ਨਵੀਂ ਦਿੱਲੀ—ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਸੀਜ਼ਨ-11 ਸ਼ੁਰੂਆਤ ਹੋ ਚੁੱਕੀ ਹੈ। ਇਸਦਾ ਖੁਮਾਰ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਪੂਰੇ ਡੇਢ ਮਹੀਨੇ ਤੱਕ ਚੱਲਣ ਵਾਲੇ ਇਸ ਸੀਜ਼ਨ 'ਚ ਕਈ ਰਿਕਾਰਡ ਬਣਨਗੇ ਅਤੇ ਟੁੱਟਣਗੇ । ਇਸੇ ਵਿਚ ਸਨਰਾਈਜ਼ਰਸ ਹੈਦਰਾਬਾਦ ਟੀਮ ਦੇ ਇਸ ਸਟਾਰ ਖਿਡਾਰੀ ਨੇ ਖੁਲ੍ਹ ਕੇ ਦਾਅਵਾ ਕੀਤਾ ਹੈ ਕਿ ਉਹ ਆਈ.ਪੀ.ਐੱਲ. ਦੇ ਇਸ ਸੀਜ਼ਨ 'ਚ ਸਭ ਤੋਂ ਤੇਜ਼ ਅੱਧ ਸੈਂਕੜਾ ਬਣਾਉਣ ਦੇ ਰਿਕਾਰਡ ਨੂੰ ਤੋੜ ਦੇਣਗੇ।
ਕ੍ਰਿਕਟ ਦੇ ਫਟਾਫਟ ਫਾਰਮੈਟ 'ਚ ਲੋਕਾਂ ਦਾ ਇਕ ਵੱਖਰਾ ਰੋਮਾਂਚ ਰਹਿੰਦਾ ਹੈ। ਜ਼ਿਕਰਯੋਗ ਕੀ ਹਾਲ ਹੀ 'ਚ ਕਿੰਗਜ਼ ਇਲੈਵਨ ਪੰਜਾਬ ਦੇ ਖਿਡਾਰੀ ਕੇ.ਐੱਲ. ਰਾਹੁਲ ਨੇ ਆਈ.ਪੀ.ਐੱਲ. ਇਤਿਹਾਸ ਦੇ ਸਭ ਤੋਂ ਤੇਜ਼ ਅੱਧ ਸੈਂਕੜੇ ਜੜੇ ਸਨ। ਉਨ੍ਹਾਂ ਨੇ 14 ਗੇਂਦਾਂ 'ਚ 51 ਦੋੜਾਂ ਦੀ ਆਤਿਸ਼ੀ ਪਾਰੀ ਖੇਡੀ ਸੀ। ਹੁਣ ਇਸ ਖਿਡਾਰੀ ਨੇ ਇਹ ਚੁਣੌਤੀ ਦੇ ਕੇ ਦੂਸਰੇ ਖਿਡਾਰੀਆਂ ਦੇ ਸਨਕ ਨੂੰ ਅਤੇ ਤੇਜ਼ ਕਰ ਦਿੱਤਾ ਹੈ।
ਸਨਰਾਈਜ਼ਰਸ ਹੈਦਰਾਬਾਦ ਦੇ ਖਿਡਾਰੀ ਮੁਹੰਮਦ ਨਵੀ ਨੇ ਪੀ.ਟੀ.ਆਈ. ਨਾਲ ਗੱਲਬਾਤ 'ਚ ਕਿਹਾ, ' ਮੇਰੇ ਕੋਲ ਕੇਨ ਬਿਲੀਅਮਸਨ ਦੇ ਰੂਪ 'ਚ ਨਵਾਂ ਕਪਤਾਨ ਹੈ। ਮੈਂ ਪਹਿਲਾਂ ਵੀ ਹੈਦਰਾਬਾਦ ਵੱਲੋਂ ਖੇਡ ਚੁੱਕਾ ਹਾਂ। ਮੇਰਾ ਟੀਚਾ ਸਿਰਫ ਬੱਲੇਬਾਜ਼ੀ ਕਰਨ 'ਤੇ ਹੈ। ਆਈ.