ਨਵੀਂ ਦਿੱਲੀ : ਮਹਾਨ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਨਾਂ ਕਈ ਰਿਕਾਰਡ ਦਰਜ ਹਨ ਪਰ ਹੇਅਰ ਡ੍ਰੈਸਰ ਨੇਹਾ ਅਤੇ ਜਿਓਤੀ ਤੋਂ ਪਹਿਲੀ ਵਾਰ ਦਾੜੀ ਬਣਵਾਉਣਾ ਯਕੀਨੀ ਤੌਰ 'ਤੇ ਸਚਿਨ ਲਈ ਮਾਣ ਵਾਲਾ ਪਲ ਹੋਵੇਗਾ। ਤੇਂਦੁਲਕਰ ਨੇ ਅਜਿਹਾ ਭਾਰਤ ਵਿਚ ਮੌਜੂਦ ਲਿੰਗ ਸਬੰਧਤ ਲੋਕਾਂ 'ਚ ਬਣੇ ਪੁਰਾਣੇ ਖਿਆਲਾਂ ਨੂੰ ਤੋੜਨ ਵਿਚ ਆਪਣਾ ਯੋਗਦਾਨ ਦੇਣ ਲਈ ਕੀਤਾ। ਇਸ ਪੇਸ਼ੇ ਵਿਚ ਅਜੇ ਤੱਕ ਪੁਰਸ਼ਾਂ ਦਾ ਹੀ ਬੋਲਬਾਲਾ ਰਿਹਾ ਹੈ ਪਰ ਉੱਤਰ ਪ੍ਰਦੇਸ ਦੀ ਬਨਵਾਰੀ ਤੋਲਾ ਪਿੰਡ ਦੀ ਨੇਹਾ ਅਤੇ ਜਿਓਤੀ ਨੇ ਆਪਣੇ ਪਿਤਾ ਦੇ ਬੀਮਾਰ ਹੋਣ ਤੋਂ ਬਾਅਦ 2014 ਵਿਚ ਪਰਿਵਾਰ ਅਤੇ ਪਿਤਾ ਦੀ ਜ਼ਿੰਮੇਵਾਰੀ ਸੰਭਾਲਣ ਦਾ ਫੈਸਲਾ ਕੀਤਾ। ਹਾਲਾਂਕਿ ਇਨ੍ਹਾਂ ਦੋਵਾਂ ਲਈ ਇਹ ਸਫਰ ਆਸਾਨ ਨਹੀਂ ਸੀ ਕਿਉਂਕਿ ਸ਼ੁਰੂ ਵਿਚ ਲੋਕ ਮਹਿਲਾ ਹੇਅਰ ਡ੍ਰੈਸਰ ਤੋਂ ਵਾਲ ਨਹੀਂ ਕਟਵਾਉਂਦੇ ਸੀ। ਜਿਲੇਟ ਇੰਡੀਆ ਨੇ ਵਿਗਿਆਪਨ ਰਾਹੀਂ ਉਨ੍ਹਾਂ ਦੀ ਪ੍ਰੇਰਣਾ ਦਾਈ ਕਹਾਣੀ ਨੂੰ ਸਾਹਮਣੇ ਲਿਆਂਦਾ ਜਿਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਇਸ ਵਿਗਿਆਪਨ ਨੂੰ ਯੂ ਟਿਊਬ 'ਤੇ 1,60 ਕਰੋੜ ਲੋਕਾਂ ਨੇ ਦੇਖਿਆ ਹੈ। ਇਸ ਤੋਂ ਬਾਅਦ ਸਚਿਨ ਤੇਂਦੁਲਕਰ ਨੇ ਇਨ੍ਹਾਂ ਦੋਵਾਂ ਤੋਂ ਦਾੜੀ ਬਣਵਾਉਣ ਦਾ ਫੈਸਲਾ ਕੀਤਾ।

ਤੇਂਦੁਲਕਰ ਨੇ ਇਸੰਟਾਗ੍ਰਾਮ 'ਤੇ ਪੋਸਟ ਕਰਦਿਆਂ ਲਿਖਿਆ, ''ਤੁਸੀਂ ਸ਼ਾਇਦ ਨਹੀਂ ਜਾਣਦੇ ਹੋ ਕਿ ਮੈਂ ਕਦੇ ਵੀ ਕਿਸੇ ਤੋਂ ਸ਼ੇਵ ਨਹੀਂ ਕਰਾਈ। ਅੱਜ ਇਹ ਰਿਕਾਰਡ ਟੁੱਟ ਗਿਆ। ਇਨ੍ਹਾਂ ਮਹਿਲਾ ਹੇਅਰ ਡ੍ਰੈਸਰਾਂ ਨਾਲ ਮਿਲਣਾ ਮਾਣ ਦੀ ਗੱਲ ਹੈ।'' ਸਚਿਨ ਨੇ ਇਨ੍ਹਾਂ ਦੋਵਾਂ ਨੂੰ ਜਿਲੇਟ ਸਕਾਲਰਸ਼ਿਪ ਵੀ ਦਿੱਤੀ ਜਿਸ ਵਿਚ ਉਨ੍ਹਾਂ ਦੀ ਪੜਾਈ ਅਤੇ ਪੇਸ਼ੇਵਰ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਵੇਗਾ।
IPL 2019 : ਜੇਕਰ ਸੁਧਾਰ ਲਈ ਗੁੱਸਾ ਕਰਨਾ ਚੰਗਾ ਹੁੰਦਾ ਹੈ ਤਾਂ ਮੈਂ ਕਰਾਂਗਾ : ਕਾਰਤਿਕ
NEXT STORY