ਨਵੀਂ ਦਿੱਲੀ- ਭਾਰਤ ਦੀ ਸਟਾਰ ਗੋਲਫਰ ਅਦਿਤੀ ਅਸ਼ੋਕ ਨੇ ਸੋਮਵਾਰ ਨੂੰ ਫਰਾਂਸ ਦੀ ਏਅਰਲਾਈਨ ਤੋਂ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦਾ ਕਿਟਬੈਗ ਚਾਰਲਸ ਡੀ ਗੌਲ ਹਵਾਈ ਅੱਡੇ 'ਤੇ ਗਾਇਬ ਹੋ ਗਿਆ ਹੈ। ਅਦਿਤੀ ਨੇ ਏਅਰਲਾਈਨ ਨੂੰ ਬੇਨਤੀ ਕੀਤੀ ਹੈ ਕਿ ਉਹ ਛੇਤੀ ਤੋਂ ਛੇਤੀ ਕਾਰਵਾਈ ਕਰੇ ਕਿਉਂਕ ਉਨ੍ਹਾਂ ਨੂੰ ਆਗਾਮੀ ਟੂਰਨਾਮੈਂਟ ਲਈ ਆਪਣੇ ਬੈਗ ਦੀ ਲੋੜ ਹੈ।
ਉਨ੍ਹਾਂ ਕਿਹਾ- ਏਅਰਫਰਾਂਸ, ਤੁਹਾਡੀ ਤੁਰੰਤ ਪ੍ਰਤੀਕਿਰਿਆ ਚਾਹੀਦਾ ਹੈ। ਮੇਰਾ ਗੋਲਫ ਬੈਗ ਸੀਡੀਜੀ ਤੋਂ ਉਡਾਣ ਭਰਨ ਵਾਲੀ ਫਲਾਈਟ 'ਚ ਨਹੀਂ ਸੀ। ਮੈਂ ਪਹਿਲਾਂ ਹੀ ਤੁਹਾਨੂੰ ਮੈਸੇਜ ਭੇਜ ਕੇ ਬੈਗ ਦੀ ਜਾਣਕਾਰੀ ਦਿਤੀ ਹੈ। ਮੈਨੂੰ ਇਸ ਦੀ ਲੋੜ ਹੈ ਕਿਉਂਕ ਮੈਨੂੰ ਟੂਰਨਾਮੈਂਟ 'ਚ ਹਿੱਸਾ ਲੈਣਾ ਹੈ। ਤੁਰੰਤ ਪ੍ਰਤੀਕਿਰਿਆ ਦਿਓ ਤੇ ਯਕੀਨੀ ਕਰੋ ਕਿ ਮੇਰਾ ਬੈਗ ਕੱਲ੍ਹ ਤਕ ਆ ਜਾਵੇ।
ਇਸ ਤੋਂ ਪਹਿਲਾਂ ਅਦਿਤੀ ਨੇ ਨਿਊ ਜਰਸੀ 'ਚ ਹੋਏ ਅਪਰ ਮੋਂਟਕਲੇਅਰ ਕੰਟਰੀ ਕਲੱਬ ਫਾਊਂਡਰਸ ਕੱਪ ਟੂਰਨਾਮੈਂਟ 'ਚ ਹਿੱਸਾ ਲਿਆ ਸੀ ਜਿੱਥੇ ਉਨ੍ਹਾਂ ਨੇ 74ਵਾਂ ਸਥਾਨ ਹਾਸਲ ਕੀਤਾ ਸੀ। ਹੁਣ ਉਹ 25 ਮਈ ਨੂੰ ਲਾਸ ਵੇਗਾਸ ਦੇ ਸ਼ੈਡੋ ਕ੍ਰੀਕ 'ਚ ਹੋਣ ਵਾਲੇ 1.5 ਮਿਲੀਅਨ ਡਾਲਰ ਬੈਂਕ ਆਫ ਹੋਪ ਐੱਲ. ਪੀ. ਜੀ. ਏ. ਮੈਚ ਪਲੇਅ 'ਚ ਨਜ਼ਰ ਆਵੇਗੀ। ਪਿਛਲੇ ਸਾਲ ਟੋਕੀਓ ਓਲੰਪਿਕ 'ਚ ਅਦਿਤੀ ਬਹੁਤ ਕਰੀਬੀ ਮੁਕਾਬਲੇ 'ਚ ਤਮਗ਼ਾ ਜਿੱਤਣ ਤੋਂ ਖੁੰਝ ਗਈ ਸੀ।
ਟੀਮ ਇੰਡੀਆ 'ਚ ਚੁਣੇ ਜਾਣ 'ਤੇ ਅਰਸ਼ਦੀਪ ਨੂੰ CM ਭਗਵੰਤ ਮਾਨ ਨੇ ਟਵੀਟ ਕਰਕੇ ਦਿੱਤੀ ਵਧਾਈ
NEXT STORY