ਚੋਨਬੁਰੀ (ਥਾਈਲੈਂਡ) - ਭਾਰਤੀ ਗੋਲਫਰ ਅਦਿਤੀ ਅਸ਼ੋਕ ਨੇ ਦੂਜੇ ਦੌਰ ਵਿਚ ਇਕ ਈਗਲ ਬਣਾਇਆ ਪਰ ਤਿੰਨ ਬੋਗੀਆਂ ਵੀ ਕੀਤੀਆਂ, ਜਿਸ ਨਾਲ ਉਹ ਹੋਂਡਾ ਐੱਲ. ਪੀ. ਜੀ. ਏ. ਥਾਈਲੈਂਡ ਗੋਲਫ ਟੂਰਨਾਮੈਂਟ ਵਿਚ ਸਾਂਝੇ ਤੌਰ 'ਤੇ 52ਵੇਂ ਸਥਾਨ 'ਤੇ ਖਿਸਕ ਗਈ।ਅਦਿਤੀ ਨੇ ਸ਼ੁੱਕਰਵਾਰ ਨੂੰ ਇੱਥੇ ਦੂਜੇ ਦੌਰ ਵਿਚ ਪਾਰ 72 ਦਾ ਸਕੋਰ ਬਣਾਇਆ। ਉਨ੍ਹਾਂ ਨੇ ਇਕ ਈਗਲ, ਇਕ ਬਰਡੀ ਅਤੇ ਤਿੰਨ ਬੋਗੀਆਂ ਕੀਤੀਆਂ।
ਇਹ ਖ਼ਬਰ ਪੜ੍ਹੋ- ਪਾਕਿ ਦੌਰੇ 'ਤੇ ਗਈ ਆਸਟਰੇਲੀਆਈ ਟੀਮ ਖਾ ਰਹੀ ਦਾਲ-ਰੋਟੀ, ਲਾਬੁਸ਼ੇਨ ਨੇ ਸ਼ੇਅਰ ਕੀਤੀ ਤਸਵੀਰ
ਇੱਥੇ ਭਾਰਤੀ ਗੋਲਫਰ ਪਹਿਲੇ ਦੌਰ ਤੋਂ ਬਾਅਦ ਸਾਂਝੇ ਤੌਰ 'ਤੇ 42ਵੇਂ ਸਥਾਨ 'ਤੇ ਸੀ ਪਰ ਇਸ ਮੁਕਾਬਲੇ ਵਿਚ ਕੱਟ ਨਹੀਂ ਰੱਖਿਆ ਗਿਆ ਹੈ ਅਤੇ ਅਜਿਹੇ ਵਿਚ ਉਸਦੇ ਕੋਲ ਵਾਪਸੀ ਕਰਨ ਦਾ ਮੌਕਾ ਰਹੇਗਾ। ਪਹਿਲੇ ਦੌਰ ਤੋਂ ਬਾਅਦ ਚੋਟੀ 'ਤੇ ਚੱਲ ਰਹੀ ਤਿੰਨ ਖਿਡਾਰੀਆਂ ਵਿਚੋਂ ਨਾਸਾ ਹਤੋਕਾ (63-65) ਅਤੇ ਸੂ ਓਹ (63-65) ਨੇ ਸਾਂਝੇ ਤੌਰ 'ਤੇ ਬੜ੍ਹਤ ਬਣਾਈ ਰੱਖੀ ਪਰ ਜਰਮਨੀ ਦੀ ਅਸਤੇਰ ਹੇਨਸੇਲਿਚ ਨੇ ਦੂਜੇ ਦੌਰ ਵਿਚ 72 ਦਾ ਕਾਰਡ ਖੇਡਿਆ, ਜਿਸ ਨਾਲ ਉਹ ਹੇਠਾ ਖਿਸਕ ਗਈ।
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ : ਦੱਖਣੀ ਅਫਰੀਕਾ ਦੀ ਪਾਕਿ 'ਤੇ 6 ਦੌੜਾਂ ਨਾਲ ਰੋਮਾਂਚਕ ਜਿੱਤ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
IND v SL : ਸ਼੍ਰੀਲੰਕਾ ਵਿਰੁੱਧ ਪਿੰਕ ਬਾਲ ਟੈਸਟ ਮੈਚ 'ਚ ਰੋਹਿਤ ਬਣਾਉਣਗੇ ਇਹ ਵੱਡਾ ਰਿਕਾਰਡ
NEXT STORY