ਪੈਰਿਸ— ਵਿਸ਼ਵ ਦੇ ਨੰਬਰ ਇਕ ਖਿਡਾਰੀ ਅਤੇ ਚੋਟੀ ਦਾ ਦਰਜਾ ਪ੍ਰਾਪਤ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਆਸਾਨ ਜਿੱਤ ਨਾਲ ਅਤੇ 7ਵੀਂ ਸੀਡ ਜਾਪਾਨ ਦੇ ਕੇਈ ਨਿਸ਼ੀਕੋਰੀ ਨੇ ਸੰਘਰਸ਼ਪੂਰਨ ਜਿੱਤ ਨਾਲ ਸੋਮਵਾਰ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਸਾਲ ਦੇ ਦੂਜੇ ਗ੍ਰੈਂਡ ਸਲੈਮ ਫ੍ਰੈਂਚ ਓਪਨ ਦੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ।
ਜੋਕੋਵਿਚ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੈਰ-ਦਰਜਾ ਪ੍ਰਾਪਤ ਜਰਮਨੀ ਦੇ ਜਾਨ ਲੇਨਾਰਡ ਸਟ੍ਰਫ ਨੂੰ ਲਗਾਤਾਰ ਸੈੱਟਾਂ ਵਿਚ 6-3, 6-2, 6-2 ਨਾਲ ਹਰਾਇਆ। ਜੋਕੋਵਿਚ ਨੇ 45ਵੀਂ ਰੈਂਕ ਦੇ ਜਰਮਨ ਖਿਡਾਰੀ ਤੋਂ ਇਹ ਮੁਕਾਬਲਾ 1 ਘੰਟਾ 33 ਮਿੰਟ ਵਿਚ ਜਿੱਤਿਆ। ਨਿਸ਼ੀਕੋਰੀ ਨੂੰ ਲਗਾਤਾਰ ਦੂਜੇ ਮੈਚ ਵਿਚ ਪੰਜ ਸੈੱਟਾਂ ਤਕ ਸੰਘਰਸ਼ ਕਰਨਾ ਪਿਆ। ਉਸ ਨੇ ਤੀਜੇ ਦੌਰ ਵਿਚ ਸਰਬੀਆ ਦੇ ਲਾਸਲੋ ਜੇਰੇ ਨੂੰ ਪੰਜ ਸੈੱਟਾਂ ਵਿਚ ਹਰਾਇਆ ਸੀ ਅਤੇ ਚੌਥੇ ਰਾਊਂਡ ਵਿਚ ਫਰਾਂਸ ਦੇ ਬੋਨੋਏਟ ਪੇਯਰੇ ਨੂੰ 3 ਘੰਟੇ 55 ਮਿੰਟ ਤਕ ਚੱਲੇ ਮੁਕਾਬਲੇ ਵਿਚ 6-2, 6-7, 6-2, 6-7, 7-5 ਨਾਲ ਹਰਾਇਆ। ਮਹਿਲਾ ਵਰਗ 'ਚ 8ਵੀਂ ਸੀਡ ਆਸਟਰੇਲੀਆ ਦੀ ਐਸ਼ਲੇ ਬਾਰਟੀ ਅਤੇ 14ਵੀਂ ਸੀਡ ਅਮਰੀਕਾ ਦੀ ਮੈਡੀਸਨ ਕੀਜ ਨੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ। ਬਾਰਟੀ ਨੇ ਅਮਰੀਕਾ ਦੀ ਸੋਫੀਆ ਕੇਨਿਨ ਨੂੰ 6-3, 3-6, 6-0 ਨਾਲ, ਜਦਕਿ ਮੈਡੀਸਨ ਨੇ ਚੈੱਕ ਗਣਰਾਜ ਦੀ ਕੈਟਰੀਨਾ ਸਿਨਿਯਾਕੋਵਾ ਨੂੰ 6-2, 6-4 ਨਾਲ ਹਰਾਇਆ।
ਜੋ ਰੂਟ ਦੇ ਬੱਲੇ ਤੋਂ ਨਿਕਲਿਆ ਵਿਸ਼ਵ ਕੱਪ 2019 ਦਾ ਪਹਿਲਾ ਸੈਂਕੜਾ
NEXT STORY