ਨਵੀਂ ਦਿੱਲੀ- ਮਹਿੰਦਰ ਸਿੰਘ ਧੋਨੀ ਨੇ ਚਾਹੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ’ਤੇ ਫੈਸਲਾ ਨਾ ਲਿਆ ਹੋਵੇ ਪਰ ਦੱਖਣੀ ਅਫਰੀਕਾ ਖਿਲਾਫ 15 ਸਤੰਬਰ ਤੋਂ ਧਰਮਸ਼ਾਲਾ ਵਿਚ ਸ਼ੁਰੂ ਹੋ ਰਹੀ ਭਾਰਤ ਦੀ 3 ਮੈਚਾਂ ਦੀ ਟੀ-20 ਘਰੇਲੂ ਸੀਰੀਜ਼ ਦੀ ਟੀਮ ਵਿਚ ਉਸ ਦੇ ਚੁਣੇ ਜਾਣ ਦੀ ਸੰਭਾਵਨਾ ਨਹÄ ਹੈ। ਸੀਰੀਜ਼ ਲਈ ਟੀਮ ਦੀ ਚੋਣ 4 ਸਤੰਬਰ ਨੂੰ ਹੋਣ ਦੀ ਉਮੀਦ ਹੈ। ਹੋਰ 2 ਮੈਚ ਮੋਹਾਲੀ (18 ਸਤੰਬਰ) ਅਤੇ ਬੇਂਗਲੁਰੂ (22 ਸਤੰਬਰ) ਨੂੰ ਖੇਡੇ ਜਾਣੇ ਹਨ।

ਪੂਰੀ ਸੰਭਾਵਨਾ ਹੈ ਕਿ ਵੈਸਟਇੰਡੀਜ਼ ਨੂੰ 3-0 ਨਾਲ ਹਰਾਉਣ ਵਾਲੀ ਟੀ-20 ਟੀਮ ਨੂੰ ਬਰਕਰਾਰ ਰੱਖਿਆ ਜਾਵੇ। ਟੀਮ ਚੋਣ ਲਈ ਚੋਣ ਕਮੇਟੀ ਅਕਤੂਬਰ 2020 ਵਿਚ ਆਸਟਰੇਲੀਆ ਵਿਚ ਹੋਣ ਵਾਲੇ ਵਿਸ਼ਵ ਟੀ-20 ਨੂੰ ਧਿਆਨ ਵਿਚ ਰੱਖਣਾ ਚਾਹੁੰਦੀ ਹੈ। ਬੀ. ਸੀ. ਸੀ. ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਵਿਸ਼ਵ ਟੀ-20 ਤੋਂ ਪਹਿਲਾਂ ਭਾਰਤੀ ਟੀਮ ਸਿਰਫ 22 ਟੀ-20 ਅੰਤਰਰਾਸ਼ਟਰੀ ਮੈਚ ਖੇਡੇਗੀ ਤੇ ਸਪੱਸ਼ਟ ਹੈ ਕਿ ਇਹ ਅੱਗੇ ਵਧਣ ਦਾ ਸਮਾਂ ਹੈ।

ਅਜੇ ਤੱਕ ਇਹ ਸਪੱਸ਼ਟ ਨਹÄ ਹੈ ਕਿ ਬੀ. ਸੀ. ਸੀ. ਆਈ. ਅਧਿਕਾਰੀ ਜਾਂ ਚੋਣ ਕਮੇਟੀ ਉਸ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਧੋਨੀ ਨਾਲ ਗੱਲ ਕਰੇਗੀ ਜਾਂ ਨਹÄ ਜਿਵੇਂ ਕਿ ਉਸ ਨੇ ਵੈਸਟਇੰਡੀਜ਼ ਦੌਰੇ ਤੋਂ ਪਹਿਲਾਂ ਕੀਤਾ ਸੀ। ਜਦੋਂ ਸਾਬਕਾ ਕਪਤਾਨ ਨੇ ਸੂਚਿਤ ਕੀਤਾ ਸੀ ਕਿ ਉਹ ਫੌਜ ਵਿਚ ਆਪਣੀ ਰੈਜੀਮੈਂਟ ਲਈ ਕੰਮ ਕਰਨ ਦੇ ਮੱਦੇਨਜ਼ਰ ਬ੍ਰੇਕ ਲੈਣੀ ਚਾਹੁੰਦਾ ਹੈ। ਅਧਿਕਾਰੀ ਨੇ ਕਿਹਾ ਕਿ ਸੰਨਿਆਸ ਲੈਣਾ ਨਿੱਜੀ ਫੈਸਲਾ ਹੈ ਅਤੇ ਚੋਣਕਰਤਾਵਾਂ ਨੂੰ ਜਾਂ ਫਿਰ ਕਿਸੇ ਨੂੰ ਵੀ ਇਸ ’ਤੇ ਫੈਸਲਾ ਕਰਨ ਦਾ ਅਧਿਕਾਰ ਨਹÄ ਹੈ ਪਰ ਉਸ ਕੋਲ 2020 ਵਿਸ਼ਵ ਟੀ-20 ਲਈ ਰੋਡਮੈਚ ਤਿਆਰ ਕਰ ਦਾ ਪੂਰਾ ਅਧਿਕਾਰ ਹੈ। ਇਸ ਦੇ ਤਹਿਤ ਰਿਸ਼ਭ ਪੰਤ ਨੂੰ ਜ਼ਿਆਦਾ ਤੋਂ ਜ਼ਿਆਦਾ ਮੌਕਾ ਦੇਣਾ ਸ਼ਾਮਲ ਹੈ। ਪਤਾ ਲੱਗਾ ਹੈ ਕਿ ਚੋਣ ਕਮੇਟੀ ਦਾ ਦੂਸਰਾ ਬਦਲ ਸੰਜੂ ਸੈਮਸਨ ਹੋਵੇਗਾ। ਸੈਮਸਨ ਦੀ ਬੱਲੇਬਾਜ਼ੀ ਪੰਤ ਅਤੇ ਭਾਰਤ-ਏ ਦੇ ਨਿਯਮਿਤ ਖਿਡਾਰੀ ਇਸ਼ਾਨ ਕਿਸ਼ਨ ਦੇ ਬਰਾਬਰ ਮੰਨੀ ਜਾਂਦੀ ਹੈ।
NZ ਕ੍ਰਿਕਟਰ ’ਤੇ ਆਇਆ ਪਾਕਿ ਅਭਿਨੇਤਰੀ ਦਾ ਦਿਲ, ਕਿਹਾ- ਬਣ ਜਾਓ ਮੇਰੇ ਬੱਚਿਆਂ ਦਾ ‘ਪਾਪਾ’
NEXT STORY