ਬਰਮਿੰਘਮ : ਜਾਨੀ ਬੇਅਰਸਟੋ ਦੀ (111) ਦੀ ਸੈਂਕੜੇ ਵਾਲੀ ਪਾਰੀ ਤੋਂ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸਨ ਦੀ ਬਦੌਲਤ ਇੰਗਲੈਂਡ ਨੇ ਰੋਹਿਤ ਸ਼ਰਮਾ (102) ਦੇ ਸੈਂਕੜੇ 'ਤੇ ਪਾਣੀ ਫੇਰਦਿਆਂ ਭਾਰਤ ਨੂੰ 31 ਦੌੜਾਂ ਨਾਲ ਹਾਰ ਦਿੱਤਾ। ਇਸ ਜਿੱਤ ਦੇ ਨਾਲ ਹੀ ਇੰਗਲੈਂਡ ਨੇ ਨਾਕਆਊਟ ਵਿਚ ਜਗ੍ਹਾ ਬਣਾਉਣ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ। ਇਸ ਮੈਚ ਵਿਚ ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰੰ ਵਿਚ 7 ਵਿਕਟਾਂ ਗੁਆ ਕੇ 337 ਦੌੜਾਂ ਬਣੀਆਂ। 338 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ 50 ਓਵਰਾਂ ਵਿਚ 5 ਵਿਕਟਾਂ ਗੁਆ ਕੇ 306 ਦੌੜਾਂ ਹੀ ਬਣਾ ਸਕੀ ਅਤੇ ਉਸ ਨੂੰ ਟੂਰਨਾਮੈਂਟ ਵਿਚ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ।

ਭਾਰਤੀ ਟੀਮ ਦੀ ਹਾਰ ਕਾਰਨ ਪਾਕਿਸਤਾਨ ਦੀ ਸੈਮੀਫਾਈਨਲ ਵਿਚ ਪਹੁੰਚਣ ਦੀ ਰਾਹ ਮੁਸ਼ਕਲ ਹੋ ਗਈ ਹੈ। ਪਾਕਿਸਤਾਨ ਦੇ ਖਾਤ ਵਿਚ ਇਸ ਸਮੇਂ 9 ਅੰਕ ਹਨ ਅਤੇ ਉਸਦਾ ਅਗਲਾ ਮੁਕਾਬਲਾ ਬੰਗਲਾਦੇਸ਼ ਨਾਲ ਹੋਵੇਗਾ ਜੋ ਕਿ ਉਸਨੂੰ ਹਾਰ ਹਾਲ ਵਿਚ ਜਿੱਤਣਾ ਹੋਵੇਗਾ। ਜੇਕਰ ਪਾਕਿਸਤਾਨ ਜਿੱਤ ਵੀ ਜਾਂਦੀ ਹੈ ਫਿਰ ਵੀ ਉਸਨੂੰ ਇੰਗਲੈਂਡ ਦੀ ਹਾਰ ਲਈ ਦੁਆ ਕਰਨੀ ਹੋਵੇਗੀ। ਕਿਉਂਕਿ ਜੇਕਰ ਇੰਗਲੈਂਡ ਨਿਊਜ਼ੀਲੈਂਡ ਖਿਲਾਫ ਮੈਚ ਜਿੱਤ ਜਾਂਦੀ ਹੈ ਤਾਂ ਉਹ 12 ਅੰਕਾਂ ਨਾਲ ਸੈਮੀਫਾਈਨਲ ਲਈ ਕੁਆਲੀਫਾਈ ਕਰ ਜਾਵੇਗੀ। ਨਿਊਜ਼ੀਲੈਂਡ ਇਸ ਸਮੇਂ 11 ਅੰਕਾਂ ਨਾਲ ਸੂਚੀ ਵਿਚ ਤੀਜੇ ਨੰਬਰ 'ਤੇ ਬਣੀ ਹੋਈ ਹੈ ਜੇਕਰ ਉਹ ਅਗਲਾ ਮੈਚ ਹਾਰ ਜਾਂਦੀ ਹੈ ਅਤੇ ਪਾਕਿਸਤਾਨ ਅਗਲਾ ਮੈਚ ਜਿੱਤ ਜਾਂਦੀ ਹੈ ਤਾਂ ਦੋਵੇਂ ਟੀਮਾਂ ਦੇ 11-11 ਅੰਕ ਹੋ ਜਾਣਗੇ। ਫਿਰ ਜਿਸ ਟੀਮ ਦੀ ਨੈਟ ਰਨ ਰੇਟ ਬਿਹਤਰ ਹੋਵੇਗੀ ਉਹ ਟੀਮ ਕੁਆਲੀਫਾਈ ਕਰ ਜਾਵੇਗੀ।
ਬੰਗਲਾਦੇਸ਼ ਵੀ ਕਰ ਸਕਦੀ ਹੈ ਦਾਅਵੇਦਾਰੀ ਪੇਸ਼

ਬੰਗਲਾਦੇਸ਼ ਵੀ 7 ਮੈਚਾਂ ਵਿਚ 3 ਮੈਚ ਜਿੱਤ ਅਤੇ ਇਕ ਮੈਚ ਮੀਂਹ ਦੀ ਭੇਟ ਚੜਨ ਕਾਰਨ 7 ਅੰਕ ਹਾਸਲ ਕਰ 6ਵੇਂ ਨੰਬਰ 'ਤੇ ਬਣਿਆ ਹੋਇਆ ਹੈ। ਜੇਕਰ ਬੰਗਲਾਦੇਸ਼ ਆਪਣੇ ਦੋਵੇਂ ਮੈਚ ਜਿੱਤ ਜਾਂਦਾ ਹੈ ਤਾਂ ਉਹ ਵੀ ਸੈਮੀਫਾਈਨਲ ਲਈ ਦਾਅਵੇਦਾਰੀ ਪੇਸ਼ ਕਰ ਸਕਦਾ ਹੈ ਕਿਉਂਕਿ ਬੰਗਲਾਦੇਸ਼ ਦਾ ਇਕ ਮੈਚ ਪਾਕਿਸਤਾਨ ਨਾਲ ਹੈ ਅਤੇ ਜੇਕਰ ਉਹ ਪਾਕਿਸਤਾਨ ਨੂੰ ਹਰਾ ਦਿੰਦਾ ਹੈ ਤਾਂ ਪਾਕਿ ਟੀਮ ਬਾਹਰ ਹੋ ਜਾਵੇਗੀ। ਪਰ ਅਸੀਂ ਕਹਿ ਸਕਦੇ ਹਾਂ ਕਿ ਬੰਗਲਾਦੇਸ਼ ਲਈ ਇਹ ਰਾਹ ਆਸਾਨ ਨਹੀਂ ਹੋਵੇਗੀ ਕਿਉਂਕਿ ਉਸ ਨੂੰ ਇਕ ਮੈਚ ਭਾਰਤੀ ਟੀਮ ਨਾਲ ਵੀ ਖੇਡਣਾ ਹੈ ਜੋ ਇੰਗਲੈਂਡ ਖਿਲਾਫ ਹਾਰ ਤੋਂ ਬਾਅਦ ਆਪਣਾ ਅਗਲਾ ਮੈਚ ਜਿੱਤ ਕੇ ਸੈਮੀਫਾਈਨਲ ਲਈ ਕੁਆਲੀਫਾਈ ਕਰਨ ਉੱਤਰੇਗਾ।
ਸਪੇਨ ਨੇ ਜਰਮਨੀ ਨੂੰ ਹਰਾ ਕੇ ਯੂਰਪੀ ਅੰਡਰ-21 ਖਿਤਾਬ ਜਿੱਤਿਆ
NEXT STORY