ਨਵੀਂ ਦਿੱਲੀ- ਅਫਗਾਨਿਸਤਾਨ ਅੰਡਰ-19 ਟੀਮ ਇਕ ਸੀਰੀਜ਼ ਵਿਚ ਹਿੱਸਾ ਲੈਣ ਦੇ ਲਈ ਬੰਗਲਾਦੇਸ਼ ਪਹੁੰਚਣਾ ਸ਼ੁਰੂ ਹੋ ਗਈ ਹੈ। ਉਹ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਵਿਦੇਸ਼ 'ਚ ਸੀਰੀਜ਼ ਖੇਡਣ ਵਾਲੀ ਪਹਿਲੀ ਅਫਗਾਨੀ ਟੀਮ ਬਣ ਜਾਵੇਗੀ। ਅਫਗਾਨਿਸਤਾਨ ਅੰਡਰ-19 ਨੂੰ ਸਿਲਹਟ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ 10 ਤੋਂ 25 ਸਤੰਬਰ ਤੱਕ ਬੰਗਲਾਦੇਸ਼ ਅੰਡਰ-19 ਵਿਰੁੱਧ 5 ਵਨ ਡੇ ਮੈਚ ਅਤੇ ਇਕਲੌਤਾ 4 ਦਿਨਾਂ ਮੈਚ ਖੇਡਣਾ ਹੈ।
ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ 2021 ਲਈ ਸੋਮਵਾਰ ਨੂੰ ਹੋਵੇਗਾ ਪਾਕਿ ਟੀਮ ਦਾ ਐਲਾਨ
ਤਾਲਿਬਾਨ ਦੇ ਕਬਜ਼ੇ ਨੇ ਦੇਸ਼ ਵਿਚ ਬਹੁਤ ਹੰਗਾਮਾ ਖੜ੍ਹਾ ਕਰ ਦਿੱਤਾ ਹੈ ਅਤੇ ਕ੍ਰਿਕਟ ਦਾ ਭਵਿੱਖ ਸ਼ੱਕ ਦੇ ਘੇਰੇ ਵਿਚ ਹੈ। ਹਾਲਾਂਕਿ ਇਹ ਦੌਰਾ ਅਫਗਾਨ ਕ੍ਰਿਕਟ ਬਿਰਾਦਰੀ ਦੇ ਲਈ ਇਕ ਸਕਾਰਾਤਮਕ ਖ਼ਬਰ ਦੇ ਰੂਪ ਵਜੋਂ ਹੈ ਪਰ ਦੇਸ਼ ਵਿਚ ਮਹਿਲਾ ਕ੍ਰਿਕਟ ਦਾ ਭਵਿੱਖ ਅਨਿਸ਼ਚਿਤ ਹੈ। ਆਗਾਮੀ ਸੀਰੀਜ਼ ਦੇ ਲਈ ਅਫਗਾਨ ਖਿਡਾਰੀਆਂ ਦਾ ਇਕ ਸੈਟ ਪਹਿਲਾ ਹੀ ਢਾਕਾ ਪਹੁੰਚ ਚੁੱਕਿਆ ਹੈ। ਰਿਪੋਰਟਾਂ ਅਨੁਸਾਰ ਹੋਰ ਗਰੁੱਪ ਕੁੱਝ ਦਿਨਾਂ ਵਿਚ ਪਹੁੰਚ ਜਾਵੇਗਾ। ਢਾਕਾ ਪਹੁੰਚਣ ਦੇ ਤੁਰੰਤ ਬਾਅਦ ਕ੍ਰਿਕਟਰਸ ਸਿਲਹਟ ਦੇ ਲਈ ਰਵਾਨਾ ਹੋ ਜਾਣਗੇ।
ਇਹ ਖ਼ਬਰ ਪੜ੍ਹੋ- ਫਰਾਂਸ ਨੇ ਖੇਡਿਆ ਡਰਾਅ, ਪੁਰਤਗਾਲ ਤੇ ਡੈਨਮਾਰਕ ਜਿੱਤੇ
ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਦੇ ਬੁਲਾਰਾ ਰਬੀਦ ਇਮਾਮ ਨੇ ਕਿਹਾ ਕਿ 8 ਖਿਡਾਰੀਆਂ ਦਾ ਪਹਿਲਾ ਗਰੁੱਪ ਅੱਜ ਢਾਕਾ ਪਹੁੰਚਿਆ। ਚੋਟੀ ਦੇ ਖਿਡਾਰੀ 2 ਹੋਰ ਗਰੁੱਪਾਂ ਵਿਚ ਪਹੁੰਚ ਜਾਣਗੇ। ਬੰਗਲਾਦੇਸ਼ ਕ੍ਰਿਕਟ ਬੋਰਡ ਵਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਇਕ ਵੀਡੀਓ ਦੇ ਅਨੁਸਾਰ ਅਫਗਾਨ ਖਿਡਾਰੀ ਢਾਕਾ ਦੇ ਹਜ਼ਰਤ ਸ਼ਾਹਜਲਾਲ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਦੇਖੇ ਗਏ। 2020 ਵਿਚ ਅੰਡਰ 19 ਵਿਸ਼ਵ ਕੱਪ ਵਿਚ ਜਿੱਤ ਤੋਂ ਬਾਅਦ ਬੰਗਲਾਦੇਸ਼ ਅੰਡਰ-19 ਟੀਮ ਦੀ ਇਹ ਪਹਿਲੀ ਸੀਰੀਜ਼ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਫਰਾਂਸ ਨੇ ਖੇਡਿਆ ਡਰਾਅ, ਪੁਰਤਗਾਲ ਤੇ ਡੈਨਮਾਰਕ ਜਿੱਤੇ
NEXT STORY