ਦੁਬਈ- ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਰੋਮਾਂਚਕ ਮੁਕਾਬਲੇ 'ਚ ਚੇਨਈ ਸੁਪਰ ਕਿੰਗਜ਼ ਨੂੰ 7 ਦੌੜਾਂ ਨਾਲ ਹਾਰ ਝੱਲਣੀ ਪਈ। ਇਸ ਦੌਰਾਨ ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਪਿੱਚ 'ਤੇ ਵਧੀਆ ਸ਼ਾਟ ਲਗਾਉਣ ਨੂੰ ਲੈ ਕੇ ਸੰਘਰਸ਼ ਕਰਦੇ ਹੋਏ ਨਜ਼ਰ ਆਏ। ਆਖਰੀ ਓਵਰਾਂ 'ਚ ਮਾਂਸਪੇਸ਼ੀਆਂ 'ਚ ਖਿਚਾਅ ਅਤੇ ਹੋਰ ਕਾਰਨਾਂ ਨਾਲ ਉਹ ਪ੍ਰੇਸ਼ਾਨ ਦਿਖੇ। ਮੈਚ ਹਾਰਨ ਤੋਂ ਬਾਅਦ ਧੋਨੀ ਨੇ ਦੱਸਿਆ ਕਿ ਆਖਿਰ ਕਿਉਂ ਪਿੱਚ 'ਤੇ ਬੱਲੇਬਾਜ਼ੀ ਕਰਨਾ ਮੁਸ਼ਕਿਲ ਹੋ ਗਿਆ ਸੀ।
ਧੋਨੀ ਬੋਲੇ- ਮੈਂ ਬਹੁਤ ਸਾਰੀਆਂ ਗੇਂਦਾਂ ਦੇ ਵਿੱਚੋਂ-ਵਿਚ ਹਿੱਟ ਨਹੀਂ ਕਰ ਪਾ ਰਿਹਾ ਸੀ। ਜਾਂ ਕਹਾਂ ਮੈਂ ਬਹੁਤ ਜ਼ੋਰ ਨਾਲ ਹਿੱਟ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਬਾਊਂਡਰੀ ਲਾਈਨ ਨੂੰ ਦੇਖਦੇ ਹੋਏ ਇਹ ਮੇਰੇ ਲਈ ਅਵਚੇਤਨ ਰੂਪ ਹੋ ਰਿਹਾ ਸੀ। ਆਮ ਤੌਰ 'ਤੇ ਤੁਸੀਂ ਇਸ ਨੂੰ ਸਮਾਂ ਦੇਣਾ ਚਾਹੋਗੇ। ਮੈਂ ਜ਼ਿਆਦਾ ਤੋਂ ਜ਼ਿਆਦਾ ਸਮਾਂ ਲੈਣ ਦੀ ਕੋਸ਼ਿਸ਼ ਕੀਤੀ। ਲੰਮੇ ਸਮੇਂ ਬਾਅਦ ਅਸੀਂ ਲਗਾਤਾਰ ਤਿੰਨ ਮੈਚ ਹਾਰੇ।
ਧੋਨੀ ਨੇ ਕਿਹਾ- ਸਾਡੇ ਕੋਲ ਦੋ ਵਧੀਆ ਓਵਰ ਸੀ ਪਰ ਕੁਲ ਮਿਲਾ ਕੇ ਅਸੀਂ ਡੈਥ ਓਵਰਾਂ 'ਚ ਥੋੜਾ ਬਿਹਤਰ ਹੋ ਸਕਦੇ ਸੀ। ਇਸ ਪੱਧਰ 'ਤੇ ਅਸੀਂ ਇਕ ਰੇਖਾ ਖਿੱਚਣ ਅਤੇ ਇਹ ਕਹਿਣ ਦੀ ਜ਼ਰੂਰਤ ਹੈ ਕਿ ਇਨ੍ਹਾਂ ਕੈਚ ਨੂੰ ਛੱਡਿਆ ਨਹੀਂ ਜਾ ਸਕਦਾ ਹੈ। ਤੁਹਾਨੂੰ ਸਭ ਤੋਂ ਵਧੀਆ ਹੋਣਾ ਬਹੁਤ ਜ਼ਰੂਰੀ ਹੈ। ਇਸ ਖੇਡ 'ਚ ਬਹੁਤ ਸਾਰੇ ਸਕਾਰਾਤਮਕ ਪੱਖ ਹੈ ਅਤੇ ਅਸੀਂ ਬਿਹਤਰ ਤਰੀਕੇ ਨਾਲ ਵਾਪਸੀ ਕਰਨ ਦੀ ਕੋਸ਼ਿਸ਼ ਕਰਾਂਗੇ।
ਧੋਨੀ ਦੇ ਅਜੇਤੂ ਰਹਿਣ 'ਤੇ ਵੀ ਟੀਮ ਹਾਰੀ
63* ਬਨਾਮ ਮੁੰਬਈ, ਕੋਲਕਾਤਾ 2013
42* ਬਨਾਮ ਪੰਜਾਬ, ਮੁੰਬਈ 2014
79* ਬਨਾਮ ਬੈਂਗਲੁਰੂ, ਮੋਹਾਲੀ 2018
84* ਬਨਾਮ ਬੈਂਗਲੁਰੂ, ਬੈਂਗਲੁਰੂ 2019
29* ਬਨਾਮ ਰਾਜਸਥਾਨ, ਸ਼ਾਰਜਾਹ 2020
47* ਬਨਾਮ ਹੈਦਰਾਬਾਦ, ਦੁਬਈ 2020
ਦੱਸ ਦੇਈਏ ਕਿ 20 ਓਵਰ 'ਚ ਮਹਿੰਦਰ ਸਿੰਘ ਧੋਨੀ ਦਾ ਪ੍ਰਦਰਸ਼ਨ ਹਮੇਸ਼ਾ ਤੋਂ ਵਧੀਆ ਰਿਹਾ ਹੈ। ਜੇਕਰ 2017 ਤੋਂ ਬਾਅਦ ਅੰਕੜੇ ਦੇਖੇ ਜਾਣ ਤਾਂ ਧੋਨੀ ਨੇ 92 ਗੇਂਦਾਂ 'ਚ 24 ਛੱਕਿਆਂ ਦੀ ਮਦਦ ਨਾਲ 251 ਦੌੜਾਂ ਬਣਾਈਆਂ। ਇਸ ਦੌਰਾਨ ਉਸਦੀ ਸਟ੍ਰਾਈਕ ਰੇਟ 272 ਦੀ ਰਹੀ ਸੀ।
'ਮੈਨ ਆਫ ਦਿ ਮੈਚ' ਪ੍ਰਿਯਮ ਗਰਗ ਨੇ ਖੋਲ੍ਹਿਆ ਆਪਣੇ ਅਰਧ ਸੈਂਕੜੇ ਦਾ ਰਾਜ
NEXT STORY