਨਿਸ਼ਾਨੀ ਹੈ। ਮੈਂ ਸ਼ਹੀਦ ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰ ਦੇ ਲਈ ਦੁਖ ਪ੍ਰਗਟ ਕਰਦੀ ਹਾਂ।
ਵਿਸ਼ਵ ਕੱਪ ਟੀਮ 'ਤੇ ਮੋਹਰ ਲਾਉਣਗੇ ਚੋਣਕਾਰ
NEXT STORY