ਐਵੀਅਨ ਲੇਸ ਬੈਂਸ (ਫਰਾਂਸ), (ਭਾਸ਼ਾ) ਭਾਰਤੀ ਗੋਲਫਰ ਅਦਿਤੀ ਅਸ਼ੋਕ ਨੇ ਤੀਜੇ ਦੌਰ ਦੇ ਆਖਰੀ ਚਾਰ ਹੋਲ 'ਚ ਤਿੰਨ ਬਰਡੀ ਬਣਾ ਕੇ ਚਾਰ ਅੰਡਰ 67 ਦਾ ਕਾਰਡ ਬਣਾਇਆ, ਜਿਸ ਨਾਲ ਉਹ 22 ਸਥਾਨ ਦੀ ਛਾਲ ਮਾਰ ਕੇ ਅਮੁੰਡੀ ਐਵੀਅਨ ਚੈਂਪੀਅਨਸ਼ਿਪ 'ਚ ਸੰਯੁਕਤ 22ਵੇਂ ਸਥਾਨ 'ਤੇ ਪਹੁੰਚ ਗਈ ਹੈ। ਅਦਿਤੀ, ਜਿਸ ਨੇ ਹੁਣ ਤੱਕ 30 ਤੋਂ ਵੱਧ ਮੇਜਰ ਖੇਡੇ ਹਨ, ਦਾ ਤਿੰਨ ਦੌਰ ਤੋਂ ਬਾਅਦ ਕੁੱਲ ਪੰਜ ਅੰਡਰ ਦਾ ਸਕੋਰ ਹੈ।
ਇਸ ਤੋਂ ਪਹਿਲਾਂ ਇਕ ਹੋਰ ਭਾਰਤੀ ਖਿਡਾਰਨ ਦੀਕਸ਼ਾ ਡਾਗਰ ਪਹਿਲੇ ਦੌਰ 'ਚ 76 ਦਾ ਸਕੋਰ ਬਣਾ ਕੇ ਮੁਕਾਬਲੇ ਤੋਂ ਹਟ ਗਈ ਸੀ। ਅਦਿਤੀ ਅਤੇ ਦੀਕਸ਼ਾ ਦੋਵੇਂ ਪੈਰਿਸ 'ਚ ਹੋਣ ਵਾਲੀਆਂ ਓਲੰਪਿਕ ਖੇਡਾਂ 'ਚ ਭਾਰਤ ਦੀ ਨੁਮਾਇੰਦਗੀ ਕਰਨਗੀਆਂ। ਇਸ ਮੁਕਾਬਲੇ ਦੀ ਇਨਾਮੀ ਰਾਸ਼ੀ 80 ਲੱਖ ਅਮਰੀਕੀ ਡਾਲਰ ਹੈ, ਜਿਸ ਵਿੱਚੋਂ ਜੇਤੂ ਨੂੰ 12 ਲੱਖ ਡਾਲਰ ਦਿੱਤੇ ਜਾਣਗੇ। ਤੀਜੇ ਗੇੜ ਤੋਂ ਬਾਅਦ ਆਸਟਰੇਲੀਆ ਦੀ ਸਟੈਫਨੀ ਕਿਰੀਆਕੋ ਜਾਪਾਨ ਦੀ ਅਯਾਕਾ ਫੁਰੂ ਅਤੇ ਅਮਰੀਕਾ ਦੀ ਲੌਰੇਨ ਕੌਫਲਿਨ ਤੋਂ ਇਕ ਸਟ੍ਰੋਕ ਅੱਗੇ ਚਲ ਰਹੀ ਹੈ।
ਪੈਟਨ ਅਤੇ ਹੇਲੀਓਵਾਰਾ ਨੇ ਵਿੰਬਲਡਨ ਵਿੱਚ ਪੁਰਸ਼ ਡਬਲਜ਼ ਦਾ ਖ਼ਿਤਾਬ ਜਿੱਤਿਆ
NEXT STORY