ਨਵੀਂ ਦਿੱਲੀ— ਸਾਬਕਾ ਸਟਾਰ ਖਿਡਾਰੀ ਜੋਂਟੀ ਰੋਡਸ ਨੇ ਦੱਖਣੀ ਅਫਰੀਕਾ ਦੇ ਪ੍ਰਦਰਸ਼ਨ ਦੀ ਸਮੀਖਿਆ ਕਰਦਿਆਂ ਕਿਹਾ ਕਿ ਟੀਮ ਨੂੰ ਨਾ ਤਾਂ ਆਪਣੀ ਬੈਸਟ ਇਲੈਵਨ ਦੀ ਜਾਣਕਾਰੀ ਸੀ ਤੇ ਨਾ ਹੀ ਚੁਣੌਤੀਪੂਰਨ ਹਾਲਾਤ ਲਈ ਉਸ ਕੋਲ ਪਲਾਨ-ਬੀ ਸੀ ਤੇ ਅਜਿਹੀ ਹਾਲਤ ਵਿਚ ਵਿਸ਼ਵ ਕੱਪ ਵਿਚ ਉਸ ਦਾ ਮਾੜਾ ਪ੍ਰਦਰਸ਼ਨ ਹੈਰਾਨੀ ਭਰਿਆ ਨਹੀਂ ਹੈ। ਇਹ ਸਿਰਫ ਦੂਜਾ ਮੌਕਾ ਹੈ, ਜਦੋਂ ਦੱਖਣੀ ਅਫਰੀਕਾ ਦੀ ਟੀਮ ਵਿਸ਼ਵ ਕੱਪ ਦੇ ਨਾਕਆਊਟ ਗੇੜ ਵਿਚ ਜਗ੍ਹਾ ਬਣਾਉਣ 'ਚ ਅਸਫਲ ਰਹੀ ਹੈ। ਟੀਮ ਨੇ ਅਜੇ ਇਕ ਲੀਗ ਮੈਚ ਹੋਰ ਖੇਡਣਾ ਹੈ, ਜਿਸ ਤੋਂ ਬਾਅਦ ਟੀਮ ਵਤਨ ਪਰਤ ਜਾਵੇਗੀ।
ਰੋਡਸ ਨੇ ਕਿਹਾ, ''ਇਕ ਮਹੀਨਾ ਪਹਿਲਾਂ ਜਦੋਂ ਉਸ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ, ਉਦੋਂ ਵੀ ਮੇਰੇ ਤੋਂ ਪੁੱਛਿਆ ਗਿਆ ਸੀ। ਇਕਲੌਤੀ ਚੀਜ਼ ਜਿਹੜੀ ਟੀਮ ਦੇ ਪੱਖ ਵਿਚ ਸੀ, ਉਹ ਇਹ ਸੀ ਕਿ ਕੋਈ ਵੀ ਉਸ ਤੋਂ ਜ਼ਿਆਦਾ ਉਮੀਦ ਨਹੀਂ ਕਰ ਰਿਹਾ ਸੀ। ਘਰੇਲੂ ਜਾਂ ਕੌਮਾਂਤਰੀ ਨਤੀਜਿਆਂ ਨੂੰ ਦੇਖਦਿਆਂ ਪਿਛਲੇ 12 ਮਹੀਨੇ ਟੀਮ ਲਈ ਚੰਗੇ ਨਹੀਂ ਰਹੇ।''
ਸੱਟਾਂ ਅਤੇ ਰਿਪਲੇਸਮੈਂਟ 'ਤੇ BCCI ਸਵਾਲਾਂ ਦੇ ਘੇਰੇ 'ਚ
NEXT STORY