ਫਿਸਕੇਬੈਕਸਕਿਲ (ਸਵੀਡਨ)- ਭਾਰਤੀ ਗੋਲਫਰ ਅਦਿਤੀ ਅਸ਼ੋਕ ਨੇ ਇੱਥੇ ਡਿਡ੍ਰਿਕਸਨਸ ਸਕਾਫਟੋ ਓਪਨ ਦੇ ਆਖਰੀ ਦੌਰ ਵਿਚ ਬੋਗੀ ਫ੍ਰੀ ਦੇ ਅੰਡਰ 69 ਦਾ ਕਾਰਡ ਖੇਡਿਆ, ਜਿਸ ਨਾਲ ਉਹ ਸਾਂਝੇ ਤੌਰ 'ਤੇ 10ਵੇਂ ਸਥਾਨ 'ਤੇ ਰਹੀ।
ਇਹ ਖ਼ਬਰ ਪੜ੍ਹੋ- ਬਰਤਾਨੀਆ ਨੇ ਟੋਕੀਓ ਪੈਰਾਲੰਪਿਕ ਖੇਡਾਂ ਵਿਚ ਵ੍ਹੀਲਚੇਅਰ ਰਗਬੀ 'ਚ ਜਿੱਤਿਆ ਸੋਨ ਤਮਗਾ
ਟੋਕੀਓ ਓਲੰਪਿਕ ਵਿਚ ਚੌਥੇ ਸਥਾਨ 'ਤੇ ਰਹਿਣ ਵਾਲੀ 23 ਸਾਲ ਵਿਚ ਤਿੰਨ ਵਾਰ ਦੀ ਐੱਲ. ਈ. ਟੀ. ਜੇਤੂ ਅਦਿਤੀ ਦਾ ਕੁੱਲ ਸਕੋਰ ਚਾਰ ਅੰਡਰ 203 ਰਿਹਾ। ਉੱਥੇ ਹੀ ਵਾਣੀ ਕਪੂਰ 71, 69 ਅਤੇ 73 ਦੇ ਕਾਰਡ ਨਾਲ ਸਾਂਝੇ ਤੌਰ 'ਤੇ 38ਵੇਂ ਸਥਾਨ 'ਤੇ ਰਹੀ। ਹੋਰਨਾਂ ਭਾਰਤੀਆਂ ਵਿਚ ਅਮਨਦੀਪ ਦ੍ਰਾਲ ਤੇ ਆਸਥਾ ਮਦਾਨ ਕੱਟ ਵਿਚ ਜਗ੍ਹਾ ਬਣਾਉਣ ਤੋਂ ਖੁੰਝ ਗਈਆਂ ਸਨ।
ਇਹ ਖ਼ਬਰ ਪੜ੍ਹੋ- ਸ਼੍ਰੀਲੰਕਾ ਨੇ ਦੱਖਣੀ ਅਫਰੀਕਾ ਵਿਰੁੱਧ ਸੀਰੀਜ਼ ਲਈ ਵਨ ਡੇ ਤੇ ਟੀ20 ਟੀਮ ਦਾ ਕੀਤਾ ਐਲਾਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਚੌਥੇ ਟੈਸਟ 'ਚ ਰੋਹਿਤ ਤੋੜ ਸਕਦੇ ਹਨ ਮੈਥਿਊ ਹੇਡਨ ਦਾ ਇਹ ਵੱਡਾ ਰਿਕਾਰਡ
NEXT STORY