ਸਵਿਟਜ਼ਰਲੈਂਡ (ਬਿਊਰੋ)— ਇੱਥੋਂ ਦੇ ਸੇਂਟ ਮੋਰਿਟਜ ਵਿਚ ਖੇਡੇ ਗਏ ਆਈਸ ਕ੍ਰਿਕਟ ਦੇ ਪਹਿਲੇ ਮੁਕਾਬਲੇ ਵਿਚ ਰਾਇਲਸ ਦੀ ਟੀਮ ਨੇ 6 ਵਿਕਟਾਂ ਨਾਲ ਜਿੱਤ ਹਾਸਲ ਕੀਤੀ। ਇਸ ਮੈਚ ਵਿਚ ਰਾਇਲਸ ਦੀ ਕਪਤਾਨੀ ਕਰ ਰਹੇ ਪਾਕਿਸਤਾਨ ਦੇ ਆਲਰਾਊਂਡਰ ਖਿਡਾਰੀ ਸ਼ਾਹਿਦ ਅਫਰੀਦੀ ਇਕ ਵਾਰ ਫਿਰ ਜ਼ੀਰੋ 'ਤੇ ਆਊਟ ਹੋ ਗਏ। ਇਸ ਤੋਂ ਪਹਿਲਾਂ ਆਪਣੇ ਕਰੀਅਰ ਵਿਚ ਅਫਰੀਦੀ 30 ਵਾਰ ਬਿਨਾਂ ਖਾਤਾ ਖੋਲ੍ਹੇ ਪੈਵੀਲੀਅਨ ਪਰਤ ਚੁੱਕੇ ਹਨ। ਡਾਇਮੰਡਸ ਦੇ ਖਿਲਾਫ 165 ਦੌੜਾਂ ਦਾ ਪਿੱਛਾ ਕਰਨ ਉਤਰੀ ਰਾਇਲਸ ਦੀ ਟੀਮ ਨੇ ਸ਼ੁਰੂ ਤੋਂ ਹੀ ਹਮਲਾਵਰ ਬੱਲੇਬਾਜ਼ੀ ਕੀਤੀ ਅਤੇ ਟੀਮ ਨੂੰ 15.1 ਓਵਰ ਵਿਚ ਹੀ ਜਿੱਤ ਮਿਲ ਗਈ। ਹਾਲਾਂਕਿ, ਬੱਲੇਬਾਜ਼ੀ ਕਰਨ ਆਏ ਰਾਇਲਸ ਦੇ ਕਪਤਾਨ ਸ਼ਾਹਿਦ ਅਫਰੀਦੀ ਖਾਤਾ ਖੋਲ੍ਹੇ ਬਿਨ੍ਹਾਂ ਹੀ ਰਮੇਸ਼ ਪਵਾਰ ਦੀ ਗੇਂਦ ਉੱਤੇ ਮੁਹੰਮਦ ਕੈਫ ਨੂੰ ਆਪਣਾ ਕੈਚ ਦੇ ਬੈਠੇ।
ਮੁਹੰਮਦ ਕੈਫ ਭਾਰਤੀ ਟੀਮ ਦੇ ਬੈਸਟ ਫੀਲਡਰ ਮੰਨੇ ਜਾਂਦੇ ਰਹੇ ਹਨ, ਭਾਰਤ-ਪਾਕਿਸਤਾਨ ਮੁਕਾਬਲਿਆਂ ਦੌਰਾਨ ਉਨ੍ਹਾਂ ਨੇ ਕਈ ਵਾਰ ਅਫਰੀਦੀ ਦਾ ਕੈਚ ਫੜਿਆ ਹੈ। ਮੈਚ ਦੇ ਬਾਅਦ ਕੈਫ ਨੇ ਸੋਸ਼ਲ ਮੀਡੀਆ ਉੱਤੇ ਆਪਣੀ ਅਤੇ ਅਫਰੀਦੀ ਦੀ ਇਕ ਤਸਵੀਰ ਸ਼ੇਅਰ ਕੀਤੀ। ਇਸਦੇ ਨਾਲ ਹੀ ਉਨ੍ਹਾਂ ਨੇ ਲਿਖਿਆ,”''ਅਫਰੀਦੀ ਤੁਸੀਂ ਇਕ ਵਾਰ ਫਿਰ ਗਲਤ ਫੀਲਡਰ ਕੋਲ ਸ਼ਾਟ ਖੇਡਿਆ, ਪਰ ਆਈਸ ਕ੍ਰਿਕਟ ਖੇਡ ਕੇ ਮਜ਼ਾ ਆ ਗਿਆ। ਤੁਹਾਡੀ ਟੀਮ ਨੇ ਸ਼ਾਨਦਾਰ ਬੱਲੇਬਾਜੀ ਕੀਤੀ।''
ਫਿੱਟ ਅਤੇ ਖੇਡਣ ਵਾਲੇ ਭਾਰਤ ਦੀ ਯਾਤਰਾ ਅਜੇ ਸ਼ੁਰੂ ਹੋਈ : ਰਾਠੌੜ
NEXT STORY