ਸਪੋਕਟਸ ਡੈੱਕਸ— ਜੰਮੂ ਤੇ ਕਸ਼ਮੀਰ ਤੋਂ ਆਰਟੀਕਲ 370 ਦੇ ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਨੇਤਾਵਾਂ ਦੇ ਨਾਲ-ਨਾਲ ਖੇਡ ਜਗਤ ਨਾਲ ਜੁੜੇ ਲੋਕ ਵੀ ਇਸ ’ਤੇ ਆਪਣੀ ਪ੍ਰਤੀਕ੍ਰਿਆ ਦੇ ਰਹੇ ਹਨ। ਹੁਣ ਇਸ ਲਿਸਟ ’ਚ ਪਾਕਿਸਤਾਨ ਦੇ ਕ੍ਰਿਕਟਰ ਸ਼ਾਹਿਦ ਅਫਰੀਦੀ ਨੇ ਸਾਬਕਾ ਪਾਕਿਸਤਾਨੀ ਕ੍ਰਿਕਟ ਤੇ ਮੌਜੂਦਾ ਪਾਕਿਸਤਾਨੀ ਪੀ. ਐੱਮ. ਇਮਰਾਨ ਖਾਨ ਦੇ ਕਹਿਣ ’ਤੇ ਆਰਟੀਕਲ 370 ਦੇ ਹਟਾਉਣ ’ਤੇ ਵਿਰੋਧ ’ਚ ਜੁੜ ਗਏ ਹਨ।
ਅਫਰੀਦੀ ਨੇ ਟਵੀਟ ਕਰਦੇ ਹੋਏ ਲਿਖਿਆ, ‘ਚੱਲੋ ਕਸ਼ਮੀਰ ਨੂੰ ਲੈ ਕੇ ਪ੍ਰਧਾਨ ਮੰਤਰੀ ਦੀ ਅਪੀਲ ’ਤੇ ਇਕਜੁਟ ਹੋ ਜਾਂਦੇ ਹਾਂ। ਮੈਂ ਸ਼ੁੱਕਰਵਾਰ ਨੂੰ ਦੁਪਿਹਰ 12 ਵਜੇ ‘ਮਜ਼ਾਰ-ਏ-ਕਾਇਦ’ ਜਾਵਾਂਗਾ। ਸਾਡੇ ਕਸ਼ਮੀਰੀ ਭਰਾਵਾਂ ਦੇ ਨਾਲ ਇਕਜੁਟਤਾ ਪ੍ਰਗਟ ਕਰਨ ਦੇ ਲਈ ਮੇਰੇ ਨਾਲ ਜੁੜੋ। 6 ਸਤੰਬਰ ਨੂੰ ਮੈਂ ਇਕ ਸ਼ਹੀਦ ਦੇ ਘਰ ਜਾਵਾਂਗਾ। ਜਲਦ ਹੀ ਮੈਂ ਕੰਟਰੋਲ ਲਾਈਨ (ਐੱਲ. ਓ. ਸੀ.) ’ਤੇ ਵੀ ਜਾਵਾਂਗਾ।’
ਦੱ. ਅਫਰੀਕਾ ਸੀਰੀਜ਼ ਤੋਂ ਪਹਿਲਾਂ ਧੋਨੀ ਦੇ ਲਈ ਆਈ ਬੁਰੀ ਖਬਰ
NEXT STORY