ਪੀ.ਐੱਲ. ਦੇ ਇਸ ਸੀਜ਼ਨ 'ਚ ਸਭ ਤੋਂ ਤੇਜ਼ ਅੱਧ ਸੈਂਕੜਾ ਲਗਾਉਣ ਦਾ ਰਿਕਾਰਡ ਬਣਾਉਣਾ ਹੈ। ਜੇਕਰ ਗੇਂਦਬਾਜ਼ੀ ਦੀ ਮੌਕਾ ਮਿਲਿਆ ਤਾਂ ਉਸ 'ਚ ਵੀ ਚੰਗਾ ਪ੍ਰਦਰਸ਼ਨ ਕਰਾਂਗੇ।
ਸਨਰਾਈਜ਼ਰਸ ਹੈਦਰਾਬਾਦ ਨੇ ਆਪਣਾ ਪਹਿਲਾਂ ਮੁਕਾਬਲਾ ਰਾਜਸਥਾਨ ਰਾਇਲਜ਼ ਦੇ ਖਿਲਾਫ ਖੇਡਿਆ ਸੀ ਅਤੇ ਇਸ ਮੁਕਾਬਲੇ 'ਚ ਸਨਰਾਈਜ਼ਰਸ ਨੇ ਰਾਇਲਜ਼ ਨੂੰ 9 ਵਿਕਟਾਂ ਨਾਲ ਮਾਤ ਦਿੱਤੀ ਸੀ। ਹਾਲਾਂਕਿ ਇਸ ਮੁਕਾਬਲੇ 'ਚ ਮੁਹੰਮਦ ਨਵੀ ਬੱਲੇਬਾਜ਼ੀ ਦੇ ਲਈ ਮੈਦਾਨ 'ਤੇ ਨਹੀਂ ਉਤਰ ਪਾਏ ਸਨ। ਨਵੀਂ ਨੇ ਕਿਹਾ ਹੈ ਕਿ ਜਦੋਂ ਕਦੀ ਵੀ ਉਨ੍ਹਾਂ ਨੂੰ ਮੈਦਾਨ 'ਤੇ ਆਪਣੇ ਬੱਲੇ ਨਾਲ ਜੌਹਰ ਦਿਖਾਉਣ ਦਾ ਮੌਕਾ ਮਿਲੇਗਾ ਉਹ ਬਿਹਤਰੀਨ ਬੱਲੇਬਾਜ਼ੀ ਦਾ ਨਜਾਰਾ ਪੇਸ਼ ਕਰਣਗੇ।
ਦੱਸ ਦਈਏ ਕਿ ਮੁਹੰਮਦ ਨਵੀ ਅਫਗਾਨਿਸਤਾਨ ਦੇ ਆਲ ਰਾਊਂਡਰ ਖਿਡਾਰੀ ਹਨ। ਉਹ ਟੀ-20 ਇੰਟਰਨੈਸ਼ਨਲ ਮੁਕਾਬਲੇ 'ਚ ਨਵੀ ਅਫਗਾਨਿਸਤਾਨ ਦੇ ਲਈ ਸਭ ਤੋਂ ਤੇਜ਼ 50 ਦੋੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਇਸਦੇ ਇਲਾਵਾ ਬਿਗ ਬੈਸ਼ ਲੀਗ (ਬੀ.ਬੀ.ਐੱਲ.) 'ਚ ਵੀ ਉਨ੍ਹਾਂ ਨੇ ਸਭ ਤੋਂ ਤੇਜ਼ ਅੱਧ ਸੈਂਕੜਾ ਲਗਾਇਆ ਹੈ।
ਟੇਬਲ ਟੈਨਿਸ 'ਚ ਅਚੰਤ, ਮਣੀਕਾ ਅਤੇ ਮੌਮਾ ਨੇ ਜਿੱਤੇ ਮੈਚ
NEXT STORY